ਜਗਰਾਉਂ 22 ਜੁਲਾਈ (ਇਸ਼ਕਰਨ ਜੋਤ ਸਿੰਘ) ਜਗਰਾਉਂ ਸ਼ਹਿਰ ਕਿਸੇ ਨਾ ਕਿਸੇ ਸਮੱਸਿਆ ਨੂੰ ਲੈ ਕੇ ਸੁਰਖੀਆਂ ਵਿੱਚ ਹੀ ਰਹਿੰਦਾ ਹੈ। ਪਹਿਲਾਂ ਸ਼ਹਿਰ ਦੇ ਵਿੱਚ ਕੂੜੇ ਦੀ ਸਮੱਸਿਆ ਬਹੁਤ ਸੀ ਜੋ ਹਲੇ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਸੀ ਹੋਇਆ ਤੇ ਹੁਣ ਅਵਾਰਾ ਪਸ਼ੂਆਂ ਦੀ ਸਮੱਸਿਆ ਖੜੀ ਹੋ ਗਈ ਹੈ । ਇਹ ਅਵਾਰਾ ਪਸ਼ੂ ਸਵੇਰੇ ਜਾਂ ਫਿਰ ਸ਼ਾਮ ਨੂੰ ਸੜਕਾਂ ਤੇ ਉਤਰ ਆਉਂਦੇ ਹਨ । ਚਾਹੇ ਉਹ ਤਹਿਸੀਲ ਰੋਡ , ਡਿਸਪੋਜ਼ਲ ਰੋਡ ਜਾ ਫਿਰ ਸਬਜ਼ੀ ਮੰਡੀ ਇਹ ਪਸ਼ੂ ਸਵੇਰੇ ਸ਼ਾਮ ਜਦੋਂ ਸੜਕ ਤੇ ਰਸ਼ ਹੁੰਦਾ ਹੈ ਉਦੋਂ ਸੜਕ ਉੱਤੇ ਉਤਰ ਆਉਂਦੇ ਹਨ । ਇਹਨਾਂ ਪਸ਼ੂਆਂ ਕਾਰਨ ਫਿਲਹਾਲ ਕੋਈ ਦੁਰਘਟਨਾ ਨਹੀਂ ਵਾਪਰੀ ਹੈ ਪਰ ਦੁਰਘਟਨਾ ਵਾਪਰਨ ਦੀ ਪੂਰੀ ਸੰਭਾਵਨਾ ਹੈ ਕਿਉਂਕ ਸਟਰੀਟ ਲਾਈਟ ਬੰਦ ਹੋਣ ਕਾਰਨ ਜਾਂ ਫਿਰ ਹਨੇਰੇ ਵਿੱਚ ਕਈ ਵਾਰ ਵਾਹਨ ਚਾਲਕ ਨੂੰ ਸਹੀ ਤਰ੍ਹਾਂ ਨਹੀਂ ਦਿਖਾਈ ਦਿੰਦਾ ਤੇ ਫਿਰ ਉਸ ਦੀ ਟੱਕਰ ਇਹਨਾਂ ਅਵਾਰਾ ਪਸ਼ੂਆਂ ਨਾਲ ਹੁੰਦੀ ਹੈ। ਇਸ ਵਿੱਚ ਵਾਹਨ ਚਾਲਕ ਦਾ ਬਚ ਪਾਣਾ ਬਹੁਤ ਹੀ ਮੁਸ਼ਕਿਲ ਹੈ । ਇਸ ਸਮੱਸਿਆ ਵੱਲ ਜਗਰਾਉਂ ਪ੍ਰਸ਼ਾਸਨ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ । ਕੀ ਇਸ ਸਮੱਸਿਆ ਦਾ ਹੱਲ ਕੋਈ ਦੁਰਘਟਨਾ ਵਾਪਰਨ ਤੋਂ ਬਾਅਦ ਹੀ ਹੋਵੇਗਾ। ਜਗਰਾਉਂ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਕੋਈ ਵੱਡੀ ਦੁਰਘਟਨਾ ਹੋਣ ਤੋਂ ਟਲ ਸਕੇ ।
Trending
- ਡੀ.ਸੀ ਨੇ ਸਸਰਾਲੀ ਕਲੋਨੀ ਵਿੱਚ ਸਟੱਡ-ਲੇਇੰਗ ਅਤੇ ਵਿਸ਼ੇਸ਼ ਫਲੋਟਿੰਗ ਐਕਸੈਵੇਟਰ ਦੇ ਕੰਮਾਂ ਦਾ ਨਿਰੀਖਣ ਕੀਤਾ
- ਖੰਨਾ ‘ਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਲੋਕ ਮਿਲਣੀ ਦੌਰਾਨ ਸੀਵਰੇਜ ਸਮੱਸਿਆ ਦਾ ਤੁਰੰਤ ਨਿਪਟਾਰਾ ਕਰਨ ਦਿੱਤੇ ਨਿਰਦੇਸ਼
- ਨੌਜਵਾਨਾਂ ਨੂੰ ਆਪਣਾ ਹੁਨਰ ਦਿਖਾਉਣ ਲਈ ਸੁਨਹਿਰੀ ਮੌਕੇ ਦਾ ਲਾਭ ਲੈਣ ਦਾ ਸੱਦਾ
- PM Modi 2 ਸਾਲਾਂ ਦੀ ਹਿੰਸਾ ਤੋਂ ਬਾਅਦ ਮਨੀਪੁਰ ਪਹੁੰਚ ਰਹੇ ਹਨ
- ਡਿਪਟੀ ਕਮਿਸ਼ਨਰ ਨੇ ਦਿੱਤੇ ਨਿਰਦੇਸ਼; ਪਾਰਦਰਸ਼ੀ ਪ੍ਰਕਿਰਿਆ ਰਾਹੀਂ ਹੋਵੇਗਾ ਫ਼ਸਲਾਂ ਦੇ ਨੁਕਸਾਨ ਦਾ ਮੁਲਾਂਕਣ
- ਕੰਗਣਾ ਰਣੌਤ ਨੂੰ ‘ਸੁਪਰੀਮ’ ਝਟਕੇ ਪਿੱਛੋਂ ਅਦਾਲਤੀ ਕਾਰਵਾਈ ਲਈ ਰਾਹ ਪੱਧਰਾ
- MLA ਲਾਲਪੁਰਾ ਦੀ ਵਿਧਾਇਕੀ ਖ਼ਤਰੇ ‘ਚ?
- ਦੋਰਾਹਾ ਉਪ ਮੰਡਲ ਅਧੀਨ ਕੰਬਾਇਡ ਤੇ ਅਬੋਹਰ ਬਰਾਂਚਾਂ ‘ਤੇ ਮੱਛੀ ਫੜਨ ਦੀ ਬੋਲੀ 18 ਸਤੰਬਰ ਨੂੰ