Author: onpoint channel

“I’m a Newswriter, “I write about the trending news events happening all over the world.

ਪਟਿਆਲਾ, 23 ਜੁਲਾਈ, 2025: ਕੈਬਨਿਟ ਮੰਤਰੀ ਡਾ ਰਵਜੋਤ ਸਿੰਘ ਨੇ ਅੱਜ ਸਵੇਰੇ ਅਚਨਚੇਤ ਹੀ ਪਟਿਆਲਾ ਵਿਚ ਛਾਪੇਮਾਰੀ ਕਰ ਦਿੱਤੀ ਅਤੇ ਚੈਕਿੰਗ ਕੀਤੀ। ਉਹਨਾਂ ਪਟਿਆਲਾ ‘ਚ ਸਫਾਈ ਪ੍ਰਬੰਧ ਦਾ ਜ਼ਾਇਜਾ ਲੈਣ ਲਈ ਇਹ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਉਹਨਾਂ ਲੋਕਾਂ ਨਾਲ ਮੁਲਾਕਾਤ ਕਰਕੇ ਸਫਾਈ ਪ੍ਰਬੰਧ ਬਾਰੇ ਫੀਡਬੈਕ ਲਿਆ। ਮੰਤਰੀ ਨੂੰ ਪਿਛਲੇ  ਕਈ ਦਿਨਾਂ ਤੋਂ ਸਫਾਈ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਸਨ।

Read More

ਗੁਰਦਾਸਪੁਰ, 23 ਜੁਲਾਈ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਮਿਤੀ 27 ਜੁਲਾਈ 2025 ਨੂੰ ਸੂਬੇ ਭਰ ਵਿੱਚ ਪੰਚਾਂ-ਸਰਪੰਚਾਂ ਦੀਆਂ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਹੋਇਆ ਹੈ, ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ 15 ਸਰਪੰਚਾਂ ਤੇ 275 ਪੰਚਾਂ ਦੀ ਉਪ ਚੋਣ ਹੋ ਰਹੀ ਹੈ। ਇਨ੍ਹਾਂ ਉਪ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਡਾ. ਹਰਜਿੰਦਰ ਸਿੰਘ ਬੇਦੀ, ਆਈ.ਏ.ਐੱਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਚੋਣਾਂ ਵਾਲੇ ਪਿੰਡਾਂ ਵਿੱਚ ਅਲਸਾ ਲਾਇਸੰਸ ਧਾਰਕ ਵੱਲੋਂ ਆਪਣਾ ਲਾਇਸੰਸੀ ਹਥਿਆਰ ਨਾਲ ਲਿਜਾਣ ‘ਤੇ ਮਿਤੀ 28 ਜੁਲਾਈ 2025 ਤੱਕ ਪਾਬੰਦੀ…

Read More

ਗੁਰਦਾਸਪੁਰ 23 ਜੁਲਾਈ : ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ  ਦੀ ਅਗੁਵਾਈ ਹੇਠ ਜਿਲਾ ਸਿਹਤ ਸੋਸਾਇਟੀ ਦੀ ਮੀਟਿੰਗ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਹੌਈ।  ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਬਰਸਾਤ ਦੇ ਮੋਸਮ ਦੇ ਮੱਦੇਨਜਰ ਦਸਤ ਦੀ ਬੀਮਾਰੀ ਫੈਲ ਜਾਂਦੀ ਹੈ। ਦਸਤ ਦੀ ਬੀਮਾਰੀ ਦੀ ਰੋਕਥਾਮ ਲਈ 2 ਮਹੀਨੇ ਤੱਕ ਦਸਤ ਰੋਕੂ ਮੁਹਿੰਮ ਚਲਾਈ ਗਈ ਹੈ। ਮੁਹਿੰਮ ਤਹਿਤ ਸਮੂਹ ਆਸ਼ਾ ਵਰਕਰਾਂ ਵੱਲੋਂ ਉਨ੍ਹਾਂ ਘਰਾਂ ਵਿੱਚ ors ਦੇ ਪੈਕੇਟ ਦਿੱਤੇ ਜਾਣਗੇ ਜਿਨ੍ਹਾਂ ਘਰਾਂ ਵਿੱਚ 5ਸਾਲ ਤੱਕ ਦੇ ਬੱਚੇ ਹਨ। ੳਆਰਐਸ ਦੇ ਪੈਕੇਟ ਮੁਫ਼ਤ ਵੰਡੇ ਜਾਣਗੇ । ਪਰਿਵਾਰਕ ਮੈਂਬਰਾਂ ਨੂੰ ੳਆਰਐਸ ਬਨਾਉਣਾ ਵੀ ਸਿਖਾਇਆ ਜਾਵੇਗਾ । ਉਨ੍ਹਾਂ ਕਿਹਾ…

