ਚੰਡੀਗੜ੍ਹ, 22 ਅਕਤੂਬਰ 2025- ਝੋਨੇ ਦੇ ਖਰੀਦ ਸੀਜ਼ਨ ਨੂੰ ਸੁਚਾਰੂ ਬਨਾਉਣ ਲਈ ਕੋਈ ਕਸਰ ਬਾਕੀ ਨਾ ਛੱਡਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਅੰਦੇਸ਼ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਅਪਣਾਈ ਸਰਗਰਮ ਪਹੁੰਚ ਸਦਕਾ 21 ਅਕਤੂਬਰ ਤੱਕ 4,32,458 ਲੱਖ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐਮ. ਐਸ. ਪੀ) ਦਾ ਲਾਭ ਮਿਲਿਆ ਹੈ।ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਖਰੀਦ, ਲਿਫਟਿੰਗ ਅਤੇ ਭੁਗਤਾਨ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਹੇ ਹਨ। ਹੁਣ ਤੱਕ 57546 ਕਿਸਾਨਾਂ ਨੂੰ ਐਮ ਐਸ ਪੀ ਦਾ ਲਾਭ ਮਿਲਣ ਨਾਲ ਪਟਿਆਲਾ ਜ਼ਿਲ੍ਹਾ ਸਭ ਤੋਂ ਅੱਗੇ ਹੈ। ਜਦਕਿ ਹੜ੍ਹਾਂ ਨਾਲ ਪ੍ਰਭਾਵਿਤ ਹੋਇਆ ਤਰਨਤਾਰਨ 38578 ਕਿਸਾਨਾਂ ਨੂੰ ਲਾਭ ਮਿਲਣ ਨਾਲ ਦੂਜੇ ਸਥਾਨ ‘ਤੇ ਹੈ ਅਤੇ ਫਿਰੋਜ਼ਪੁਰ 35501 ਕਿਸਾਨਾਂ ਨਾਲ ਤੀਜੇ ਸਥਾਨ ‘ਤੇ ਹੈ।ਜ਼ਿਕਰਯੋਗ ਹੈ ਕਿ 21 ਅਕਤੂਬਰ ਸ਼ਾਮ ਤੱਕ ਰਾਜ ਭਰ ਦੀਆਂ ਮੰਡੀਆਂ ਵਿੱਚ ਕੁੱਲ 5840618.72 ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ। ਇਸ ਵਿੱਚੋਂ 5604976.76 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਅਤੇ ਇਸ ਤਰਾਂ ਇਹ ਅੰਕੜਾ 95 ਫੀਸਦ ਬਣਦਾ ਹੈ। ਦੱਸਣਯੋਗ ਹੈ ਕਿ ਹੁਣ ਤੱਕ 3985173.28 ਮੀਟਰਕ ਟਨ ਝੋਨੇ ਦੀ ਲਿਫਟਿੰਗ ਹੋਈ ਹੈ, ਜੋ ਹੁਣ ਤੱਕ ਖਰੀਦੀ ਗਈ ਕੁੱਲ ਫਸਲ ਦਾ 71 ਪ੍ਰਤੀਸ਼ਤ ਹੈ।
Trending
- ਸਾਰੇ ਜ਼ਿਲ੍ਹਿਆਂ ਦੇ Police Commissioners ਅਤੇ SSPs ਨੂੰ ਦਿੱਤੇ ‘ਸਖ਼ਤ’ ਹੁਕਮ!DGP ਗੌਰਵ ਯਾਦਵ ਨੇ
- 45 National Coordinators ਦੀ ਕੀਤੀ ਨਿਯੁਕਤੀ ਕਾਂਗਰਸ ਨੇ AICC SC Department ‘ਚ
- ਪਟਿਆਲਾ ਰਿਹਾ ਮੋਹਰੀ ਅਤੇ ਹੜ੍ਹਾਂ ਦੀ ਮਾਰ ਹੇਠ ਆਇਆ ਤਰਨਤਾਰਨ ਹੈ ਦੂਜੇ ਸਥਾਨ ਤੇ
- ਬੈਲਜੀਅਮ ਕੋਰਟ ਤੋਂ ਲੱਗਿਆ ਝਟਕਾ Mehul Choksi ਨੂੰ ਲੈ ਕੇ ਵੱਡਾ ‘ਅਪਡੇਟ’!
- BMW ਕਾਰ ਖਰੀਦਣ ਦੇ ਟੈਂਡਰ ਨਾਲ ਦੇਸ਼ ਵਿੱਚ ਸਿਆਸਤ ਤੇਜ਼
- ਸਤਿਗੁਰੂ ਰਵਿਦਾਸ ਕਮਿਊਨਟੀ ਹਾਲ ਵਿਖੇ ਅਪਗ੍ਰੇਡ ਪਾਰਕਿੰਗ, ਨਵੀਆਂ ਟਾਇਲਾਂ ਦੇ ਨਾਲ-ਨਾਲ ਹੋਰ ਸਹੂਲਤਾਂ ਦਾ ਕੀਤਾ ਜਾਵੇਗਾ ਨਵੀਨੀਕਰਨ
- ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਡੇਸ਼ਨ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਉਤਸਵ ਪੂਰਨ ਸ਼ਰਧਾ ਸਤਿਕਾਰ ਨਾਲ ਮਨਾਇਆ
- ਪੰਜਾਬ ਦੇ ਸਮੁੱਚੇ ਢਾਂਚੇ ਨੂੰ ਸੁਧਾਰਨ ਲਈ ਅਸੀਂ ਭਗਵਾਨ ਵਿਸ਼ਵਕਰਮਾ ਦੇ ਨਕਸ਼ੇ ਕਦਮਾਂ ‘ਤੇ ਚੱਲ ਰਹੇ ਹਾਂ: ਮੰਤਰੀ ਸੌਂਦ