Author: onpoint channel

“I’m a Newswriter, “I write about the trending news events happening all over the world.

ਚੰਡੀਗੜ੍ਹ: ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ ਕਿਉਂਕਿ ਭਾਖੜਾ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ, ਇਸ ਸਮੇਂ ਡੈਮ ਦੇ 10 ਫਲੱਡ ਗੇਟ ਖੋਲ੍ਹੇ ਗਏ ਹਨ। ਡੈਮ ਦਾ ਪਾਣੀ ਪੱਧਰ ਖ਼ਤਰੇ ਦੇ ਨਿਸ਼ਾਨ 1680 ਫੁੱਟ ਦੇ ਬਹੁਤ ਨੇੜੇ, ਯਾਨੀ ਲਗਭਗ 1679 ਫੁੱਟ ਤੱਕ ਪਹੁੰਚ ਚੁੱਕਿਆ ਹੈ। ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਇਸ ਨਾਲ ਡੈਮ ਅਤੇ ਆਸ-ਪਾਸ ਦੇ ਬੰਨ੍ਹ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਬਣਿਆ ਹੋਇਆ ਹੈ। ਹੜ੍ਹ ਪ੍ਰਭਾਵਿਤ ਖੇਤਰਾਂ ਦੀ ਸਥਿਤੀਹੜ੍ਹਾਂ ਦਾ ਪਾਣੀ ਨਵਾਂਸ਼ਹਿਰ, ਲੁਧਿਆਣਾ ਅਤੇ ਰੋਪੜ ਵਰਗੇ ਵੱਡੇ ਜ਼ਿਲ੍ਹਿਆਂ ਵਿੱਚ ਫੈਲ ਚੁੱਕਿਆ ਹੈ। ਕਈ ਪਿੰਡਾਂ ਵਿੱਚ ਸੜਕਾਂ ‘ਤੇ ਪਾਣੀ…

Read More

ਚੰਡੀਗੜ੍ਹ, 4 ਸਤੰਬਰ, 2025: ਬੁਡੋ ਕਾਈ ਡੂ ਮਿਕਸਡ ਮਾਰਸ਼ਲ ਆਰਟਸ ਫੈਡਰੇਸ਼ਨ ਆਫ ਇੰਡੀਆ ਦੇ 24 ਮੈਂਬਰੀ ਭਾਰਤੀ ਦਲ ਨੇ 22 ਤੋਂ 24 ਅਗਸਤ ਤੱਕ ਮਲੇਸ਼ੀਆ ਦੇ ਜੋਹੋਰ ਵਿੱਚ ਆਯੋਜਿਤ ਚੌਥੀ ਜੋਹੋਰ ਪ੍ਰੈਜ਼ੀਡੈਂਟ ਕੱਪ ਕਰਾਟੇ ਚੈਂਪੀਅਨਸ਼ਿਪ 2025 ਵਿੱਚ ਦੇਸ਼ ਦੀ ਪ੍ਰਤੀਨਿਧਤਾ ਕੀਤੀ। ਇਸ ਵੱਕਾਰੀ ਅੰਤਰਰਾਸ਼ਟਰੀ ਸਮਾਗਮ ਵਿੱਚ ਦੇਸ਼ ਨੂੰ ਮਾਣ ਅਤੇ ਸ਼ਾਨ ਪ੍ਰਦਾਨ ਕਰਦੇ ਹੋਏ, ਜਸਵਿੰਦਰ ਸਿੰਘ ਨੇ ਗੋਲਡ ਮੈਡਲ ਜਿੱਤਿਆ, ਜੋ ਕਿ ਉਨ੍ਹਾਂ ਲਈ ਇੱਕ ਬੇਮਿਸਾਲ ਪ੍ਰਾਪਤੀ ਸੀ। ਭਾਰਤੀ ਵਫ਼ਦ ਵਿੱਚ 18 ਨਿਪੁੰਨ ਐਥਲੀਟ, 5 ਤਜਰਬੇਕਾਰ ਕੋਚ ਅਤੇ 1 ਟੀਮ ਮੈਨੇਜਰ ਸ਼ਾਮਲ ਸਨ ਜਿਨ੍ਹਾਂ ਨੇ ਸ਼ਾਨਦਾਰ ਦ੍ਰਿੜਤਾ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਭਾਗ ਲੈਣ ਵਾਲੇ ਖਿਡਾਰੀਆਂ ਵਿੱਚ ਮੋਹਿਤ, ਅੰਕਿਤ,…

Read More

ਜਲਾਲਾਬਾਦ 4 ਸਤੰਬਰ ਪੰਜਾਬ ਦੇ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਆਖਿਆ ਹੈ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਹੜ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜਾਂ ਲਈ ਫੰਡ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਫ਼ਾਜ਼ਿਲਕਾ ਜ਼ਿਲੇ ਲਈ 3.5 ਕਰੋੜ ਰੁਪਏ ਹੋਰ ਰਾਹਤ ਕਾਰਜਾਂ ਲਈ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ 1.5 ਕਰੋੜ ਰੁਪਏ ਪਹਿਲਾਂ ਹੀ ਜ਼ਿਲ੍ਹੇ ਨੂੰ ਦਿੱਤੇ ਗਏ ਸਨ। ਇਸ ਪ੍ਰਕਾਰ ਫਾਜ਼ਿਲਕਾ ਜ਼ਿਲੇ ਲਈ ਹੁਣ ਤੱਕ ਸੂਬਾ ਸਰਕਾਰ ਰਾਹਤ ਕਾਰਜਾਂ ਲਈ ਕੁੱਲ ਪੰਜ ਕਰੋੜ ਰੁਪਏ ਜਾਰੀ ਕਰ ਚੁੱਕੀ ਹੈ। ਇਸ ਤੋਂ ਬਿਨਾਂ ਕੈਬਨਿਟ ਮੰਤਰੀ ਡਾ…

Read More

ਚੰਡੀਗੜ੍ਹ, 3 ਸਤੰਬਰ 2025: ਪੰਜਾਬ ਵਿੱਚ ਹੜ੍ਹਾਂ ਦੀ ਭਿਆਨਕ ਅਤੇ ਲਗਾਤਾਰ ਵਿਗੜਦੀ ਸਥਿਤੀ ਨੂੰ ਦੇਖਦੇ ਹੋਏ, ਸਰਕਾਰ ਨੇ ਫਿਰ ਤੋਂ ਵੱਡਾ ਫ਼ੈਸਲਾ ਲਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਐਲਾਨ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸੂਬੇ ਦੇ ਸਾਰੇ ਸਿੱਖਿਆ ਅਦਾਰਿਆਂ ਵਿੱਚ ਛੁੱਟੀਆਂ ਨੂੰ 7 ਸਤੰਬਰ, 2025 (ਐਤਵਾਰ) ਤੱਕ ਲਈ ਵਧਾ ਦਿੱਤਾ ਗਿਆ ਹੈ। ਸਾਰੇ ਸਿੱਖਿਆ ਅਦਾਰਿਆਂ ‘ਤੇ ਲਾਗੂ ਹੋਵੇਗਾ ਹੁਕਮ ਇਸ ਵਾਰ ਇਹ ਹੁਕਮ ਸਿਰਫ਼ ਸਕੂਲਾਂ ਤੱਕ ਹੀ ਸੀਮਤ ਨਹੀਂ ਹੈ। ਹਰਜੋਤ ਬੈਂਸ ਦੇ ਟਵੀਟ ਅਨੁਸਾਰ, ਇਹ ਛੁੱਟੀਆਂ ਸੂਬੇ ਦੇ ਸਾਰੇ: 1. ਸਰਕਾਰੀ ਸਕੂਲ 2. ਸਹਾਇਤਾ ਪ੍ਰਾਪਤ (Aided) ਸਕੂਲ 3. ਮਾਨਤਾ ਪ੍ਰਾਪਤ…

Read More

ਨਵੀਂ ਦਿੱਲੀ : ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਹਿਮਾਚਲ ਪ੍ਰਦੇਸ਼ ਵਿੱਚ ਬਣੇ ਮਨਾਲੀ-ਕੁੱਲੂ ਚਾਰ-ਮਾਰਗੀ ਦੇ ਬਹਾਨੇ ਇੰਜੀਨੀਅਰਾਂ ਦੇ ਕੰਮਕਾਜ ’ਤੇ ਗੰਭੀਰ ਸਵਾਲ ਉਠਾਏ ਹਨ। ਉਨ੍ਹਾਂ ਦਿੱਲੀ ਵਿਖੇ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ 3500 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਚਾਰ-ਮਾਰਗੀ ਬਾਰਿਸ਼ਾਂ ਵਿੱਚ ਪੂਰੀ ਤਰ੍ਹਾਂ ਢਹਿ ਗਿਆ ਹੈ। ਇੰਜੀਨੀਅਰਾਂ ਲਈ ‘ਦੋਸ਼ੀ’ ਸ਼ਬਦ ਦੀ ਵਰਤੋਂ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਬਣਾਉਣ ਵਾਲੇ ਅਧਿਕਾਰੀ ਇਸ ਲਈ ਜ਼ਿੰਮੇਵਾਰ ਹਨ।ਉਨ੍ਹਾਂ ਕਿਹਾ ਬਹੁਤ ਸਾਰੇ ਅਧਿਕਾਰੀ ਸੇਵਾਮੁਕਤੀ ਤੋਂ ਬਾਅਦ ਆਪਣੀਆਂ ਕੰਪਨੀਆਂ ਬਣਾਉਂਦੇ ਹਨ। ਇਹ ਲੋਕ ਗੂਗਲ ਹੋਮ ’ਤੇ ਬੈਠ ਕੇ ਡੀਪੀਆਰ ਬਣਾਉਂਦੇ ਹਨ ਫੀਲਡ ਵਿੱਚ ਜਾ ਕੇ ਕੋਈ ਅਧਿਐਨ…