Read More

ਜਗਰਾਉਂ 22 ਜੁਲਾਈ (ਇਸ਼ਕਰਨ ਜੋਤ ਸਿੰਘ) ਜਗਰਾਉਂ ਸ਼ਹਿਰ ਕਿਸੇ ਨਾ ਕਿਸੇ ਸਮੱਸਿਆ ਨੂੰ ਲੈ ਕੇ ਸੁਰਖੀਆਂ ਵਿੱਚ ਹੀ ਰਹਿੰਦਾ ਹੈ। ਪਹਿਲਾਂ ਸ਼ਹਿਰ ਦੇ ਵਿੱਚ ਕੂੜੇ ਦੀ ਸਮੱਸਿਆ ਬਹੁਤ ਸੀ ਜੋ ਹਲੇ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਸੀ ਹੋਇਆ ਤੇ ਹੁਣ ਅਵਾਰਾ ਪਸ਼ੂਆਂ ਦੀ ਸਮੱਸਿਆ ਖੜੀ ਹੋ ਗਈ ਹੈ । ਇਹ ਅਵਾਰਾ ਪਸ਼ੂ ਸਵੇਰੇ ਜਾਂ ਫਿਰ ਸ਼ਾਮ ਨੂੰ ਸੜਕਾਂ ਤੇ ਉਤਰ ਆਉਂਦੇ ਹਨ । ਚਾਹੇ ਉਹ ਤਹਿਸੀਲ ਰੋਡ , ਡਿਸਪੋਜ਼ਲ ਰੋਡ ਜਾ ਫਿਰ ਸਬਜ਼ੀ ਮੰਡੀ ਇਹ ਪਸ਼ੂ ਸਵੇਰੇ ਸ਼ਾਮ ਜਦੋਂ ਸੜਕ ਤੇ ਰਸ਼ ਹੁੰਦਾ ਹੈ ਉਦੋਂ ਸੜਕ ਉੱਤੇ ਉਤਰ ਆਉਂਦੇ ਹਨ । ਇਹਨਾਂ ਪਸ਼ੂਆਂ ਕਾਰਨ ਫਿਲਹਾਲ ਕੋਈ ਦੁਰਘਟਨਾ ਨਹੀਂ ਵਾਪਰੀ…

Read More

ਰਾਏਕੋਟ (ਲੁਧਿਆਣਾ), 22 ਜੁਲਾਈ: ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮੰਗਲਵਾਰ ਨੂੰ ਰਾਏਕੋਟ ਦਾ ਦੌਰਾ ਕੀਤਾ ਤਾਂ ਜੋ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਆਪਣੀ ਫੇਰੀ ਦੌਰਾਨ ਉਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਉਨ੍ਹਾਂ ਨੂੰ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਜ਼ਿਲ੍ਹੇ ਨੂੰ ਪਰਾਲੀ ਸਾੜਨ ਤੋਂ ਮੁਕਤ ਬਣਾਉਣ ਲਈ ਟਿਕਾਊ ਅਭਿਆਸਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।ਆਪਣੇ ਸੰਬੋਧਨ ਵਿੱਚ ਹਿਮਾਂਸ਼ੂ ਜੈਨ ਨੇ ਕਿਹਾ ਕਿ ਝੋਨੇ ਦੀ ਪਰਾਲੀ ਸਾੜਨ ਨਾਲ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ ਜੋ ਮਨੁੱਖੀ ਸਿਹਤ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਹ ਅਭਿਆਸ ਮਿੱਟੀ ਦੇ ਮਹੱਤਵਪੂਰਨ ਪੌਸ਼ਟਿਕ ਤੱਤਾਂ ਅਤੇ…

