ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ*ਐਸ.ਆਰ.ਐਸ. ਸਰਕਾਰੀ ਬਹੁਤਕਨੀਕੀ ਕਾਲਜ ‘ਚ ਇੰਟਰ ਪੌਲੀਟੈਕਨਿਕ ਕਾਲਜ ਖੇਡਾਂ ਦਾ ਸ਼ਾਨਦਾਰ ਆਗਾਜ**- ਸੀਨੀਅਰ ਵਾਈਸ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੇ ਕੀਤਾ ਰਸਮੀ ਉਦਘਾਟਨ*ਲੁਧਿਆਣਾ, 29 ਅਕਤੂਬਰ (000) – ਸਤਿਗੁਰੂ ਰਾਮ ਸਿੰਘ (ਐਸ.ਆਰ.ਐਸ.) ਸਰਕਾਰੀ ਬਹੁਤਕਨੀਕੀ ਕਾਲਜ, ਰਿਸ਼ੀ ਨਗਰ, ਲੁਧਿਆਣਾ ਵਿਖੇ ਪੀ.ਟੀ.ਆਈ.ਐਸ. ਵਲੋਂ ਕਰਵਾਈਆਂ ਜਾ ਰਹੀਆਂ ਇੰਟਰ ਪੌਲੀਟੈਕਨਿਕ ਕਾਲਜ ਦੀਆਂ ਖੇਡਾਂ ਦਾ ਸ਼ਾਨਦਾਰ ਆਗਾਜ਼ ਹੋਇਆ।ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਟਂ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੇ ਆਪਣੇ ਕਰ ਕਮਲਾਂ ਨਾਲ ਖੇਡਾਂ ਦਾ ਰਸਮੀ ਉਦਘਾਟਨ ਕੀਤਾ।ਇਸ ਮੌਕੇ ਉਨ੍ਹਾਂ ਸਟਾਫ ਅਤੇ ਸਮੂਹ ਵਿਦਿਆਰਥੀਆਂ ਨੂੰ ਖੇਡਾਂ ਕਰਵਾਉਣ ਲਈ ਵਧਾਈ ਦਿੱਤੀ ਅਤੇ ਕਿਹਾ ਖੇਡਾਂ ਸਾਡੇ ਜੀਵਨ ਦਾ ਅਨਿਖੜਵਾਂ ਅੰਗ ਹਨ। ਉਹਨਾ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਲਈ ਕੋਈ ਉਮਰ ਨਹੀ ਹੁੰਦੀ ਸਗੋਂ ਵਿਦਿਆਰਥੀਆਂ ਨੂੰ ਹਰ ਖੇਡ ਵਿੱਚ ਵੱਧ ਚੜ੍ਹਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਕੇ ਮੁੜ ਰੰਗਲਾ ਪੰਜਾਬ ਬਣਨ ਜਾ ਰਿਹਾ ਹੈ।ਇਸ ਉਦਘਾਟਨੀ ਸਮਾਰੋਹ ਮੌਕੇ ਕਾਲਜ ਦੇ ਪ੍ਰਿੰਸੀਪਲ ਇੰਜ. ਮਨੋਜ ਕੁਮਾਰ ਜਾਂਬਲਾ ਨੇ ਮੁੱਖ ਮਹਿਮਾਨ ਜੀ ਨੂੰ ਜੀ ਆਇਆ ਕਹਿੰਦੇ ਹੋਏ ਸੰਸਥਾ ਦੀ ਕਾਰਜਗੁਜਾਰੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਮੂਹ ਵਿਦਿਆਰਥੀਆਂ ਵਿਚ ਇੰਟਰ ਪੋਲੀਟੈਕਨਿਕ ਖੇਡ ਮੁਕਾਬਲਿਆਂ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਉਹਨਾ ਕਿਹਾ ਕਿ ਪੜਾਈ ਦੇ ਨਾਲ-ਨਾਲ ਖੇਡਾਂ ਵਿਚ ਹਿੱਸਾ ਲੈਣ ਨਾਲ ਜਿੱਥੇ ਓਵਰ ਆਲ ਪ੍ਰਸਨੈਲਿਟੀ ਵਿੱਚ ਵਾਧਾ ਹੁੰਦਾ ਹੈ ਉੱਥੇ ਸਾਨੂੰ ਮਾਨਸਿਕ ਪੱਧਰ ਅਤੇ ਸਮਾਜਿਕ ਪੱਧਰ ‘ਤੇ ਵੀ ਹੌਸਲਾ ਅਫਜ਼ਾਈ ਮਿਲਦੀ ਹੈ। ਉਹਨਾ ਕਿਹਾ ਕਿ ਪੀ.ਟੀ.ਆਈ.ਐਸ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਪੋਲੀਟੈਕਨਿਕ ਕਾਲਜਾਂ ਦੀ ਸਾਂਝੀ ਬਾਡੀ ਹੈ।ਉਨ੍ਹਾਂ ਕਾਲਜ ਵਿੱਚ ਚੱਲ ਰਹੇ 07 ਡਿਪਲੋਮਾ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਪੰਜਾਬ ਸਰਕਾਰ ਵੱਲੋ ਇਸ ਸਾਲ ਸੁ਼ਰੂ ਕੀਤੇ ਇਲੈਕਟ੍ਰੀਕਲ ਇੰਜ: ਡਿਪਲੋਮਾ ਬਾਰੇ ਵੀ ਜਾਣੂ ਕਾਰਵਾਇਆ। ਇਸ ਕਾਲਜ ਵਿਖੇ ਲੜਕੇ ਅਤੇ ਲੜਕੀਆਂ ਤਕਨੀਕੀ ਸਿਖਿਆ ਲੈ ਕੇ ਆਪਣਾ, ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੋਸ਼ਨ ਕਰਨਗੇ। ਅੰਤ ਵਿੱਚ ਉਹਨਾ ਵੱਲੋ ਮੁੱਖ ਮਹਿਮਾਨ, ਬਾਹਰੋ ਆਏ ਸਟਾਫ, ਕੋਚ, ਰੈਫਰੀਆਂ, ਬਾਹਰੋ ਆਏ ਖਿਡਾਰੀਆਂ, ਸੰਸਥਾ ਦੇ ਸਟਾਫ ਅਤੇ ਸਮੂਹ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।ਅੱਜ ਦੇ ਖੇਡ ਮੁਕਾਬਲਿਆਂ ਦੇ ਖੋ-ਖੋ (ਲੜਕੇ) ਦੇ ਮੁਕਾਬਲਿਆਂ ਵਿੱਚ ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਨੇ ਜੀ.ਐਨ.ਡੀ.ਪੀ. ਲੁਧਿਆਣਾ ਤੋ ਵੱਡੀ ਲੀਡ ਨਾਲ ਹਰਾਕੇ ਸੈਮੀਫਾਈਨਲ ਵਿੱਚ ਪਹੁੰਚੀਆ। ਖੋ-ਖੋ (ਲੜਕੀਆਂ) ਦੇ ਮੁਕਾਬਲਿਆਂ ਵਿੱਚ ਸਰਕਾਰੀ ਬਹੁਤਕਨੀਕੀ ਕਾਲਜ, ਬਡਬਰ ਨੇ ਪਹਿਲਾਂ ਸਥਾਨ, ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਨੇ ਦੂਜਾ ਸਥਾਨ ਅਤੇ ਤੀਜਾ ਸਥਾਨ ਸਰਕਾਰੀ ਬਹੁਤਕਨੀਕੀ ਕਾਲਜ ਜਲੰਧਰ ਨੇ ਹਾਸਲ ਕੀਤਾ।