Author: onpoint channel

“I’m a Newswriter, “I write about the trending news events happening all over the world.

ਜਲੰਧਰ, 28 ਜੁਲਾਈ: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ, ਜਲੰਧਰ ਵਿਖੇ ਤਿੰਨ ਆਈ.ਸੀ.ਯੂ. ਮਰੀਜ਼ਾਂ ਦੀ ਮੌਤ ਦੀ ਵਿਸਥਾਰਤ ਜਾਂਚ ਦੇ ਹੁਕਮ ਦਿੱਤੇ ਹਨ। ਆਕਸੀਜਨ ਦੀ ਉਚਿਤ ਸਪਲਾਈ ਨਾ ਹੋਣ ਦੀਆਂ ਰਿਪੋਰਟਾਂ ਮਿਲਣ ਉਪਰੰਤ ਮੰਤਰੀ ਨੇ ਐਤਵਾਰ ਰਾਤ 12.55 ਵਜੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਨਾਲ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ। ਮੀਡੀਆ ਨਾਲ ਗੱਲ ਕਰਦਿਆਂ ਡਾ. ਸਿੰਘ ਨੇ ਸਪੱਸ਼ਟ ਕੀਤਾ ਕਿ ਤਕਨੀਕੀ ਖਰਾਬੀ ਕਾਰਨ ਆਕਸੀਜਨ ਪਲਾਂਟ ‘ਚ ਦਬਾਅ ਘਟਣ ਦੀ ਸਮੱਸਿਆ ਆਈ, ਜਿਸ ਨੂੰ ਤੁਰੰਤ ਬੈਕਅੱਪ ਸਿਸਟਮ ਨਾਲ ਬਹਾਲ ਕੀਤਾ ਗਿਆ ਤੇ ਪਲਾਂਟ ਆਪਰੇਟਰ ਨਾਲ ਤੁਰੰਤ ਸਮੁੱਚੇ ਸਿਸਟਮ ਨੂੰ ਇੱਕ ਵਿਕਲਪਿਕ ਕੰਪ੍ਰੈਸਰ…

Read More

ਲੁਧਿਆਣਾ, 28 ਜੁਲਾਈ: ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਨਸ਼ਾ ਮੁਕਤੀ ਮੋਰਚਾ ਦੇ ਮੁੱਖ ਬੁਲਾਰੇ ਬਲਤੇਜ ਪੰਨੂ ਨੇ ਸੋਮਵਾਰ ਨੂੰ ਪੰਜਾਬ ਵਿੱਚ ਰਵਾਇਤੀ ਬੈਲ ਗੱਡੀਆਂ ਦੀਆਂ ਦੌੜਾਂ ਨੂੰ ਮੁੜ ਸੁਰਜੀਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਨ ਲਈ ਇੱਕ ਸ਼ਾਨਦਾਰ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਹ ਸਮਾਗਮ ਸੂਬਾ ਸਰਕਾਰ ਵੱਲੋਂ ਪਸ਼ੂਆਂ ‘ਤੇ ਜ਼ੁਲਮ ਰੋਕੂ (ਪੰਜਾਬ ਸੋਧ) ਐਕਟ ਅਤੇ ਪਸ਼ੂਆਂ ‘ਤੇ ਜ਼ੁਲਮ ਰੋਕੂ (ਬੈਲ ਗੱਡੀਆਂ ਦੀ ਦੌੜ ਦਾ ਆਚਰਣ) ਨਿਯਮਾਂ, 2025 ਨੂੰ ਪ੍ਰਵਾਨਗੀ ਦੇਣ ਤੋਂ ਕਰਵਿਆ ਜਾ ਰਿਹਾ ਹੈ। ਇਹ ਸਮਾਗਮ ਕੱਲ੍ਹ (29 ਜੁਲਾਈ) ਮਹਿਮਾ ਸਿੰਘ ਵਾਲਾ ਫੁੱਟਬਾਲ ਸਟੇਡੀਅਮ ਵਿੱਚ ਹੋਵੇਗਾ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ…