Read More

ਲੁਧਿਆਣਾ, 22 ਜੁਲਾਈ:ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮੰਗਲਵਾਰ ਨੂੰ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅੰਤਿਮ ਤਿਆਰੀਆਂ ਦਾ ਜਾਇਜ਼ਾ ਲਿਆ।ਮੀਟਿੰਗ ਵਿੱਚ ਪੀ.ਡਬਲਯੂ.ਡੀ, ਪਬਲਿਕ ਹੈਲਥ, ਪੀ.ਐਸ.ਪੀ.ਸੀ.ਐਲ, ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ.ਏ.ਆਈ), ਐਨ.ਐਚ.ਏ.ਆਈ, ਡਰੇਨੇਜ ਵਿਭਾਗਾਂ ਦੇ ਮੁੱਖ ਅਧਿਕਾਰੀ ਅਤੇ ਠੇਕੇਦਾਰੀ ਫਰਮਾਂ ਦੇ ਨੁਮਾਇੰਦੇ ਸ਼ਾਮਲ ਸਨ।ਡਿਪਟੀ ਕਮਿਸ਼ਨਰ ਜੈਨ ਨੇ ਸੀ.ਸੀ.ਟੀ.ਵੀ ਇੰਸਟਾਲੇਸ਼ਨ ਅਤੇ ਸਫਾਈ ਸਮੇਤ ਚੱਲ ਰਹੇ ਛੋਟੇ ਕੰਮਾਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ ਜੋ ਕਿ ਦੋ ਦਿਨ ਦੇ ਅੰਦਰ ਪੂਰਾ ਹੋਣ ਲਈ ਨਿਰਧਾਰਤ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਏ.ਏ.ਆਈ ਅਤੇ ਹੋਰ ਏਜੰਸੀਆਂ ਨਾਲ ਨੇੜਿਓਂ ਤਾਲਮੇਲ ਵਿੱਚ ਕੰਮ ਕਰ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੀਆਂ ਤਿਆਰੀਆਂ…

Read More

ਲੁਧਿਆਣਾ, 22 ਜੁਲਾਈ: ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਝੋਨੇ ਦੀ ਪਰਾਲੀ ਨੂੰ ਬਾਲਣ ਵਜੋਂ ਵਰਤਣ ਵਾਲੇ ਉਦਯੋਗਾਂ ਦੇ ਮੁਖੀਆਂ ਦੇ ਨਾਲ-ਨਾਲ ਲੁਧਿਆਣਾ ਨਾਲ ਸਬੰਧਤ ਬੇਲਰ ਮਾਲਕਾਂ ਨਾਲ ਮੀਟਿੰਗ ਕੀਤੀ।ਮੀਟਿੰਗ ਦਾ ਉਦੇਸ਼ ਖੇਤਰ ਵਿੱਚ ਪਰਾਲੀ ਸਾੜਨ ਤੋਂ ਰੋਕਣ ਦੇ ਉਦੇਸ਼ ਨਾਲ ਝੋਨੇ ਦੀ ਪਰਾਲੀ ਦੇ ਪ੍ਰਭਾਵਸ਼ਾਲੀ ਐਕਸ-ਸੀਟੂ ਪ੍ਰਬੰਧਨ ਲਈ ਇੱਕ ਉੱਨਤ ਯੋਜਨਾ ਵਿਕਸਤ ਕਰਨਾ ਸੀ।ਸਹਾਇਕ ਕਮਿਸ਼ਨਰ (ਯੂ.ਟੀ) ਡਾ. ਪ੍ਰਗਤੀ ਰਾਣੀ, ਪੀ.ਪੀ.ਸੀ.ਬੀ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਹਿਮਾਂਸ਼ੂ ਜੈਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪਰਾਲੀ ਦੇ ਭੰਡਾਰਨ ਲਈ ਢੁਕਵੀਂ ਜ਼ਮੀਨ ਪ੍ਰਦਾਨ ਕਰੇਗਾ ਜੋ ਬਾਇਲਰ-ਅਧਾਰਤ ਉਦਯੋਗਾਂ ਨੂੰ ਯੂਨਿਟਾਂ ਦੇ ਨੇੜੇ ਬਾਲਣ ਵਜੋਂ ਵਰਤਦੇ ਹਨ ਤਾਂ ਜੋ ਉਨ੍ਹਾਂ ਨੂੰ ਪਰਾਲੀ ਨੂੰ ਸਟਾਕ…