Read More

Sri Chamkaur Sahib News in Punjabi : ਰੂਪਨਗਰ ਜ਼ਿਲ੍ਹੇ ਵਿੱਚ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਨੇੜਲੇ ਤੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਦਾਊਦਪੁਰ ਤੇ ਫੱਸੇ ਆਦਿ ਥਾਵਾਂ ਤੇ ਪਾਣੀ ਦੇ ਤੇਜ ਵਹਾਅ ਕਾਰਨ ਬੰਨ ਨੁਕਸਾਨੇ ਗਏ ਸਨ, ਉਨ੍ਹਾਂ ਬੰਨ੍ਹਾ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ, ਫ਼ੌਜ ਅਤੇ ਆਮ ਲੋਕ ਲਗਾਤਾਰ ਜੁਟੇ ਹੋਏ ਹਨ ਤੇ ਇਨ੍ਹਾਂ ਬੰਨ੍ਹਾ ਦਾ ਜਾਇਜ਼ਾ ਲੈਣ ਲਈ ਹਲਕਾ ਵਿਧਾਇਕ ਸ੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ, ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ, ਸੀਨੀਅਰ ਪੁਲਿਸ ਕਪਤਾਨ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਅਤੇ ਹੋਰ ਸੀਨੀਅਰ ਅਧਿਕਾਰੀ ਮੌਕੇ ਤੇ ਮੌਜੂਦ ਰਹੇ।ਇਸ ਮੌਕੇਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੌਜੂਦਾ ਮੈਂਬਰ…

Read More

ਚੰਡੀਗੜ੍ਹ : ਕੈਬਿਨਟ ਮੰਤਰੀ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਦਾਨ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿਚ ਭਾਰੀ ਮੀਂਹ ਅਤੇ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਅਧੀਨ ਚੱਲ ਰਹੀਆਂ ਸੰਸਥਾਵਾਂ, ਸਕਿੱਲ ਡਿਵੈੱਲਪਮੈਂਟ ਸੈਂਟਰ, ਸੀ-ਪਾਈਟ ਕੈਂਪ ਅਤੇ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ 7 ਸਤੰਬਰ, 2025 ਤੱਕ ਬੰਦ ਰਹਿਣਗੇ।ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ ਪੰਜਾਬ ਅਤੇ ਇਸ ਦੇ ਗੁਆਂਢੀ ਰਾਜਾਂ ਵਿਚ ਭਾਰੀ ਮੀਂਹ ਪੈ ਰਿਹਾ ਹੈ ਅਤੇ ਸਮੁੱਚੇ ਪੰਜਾਬ ਅੰਦਰ ਹੜ੍ਹਾਂ ਵਾਲੀ ਸਥਿਤੀ ਬਣੀ ਹੋਈ ਹੈ। ਇਸ ਸਭ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ।

