ਪਟਿਆਲਾ, 23 ਜੁਲਾਈ, 2025: ਕੈਬਨਿਟ ਮੰਤਰੀ ਡਾ ਰਵਜੋਤ ਸਿੰਘ ਨੇ ਅੱਜ ਸਵੇਰੇ ਅਚਨਚੇਤ ਹੀ ਪਟਿਆਲਾ ਵਿਚ ਛਾਪੇਮਾਰੀ ਕਰ ਦਿੱਤੀ ਅਤੇ ਚੈਕਿੰਗ ਕੀਤੀ। ਉਹਨਾਂ ਪਟਿਆਲਾ ‘ਚ ਸਫਾਈ ਪ੍ਰਬੰਧ ਦਾ ਜ਼ਾਇਜਾ ਲੈਣ ਲਈ ਇਹ ਅਚਨਚੇਤ ਦੌਰਾ ਕੀਤਾ।
ਇਸ ਦੌਰਾਨ ਉਹਨਾਂ ਲੋਕਾਂ ਨਾਲ ਮੁਲਾਕਾਤ ਕਰਕੇ ਸਫਾਈ ਪ੍ਰਬੰਧ ਬਾਰੇ ਫੀਡਬੈਕ ਲਿਆ। ਮੰਤਰੀ ਨੂੰ ਪਿਛਲੇ ਕਈ ਦਿਨਾਂ ਤੋਂ ਸਫਾਈ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਸਨ।