ਮੋਗਾ , 10 ਜੂਨ, ʻਪੀ.ਐਮ. ਸੁਰਯਾ ਘਰ ਮੁਫਤ ਬਿਜਲੀ ਯੋਜਨਾʼ ਅਧੀਨ ਮੋਗਾ ਜ਼ਿਲ੍ਹੇ ਦੇ ਅੱਠ ਪਿੰਡ ਚੁਣੇ ਗਏ ਹਨ, ਜਿਹਨਾਂ ਦੀ ਆਬਾਦੀ 5 ਹਜਾਰ ਤੋਂ ਉਪਰ ਹੈ। ਇਹਨਾਂ ਪਿੰਡਾਂ ਵਿੱਚ ਸੋਲਰ ਮੁਕਬਲੇ ਕਰਵਾਏ ਜਾ ਰਹੇ ਹਨ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਵੱਖ-ਵੱਖ ਪਿੰਡਾਂ ਦੇ ਸਰਪੰਚ, ਬੀ.ਡੀ.ਓ.ਜ, ਡੀ.ਐਮ. ਪੇਡਾ ਦਿਲਪ੍ਰੀਤ ਸਿੰਘ ਤੋਂ ਪੀ.ਐਮ. ਸੁਰਯਾ ਘਰ ਮੁਫਤ ਬਿਜਲੀ ਯੋਜਨਾ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਰੱਖੀ ਵਿਸ਼ੇਸ਼ ਮੀਟਿੰਗ ਦੌਰਾਨ ਦਿੱਤੀ।ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਚੁਣੇ ਗਏ ਪਿੰਡਾਂ ਵਿੱਚ ਬਲਾਕ ਮੋਗਾ-1 ਵਿੱਚ ਪਿੰਡ ਡਾਲਾ, ਦੌਧਰ ਸ਼ਰਕੀ, ਬਲਾਕ ਬਾਘਾਪੁਰਾਣਾ ਵਿੱਚ ਘੋਲੀਆ ਕਲਾਂ, ਬਲਾਕ ਨਿਹਾਲ ਸਿੰਘ ਵਾਲਾ ਵਿੱਚ ਬਿਲਾਸਪੁਰ, ਪੱਤੋ ਹੀਰਾ ਸਿੰਘ , ਬਲਾਕ ਮੋਗਾ 2 ਵਿੱਚ ਡਰੋਲੀ ਭਾਈ, ਬਲਾਕ ਕੋਟ ਈਸੇ ਖਾਂ ਵਿੱਚ ਫਤਹਿਗੜ੍ਹ ਕੋਰੋਟਾਣਾ ਤੇ ਕਿਸ਼ਨਪੁਰਾ ਕਲਾਂ ਦੇ ਵੱਧ ਸੋਲਰ ਲਗਾਉਣ ਦੇ ਮੁਕਾਬਲੇ ਚੱਲ ਰਹੇ ਹਨ।ਉਹਨਾਂ ਕਿਹਾ ਕਿ ਸਭ ਤੋਂ ਵੱਧ ਸੋਲਰ ਲਗਾਉਣ ਅਤੇ ਸੋਲਰ ਪਾਵਰ ਪੈਦਾ ਕਰਨ ਵਾਲੇ ਪਿੰਡ ਨੂੰ ਸਰਕਾਰ ਵੱਲੋਂ ਇੱਕ ਕਰੋੜ ਰੁਪਏ ਦੀ ਗਰਾਂਟ ਮੁਹੱਈਆ ਕਰਵਾਈ ਜਾਵੇਗੀ। ਇਹ ਮੁਕਾਬਲੇ 4 ਸਤੰਬਰ, 2025 ਤੱਕ ਚੱਲਣਗੇ ਅਤੇ ਇਸ ਯੋਜਨਾ ਦਾ ਲਾਭ ਲੈਣ ਲਈ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਲੋਕਾਂ ਨੂੰ ਨਿੱਜੀ ਤੌਰ ਤੇ ਜਾਣੂੰ ਕਰਵਾਇਆ ਜਾਵੇ।
Trending
- ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ -ਪੰਜਾਬ
- ਰਾਸ਼ਟਰਪਤੀ Murmu ਨਾਲ ਕੀਤੀ ਮੁਲਾਕਾਤ, ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ 350ਵੇਂ ਸ਼ਹੀਦੀ ਸਮਾਗਮ ਦਾ ਦਿੱਤਾ ਸੱਦਾ-CM ਮਾਨ
- ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਬਰਨਾਲਾ ‘ਚ ਸਰਪੰਚਾਂ ਕੋਲੋਂ ਮੰਗੀ ਮੁਆਫੀ
- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ DCs ਨੂੰ ਸੌਂਪੇ ਮੰਗ ਪੱਤਰ,ਹੜ੍ਹਾਂ ਕਾਰਨ ਤਬਾਹੀ ਦਾ ਮਾਮਲਾ!
- Kangana Ranaut ਨੇ ‘ਕਿਸਾਨ ਅੰਦੋਲਨ’ ਟਿੱਪਣੀ ‘ਤੇ ਗੱਲ ਗੋਲਮੋਲ ਕੀਤੀ
- ਹੁਣ ਪਾਸ ਹੋਣ ਲਈ ‘ਸਮਝ’ ਹੀ ਆਵੇਗੀ ਕੰਮ,CBSE ਦਾ ‘ਰੱਟਾ ਮਾਰ’ ਸਿਸਟਮ ਖ਼ਤਮ!
- ਬੀਬੀ ਮਹਿੰਦਰ ਕੌਰ ਦੇ ਪਤੀ ਨੇ ਕਿਹਾ ਕੰਗਨਾ ਜੇ ਪਹਿਲਾਂ ਹੀ ਮਾਫੀ ਮੰਗ ਲੈਂਦੀ ਤਾਂ ਇਨਾ ਬਖੇੜਾ ਨਾ ਪੈਂਦਾ
- Bihar ਤੋਂ ਬਾਅਦ ਹੁਣ ਇਨ੍ਹਾਂ 12 ਸੂਬਿਆਂ ਵਿੱਚ ਸ਼ੁਰੂ ਹੋਵੇਗਾ SIR ਦਾ ਦੂਜਾ ਪੜਾਅ


