*ਲੁਧਿਆਣਾ, 5 ਜੂਨ, 2025*ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਖਰਚਾ ਨਿਗਰਾਨ ਇੰਦਾਨਾ ਅਸ਼ੋਕ ਕੁਮਾਰ 9, 13 ਅਤੇ 17 ਜੂਨ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਚਤ ਭਵਨ ਵਿਖੇ 14 ਚੋਣ ਲੜ ਰਹੇ ਉਮੀਦਵਾਰਾਂ ਦੁਆਰਾ ਰੱਖੇ ਗਏ ਰਜਿਸਟਰਾਂ ਨਾਲ ਸ਼ੈਡੋ ਰਜਿਸਟਰਾਂ ਦੀ ਕਰਾਸ-ਚੈਕਿੰਗ ਕਰਨਗੇ।
ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਸੰਜੀਵ ਅਰੋੜਾ, ਇੰਡੀਅਨ ਨੈਸ਼ਨਲ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ, ਭਾਜਪਾ ਦੇ ਜੀਵਨ ਗੁਪਤਾ, ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ, ਰਾਸ਼ਟਰੀ ਲੋਕ ਸੇਵਾ ਪਾਰਟੀ ਦੇ ਜਤਿੰਦਰ ਕੁਮਾਰ ਸ਼ਰਮਾ ਅਤੇ ਸ਼੍ਰੋਮਣੀ ਅਕਾਲ ਦਲ (ਅੰਮ੍ਰਿਤਸਰ) ਦੇ ਨਵਨੀਤ ਕੁਮਾਰ ਦੇ ਖਰਚਾ ਰਜਿਸਟਰਾਂ ਦਾ ਮਿਲਾਨ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਕੀਤਾ ਜਾਵੇਗਾ।
ਆਜ਼ਾਦ ਉਮੀਦਵਾਰਾਂ ਐਲਬਰਟ ਦੁਆ, ਗੁਰਦੀਪ ਸਿੰਘ ਕਾਹਲੋਂ, ਨੀਤੂ, ਪਰਮਜੀਤ ਸਿੰਘ ਭਾਰਜ, ਪਵਨਦੀਪ ਸਿੰਘ, ਇੰਜੀਨੀਅਰ ਬਲਦੇਵ ਸਿੰਘ ਕਟਾਣਾ, ਰਾਜੇਸ਼ ਸ਼ਰਮਾ ਅਤੇ ਰੇਣੂ ਦੇ ਖਰਚ ਰਜਿਸਟਰਾਂ ਦਾ ਮਿਲਾਨ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਕੀਤਾ ਜਾਵੇਗਾ।ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਕਿਹਾ ਕਿ ਸਾਰੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਆਪਣਾ ਖਰਚ ਰਜਿਸਟਰ ਅਤੇ ਹੋਰ ਰਿਕਾਰਡ ਜਿਵੇਂ ਕਿ ਕੈਸ਼ ਬੁੱਕ, ਬੈਂਕ ਵਾਊਚਰ, ਬੈਂਕ ਸਟੇਟਮੈਂਟ ਅਤੇ ਸਾਰੇ ਖਾਤੇ ਦੇ ਰਿਕਾਰਡ ਲਿਆਉਣੇ ਚਾਹੀਦੇ ਹਨ।