ਲੁਧਿਆਣਾ, 18 ਜੁਲਾਈ (000) – ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਪ-ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੱਛਮੀ)-ਕਮ-ਚੋਣਕਾਰ ਰਜਿਸਟਰੇਸ਼ਨ ਅਫ਼ਸਰ ਡਾ. ਪੂਨਮ ਪ੍ਰੀਤ ਕੌਰ ਦੀ ਅਗਵਾਈ ਹੇਠ ਹਲਕਾ 068 ਦਾਖਾ ਦੀ ਸਪੈਸ਼ਲ ਬੀ.ਐਲ.ਓ. ਟ੍ਰੇਨਿੰਗ ਦਾ ਇੱਕ ਰੋਜ਼ਾ ਪ੍ਰੋਗਰਾਮ ਗੁਰੂ ਨਾਨਕ ਦੇਵ ਭਵਨ ਦੇ ਆਡੀਟੋਰੀਅਮ ਵਿਖੇ ਸਫਲਤਾ ਪੂਰਵਕ ਕਰਵਾਇਆ ਗਿਆ। ਇਸ ਮੌਕੇ ਇਲੈਕਸ਼ਨ ਏ.ਈ.ਆਰ.ਓ-2 ਮਨਦੀਪ ਸਿੰਘ ਐਕਸੀਅਨ ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਇਲੈਕਸ਼ਨ ਕਾਨੂੰਗੋ ਅਸ਼ਵਨੀ ਕੁਮਾਰ ਅਤੇ ਸਵੀਪ ਨੋਡਲ ਅਫਸਰ ਜਸਪ੍ਰੀਤ ਕੌਰ (ਪ੍ਰਿੰਸੀਪਲ) ਨੇ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਜਸਬੀਰ ਸਿੰਘ ਸੰਧੂ (ਏ.ਐਲ.ਐਮ.ਟੀ), ਗੁਰਪਿੰਦਰ ਸਿੰਘ(ਏ.ਐਲ.ਐਮ.ਟੀ), ਜਗਦੀਪ ਸਿੰਘ ਧਾਲੀਵਾਲ (ਨੈਸ਼ਨਲ ਟ੍ਰੇਨਰ), ਗੁਰਦੀਪ ਸਿੰਘ ਚੀਮਾ (ਏ.ਐਲ.ਐਮ.ਟੀ) ਅਤੇ ਰਣਜੀਤ ਸਿੰਘ (ਏ.ਐਲ.ਐਮ.ਟੀ) ਨੇ ਮਾਸਟਰ ਟ੍ਰੇਨਰ ਵਜੋਂ ਭੂਮਿਕਾ ਨਿਭਾਈ। ਇਸ ਸਮੁੱਚੇ ਪ੍ਰੋਗਰਾਮ ਵਿੱਚ ਚੋਣ ਪ੍ਰਕਿਰਿਆ ਅਧੀਨ ਘਰ-ਘਰ ਸਰਵੇ ਦੌਰਾਨ ਬੀ.ਐਲ.ਓ ਦੇ ਰੋਲ ਅਤੇ ਉਨ੍ਹਾਂ ਦੀਆਂ ਜਿੰਮੇਵਾਰੀਆਂ ਨੂੰ ਵਿਹਾਰਕ ਤਰੀਕੇ ਨਾਲ (ਰੋਲ ਪਲੇਅ ਗਤੀਵਿਧੀ ਰਾਹੀਂ) ਸਮਝਾਇਆ ਗਿਆ l
ਇਸ ਪ੍ਰੋਗਰਾਮ ਵਿੱਚ BLO App, VHA App ਅਤੇ ਫਾਰਮ 6, 7, 8 ਅਤੇ ਫਾਰਮ 6 A ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੀਲ ਪੈਕਡ ਪ੍ਰਸ਼ਨ ਪੱਤਰ ਐਸ.ਡੀ.ਐਮ. ਪੂਨਮ ਪ੍ਰੀਤ ਕੌਰ ਦੁਆਰਾ ਖੋਲੇ ਗਏ ਅਤੇ ਬੀ.ਐਲ.ਓ ਦਾ ਇੱਕ ਲਿਖਤੀ ਕੁਇਜ਼ ਵੀ ਕਰਵਾਇਆ ਗਿਆ ਜਿਸਦਾ ਮੁਲਾਂਕਣ ਸੈਕਟਰ ਅਫਸਰਾਂ ਵੱਲੋਂ ਕੀਤਾ ਗਿਆ। ਈ.ਆਰ.ਓ, ਏ.ਈ.ਆਰ.ਓ ਦੁਆਰਾ ਬੀ.ਐਲ.ਓਜ਼ ਨੂੰ ਇਸ ਬੀ.ਐਲ.ਓ ਅਤੇ ਬੀ.ਐਲ.ਓ ਸੁਪਰਵਾਈਜ਼ਰਾਂ ਟ੍ਰੇਨਿੰਗ ਵਿੱਚ ਹਿੱਸਾ ਲੈਣ ਸਬੰਧੀ ਸਨਮਾਨ ਪੱਤਰ ਦਿੱਤੇ ਗਏ। ਬੀ.ਐਲ.ਓਜ਼ ਨੇ ਉਪਰੋਕਤ ਪ੍ਰੋਗਰਾਮ ਨੂੰ ਸਾਰਥਕ ਅਤੇ ਲਾਹੇਵੰਦ ਦੱਸਿਆ ਅਤੇ ਪੂਰੀ ਤਨਦੇਹੀ ਨਾਲ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਆਪਣੇ ਬਣਦੇ ਯੋਗਦਾਨ ਨੂੰ ਨਿਭਾਉਣ ਲਈ ਆਪਣੀ ਵਚਨਬੱਧਤਾ ਪ੍ਰਗਟ ਕੀਤੀ।