Read More

ਲੁਧਿਆਣਾ, 28 ਜੁਲਾਈ : ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਵਿੱਚ ਪੂਰਾ ਵਿਸ਼ਵਾਸ ਦਿਖਾਉਂਦੇ ਹੋਏ, ਪੱਖੋਵਾਲ ਰੋਡ ‘ਤੇ 100 ਏਕੜ ਜ਼ਮੀਨ ਰੱਖਣ ਵਾਲੇ ਜ਼ਮੀਨ ਮਾਲਕ ਰਾਜੇਸ਼ ਅਗਰਵਾਲ ਨੇ ਸੋਮਵਾਰ ਨੂੰ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਨੂੰ ਨਵੀਂ ਸ਼ਹਿਰੀ ਜਾਇਦਾਦ ਦੇ ਵਿਕਾਸ ਲਈ ਆਪਣੀ ਸਹਿਮਤੀ ਜਮ੍ਹਾ ਕਰਵਾਈ। ਰਾਜੇਸ਼ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਜੋ ਕਿ ਗਲਾਡਾ ਦੇ ਮੁੱਖ ਪ੍ਰਸ਼ਾਸਕ ਵਜੋਂ ਵੀ ਕੰਮ ਕਰਦੇ ਹਨ, ਦੀ ਮੌਜੂਦਗੀ ਵਿੱਚ ਆਪਣਾ ਸਹਿਮਤੀ ਪੱਤਰ ਦਿੱਤਾ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਲੈਂਡ ਪੂਲਿੰਗ ਨੀਤੀ ਰਾਹੀਂ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ…

Read More

ਲੁਧਿਆਣਾ, 28 ਜੁਲਾਈ: ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਪੀ.ਐਸ.ਸੀ.ਪੀ.ਸੀ.ਆਰ) ਦੀ ਵਾਈਸ ਚੇਅਰਪਰਸਨ ਸ਼੍ਰੀਮਤੀ ਗੁਨਜੀਤ ਰੁਚੀ ਬਾਵਾ ਨੇ ਹਾਲ ਹੀ ਵਿੱਚ ਦੇਖਭਾਲ ਅਤੇ ਸੁਰੱਖਿਆ ਅਧੀਨ ਲਿਆਂਦੇ ਗਏ ਬਚੇ ਹੋਏ ਬਾਲ ਭਿਖਾਰੀਆਂ ਦੀ ਸਥਿਤੀ ਅਤੇ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਚਾਈਲਡ ਕੇਅਰ ਇੰਸਟੀਚਿਊਸ਼ਨ (ਸੀ.ਸੀ.ਆਈ) ਹੈਵਨਲੀ ਏਂਜਲਸ ਦੋਰਾਹਾ ਦਾ ਦੌਰਾ ਕੀਤਾ। ਆਪਣੇ ਦੌਰੇ ਦੌਰਾਨ ਸ਼੍ਰੀਮਤੀ ਬਾਵਾ ਨੇ ਬੱਚਿਆਂ ਦੇ ਰਹਿਣ-ਸਹਿਣ, ਸਲਾਹ ਸਹਾਇਤਾ, ਵਿਦਿਅਕ ਪ੍ਰਬੰਧਾਂ ਅਤੇ ਪੁਨਰਵਾਸ ਯਤਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਉਨ੍ਹਾਂ ਨੇ ਸਟਾਫ ਅਤੇ ਬਚਾਏ ਗਏ ਬੱਚਿਆਂ ਨਾਲ ਗੱਲਬਾਤ ਕਰਦਿਆਂ ਇਹ ਯਕੀਨੀ ਬਣਾਇਆ ਕਿ ਸਾਰੇ ਜ਼ਰੂਰੀ ਉਪਾਅ ਕਿਸ਼ੋਰ ਨਿਆਂ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਾਗੂ ਕੀਤੇ…

