ਦਿੜ੍ਹਬਾ ਮੰਡੀ,18 ਅਕਤੂਬਰ ਸਤਪਾਲ ਖਡਿਆਲ ਕਲਾ ਸਭਿਆਚਾਰ ਅਤੇ ਲੋਕ ਭਲਾਈ ਨੂੰ ਸਮਰਪਿਤ ਦੇਸ਼ ਦੀ ਪ੍ਰਮੁੱਖ ਸੰਸਥਾ ਇੰਡਕ ਆਰਟਸ ਵੈਲਫੇਅਰ ਕੌਂਸਲ ਵੱਲੋਂ ਸਾਲਾਨਾ 18ਵਾਂ ਰਾਜ ਪੱਧਰੀ ਰਾਜ ਪੁਰਸਕਾਰ ਸਮਾਰੋਹ ਅਤੇ ਵਿਰਾਸਤ ਮੇਲਾ – 2025 ਮਿਤੀ 28 ਅਕਤੂਬਰ 2025 (ਮੰਗਲਵਾਰ) ਨੂੰ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਲਵ ਪੰਜਾਬ ਫਾਰਮ, ਨੈਸ਼ਨਲ ਹਾਈਵੇ-54, ਕੋਟਕਪੂਰਾ ਵਿਖ਼ੇ ਸੰਸਥਾ ਦੇ ਸਰਪ੍ਰਸਤ ਸ਼੍ਰੀ ਹਰਦੀਪ ਸਿੰਘ ਕਿੰਗਰਾ (ਆਈ.ਐਫ.ਐਸ ਸੇਵਾ ਮੁਕਤ) ਅਤੇ ਸੰਸਥਾ ਦੇ ਸੰਸਥਾਪਕ-ਚੇਅਰਮੈਨ ਪ੍ਰੋ. ਬਾਈ ਭੋਲਾ ਯਮਲਾ ਦੀ ਯੋਗ ਅਗਵਾਈ ਚ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ।। ਇਸ ਸਾਲਾਨਾ ਸੂਬਾ ਪੱਧਰੀ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ ਮਨਜੀਤ ਸਿੰਘ ਬਰਾੜ (ਆਈਏਐਸ), ਮਾਨਯੋਗ ਮੰਡਲ ਕਮਿਸ਼ਨਰ, ਫਰੀਦਕੋਟ ਹੋਣਗੇ।ਇਸ ਮੌਕੇ ਦੇ ਵਿਸ਼ੇਸ਼ ਮਹਿਮਾਨਾਂ ਵਿੱਚ ਸੁੱਚਾ ਸਿੰਘ ਸਹੋਤਾ ਅਰਜੁਨਾ ਅਵਾਰਡੀ, ਡਾ. ਨਿਰਭੈ ਸਿੰਘ (ਉਪ ਸਕੱਤਰ, ਵਿਜੀਲੈਂਸ, ਭਾਰਤ ਸਰਕਾਰ, ਨਵੀਂ ਦਿੱਲੀ), ਸੰਜੀਵ ਬਾਂਸਲ ਸਮਾਜ ਸੇਵੀ ਅਤੇ ਐਮ.ਡੀ. ਕੋਪਲ ਕੰਪਨੀ ਸੂਲਰ ਘਰਾਟ, ਸਾਬਕਾ ਡੀਟੀਓ ਗੁਰਚਰਨ ਸਿੰਘ ਸੰਧੂ, ਡਾ. ਹਰਕੇਸ਼ ਸਿੰਘ ਸਿੱਧੂ (ਆਈਏਐਸ), ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ ਮੋਹਾਲੀ, ਡਾ. ਗੁਰਚਰਨ ਕੌਰ ਕੋਚਰ, ਹਰੀ ਸਿੰਘ ਜਾਚਕ, ਯਾਦਵਿੰਦਰ ਸਿੰਘ ਬਾਵਾ ਲਾਲੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ।ਇਸ ਸਮਾਰੋਹ ਵਿੱਚ ਪੰਜਾਬ ਦੇ ਚੁਣੇ ਗਏ ਵੱਖ-ਵੱਖ ਖੇਤਰਾਂ — ਕਲਾ, ਸੰਗੀਤ, ਸਾਹਿਤ, ਸਮਾਜ ਸੇਵਾ, ਸਿੱਖਿਆ, ਸੱਭਿਆਚਾਰ, ਖੇਡਾਂ ਅਤੇ ਲੋਕ ਭਲਾਈ — ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਉੱਘੀਆਂ ਸ਼ਖਸੀਅਤਾਂ ਨੂੰ ਰਾਜ ਪੁਰਸਕਾਰ- 2025 ਪ੍ਰਦਾਨ ਕੀਤੇ ਜਾਣਗੇ ।
ਇਸ ਮੌਕੇ ਪੰਜਾਬੀ ਸੱਭਿਆਚਾਰ ਅਤੇ ਲੋਕ ਵਿਰਾਸਤ ਨਾਲ ਜੁੜੀਆਂ ਵੱਖ-ਵੱਖ ਸੱਭਿਆਚਾਰਕ ਪ੍ਰਸਤੁਤੀਆਂ — ਜਿਵੇਂ ਕਿ ਗਿੱਧਾ, ਭੰਗੜਾ, ਕਮੇਡੀ, ਲੋਕ ਗੀਤ, ਤੇ ਵਿਰਾਸਤੀ ਆਈਟਮਾਂ — ਸਮਾਰੋਹ ਦਾ ਮੁੱਖ ਆਕਰਸ਼ਣ ਹੋਣਗੀਆਂ। ਸੰਸਥਾ ਦੇ ਡਾਇਰੈਕਟਰ ਪ੍ਰੋਫੈਸਰ ਬਾਈ ਭੋਲਾ ਯਮਲਾ ਨੇ ਦੱਸਿਆ ਕਿ ਇੰਡਕ ਆਰਟਸ ਵੈਲਫੇਅਰ ਕੌਂਸਲ ਦਾ ਮੁੱਖ ਉਦੇਸ਼ ਸਾਹਿਤ, ਕਲਾ, ਸੱਭਿਆਚਾਰ ਅਤੇ ਲੋਕ ਭਲਾਈ ਨੂੰ ਪ੍ਰੋਤਸਾਹਿਤ ਕਰਨਾ ਹੈ। ਸੰਸਥਾ ਹਰ ਸਾਲ ਰਾਜ ਪੱਧਰ ‘ਤੇ ਅਜਿਹੇ ਸਮਾਰੋਹ ਕਰਦੀ ਹੈ ਜਿਨ੍ਹਾਂ ਰਾਹੀਂ ਕਲਾ ਸੱਭਿਆਚਾਰ ਸਾਹਿਤ ਖੇਡਾਂ,ਸਮਾਜ ਸੇਵਾ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਮਾਣ ਦਿੱਤਾ ਜਾਂਦਾ ਹੈ। ਕੌਮੀ ਪ੍ਰਧਾਨ ਸਾਹਿਤ ਸੈਲ ਇਕਬਾਲ ਸਿੰਘ ਸਹੌਤਾ ਅਤੇ ਕੌਮੀ ਪ੍ਰਧਾਨ ਮੀਡੀਆ ਸੈਲ ਸ਼੍ਰੀ ਅਸ਼ੋਕ ਵਿੱਕੀ, ਕੌਮੀ ਪ੍ਰਧਾਨ ਯੂਥ ਅਤੇ ਖੇਡਾਂ ਸੈੱਲ ਕੁਲਦੀਪ ਸਿੰਘ ਅਟਵਾਲ, ਕੌਮੀ ਸਲਾਹਕਾਰ ਭੱਟੀ ਭੜੀਵਾਲਾ ਨੇ ਜਾਣਕਾਰੀ ਦਿੱਤੀ ਕਿ ਇਸ ਸਮਾਗਮ ਦੌਰਾਨ ਪੰਜਾਬ ਦੇ ਉੱਘੇ ਲੋਕ ਗਾਇਕ ਆਪਣਾ ਫ਼ਨ ਦਾ ਮੁਜਾਹਰਾ ਕਰਨਗੇ ਅਤੇ ਇਸ ਮੌਕੇ ਸੰਸਥਾ ਵੱਲੋਂ ਪੁਸਤਕ “ਚੁੱਪ ਸ਼ਬਦਾਂ ਦੀ ਗੂੰਜ ” ਅਤੇ ‘ਬਰਫ ਦਾ ਸੇਕ’ ਸਮੇਤ ਪੰਜ ਕਿਤਾਬਾਂ ਲੋਕ ਅਰਪਣ ਕੀਤੀਆਂ ਜਾਣਗੀਆਂ।