ਇਸ ਮੌਕੇ ਸ਼੍ਰੀ ਸੁਖਵਿੰਦਰ ਸਿੰਘ ਰਾਣਾ ਪ੍ਰਿੰਸੀਪਲ, ਟੀ.ਸੀ.ਕੇ.ਟੀ.ਲੁਧਿਆਣਾ, ਮੈਡਮ ਜਸਪ੍ਰੀਤ ਕੌਰ ਮੁੱਖੀ ਵਿਭਾਗ, ਕੁਲਵਿੰਦਰ ਸਿੰਘ ਮੁਖੀ ਵਿਭਾਗ ਕੰਪਿ: ਇੰਜ:, ਮੈਡਮ ਰੁਪਿੰਦਰ ਕੌਰ ਮੁਖੀ ਵਿਭਾਗ, ਸੁਖਵਿੰਦਰਪਾਲ ਸਿੰਘ ਮੁਖੀ ਵਿਭਾਗ ਈ.ਸੀ.ਈ, ਲਖਬੀਰ ਸਿੰਘ ਅਫਸਰ ਇੰਚਾਰਜ (ਸਪੋਰਟਸ ਅਫਸਰ) ਅਤੇ ਜਸਵੀਰ ਸਿੰਘ ਵਰਕਸ਼ਾਪ ਸੁਪਰਡੰਟ ਵੀ ਹਾਜ਼ਰ ਸਨ। ਵਧੇਰੇ ਜਾਣਕਾਰੀ ਹਿੱਤ: ਜਸਵੀਰ ਸਿੰਘ ਪ੍ਰੈਸ ਕੋਆਰਡੀਨੇਟਰ 98728-13000
Trending
- ਭ੍ਹਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਿਜੀਲੈਂਸ ਨੂੰ ਸਹਿਯੋਗ ਦਿੱਤਾ ਜਾਵੇ : ਹਰਪ੍ਰੀਤ ਸਿੰਘ ਮੰਡੇਰ
- ਆਈ.ਵੀ. ਵਰਲਡ ਸਕੂਲ ਵਿਖੇ ਜਲੰਧਰ ਪ੍ਰੀਮੀਅਰ ਲੀਗ ਦੀ ਸ਼ਾਨਦਾਰ ਸ਼ੁਰੂਆਤ
- ਡਿਪਟੀ ਕਮਿਸ਼ਨਰ ਵੱਲੋਂ ਕਲਸਟਰ ਤੇ ਨੋਡਲ ਅਫ਼ਸਰਾਂ ਨੂੰ ਸਵੇਰ ਤੋਂ ਸ਼ਾਮ ਤੱਕ ਫੀਲਡ ’ਚ ਡਟੇ ਰਹਿਣ ਦੇ ਨਿਰਦੇਸ਼
- *ਸੀ-ਪਾਈਟ ਕੈਪ ‘ਚ ਖੇਤਰੀ ਫੌਜ ਭਰਤੀ ਲਈ ਫਿਜੀਕਲ ਤਿਆਰੀ ਸ਼ੁਰੂ*
- ਸੀਨੀਅਰ ਵਾਈਸ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੇ ਕੀਤਾ ਰਸਮੀ ਉਦਘਾਟਨ*
- ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਸੀ.ਐਮ. ਮਾਨ ਨੇ ਆਰ.ਟੀ.ਓ. ਦਫ਼ਤਰ ‘ਤੇ ਲਾਇਆ ਤਾਲਾ, ਹੁਣ 1076 ਡਾਇਲ ਕਰਨ ‘ਤੇ ਘਰ ਆ ਕੇ ਕੰਮ ਕਰਨਗੇ ਆਰ.ਟੀ.ਓ. ਕਰਮਚਾਰੀ
- ਮੰਤਰੀ ਅਰੋੜਾ ਨੇ ਜੇ.ਵੀ.-ਹੀਰੋ ਮੋਟਰਜ਼ ਅਤੇ ਐਸ.ਟੀ.ਪੀ. ਜਰਮਨੀ ਦੇ ਸਾਂਝੇ ਉੱਦਮ ਦੀ ਸ਼ੂਰਆਤ ਸਬੰਧੀ ਕਰਵਾਏ ਸਮਾਗਮ ਦੀ ਕੀਤੀ ਪ੍ਰਧਾਨਗੀ
- ਡਿਪਟੀ ਕਮਿਸ਼ਨਰ ਨੇ ਨਗਰ ਕੀਰਤਨ ਅਤੇ ਪ੍ਰਕਾਸ਼ ਪੁਰਬ ਸਬੰਧੀ ਤਿਆਰੀਆਂ ਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ-


