ਜਲੰਧਰ, 9 ਜੂਨ : ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੈਨਾਨੀ ਅਤੇ ਬਾਗਬਾਨੀ ਮੰਤਰੀ ਮੋਹਿੰਦਰ ਸਿੰਘ ਭਗਤ ਵਲੋਂ ਅੱਜ ਵਿਧਾਨਸਭਾ ਹਲਕਾ ਜਲੰਧਰ ਪੱਛਮੀ ਦੇ ਵਾਰਡ ਨੰਬਰ 44, 45 ਅਤੇ 48 ਵਿੱਚ ਬਸਤੀ ਸ਼ੇਖ਼ ਭਗਵਾਨ ਵਾਲਮੀਕੀ ਮੰਦਿਰ ਤੋਂ ਅਸ਼ੋਕ ਨਗਰ ਤੱਕ 45 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬਣੀ ਸੜਕ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬਾ ਤਰੱਕੀ ਦੇ ਰਾਹ ’ਤੇ ਚੱਲ ਰਿਹਾ ਹੈ ਅਤੇ ਜੋ ਵਾਅਦੇ ਲੋਕਾਂ ਨਾਲ ਕੀਤੇ ਗਏ ਸਨ, ਉਹਨਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਵਿੱਚ ਸੜਕਾਂ ਦੇ ਬੁਨਿਆਦੀ ਢਾਂਚੇ ਵਿੱਚ ਜੰਗੀ ਪੱਧਰ ’ਤੇ ਸੁਧਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਵਧੀਆ ਸੜਕੀ ਨੈਟਵਰਕ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਸ੍ਰੀ ਭਗਤ ਨੇ ਅੱਗੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਅਧਿਕਾਰੀਆ ਨੂੰ ਕਿਹਾ ਕਿ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਉਚ ਗੁਣਵੱਤਾ ਦੇ ਅਨੁਸਾਰ ਸਮੇਂ ਸਿਰ ਮੁਕੰਮਲ ਕਰਕੇ ਲੋਕਾਂ ਨੂੰ ਵੱਡੀ ਰਾਹਤ ਪਹੁੰਚਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਹਲਕੇ ਵਿੱਚ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ।
ਇਸ ਮੌਕੇ ਮੇਅਰ ਨਗਰ ਨਿਗਮ, ਜਲੰਧਰ ਵਿਨੀਤ ਧੀਰ ਨੇ ਕਿਹਾ ਕਿ ਨਗਰ ਨਿਗਮ, ਜਲੰਧਰ ਵਲੋਂ ਸ਼ਹਿਰ ਦੇ ਵਿਕਾਸ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਜਿਥੇ ਬਿਹਤਰੀਨ ਸੜਕਾਂ ਬਣਾਈਆਂ ਜਾ ਰਹੀਆਂ ਹਨ, ਉਥੇ ਹੀ ਹੋਰਨਾਂ ਵਿਕਾਸ ਕਾਰਜਾਂ ਨੂੰ ਵੀ ਸਮੇਂ ਸਿਰ ਮੁਕੰਮਲ ਕੀਤਾ ਜਾ ਰਿਹਾ ਹੈ।
ਇਸ ਮੌਕੇ ਕੌਂਸਲਰ ਰਾਜ ਕੁਮਾਰ ਰਾਜੂ, ਸੁਦੇਸ਼ ਭਗਤ, ਹਰਜਿੰਦਰ ਸਿੰਘ, ਸੌਰਵ ਸੇਠ ਅਤੇ ਹੋਰ ਮੋਹਤਵਰ ਸਖਸ਼ੀਅਤਾਂ ਹਾਜ਼ਰ ਸਨ।
Trending
- ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ -ਪੰਜਾਬ
- ਰਾਸ਼ਟਰਪਤੀ Murmu ਨਾਲ ਕੀਤੀ ਮੁਲਾਕਾਤ, ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ 350ਵੇਂ ਸ਼ਹੀਦੀ ਸਮਾਗਮ ਦਾ ਦਿੱਤਾ ਸੱਦਾ-CM ਮਾਨ
- ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਬਰਨਾਲਾ ‘ਚ ਸਰਪੰਚਾਂ ਕੋਲੋਂ ਮੰਗੀ ਮੁਆਫੀ
- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ DCs ਨੂੰ ਸੌਂਪੇ ਮੰਗ ਪੱਤਰ,ਹੜ੍ਹਾਂ ਕਾਰਨ ਤਬਾਹੀ ਦਾ ਮਾਮਲਾ!
- Kangana Ranaut ਨੇ ‘ਕਿਸਾਨ ਅੰਦੋਲਨ’ ਟਿੱਪਣੀ ‘ਤੇ ਗੱਲ ਗੋਲਮੋਲ ਕੀਤੀ
- ਹੁਣ ਪਾਸ ਹੋਣ ਲਈ ‘ਸਮਝ’ ਹੀ ਆਵੇਗੀ ਕੰਮ,CBSE ਦਾ ‘ਰੱਟਾ ਮਾਰ’ ਸਿਸਟਮ ਖ਼ਤਮ!
- ਬੀਬੀ ਮਹਿੰਦਰ ਕੌਰ ਦੇ ਪਤੀ ਨੇ ਕਿਹਾ ਕੰਗਨਾ ਜੇ ਪਹਿਲਾਂ ਹੀ ਮਾਫੀ ਮੰਗ ਲੈਂਦੀ ਤਾਂ ਇਨਾ ਬਖੇੜਾ ਨਾ ਪੈਂਦਾ
- Bihar ਤੋਂ ਬਾਅਦ ਹੁਣ ਇਨ੍ਹਾਂ 12 ਸੂਬਿਆਂ ਵਿੱਚ ਸ਼ੁਰੂ ਹੋਵੇਗਾ SIR ਦਾ ਦੂਜਾ ਪੜਾਅ


