ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਨੂੰ ਮੌਕ ਡਰਿੱਲ ਕੀਤੀ ਜਾਵੇਗੀ। ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ “ਓਪਰੇਸ਼ਨ ਸ਼ੀਲਡ” ਦੇ ਤਹਿਤ ਅੱਜ ਰਾਤ 8 ਵਜੇ ਤੋਂ 8.30 ਵਜੇ ਤੱਕ ਬਲੈਕਆਊਟ ਰਹੇਗਾ, ਜ਼ਿਆਦਾਤਰ ਥਾਵਾਂ ‘ਤੇ ਫੀਡਰ ਕੇਂਦਰੀ ਤੌਰ ‘ਤੇ ਬੰਦ ਰਹਿਣਗੇ।ਪ੍ਰਸ਼ਾਸਨ ਵਲੋਂ ਚਾਰਦੀਵਾਰੀ ਖੇਤਰ, ਪੇਂਡੂ ਖੇਤਰ ਅਤੇ ਕੇਂਦਰੀ ਫੀਡਰ ਬੰਦ ਹੋਣ ਤੋਂ ਛੋਟ ਵਾਲੇ ਹੋਰ ਖੇਤਰਾਂ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਆਪ ਲਾਈਟਾਂ ਬੰਦ ਕਰਕੇ ਸਵੈ-ਇੱਛਾ ਨਾਲ ਬਲੈਕਆਊਟ ਕੀਤਾ ਜਾਵੇ। ਇਸ ਸਮੇਂ ਦੌਰਾਨ ਸਾਰੇ ਸਾਈਨਬੋਰਡ ਅਤੇ ਬਾਹਰੀ ਲਾਈਟਾਂ ਵੀ ਬੰਦ ਹੋਣੀਆਂ ਚਾਹੀਦੀਆਂ ਹਨ ਅਤੇ ਲਾਈਟਾਂ ਚਾਲੂ ਕਰਨ ਲਈ ਜਨਰੇਟਰ ਜਾਂ ਇਨਵਰਟਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਹ ਸਿਰਫ਼ ਇੱਕ ਅਭਿਆਸ ਹੈ ਲੋਕ ਘਬਰਾਉਣ ਦੀ ਬਜਾਏ ਸਹਿਯੋਗ ਦੇਣ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ। ਇਸਨੂੰ ਗੰਭੀਰਤਾ ਨਾਲ ਲਓ ਅਤੇ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ। ਇਸ ਸਮੇਂ ਦੌਰਾਨ ਲਾਗੂ ਕਰਨ ਵਾਲੀਆਂ ਏਜੰਸੀਆਂ ਡਿਊਟੀ ‘ਤੇ ਹੋਣਗੀਆਂ।
Trending
- ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਵਿੱਚ,ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ
- ਆਂਗਣਵਾੜੀ ਮੁਲਾਜ਼ਮਾਂ ਵੱਲੋਂ ਮੰਗ ਪੱਤਰ ,ਰਾਸ਼ਨ ਕਾਰਡਾਂ ਦੀ ਏਈਕੇਵਾਈਸੀ ਮਾਮਲੇ ਵਿੱਚ
- ਅਪਾਹਜ ਜ਼ੋਮੈਟੋ ਡਿਲੀਵਰੀ ਬੁਆਏ ਦੀ ਸਖ਼ਤ ਮਿਹਨਤ ਅਤੇ ਹਿੰਮਤ ਦੀ ਮਿਸਾਲ
- Bhagwant Mann ਹਸਪਤਾਲ ਤੋਂ ਡਿਸਚਾਰਜ
- SGPC ਵੱਲੋਂ ਕਰੋੜਾਂ ਰੁਪਏ ਦਾ ਐਲਾਨ,ਹੜ੍ਹ ਪੀੜਤਾਂ ਦੀ ਮਦਦ ਲਈ
- ਗ੍ਰਿਫ਼ਤਾਰ ਦੋਸ਼ੀ ਮਹਿਕਪ੍ਰੀਤ ਸਿੰਘ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਸਿੰਡੀਕੇਟ ਚਲਾ ਰਿਹਾ ਸੀ: ਡੀਜੀਪੀ ਗੌਰਵ ਯਾਦਵ
- ਸੋਨੀਆ ਗਾਂਧੀ ਨੂੰ ਰਾਹਤ, ਅਦਾਲਤ ਨੇ ਪਟੀਸ਼ਨ ਕੀਤੀ ਖਾਰਜ
- ਸਿਆਸਤ ਦੀ ਹਿੱਕ ਤੇ ਗੋਡਾ ਰੱਖ ਕੇ ਸ਼ੇਰਨੀ ਬਣੀ ਦਲਿਤ ਬੱਚੀ ਪੁਲਿਸ ਤੋਂ ਲੈਕੇ ਹਟੀ ਇਨਸਾਫ