Read More

ਇਸ ਸਾਲ ਰੱਖੜੀ ਦਾ ਤਿਉਹਾਰ 09.08.2025 ਨੂੰ ਪੂਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ। ਡਾਕ ਵਿਭਾਗ ਹਮੇਸ਼ਾ ਸਮਰਪਿਤ ਸੇਵਾ ਦੇ ਨਾਲ ਇਸ ਤਿਉਹਾਰ ਦਾ ਹਿੱਸਾ ਰਿਹਾ ਹੈ। ਜਿਵੇਂ-ਜਿਵੇਂ ਰਕਸ਼ਾ ਬੰਧਨ ਦਾ ਸ਼ੁਭ ਅਵਸਰ ਨੇੜੇ ਆ ਰਿਹਾ ਹੈ, ਲੁਧਿਆਣਾ ਸਿਟੀ ਡਿਵੀਜ਼ਨ ਦੇ ਸਾਰੇ ਡਾਕਘਰਾਂ ਨੇ ਨਵੇਂ ਵਾਟਰ- ਪਰੂਫ਼ ਰਾਖੀ ਲਿਫ਼ਾਫ਼ੇ ਦੀ ਵਿਕਰੀ, ਬੁਕਿੰਗ ਅਤੇ ਟਰਾਂਸਮਿਸ਼ਨ ਰਾਹੀਂ ਲੋਕਾਂ ਨੂੰ ਇੱਕ ਛੱਤ ਹੇਠ ਸਹੂਲਤ ਦੇ ਨਾਲ ਨਾਲ ਖੁਸ਼ੀ ਅਤੇ ਪਿਆਰ ਪ੍ਰਦਾਨ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਰੱਖੜੀ ਦੇ ਇਨ੍ਹਾਂ ਵਿਸ਼ੇਸ਼ ਲਿਫਾਫਿਆਂ ਅਤੇ ਬਕਸਿਆਂ ਦੀ ਵਧਦੀ ਮੰਗ ਦੇ ਮੱਦੇਨਜ਼ਰ, ਸਾਰੇ ਡਾਕਘਰਾਂ ਨੇ ‘ ਰੱਖੜੀ’ ਦੀ ਪੈਕਿੰਗ ਅਤੇ ਬੁਕਿੰਗ ਲਈ ਵਿਸ਼ੇਸ਼ ਕਾਊਂਟਰ ਸਥਾਪਤ ਕੀਤੇ…

