ਫ਼ਿਲਮ ਐਮਰਜੈਂਸੀ ਵਿਚ ਇੰਦਰਾ ਗਾਂਧੀ ਦਾ ਕਿਰਦਾਰ ਨਿਭਾ ਰਹੀ ਕੰਗਨਾ ਰਣੌਤ ਦਾ ਕਹਿਣਾ ਹੈ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਨੂੰ ਬਹੁਤ ਮਜ਼ਬੂਤ ਔਰਤ ਮੰਨਦੀ ਸੀ ਪਰ ਡੂੰਘੇ ਅਧਿਐਨ ਤੋਂ ਬਾਅਦ ਹੁਣ ਉਸ ਦਾ ਮੰਨਣਾ ਹੈ ਕਿ ਉਹ ‘‘ਕਮਜ਼ੋਰ’’ ਸੀ। ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਕੰਗਨਾ ਅਕਸਰ ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖ਼ੀਆਂ ’ਚ ਰਹਿੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਕੋਈ ਵੀ ਨਿਰਦੇਸ਼ਕ ਉਨ੍ਹਾਂ ਦੇ ਲਾਇਕ ਨਹੀਂ ਹੈ।ਰਣੌਤ ਨੇ ਮਸ਼ਹੂਰ ਫ਼ਿਲਮ ਐਮਰਜੈਂਸੀ ਦੀ ਰਿਲੀਜ਼ ਤੋਂ ਪਹਿਲਾਂ ਇਕ ਵੀਡੀਉ ਇੰਟਰਵਿਊ ’ਚ ਕਿਹਾ ਕਿ ਮੈਂ ਬੜੇ ਮਾਣ ਨਾਲ ਕਹਿ ਰਹੀ ਹਾਂ ਕਿ ਅੱਜ ਫ਼ਿਲਮ ਇੰਡਸਟਰੀ ’ਚ ਇਕ ਵੀ ਅਜਿਹਾ ਨਿਰਦੇਸ਼ਕ ਨਹੀਂ ਹੈ, ਜਿਸ ਨਾਲ ਮੈਂ ਕੰਮ ਕਰਨਾ ਚਾਹਾਂ ਕਿਉਂਕਿ ਉਸ ਵਿਚ ਉਹ ਗੱਲ ਨਹੀਂ ਹੈ…ਕਿ ਮੈਂ ਉਸ ਨਾਲ ਕੰਮ ਕਰਨ ਲਈ ਸਹਿਮਤ ਹੋ ਸਕਾਂ। ਉਸ ਨੇ ਕਿਹਾ ਕਿ ਉਹ ਇੰਦਰਾ ਗਾਂਧੀ ਨਾਲ ਹਮਦਰਦੀ ਰੱਖਦੀ ਹੈ ਅਤੇ ਜਦੋਂ ਤਕ ਉਸਨੇ ਇਸ ਫ਼ਿਲਮ ’ਤੇ ਕੰਮ ਕਰਨਾ ਸ਼ੁਰੂ ਨਹੀਂ ਕੀਤਾ ਉਦੋਂ ਤਕ ਉਹ ਉਸਨੂੰ ਬਹੁਤ ਮਜ਼ਬੂਤ ਸਮਝਦੀ ਸੀ।
ਨੇ ਕਿਹਾ ਪਰ ਜਦੋਂ ਮੈਂ ਅਧਿਐਨ ਕੀਤਾ ਤਾਂ ਮੈਨੂੰ ਸਮਝ ਆਇਆ ਕਿ ਉਹ ਇਸ ਦੇ ਬਿਲਕੁਲ ਉਲਟ ਸੀ।ਇਸ ਨਾਲ ਮੇਰਾ ਇਹ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਕਿ ਤੁਸੀਂ ਜਿੰਨੇ ਕਮਜ਼ੋਰ ਹੁੰਦੇ ਹੋ ਓਨਾ ਜ਼ਿਆਦਾ ਨਿਯੰਤਰਣ ਤੁਸੀਂ ਚਾਹੁੰਦੇ ਹੋ। ਉਹ ਇਕ ਬਹੁਤ ਕਮਜ਼ੋਰ ਵਿਅਕਤੀ ਸੀ। ਉਸਨੂੰ ਖ਼ੁਦ ’ਤੇ ਭਰੋਸਾ ਨਹੀਂ ਸੀ ਅਤੇ ਉਹ ਅਸਲ ਵਿਚ ਕਮਜ਼ੋਰ ਸੀ। ਉਸਨੇ ਕਿਹਾ ਕਿ ਉਸਦੇ ਆਲੇ ਦੁਆਲੇ ਬਹੁਤ ਸਾਰੀਆਂ ਬੈਸਾਖੀਆਂ ਸਨ ਅਤੇ ਉਹ ਲਗਾਤਾਰ ਅਪਣੇ ਆਪ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਹੀ ਠਹਿਰਾਉਣਾ ਚਾਹੁੰਦੀ ਸੀ। (ਏਜੰਸੀ)ਉਹ ਕਈ ਲੋਕਾਂ ’ਤੇ ਬਹੁਤ ਨਿਰਭਰ ਸੀ, ਉਨ੍ਹਾਂ ’ਚੋਂ ਇਕ ਸੰਜੇ ਗਾਂਧੀ ਸੀ।’’ ਅਦਾਕਾਰਾ ਨੇ ਕਿਹਾ ਕਿ ਉਸਨੇ ਅਪਣੀ ਫ਼ਿਲਮ ਵਿਚ ਇੰਦਰਾ ਗਾਂਧੀ ਅਤੇ ਐਮਰਜੈਂਸੀ ਦੇ ਚਿੱਤਰਣ ਨੂੰ ਲੈ ਕੇ ਅਪਣੇ ਵਲੋਂ ਕੋਈ ਬਦਲਾਅ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਐਮਰਜੈਂਸੀ ਫ਼ਿਲਮ 17 ਜਨਵਰੀ ਨੂੰ ਰਿਲੀਜ਼ ਹੋਵੇਗੀ। ਇਹ ਫ਼ਿਲਮ ਮਹੀਨੇ ਪਹਿਲਾਂ ਰਿਲੀਜ਼ ਹੋਣੀ ਸੀ ਪਰ ਸੈਂਸਰ ਸਰਟੀਫ਼ਿਕੇਟ ਅਤੇ ਸਿੱਖਾਂ ਨੂੰ ