ਬਾਲੀਵੁੱਡ ਅਭਿਨੇਤਾ ਸੈਫ਼ ਅਲੀ ਖਾਨ ‘ਤੇ ਹਮਲਾ ਕਰਨ ਵਾਲੇ ਸ਼ੱਕੀ ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁੰਬਈ ਪੁਲਿਸ ਉਸ ਵਿਅਕਤੀ ਨੂੰ ਬਾਂਦਰਾ ਥਾਣੇ ਲੈ ਗਈ ਹੈ।ਸਮਝਿਆ ਜਾਂਦਾ ਹੈ ਕਿ ਇਹ ਉਹੀ ਵਿਅਕਤੀ ਹੈ, ਜਿਸ ਨੂੰ ਵੀਰਵਾਰ ਦੇਰ ਰਾਤ ਸੈਫ਼ ਦੇ ਅਪਾਰਟਮੈਂਟ ਦੀਆਂ ਫਾਇਰ ਸੇਫਟੀ ਪੌੜੀਆਂ ਤੋਂ ਉਤਰਦੇ ਦੇਖਿਆ ਗਿਆ ਸੀ। ਹਾਲਾਂਕਿ, ਪੁਲਿਸ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੀ ਹੈ ਕਿ ਸੈਫ਼ ‘ਤੇ ਉਸੇ ਸ਼ੱਕੀ ਨੇ ਹਮਲਾ ਕੀਤਾ ਸੀ।
ਫਿਲਹਾਲ ਉਸ ਕੋਲੋਂ ਚੋਰੀ ਅਤੇ ਹਮਲੇ ਸਬੰਧੀ ਥਾਣੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ।ਗ੍ਰਿਫ਼ਤਾਰੀ ਬਾਰੇ ਪੁਲਿਸ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਪਰ ਹਮਲੇ ਦੇ 33 ਘੰਟੇ ਬਾਅਦ ਇਸ ਮਾਮਲੇ ‘ਚ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਕਾਰਵਾਈ ਹੈ। ਪੁਲਿਸ ਨੇ ਸੈਫ਼ ਦੇ ਅਪਾਰਟਮੈਂਟ ਦੇ ਸੀਸੀਟੀਵੀ ਵਿੱਚ ਕੈਦ ਹੋਏ ਸ਼ੱਕੀ ਵਿਅਕਤੀ ਤੋਂ ਉਹੀ ਬੈਗ ਬਰਾਮਦ ਕੀਤਾ ਹੈ। ਪਰ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਉਹੀ ਵਿਅਕਤੀ ਹੈ ਪਰ ਇਸ ਵਿਅਕਤੀ ਦਾ ਚਿਹਰਾ ਅਤੇ ਸਰੀਰ ਹਮਲਾਵਰ ਨਾਲ ਮਿਲਦਾ-ਜੁਲਦਾ ਹੈ।


