ਬਠਿੰਡਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਗੋਨਿਆਣਾ ਅਧੀਨ ਪੈਂਦੇ ਪਿੰਡ ਦਾਨ ਸਿੰਘ ਵਾਲਾ ਦੀ ਬਸਤੀ ਜੀਵਨ ਸਿੰਘ ਵਾਲਾ ਵਿੱਚ ਲੰਘੇ ਵੀਰਵਾਰ ਨੂੰ ਅੱਧੀ ਰਾਤ ਤੋਂ ਬਾਅਦ ਨਸ਼ਾ ਤਸਕਰਾਂ ਵੱਲੋਂ ਪੈਟਰੋਲ ਬੰਬਾਂ ਨਾਲ ਹਮਲਾ ਕਰਕੇ ਅੱਧੀ ਦਰਜਨ ਤੋਂ ਵੱਧ ਘਰਾਂ ਨੂੰ ਅੱਗ ਲਾਉਣ ਦੇ ਮਾਮਲੇ ’ਚ ਬਠਿੰਡਾ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜਮਾਂ ਦੀ ਪਛਾਣ ਰੇਸ਼ਮ ਸਿੰਘ ਪੁੱਤਰ ਸੇਵਕ ਸਿੰਘ ਤੇ ਰਣਜੀਤ ਸਿੰਘ ਪੁੱਤਰ ਜਗਸੀਰ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀਅਨ ਦਾਨ ਸਿੰਘ ਵਾਲਾ ਅਤੇ ਖੁਸ਼ਪ੍ਰੀਤ ਸਿੰਘ ਪੁੱਤਰ ਜੱਬਰ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਮਹਿਮਾ ਸਰਜਾ ਵਜੋਂ ਕੀਤੀ ਗਈ ਹੈ। ਪੁਲਿਸ ਮੁਲਜਮਾਂ ਦਾ ਰਿਮਾਂਡ ਲੈਣ ਉਪਰੰਤ ਅਗਲੀ ਪੁੱਛ ਪੜਤਾਲ ਕਰਨ ਜਾ ਰਹੀ ਹੈ। ਪੁਲਿਸ ਅਨੁਸਾਰ ਇਸ ਘਟਨਾ ਦੇ ਸਬੰਧ ’ਚ ਬਾਕੀ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਯਤਨ ਜਾਰੀ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਏਗਾ।
ਇਸ ਵਾਰਦਾਤ ਦੇ ਸਬੰਧ ਵਿੱਚ ਥਾਣਾ ਨੇਹੀਆਂ ਵਾਲਾ ਪੁਲਿਸ ਨੇ ਜਸਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਕੋਠੇ ਜੀਵਨ ਸਿੰਘ ਵਾਲਾ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਤੇ ਰਮਿੰਦਰ ਸਿੰਘ ਪੁੱਤਰ ਹਰਫੂਲ ਸਿੰਘ, ਧਰਮਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ, ਲਵਪ੍ਰੀਤ ਸਿੰਘ ਪੁੱਤਰ ਕਾਲਾ ਸਿੰਘ, ਸਤਪਾਲ ਸਿੰਘ ਪੁੱਤਰ ਲੋਗਣ ਸਿੰਘ, ਜੀਵਨ ਸਿੰਘ ਪੁੱਤਰ ਗੋਰਖਾ ਸਿੰਘ, ਹੈਪੀ ਸਿੰਘ ਪੁੱਤਰ ਸੇਵਕ ਸਿੰਘ ਅਤੇ ਰੇਸ਼ਮ ਸਿੰਘ ਪੁੱਤਰ ਸੇਵਕ ਸਿੰਘ ਵਾਸੀਆਨ ਕੋਠੇ ਜੀਵਨ ਸਿੰਘ ਵਾਲਾ ਸਮੇਤ 20-25 ਅਣਪਛਾਤਿਆ ਖਿਲਾਫ ਮੁਕੱਦਮਾ ਦਰਜ ਕੀਤਾ ਸੀ। ਇਸ ਵਾਰਦਾਤ ਦੌਰਾਨ ਪੀੜਤ ਪ੍ਰੀਵਾਰਾਂ ਦਾ ਵੱਡੀ ਪੱਧਰ ਤੇ ਮਾਲੀ ਨੁਕਸਾਨ ਹੋਇਆ ਸੀ ਅਤੇ ਤਨ ਢਕਣ ਲਈ ਪਹਿਨੇ ਕੱਪੜਿਆਂ ਤੋਂ ਇਲਾਵਾ ਕੋਈ ਕੱਪੜਾ ਨਹੀਂ ਬਚਿਆ ਸੀ। ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਨ ਦੇ ਦਮਗਜੇ ਮਾਰਨ ਵਾਲੀ ਬਠਿੰਡਾ ਪੁਲਿਸ ਦੀ ਇਸ ਵਾਰਦਾਤ ਕਾਰਨ ਵੱਡੀ ਪੱਧਰ ਤੇ ਕਿਰਕਿਰੀ ਹੋਈ ਸੀ।
ਇੱਥੇ ਹੀ ਬੱਸ ਨਹੀਂ ਪੁਲਿਸ ਪ੍ਰਸ਼ਾਸ਼ਨ ਨੂੰ ਆਮ ਲੋਕਾਂ ਦੇ ਭਾਰੀ ਦਬਾਅ ਅਤੇ ਜਨਤਕ ਜੱਥੇਬੰਦੀਆਂ ਦੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਨੂੰ ਦੇਖਦਿਆਂ ਥਾਣਾ ਨੇਹੀਆਂ ਵਾਲਾ ਪੁਲਿਸ ਦੀ ਇੰਚਾਰਜ ਇੰਸਪੈਕਟਰ ਜਸਵਿੰਦਰ ਕੌਰ ਦੀ ਅਗਵਾਈ ਹੇਠ ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ ਜਦੋਂਕਿ ਬਾਕੀਆਂ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਪੁਲਿਸ ਵੱਲੋਂ ਜਾਰੀ ਪ੍ਰੈਸ ਨੋਟ ’ਚ ਦੱਸਿਆ ਗਿਆ ਹੈ ਕਿ ਮੁਲਜਮ ਮਿਹਨਤ ਮਜ਼ਦੂਰੀ ਕਰਦੇ ਹਨ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੁਲਜਮ ਖੁਸ਼ਪ੍ਰੀਤ ਸਿੰਘ ਖਿਲਾਫ ਨਸ਼ਾਤਸਕਰੀ ਅਤੇ ਅਸਲਾ ਐਕਟ ਤਹਿਤ ਥਾਣਾ ਜੈਤੋ ਵਿਖੇ ਮੁਕੱਦਮਾ ਦਰਜ ਹੈ। ਦੱਸਣਯੋਗ ਹੈ ਕਿ ਇਸ ਘਟਨਾ ਦੇ ਸਬੰਧ ’ਚ ਪਿੰਡ ਵਾਸੀਆਂ ਨੇ ਦੱਸਿਆ ਸੀ ਕਿ ਪਿੰਡ ਦੇ ਕੱੁਝ ਲੋਕਾਂ ਨੇ ਇੱਕ ਨੌਜਵਾਨ ਨੂੰ ਚਿੱਟਾ ਵੇਚਣ ਤੋਂ ਰੋਕਿਆ ਸੀ ਜਿਸ ਨੇ ਇਸ ਵਿਵਾਦ ਨੂੰ ਜਨਮ ਦਿੱਤਾ ਸੀ।