Read More

ਲੁਧਿਆਣਾ, 28 ਜੁਲਾਈ – ਪੰਜਾਬ ਸਰਕਾਰ ਸੂਬੇ ਦੀ ਇੰਡਸਟਰੀ ਨੂੰ ਕਾਰੋਬਾਰ ਲਈ ਸਾਜਗਾਰ ਮਾਹੌਲ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਇਸ ਦਿਸ਼ਾ ਵਿੱਚ ਸਰਕਾਰ ਵੱਲੋਂ ਤੇਜ਼ੀ ਨਾਲ ਸਾਰਥਕ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ, ਚੇਅਰਮੈਨ, ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ (ਵਿਭਾਗ – ਆਬਕਾਰੀ ਅਤੇ ਕਰ) ਪੰਜਾਬ ਸਰਕਾਰ ਅਨਿਲ ਠਾਕੁਰ ਵੱਲੋਂ ਸਥਾਨਕ ਬੱਚਤ ਭਵਨ ਵਿਖੇ ਇੰਡਸਟ੍ਰੀਅਲ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ l ਇਸ ਮੌਕੇ ਉਨ੍ਹਾਂ ਦੇ ਨਾਲ ਮੈਂਬਰ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ (ਪੀ.ਐਸ.ਟੀ.ਸੀ.) ਰਾਜ ਕੁਮਾਰ ਅਗਰਵਾਲ, ਡਾ. ਅਨਿਲ ਭਾਰਦਵਾਜ, ਸਟੇਟ ਸੰਯੁਕਤ ਸਕੱਤਰ ਟਰੇਡ ਵਿੰਗ ਪਰਮਪਾਲ ਸਿੰਘ ਬਾਵਾ, ਮੈਂਬਰ ਅਡਵਾਇਜਰੀ…

Read More

ਲੁਧਿਆਣਾ : ਪਰਚੂਨ ਮੰਡੀ ਵਿੱਚ ਨਕਲੀ ਪਨੀਰ ਵੇਚਣ ਵਾਲਿਆਂ ਨੂੰ ਦੋ ਵਾਰ ਚੇਤਾਵਨੀ ਦੇਣ ਤੋਂ ਬਾਅਦ ਵੀ ਦੋ ਤਿੰਨ ਦੁਕਾਨਦਾਰ ਨਕਲੀ ਪਨੀਰ ਦਾ ਗੋਰਖਧੰਦਾ ਕਰਨੋ ਬਾਜ ਨਹੀਂ ਆ ਰਹੇ ਸਨ ਨਕਲੀ ਪਨੀਰ ਵੇਚਣ ਵਾਲਿਆਂ ਚ ਇੱਕ ਪੱਤਰਕਾਰ ਦਾ ਨਾਮ ਵੀ ਆ ਰਿਹਾ ਹੈ ਜੋ ਨਕਲੀ ਪਨੀਰ ਦੇ ਗੋਰਖਧੰਦੇ ਵਿੱਚ ਸ਼ਾਮਿਲ ਹੈ। ਚੇਅਰਮੈਨ ਗੁਰਜੀਤ ਗਿੱਲ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਮੰਡੀ ਵਿੱਚ ਪਨੀਰ ਵੇਚਣ ਤੇ ਪੱਕੇ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਹ ਨਕਲੀ ਪਨੀਰ ਮਾਫੀਆ ਕਾਫੀ ਲੰਬੇ ਸਮੇਂ ਤੋਂ ਮੰਡੀ ਵਿੱਚ ਸਰਗਰਮ ਸੀ ਜਿਸ ਨੂੰ ਅੱਜ ਖਤਮ ਕਰ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਨਕਲੀ…

