ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਆਖਰੀ ਗੇੜ ਦੀ ਵੋਟਿੰਗ 1 ਜੂਨ ਨੂੰ ਹੋਣੀ ਹੈ, ਜਿਸ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੇ ਨੁਮਾਇੰਦਿਆਂ ਦਰਮਿਆਨ ਬੁੱਧਵਾਰ ਨੂੰ ਮੁੜ ਮੀਟਿੰਗਾਂ ਦਾ ਦੌਰ ਚੱਲਿਆ, ਜਿਸ ਦੇ ਨਤੀਜੇ ਸਾਹਮਣੇ ਆਏ ਹਨ। ਹੁਣ ਸਕਾਰਾਤਮਕ ਨਤੀਜੇ ਬਾਹਰ ਆਏ ਹਨ। ਕਿਸਾਨ ਰੋਸ, ਬੰਦੀ ਸਿੰਘਾਂ ਦੀ ਰਿਹਾਈ ਆਦਿ ਮੁੱਦਿਆਂ ਤੋਂ ਇਲਾਵਾ ਹੁਣ ਅੰਦਰੂਨੀ ਸੂਤਰਾਂ ਅਨੁਸਾਰ ਗਠਜੋੜ ‘ਤੇ ਅੰਤਿਮ ਮੋਹਰ ਲੱਗ ਗਈ ਹੈ ਅਤੇ ਇਹ ਲਗਭਗ ਤੈਅ ਹੈ ਕਿ 8-5 ਜਾਂ 7-6 ਦੇ ਅੰਕੜੇ ‘ਤੇ ਅੰਤਿਮ ਸਹਿਮਤੀ ਬਣ ਜਾਵੇਗੀ। ਸੂਤਰਾਂ ਮੁਤਾਬਕ ਭਾਜਪਾ ਆਪਣੀਆਂ ਰਵਾਇਤੀ 3 ਸੀਟਾਂ ਤੋਂ ਚੋਣ ਲੜੇਗੀ (ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ) ਤੋਂ ਇਲਾਵਾ ਪਟਿਆਲਾ, ਜਲੰਧਰ ਅਤੇ ਲੁਧਿਆਣਾ ਦੀਆਂ 3 ਹੋਰ ਸੀਟਾਂ ‘ਤੇ ਵੀ ਚੋਣ ਲੜਦੀ ਨਜ਼ਰ ਆਵੇਗੀ ਜਦ ਕਿ ਸ਼੍ਰੋਮਣੀ ਅਕਾਲੀ ਦਲ ਹੋਰ 8/7 ਸੀਟਾਂ ‘ਤੇ ਚੋਣ ਲੜੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਜਪਾ ਸ਼੍ਰੀ ਆਨੰਦਪੁਰ ਸੀਟ ‘ਤੇ ਵੀ ਨਜ਼ਰ ਰੱਖ ਰਹੀ ਸੀ, ਜਿੱਥੋਂ ਕਨ੍ਹਈਆ ਮਿੱਤਲ ਦਾ ਨਾਂ ਚਰਚਾ ‘ਚ ਐ ਕਿਉਂਕਿ ਅੰਕੜੇ ਦੱਸਦੇ ਹਨ ਕਿ ਉੱਥੇ ਕਰੀਬ 55% ਵੋਟਰ ਹਿੰਦੂ ਹਨ ਪਰ ਕੁਝ ਕਾਰਨਾਂ ਕਰਕੇ ਹੁਣ ਭਾਜਪਾ ਨੇ ਇਸ ‘ਤੇ ਆਪਣਾ ਅੜੀਅਲ ਰਵੱਈਆ ਛੱਡ ਦਿੱਤਾ ਹੈ। ਉਸ ਦੀ ਥਾਂ ਭਾਜਪਾ ਪ੍ਰਨੀਤ ਕੌਰ ਲਈ ਪਟਿਆਲਾ ਸਮੇਤ ਲੁਧਿਆਣਾ ਤੇ ਜਲੰਧਰ ਵਿੱਚ ਆਪਣਾ ਆਧਾਰ ਕਾਇਮ ਕਰਨਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਇਸ ਗਠਜੋੜ ਕਾਰਨ ਜਲੰਧਰ ਤੋਂ ਸੁਸ਼ੀਲ ਰਿੰਕੂ ਦੇ ਭਾਜਪਾ ‘ਚ ਸ਼ਾਮਲ ਹੋਣ ਦੀਆਂ ਚਰਚਾਵਾਂ ‘ਤੇ ਫਿਲਹਾਲ ਵਿਰਾਮ ਲੱਗ ਗਿਆ ਹੈ। ਦੋਵੇਂ ਸਿਆਸੀ ਪਾਰਟੀਆਂ ਗੋਲਮਾਲ ਨਿਊਜ਼ ਦੀ ਇਸ ਖ਼ਬਰ ਨੂੰ ਜਲਦੀ ਹੀ ਮਨਜ਼ੂਰੀ ਦੇ ਸਕਦੀਆਂ ਹਨ ਅਤੇ ਪ੍ਰੈਸ ਕਾਨਫਰੰਸ ਕਰਕੇ ਹੋਰ ਜਾਣਕਾਰੀ ਸਾਂਝੀ ਕਰ ਸਕਦੀਆਂ ਹਨ। ਇਹ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ।
Trending
- ਜਾਣੋ ਕਿਉਂ ਮਿਲਿਆ ਡਾ.ਰਾਜ ਜੈਨ ਨੂੰ ਪਦਮ ਭੂਸ਼ਣ ਸਨਮਾਨ?
- ਵੇਖੋ ਪੰਜਾਬ ਦੇ ਇਸ ਪਿੰਡ ‘ਚ Sarpanchi ਲਈ ਭਾਜਪਾ ਆਗੂ ਨੇ ਲਾਤੀ ਦੋ ਕਰੋੜ ਦੀ ਬੋਲੀ
- Sarpanchi ਬਾਰੇ ਪਿੰਡ ਧੌਲਾ ਦੀ ਸੱਥ ‘ਚ ਖੁੱਲ੍ਹੀ ਗੱਲਬਾਤ
- ਮਿੱਠੀ ਮਿੱਠੀ ਚਾਸ਼ਨੀ WITH Gurlez Akhtar & Kulwinder Kelly. By ਵਿਕਰਾਂਤ ਰਿਹਾਨੀ
- ਦੇਰ ਸ਼ਾਮ ਜਲੰਧਰ ਵਿੱਚ ਵਾਪਰਿਆ ਵੱਡਾ ਹਾ.ਦਸਾ, 15 ਲੋਕ ਹੋਏ ਜ਼ਖ.ਮੀ
- ਪੰਜਾਬ ਸਰਕਾਰ ਦੇ ਇਸ ਵਿਭਾਗ ਕੋਲ ਹਨ ਨੌਜਵਾਨਾਂ ਲਈ ਵੱਡੇ ਗੱਫੇ ਨਵੀਂ ਪਾਲਿਸੀ ਦਾ ਪਿੰਡਾਂ ਦੇ ਕਲੱਬ ਕਿਵੇਂ ਲੈਣ ਫਾਇਦਾ ?
- ਜਾਣੋ ਨੋਜਵਾਨ ਕਿਵੇਂ ਬਣਾਉਣ ਪਿੰਡ ‘ਚ ਯੂਥ ਕਲੱਬ ? ਪ੍ਰਧਾਨ ਦੀ ਉਮਰ ਅਤੇ ਮੈਂਬਰਾਂ ਦੀ ਗਿਣਤੀ ਕਿੰਨੀ ਹੋਵੇ ?
- ਖਹਿਰੇ ਨੇ ‘ਆਪ’ ਦੇ 91ਵਿਧਾਇਕਾਂ ਨੂੰ ਕਹਿ ‘ਤੀ ਵੱਡੀ ਗੱਲ ! ਦੱਸਿਆ ਕਿਸ ਨੇ ਥਾਪੀ ਦੇ ਕੇਬਣਾਏ ਨਵੇਂ ਚਾਰ ਮੰਤਰੀ !