Read More

ਜਲੰਧਰ, 22 ਜੁਲਾਈ : ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵਲੋਂ ਨਾਜਾਇਜ਼ ਕਬਜ਼ੇ ਛੁਡਾਉਣ ਲਈ ਸਖ਼ਤ ਮੁਹਿੰਮ ਵਿੱਢ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜਲੰਧਰ ਜ਼ਿਲ੍ਹੇ ਦੇ ਸਾਰੇ ਐਸ.ਡੀ.ਐਮਜ਼. ਨਾਲ ਇਕ ਉੱਚ ਪੱਧਰੀ ਮੀਟਿੰਗ ਕਰਕੇ ਸਖ਼ਤ ਹਦਾਇਤ ਕੀਤੀ ਹੈ ਕਿ 31 ਜੁਲਾਈ ਤੱਕ ਆਪੋ-ਆਪਣੇ ਅਧਿਕਾਰ ਖੇਤਰਾਂ ਅਧੀਨ ਸਰਕਾਰੀ ਜ਼ਮੀਨਾਂ ‘ਤੇ ਹੋਏ ਨਾਜਾਇਜ਼ ਕਬਜ਼ਿਆਂ ਦੀ ਪਛਾਣ ਕਰਕੇ ਸਰਕਾਰੀ ਮਾਲਕੀ ਦੇ ਸਾਈਨ ਬੋਰਡ ਲਗਾਏ ਜਾਣ, ਤਾਂ ਜੋ ਇੱਥੇ ਖੇਡ ਮੈਦਾਨ ਅਤੇ ਪਾਰਕਾਂ ਵਿਕਸਿਤ ਕੀਤੀਆਂ ਜਾ ਸਕਣ। ਉਨ੍ਹਾਂ ਵਲੋਂ ਇਹ ਨਿਰਦੇਸ਼ ਸਰਕਾਰੀ ਜ਼ਮੀਨਾਂ ‘ਤੇ ਗੈਰ-ਕਾਨੂੰਨੀ ਕਬਜ਼ਿਆਂ ਸੰਬੰਧੀ ਸ਼ਿਕਾਇਤਾਂ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਹਨ। ਡਾ. ਅਗਰਵਾਲ ਨੇ ਐਸ.ਡੀ.ਐਮਜ਼ ਨੂੰ ਇਨ੍ਹਾਂ ਖਾਲੀ ਪਈਆਂ ਜ਼ਮੀਨਾਂ…

Read More

ਜਲੰਧਰ, 22 ਜੁਲਾਈ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅਗਨੀਵੀਰ ਵਾਯੂ ਇਨਟੇਕ-01/2026 ਲਈ ਜਲੰਧਰ ਵਿਖੇ 24 ਅਗਸਤ ਤੋਂ 6 ਸਤੰਬਰ 2025 ਤੱਕ ਹੋਣ ਵਾਲੀ ਭਰਤੀ ਰੈਲੀ ਲਈ ਅਧਿਕਾਰੀਆਂ ਨੂੰ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਨਾਲ-ਨਾਲ ਲੋੜੀਂਦੀ ਸਹਾਇਤਾ ਤੇ ਸਹਿਯੋਗ ਮੁਹੱਈਆ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।ਡਾ. ਅਗਰਵਾਲ ਨੇ ਦੱਸਿਆ ਕਿ 1 ਏਅਰਮੈੱਨ ਚੋਣ ਕੇਂਦਰ ਅੰਬਾਲਾ ਵੱਲੋਂ ਇਹ ਭਰਤੀ ਰੈਲੀ ਸਥਾਨਕ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਵਿਖੇ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰੈਲੀ ਦੀਆਂ ਤਿਆਰੀਆਂ ਅਤੇ ਸੁਚਾਰੂ ਸੰਚਾਲਨ ਲਈ ਕਾਲਜ ਵਿਖੇ ਸਟੇਡੀਅਮ ਦੇ ਨਾਲ-ਨਾਲ ਇਨਡੋਰ ਸਹੂਲਤਾਂ 20 ਅਗਸਤ ਤੋਂ 8 ਸਤੰਬਰ 2025 ਤੱਕ ਮੁਹੱਈਆ ਕਰਵਾਈਆਂ ਜਾਣਗੀਆਂ। ਡਿਪਟੀ…

Read More