Read More

ਲੁਧਿਆਣਾ, 28 ਜੁਲਾਈ (ਕੁਲਜੀਤ ਧਾਲੀਵਾਲ)-ਇਸੇ ਤਰ੍ਹਾਂ ਲੁਧਿਆਣਾ ਦੇ ਪਿੰਡ ਸਵੱਦੀ ਕਲਾਂ ਤੋਂ ਪੰਚਾਇਤ ਮੈਂਬਰ ਦਾ ਨਤੀਜਾ ਸਾਹਮਣੇ ਆਇਆ ਹੈ, ਜਿਸ ਵਿਚ ਹਰਮਿੰਦਰ ਸਿੰਘ ਬੱਬੂ 110 ਵੋਟਾਂ ਦੀ ਲੀਡ ਨਾਲ ਜੇਤੂ ਰਹੇ। ਸ. ਹਰਮਿੰਦਰ ਸਿੰਘ ਬੱਬੂ ਨੇ ਬਾਜ਼ੀ ਮਾਰ ਕੇ ਵਿਰੋਧੀਆ ਵਿੱਚ ਤਰਥੱਲੀ ਮਚਾ ਦਿੱਤੀ | ਉਨ੍ਹਾਂ ਦੇ ਜਿੱਤਣ ਨਾਲ ਪਿੰਡ ਸਵੱਦੀ ਪੱਛਮੀ ਦੇ ਵਰਕਰਾਂ ‘ਚ ਪੂਰਾ ਜੋਸ਼ ਪਾਇਆ ਜਾ ਰਿਹਾ ਹੈ, ਇਸ ਮੌਕੇ ਬਲਰਾਜ ਸਿੰਘ ਨੇ ਦੱਸਿਆ ਕਿ ਹਰਮਿੰਦਰ ਸਿੰਘ ਬੱਬੂ ਨੇ ਪਹਿਲੀ ਵਾਰ ਲੜੀ ਚੌਣ ਤੇ ਕੀਤੀ ਜਿੱਤ ਪ੍ਰਾਪਤ , ਇਸ ਵਕ਼ਤ ਵਾਰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਪੰਚ ਹਰਮਿੰਦਰ ਸਿੰਘ ਬੱਬੂ ਨੇ ਕਿਹਾ ਕਿ ਇਹ ਵਾਰਡ ਨੀ ਮੇਰਾ…

Read More

ਲੁਧਿਆਣਾ, 26 ਜੁਲਾਈ, 2025: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਰੁਜ਼ਗਾਰ ਉਤਪਤੀ ਅਤੇ ਹੁਨਰ ਵਿਕਾਸ ਮੰਤਰੀ ਅਮਨ ਅਰੋੜਾ ਅਤੇ ਸੰਸਦ ਮੈਂਬਰ (ਰਾਜ ਸਭਾ) ਅਤੇ ਸਨ ਫਾਊਂਡੇਸ਼ਨ ਦੇ ਚੇਅਰਮੈਨ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਸਨ ਫਾਊਂਡੇਸ਼ਨ, ਲੁਧਿਆਣਾ ਵੱਲੋਂ ਚਲਾਏ ਜਾ ਰਹੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ (ਐਮਐਸਡੀਸੀ) ਵਿਖੇ ਇੱਕ ਅਤਿ-ਆਧੁਨਿਕ ਇਨਕਿਊਬੇਸ਼ਨ ਸੈਂਟਰ ਦਾ ਉਦਘਾਟਨ ਕੀਤਾ।ਇਨਕਿਊਬੇਸ਼ਨ ਸੈਂਟਰ ਸਨ ਫਾਊਂਡੇਸ਼ਨ ਅਤੇ ਇਨੋਵੇਸ਼ਨ ਮਿਸ਼ਨ ਪੰਜਾਬ ਦੀ ਇੱਕ ਸਾਂਝੀ ਪਹਿਲਕਦਮੀ ਹੈ ਜਿਸਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਵਿੱਚ ਉੱਦਮੀ ਇੱਛਾਵਾਂ ਨੂੰ ਉਤਸ਼ਾਹਿਤ ਕਰਨਾ ਹੈ।ਮੰਤਰੀਆਂ ਨੇ ਆਈਟੀਆਈ ਲੁਧਿਆਣਾ ਦਾ ਦੌਰਾ ਕੀਤਾ, ਜਿਸਨੂੰ ਡਾ. ਸਾਹਨੀ ਨੇ ਅਪਣਾਇਆ ਹੈ। ਉਨ੍ਹਾਂ ਨੇ ਐਮਐਸਡੀਸੀ ਦੀਆਂ ਸਾਰੀਆਂ ਸਿਖਲਾਈ ਲੈਬਾਂ ਦਾ ਵੀ…