Read More

Chandigarh News in Punjabi : ਚੰਡੀਗੜ੍ਹ ਦੇ ਆਲ਼ੇ-ਦੁਆਲ਼ੇ ਦੇ ਇਲਾਕਿਆਂ ਵਿੱਚ ਲਗਾਤਾਰ ਬਾਰਸ਼ ਅਤੇ ਪਾਣੀ ਭਰਨ ਕਾਰਨ ਪੈਦਾ ਹੋਈ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਇਹ ਫ਼ੈਸਲਾ ਲਿਆ ਗਿਆ ਹੈ ਕਿ ਚੰਡੀਗੜ੍ਹ ਦੇ ਸਾਰੇ ਸਰਕਾਰੀ/ਪ੍ਰਾਈਵੇਟ ਸਹਾਇਤਾ ਪ੍ਰਾਪਤ ਉਚੇਰੀ ਸਿੱਖਿਆ ਕਾਲਜ ਅਤੇ ਤਕਨੀਕੀ ਸਿੱਖਿਆ ਦੀਆਂ ਸਾਰੀਆਂ ਸੰਸਥਾਵਾਂ 04.09.2025 (ਵੀਰਵਾਰ) ਤੋਂ 06.09.2025 (ਸ਼ਨੀਵਾਰ) ਤੱਕ ਬੰਦ ਰਹਿਣਗੀਆਂ।ਹਾਲਾਂਕਿ, ਕਾਲਜਾਂ ਦੇ ਹੋਸਟਲ ਅਪ੍ਰੇਸ਼ਨਲ ਰਹਿਣਗੇ। ਸਬੰਧਿਤ ਪ੍ਰਿੰਸੀਪਲ ਰਿਹਾਇਸ਼ੀ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਸੁਨਿਸ਼ਚਿਤ ਕਰਨਗੇ ਅਤੇ ਇਸ ਸਬੰਧ ਵਿੱਚ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤਣਗੇ।

Read More

ਚੰਡੀਗੜ੍ਹ, 3 ਸਤੰਬਰ 2025- ਰਾਵੀ ਬਿਆਸ ਅਤੇ ਸਤਲੁਜ ਤੋਂ ਬਾਅਦ ਹੁਣ ਭਾਖੜਾ ਵੀ ਪੂਰੇ ਉਫਾਨ ਤੇ ਹੈ। ਭਾਖੜਾ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਦੇ ਮੁਤਾਬਕ ਭਾਖੜਾ ਤੋਂ ਹੁਣ 75000 ਕਿਊਸਿਕ ਛੱਡਿਆ ਜਾ ਰਿਹਾ ਹੈ। ਭਾਖੜਾ ਵਿੱਚ ਪਾਣੀ ਦਾ ਪੱਧਰ 78000 ਟੱਪ ਗਿਆ ਹੈ ਅਤੇ ਇਸ ਦੀ ਕੁੱਲ ਸਮਰੱਥਾ 80 ਹਜਾਰ ਕਿਊਸਿਕ ਪਾਣੀ ਹੈ। ਦੱਸ ਦਈਏ ਕਿ ਹੁਣ ਪਾਣੀ 75000 ਕਿਊਸਿਕ ਛੱਡਿਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਪਟਿਆਲਾ ਅਤੇ ਆਸ ਪਾਸ ਦੇ ਇਲਾਕਿਆਂ ਲਈ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ। ਪਟਿਆਲਾ ਪ੍ਰਸ਼ਾਸਨ ਦੇ ਵੱਲੋਂ 21 ਪਿੰਡਾਂ ਨੂੰ ਖਾਲੀ ਕਰਨ ਦੇ…

Read More

ਮਾਲੇਰਕੋਟਲਾ, 03 ਸਤੰਬਰ 2025: ਭਾਰੀ ਬਰਸਾਤ ਕਾਰਨ ਜ਼ਿਲ੍ਹੇ ਦੇ ਕਈ ਪਿੰਡਾਂ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ, ਡਿਪਟੀ ਕਮਿਸ਼ਨਰ (DC) ਵਿਰਾਜ ਐਸ. ਤਿੜਕੇ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਪਹਿਲ ਦੇਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਐਮਰਜੈਂਸੀ (Energency) ਸਥਿਤੀ ਨਾਲ ਨਜਿੱਠਣ ਲਈ ਅਧਿਕਾਰੀ, ਕਰਮਚਾਰੀ ਅਤੇ ਰਾਹਤ ਟੀਮਾਂ ਪੂਰੀ ਤਰ੍ਹਾਂ ਮੁਸਤੈਦ ਹਨ। ਡੀਸੀ ਨੇ ਖੁਦ ਕੀਤਾ ਜ਼ਮੀਨੀ ਨਿਰੀਖਣ ਦੱਸ ਦਈਏ ਕਿ ਡਿਪਟੀ ਕਮਿਸ਼ਨਰ ਨੇ ਅੱਜ ਪਿੰਡ ਫਰੀਦਪੁਰ ਕਲਾਂ, ਫਰੀਦਪੁਰ ਖੁਰਦ, ਹਥਨ, ਬੁਰਜ, ਅਤੇ ਨੌਧਰਾਣੀ ਆਦਿ ਦਾ ਦੌਰਾ ਕਰਕੇ ਖੁਦ ਪਾਣੀ ਦੇ ਪੱਧਰ ਦਾ…

Read More