Sri Chamkaur Sahib News in Punjabi : ਰੂਪਨਗਰ ਜ਼ਿਲ੍ਹੇ ਵਿੱਚ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਨੇੜਲੇ ਤੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਦਾਊਦਪੁਰ ਤੇ ਫੱਸੇ ਆਦਿ ਥਾਵਾਂ ਤੇ ਪਾਣੀ ਦੇ ਤੇਜ ਵਹਾਅ ਕਾਰਨ ਬੰਨ ਨੁਕਸਾਨੇ ਗਏ ਸਨ, ਉਨ੍ਹਾਂ ਬੰਨ੍ਹਾ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ, ਫ਼ੌਜ ਅਤੇ ਆਮ ਲੋਕ ਲਗਾਤਾਰ ਜੁਟੇ ਹੋਏ ਹਨ ਤੇ ਇਨ੍ਹਾਂ ਬੰਨ੍ਹਾ ਦਾ ਜਾਇਜ਼ਾ ਲੈਣ ਲਈ ਹਲਕਾ ਵਿਧਾਇਕ ਸ੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ, ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ, ਸੀਨੀਅਰ ਪੁਲਿਸ ਕਪਤਾਨ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਅਤੇ ਹੋਰ ਸੀਨੀਅਰ ਅਧਿਕਾਰੀ ਮੌਕੇ ਤੇ ਮੌਜੂਦ ਰਹੇ।ਇਸ ਮੌਕੇਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੌਜੂਦਾ ਮੈਂਬਰ ਪਾਰਲੀਮੈਂਟ ਅੱਜ ਸ਼੍ਰੀ ਚਮਕੌਰ ਸਾਹਿਬ ਦੇ ਨਜ਼ਦੀਕ ਪੈਂਦੇ ਕਸਬਾ ਬੇਲਾ ਦੇ ਦੇ ਕੋਲ ਪਿੰਡ ਦਾਊਦਪੁਰ ਜਿਸ ਜਗ੍ਹਾ ਉੱਤੇ ਸਤਲੁਜ ਦੇ ਪਾਣੀ ਵੱਲੋਂ ਲੱਗੇ ਬੰਨ ਨੂੰ ਖਾਰ ਪਾਈ ਜਾ ਰਹੀ ਸੀ ਉਸ ਜਗ੍ਹਾ ਉੱਤੇ ਨੌਜਵਾਨਾਂ ਨਾਲ ਰਲ ਕੇ ਮਿੱਟੀ ਦੀਆਂ ਭਰੀਆਂ ਹੋਈਆਂ ਬੂਰੀਆਂ ਚੱਕ ਕੇ ਬੰਨ ਨੂੰ ਪੂਰਦੇ ਹੋਏ ਦਿਖਾਈ ਦਿੱਤੇ।
ਇਸ ਮੌਕੇ ਉਹਨਾਂ ਵੱਲੋਂ ਭਾਰਤੀ ਫੌਜ 16 ਸਿੱਖ ਰੈਜੀਮੈਂਟ ਜੋ ਇਸ ਵਕਤ ਇਸ ਬੰਨ ਨੂੰ ਪੂਰਨ ਦਾ ਕੰਮ ਕਰ ਰਹੀ ਹੈ ਉਸ ਦੇ ਜਵਾਨਾਂ ਦੇ ਨਾਲ ਵੀ ਮੁਲਾਕਾਤ ਕੀਤੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਔਖੀ ਘੜੀ ਹੈ ਅਤੇ ਸਾਰਿਆਂ ਮਿਲ ਕੇ ਕੰਮ ਕਰਨਾ ਚਾਹੀਦਾ ਹੈ।