ਹਲਕੇ ਵਿੱਚ ਝਾਂਜਰ ਵਾਂਗ ਛਣਕਦੀਆਂ ਸੜਕਾਂ ਬਣਾਉਣ ਵਾਲਾ ਪਹਿਲਾ ਮੰਤਰੀ
ਬੀਤੇ ਦਿਨੀਂ ਸਥਾਨਕ ਹਲਕੇ ਦਾ ਦੌਰਾ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ਰ ਹਰਪਾਲ ਸਿੰਘ ਚੀਮਾ ਨੇ ਜਿੱਥੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਉੱਥੇ ਹੀ ਵੱਖ ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਉਪਰੰਤ ਕੰਮ ਵੀ ਸ਼ੁਰੂ ਕਰਵਾਏ। ਉਹਨਾਂ ਨੇ ਸਭ ਵੱਡਾ ਕਾਰਜ ਜੋ ਹਰ ਇੱਕ ਨਾਗਰਿਕ ਲਈ ਕੀਤਾ ਉਹ ਹਲਕੇ ਦੀਆਂ ਸੜਕਾਂ ਦੀ ਨੁਹਾਰ ਬਦਲਣ ਦਾ ਕੀਤਾ ਹੈ।
ਪਿਛਲੇ ਲੰਮੇ ਅਰਸੇ ਤੋਂ ਦਿੜ੍ਹਬਾ ਦੀਆਂ ਸੜਕਾਂ ਉੱਤੇ ਚਲਦਿਆਂ ਲੋਕਾਂ ਦੀਆਂ ਚੀਕਾ ਨਿਕਲ ਜਾਂਦੀਆਂ ਸਨ। ਬੀਮਾਰ ਵਿਅਕਤੀਆਂ ਤੇ ਬਰਾਤੀਆਂ ਲਈ ਉਹਨਰਕ ਸਮਾਨ ਸਨ। ਪਰ ਐਡਵੋਕੇਟ ਚੀਮਾ ਨੇ ਸੜਕਾਂ ਨੂੰ ਝਾਂਜਰ ਵਾਂਗ ਛਣਕਣ ਲਾ ਦਿੱਤਾ ਹੈ। ਜਿਸ ਦੀ ਪੂਰੇ ਹਲਕੇ ਵਿੱਚ ਚਰਚਾ ਹੈ। ਇਸ ਦੇ ਨਾਲ ਹੀ ਖੇਤਾਂ ਨੂੰ ਨਹਿਰੀ ਪਾਣੀ ਵਧੀਆ ਢੰਗ ਨਾਲ ਮੁਹਈਆ ਕਰਵਾਉਣ ਲਈ ਸੀਵਰੇਜ ਸਿਸਟਮ ਦਾ ਪਰਬੰਧ ਵੀ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪਿੰਡਾ ਵਿੱਚ ਖੇਡ ਸਟੇਡੀਅਮ ਦਾ ਨਿਰਮਾਣ ਵੀ ਵੱਡੇ ਪੱਧਰ ਉੱਤੇ ਚੱਲ ਰਿਹਾ ਹੈ।
ਉਹਨਾਂ ਦੱਸਿਆ ਕਿ 1000ਹਜ਼ਾਰ ਕਰੋੜ ਰੁਪਏ ਖੇਡਾਂ ਦਾ ਬਜਟ ਰੱਖਿਆ ਗਿਆ ਹੈ। ਇਸ ਨਾਲ ਖੇਡਦਾ ਪੰਜਾਬ ਤੰਦਰੁਸਤ ਪੰਜਾਬ ਦਾ ਨਿਰਮਾਣ ਹੋਵੇਗਾ। ਹੜ ਪੀੜਤ ਲੋਕਾਂ ਨੂੰ ਮੁਆਵਜਾ ਦੇਣ ਦੀ ਪ੍ਰਕਿਰਿਆ ਮਾਣਯੋਗ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸ਼ੁਰੂ ਹੋ ਚੁੱਕੀ ਹੈ।
ਉਹਨਾਂ ਕਿਹਾ ਕਿ ਅਗਲੇ ਦੋ ਸਾਲਾਂ ਤੱਕ ਪੰਜਾਬ ਦੀ ਨੁਹਾਰ ਬਦਲਣ ਲਈ ਜੰਗੀ ਪੱਧਰ ਤੇ ਵਿਕਾਸ ਕਾਰਜਾਂ ਕੀਤੇ ਜਾ ਰਹੇ ਹਨ।
ਇਸ ਮੌਕੇ ਓ ਐਸ ਡੀ ਤਪਿੰਦਰ ਸਿੰਘ ਸੋਹੀ, ਚੇਅਰਪਰਸਨ ਬੀਬੀ ਜਸਵੀਰ ਕੌਰ ਸ਼ੇਰਗਿੱਲ, ਚੈਅਰਮੈਨ ਪੀਤੂ ਛਾਹੜ, ਨਗਰ ਪੰਚਾਇਤ ਪ੍ਰਧਾਨ ਮਨਿੰਦਰ ਸਿੰਘ ਘੁਮਾਣ, ਚੈਅਰਮੈਨ ਹਰਵਿੰਦਰ ਸਿੰਘ ਛਾਜਲੀ,ਨਿਰਭੈ ਸਿੰਘ ਨਿੱਕਾ ਖਨਾਲ ਕਲਾਂ, ਰਵਿੰਦਰ ਸਿੰਘ ਸਰਪੰਚ ਮਹਿਲਾਂ ਵੀ ਮੌਜੂਦ ਸਨ।