ਲੁਧਿਆਣਾ, 31 ਅਕਤੂਬਰ:
ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਕੇਸ਼ ਕੁਮਾਰ ਅਤੇ ਮੇਰਾ ਯੁਵਾ ਭਾਰਤ (MY Bharat) ਲੁਧਿਆਣਾ ਦੀ ਡਿਪਟੀ ਡਾਇਰੈਕਟਰ ਰਸ਼ਮੀਤ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਨਮ ਜੰਤੀ ਦੇ ਮੌਕੇ ‘ਤੇ ਲੁਧਿਆਣਾ ਜ਼ਿਲ੍ਹੇ ਵਿੱਚ ਦੋ ਪਦਯਾਤਰਾਵਾਂ ਕਰਵਾਈਆਂ ਜਾਣਗੀਆਂ, ਤਾਂ ਜੋ ਨੌਜਵਾਨਾਂ ਅਤੇ ਨਾਗਰਿਕਾਂ ਵਿੱਚ ਏਕਤਾ, ਇਮਾਨਦਾਰੀ ਅਤੇ ਰਾਸ਼ਟਰੀ ਏਕਤਾ ਦਾ ਸੁਨੇਹਾ ਫੈਲਾਇਆ ਜਾ ਸਕੇ।
ਉਨ੍ਹਾਂ ਨੇ ਦੱਸਿਆ ਕਿ ਪਹਿਲੀ ਪਦਯਾਤਰਾ 12 ਨਵੰਬਰ ਨੂੰ ਹੋਵੇਗੀ ਅਤੇ ਦੂਜੀ 17 ਨਵੰਬਰ ਨੂੰ ਹੋਵੇਗੀ,ਇਹ ਦੋਵੇਂ ਪਦਯਾਤਰਾਵਾਂ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਹੈ ਤਾਂ ਜੋ ਉਹ ਸਰਦਾਰ ਪਟੇਲ ਦੇ ਵਿਚਾਰਾਂ ਅਤੇ ਆਦਰਸ਼ਾਂ ਨੂੰ ਅੱਗੇ ਵਧਾਉਣ।
ਏ.ਡੀ.ਸੀ. ਰਾਕੇਸ਼ ਕੁਮਾਰ ਨੇ ਕਿਹਾ ਕਿ ਸੈਂਕੜਿਆਂ ਵਿਦਿਆਰਥੀਆਂ, ਯੂਥ ਵਲੰਟੀਅਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਇਸ ਏਕਤਾ ਮਾਰਚ ਵਿੱਚ ਹਿੱਸਾ ਲਿਆ ਜਾਵੇਗਾ। ਇਸ ਮੌਕੇ ਸੜਕ ਨਾਟਕ, ਡਰੱਗ-ਫ੍ਰੀ ਇੰਡੀਆ ਮੁਹਿੰਮ ਹੇਠ ਹਲਫ਼ ਲੈਣਾ ਅਤੇ ਰੁੱਖ ਲਗਾਉਣ ਦੀਆਂ ਗਤੀਵਿਧੀਆਂ ਵੀ ਕੀਤੀਆਂ ਜਾਣਗੀਆਂ।
ਇਸਦੇ ਲਈ ਰਜਿਸਟ੍ਰੇਸ਼ਨ ਮਾਈਭਾਰਤ ਪੋਰਟਲ ‘ਤੇ ਕੀਤੀ ਜਾ ਸਕਦੀ ਹੈ।
ਓਹਨਾ ਨੇ ਦੱਸਿਆ ਕਿ ਇਹ ਪਦਯਾਤਰਾਵਾਂ ‘Sardar@150’ ਪਹਿਲਕਦਮੀ ਹੇਠ ਮੇਰਾ ਯੁਵਾ ਭਾਰਤ, ਯੂਥ ਅਫੇਅਰਜ਼ ਮੰਤਰਾਲਾ, ਭਾਰਤ ਸਰਕਾਰ ਵੱਲੋਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ “ਸਰਦਾਰ ਪਟੇਲ ਨੇ ਸਾਨੂੰ ਸਿਖਾਇਆ ਕਿ ਅਸਲੀ ਤਾਕਤ ਏਕਤਾ ਵਿੱਚ ਹੈ ਅਤੇ ਅਸਲੀ ਸੇਵਾ ਦੇਸ਼ ਨਿਰਮਾਣ ਵਿੱਚ।”


 
									 
					 