Read More

*ਸਮਰਾਲਾ/ਲਿਬੜਾ (ਲੁਧਿਆਣਾ), 27 ਜੁਲਾਈ-*ਪਿਛਲੀਆਂ ਸਰਕਾਰਾਂ ਦੀ ਲੋਕਾਂ ਤੋਂ ਦੂਰੀ ਬਣਾ ਕੇ ਰੱਖਣ ਦੀ ਸੋਚ ਦੇ ਉਲਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਿੰਡਾਂ ਦੇ ਲੋਕਾਂ ਨਾਲ ਰੁੱਖਾਂ ਦੀਆਂ ਛਾਂਵਾਂ ਹੇਠ ਬੈਠ ਕੇ ਗੱਲਬਾਤ ਕਰਦਿਆਂ ‘ਰੰਗਲਾ ਪੰਜਾਬ’ ਬਣਾਉਣ ਸਬੰਧੀ ਉਨ੍ਹਾਂ ਦੇ ਮਹੱਤਵਪੂਰਨ ਸੁਝਾਅ ਲਏ ਅਤੇ ਉਨ੍ਹਾਂ ਨੂੰ ਆਪਣੀ ਸਰਕਾਰ ਦੀਆਂ ਮੁੱਖ ਪਹਿਲਕਦਮੀਆਂ ਬਾਰੇ ਜਾਣੂ ਕਰਵਾਇਆ।ਲੋਕਾਂ ਨਾਲ ਕੀਤੀਆਂ ਇਹ ਮੁਲਾਕਾਤਾਂ ਹਰ ਤਰ੍ਹਾਂ ਦੇ ਸਰਕਾਰੀ ਪ੍ਰੋਟੋਕੋਲ ਤੋਂ ਹਟ ਕੇ ਆਪਣੇਪਣ ਦੀ ਭਾਵਨਾ ਨਾਲ ਲਬਰੇਜ ਸਨ, ਜਿਸ ਦੌਰਾਨ ਲੋਕਾਂ ਦੇ ਮੁੱਖ ਮੰਤਰੀ ਨੇ ਲੋਕਾਂ ਵਿੱਚ ਜਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਸਰਕਾਰ ਦੇ ਕੰਮਕਾਜ ਬਾਰੇ ਉਨ੍ਹਾਂ ਦੇ ਫੀਡਬੈਕ ਲਏ। ਇਸ ਦੌਰਾਨ ਲੋਕਾਂ…

Read More

ਲਿਬੜਾ/ਸਮਰਾਲਾ (ਲੁਧਿਆਣਾ), 27 ਜੁਲਾਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਜਦੋਂ ਇਸ ਇਲਾਕੇ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਤਾਂ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਇਸ ਇਤਿਹਾਸਕ ਪਲ ਨੂੰ ਦੇਖਿਆ ਹੈ ਜਦੋਂ ਸੂਬੇ ਦਾ ਮੁਖੀ ਪ੍ਰਮੁੱਖ ਮੁੱਦਿਆਂ ‘ਤੇ ਚਰਚਾ ਕਰਨ ਲਈ ਉਨ੍ਹਾਂ ਕੋਲ ਖੁਦ ਚੱਲ ਕੇ ਆਏ ਹਨ।ਕਿਸਾਨਾਂ ਵਿੱਚ ਬਲਵਿੰਦਰ ਸਿੰਘ ਪੁੱਤਰ ਹਰਮਿੰਦਰ ਸਿੰਘ, ਨਾਇਬ ਸਿੰਘ ਪੁੱਤਰ ਦਰਸ਼ਨ ਸਿੰਘ, ਅਵਤਾਰ ਸਿੰਘ ਓਟਾਲਾ ਪੁੱਤਰ ਸੰਪੂਰਨ ਸਿੰਘ, ਮੇਹਰ ਸਿੰਘ ਪੁੱਤਰ ਇੰਦਰ ਸਿੰਘ, ਗਗਨਦੀਪ ਸਿੰਘ ਮਾਨ (ਸਰਪੰਚ) ਪੁੱਤਰ ਬਲਵੀਰ ਸਿੰਘ ਮਾਨ, ਬਲਵੀਰ…

Read More