ਉਹਨਾਂ ਦੱਸਿਆ ਕਿ ਰਾਤ ਨੂੰ 12 ਵਜੇ ਦੇ ਕਰੀਬ ਚਿੱਟਾ ਤਸਕਰ 50 -60 ਗੁੰਡਿਆਂ ਨੂੰ ਲੈ ਆਇਆ ਅਤੇ ਬਸਤੀ ਦੇ ਅੱਠ ਘਰਾਂ ਦੇ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਲਈ ਹੈ ਪਰ ਘਰ ਦਾ ਸਮਾਨ ਨਹੀਂ ਬਚਾ ਸਕੇ ਅਤੇ ਉਹ ਸੜ ਕੇ ਸੁਆਹ ਹੋ ਗਿਆ ਹੈ। ਇਸ ਘਟਨਾ ਦੌਰਾਨ ਜਸਪ੍ਰੀਤ ਸਿੰਘ ,ਰੂਪ ਸਿੰਘ, ਕੇਵਲ ਸਿੰਘ, ਦਲੀਪ ਸਿੰਘ ਅਤੇ ਪ੍ਰਗਟ ਸਿੰਘ ਗੁੰਡਿਆਂ ਵੱਲੋਂ ਤੇਜ਼ ਧਾਰ ਹਥਿਆਰਾਂ ਨਾਲ ਕੀਤੇ ਹਮਲੇ ਵਿੱਚ ਗੰਭੀਰ ਜਖਮੀ ਹੋਏ ਸਨ। ਵੱਡੀ ਗੱਲ ਇਹ ਵੀ ਹੈ ਕਿ ਪਿੰਡ ’ਚ ਅਜੇ ਤੱਕ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ ਅਤੇ ਪੀੜਤ ਪ੍ਰੀਵਾਰਾਂ ਵੱਲੋਂ ਹਿਜਰਤ ਕਰਨ ਦੇ ਚਰਚੇ ਹਨ ਪਰ ਪੁਲਿਸ ਪ੍ਰਸ਼ਾਸ਼ਨ ਇੰਨ੍ਹਾਂ ਗੱਲਾਂ ਤੋਂ ਪੂਰੀ ਤਰਾਂ ਇਨਕਾਰ ਕਰ ਰਿਹਾ ਹੈ। ਪਿਡ ਵਾਸੀ ਹੁਣ ਵੀ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ ਜਾਏ ਅਤੇ ਜਾਨ ਮਾਲ ਦੀ ਰਾਖੀ ਲਈ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ।
Trending
- ਆਮ ਸਰਧਾਲੂਆਂ ਦੀ ਕਤਾਰ ਵਿੱਚ ਚੱਲ ਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਐਡਵੋਕੇਟ ਚੀਮਾਂ
- ਉੱਚ-ਪੱਧਰੀ ਕਮੇਟੀ ਨੇ ਤਿਆਰ ਕੀਤਾ ਖਾਕਾ
- ਸਿਰਫ਼ 2 ਦਿਨ ਬਾਕੀ! NTA ਨੇ ਜਾਰੀ ਕੀਤਾ ‘Urgent’ ਨੋਟਿਸ, 7 ਨਵੰਬਰ ਤੋਂ ਬਾਅਦ…
- ਕੇਂਦਰ ਨੇ Panjab University ਦੀ Senate ਅਤੇ Syndicate ਨੂੰ ਭੰਗ ਕਰਨ ਵਾਲਾ ਨੋਟੀਫਿਕੇਸ਼ਨ ਕੀਤਾ ਰੱਦ
- ਕਾਂਗਰਸ ਗੈਂਗਸਟਰਵਾਦ ਤੇ ਨਸ਼ਿਆਂ ਦੀ ਜਨਮਦਾਤਾ, ‘ਆਪ’ ਨੇ ਵਿਕਾਸ ਦੀ ਰਾਜਨੀਤੀ ਸ਼ੁਰੂ ਕੀਤੀ: ਹਰਪਾਲ ਸਿੰਘ ਚੀਮਾ
- ਸਿਆਸਤਦਾਨਾਂ ਦੇ ਵਿਗੜੇ ਬੋਲ ਸਿਆਸੀ ਤੌਰ ਤੇ ਜੁੱਲੀ ਬਿਸਤਰਾ ਕਰ ਦਿੰਦੇ ਨੇ ਗੋਲ
- ਭਾਰਗੋ ਕੈਂਪ ਨਗਰ ‘ਚ ਸੁਨਿਆਰੇ ਦੀ ਦੁਕਾਨ ’ਚ ਲੁੱਟ ਦੇ ਮਾਮਲੇ ’ਚ ਕਮਿਸ਼ਨਰੇਟ ਪੁਲਿਸ ਨੂੰ ਵੱਡੀ ਸਫ਼ਲਤਾ
- 80,000 ਵਾਲਾ Phone ਮਿਲ ਰਿਹਾ ‘ਅੱਧੀ ਕੀਮਤ’ ‘ਤੇ, ਜਲਦੀ ਕਰੋ…Google ਦਾ ‘AI’ ਫੋਨ ਹੋਇਆ ‘ਸੁਪਰ ਸਸਤਾ’


