ਸ਼ੰਭੂ-ਖਨੌਰੀ ਬਾਰਡਰ ਦੇ ਆਗੂਆਂ ਨਾਲ SKM ਦੀ ਮੀਟਿੰਗ ਤੋਂ ਬਾਅਦ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਏਕਤਾ ਵਿੱਚ ਵਿਸ਼ਵਾਸ ਰੱਖਦਾ ਹੈ। ਉਨ੍ਹਾਂ ਨੇ ਕਿਹਾ ਹੈਕਿ 20 ਤੋਂ 26 ਜਨਵਰੀ ਦੇ ਪ੍ਰੋਗਰਾਮ ਸਾਂਝੇ ਹੀ ਕਰਾਂਗੇ। ਰਾਜੇਵਾਲ ਨੇ ਕਿਹਾ ਹੈ ਕਿ 20 ਨੂੰ ਦੇਸ਼ ਦੇ ਸਾਰੇ ਸੰਸਦ ਮੈਂਬਰਾਂ ਦੇ ਘਰਾਂ ਬਾਹਰ ਰੋਸ ਪ੍ਰਦਰਸ਼ਨ ਕਰਾਂਗੇ। ਉਨ੍ਹਾਂ ਨੇ ਕਿਹਾ ਹੈਕਿ 26 ਨੂੰ ਜਨਵਰੀ ਨੂੰ ਟਰੈਕਟਰ ਮਾਰਚ ਕਰਾਂਗੇ।ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਅਸੀ ਪਹਿਲਾ ਹੀ ਪ੍ਰੋਗਰਾਮ ਬਣਾਇਆ ਸੀ 20 ਨੂੰ ਦੇਸ਼ ਦੇ ਸਾਰੇ ਸੰਸਦ ਮੈਂਬਰਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰਾਂਗੇ ਤਾਂ ਕਿ ਸਿਆਸੀ ਦਬਾਅ ਕਰਨ ਕੇਂਦਰ ਸਰਕਾਰ ਗੱਲਬਾਤ ਕਰੇ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਕੇਂਦਰ ਨੂੰ ਚਿੱਠੀ ਲਿਖੀ ਸੀ 26 ਜਨਵਰੀ ਨੂੰ ਟਰੈਕਟਰ ਮਾਰਚ ਕਰਾਂਗੇ ਤਾਂ ਕਿ ਕੇਂਦਰ ਸਰਕਾਰ ਗੱਲਬਾਤ ਦੁਆਰਾ ਮਸਲਾ ਹੱਲ ਕਰ ਸਕੇ।ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਸੀ ਸਾਰੇ ਕਿਸਾਨ ਇਕੱਠੇ ਹਾਂ ਪਰ ਅਸੀਂ ਚਰਚਾ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾਹੈ ਕਿ ਅਸੀਂ ਕੁਝ ਸਮਾਂ ਮੰਗਿਆ ਹੈ ਤਾਂ ਅਸੀਂ ਸਾਰੇ ਬੈਠ ਕੇ ਰਣਨੀਤੀ ਬਣ ਸਕੀਏ। ਉਨ੍ਹਾਂ ਨੇ ਕਿਹਾ ਹੈ ਕਿ ਐਮਐਸਪੀ ਤਾਂ ਹੀ ਰਹੇਗੀ ਜੇਕਰ ਮੰਡੀਆਂ ਰਹਿਣਗੀਆਂ। ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਮੀਟਿੰਗਾਂ ਵਿਚੋਂ ਰਣਨੀਤੀ ਬਣ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਰੇ ਦੇਸ ਵਿੱਚ ਕਿਸਾਨ ਰਲ ਕੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ 24 -25 ਨੂੰ ਦਿੱਲੀ ਵਿੱਚ ਮੀਟਿੰਗ ਹੋਣੀ ਹੈ ਉਥੇ ਜਾ ਕੇ ਸਾਰੀਆਂ ਮੰਗਾਂ ਰੱਖਾਂਗੇ।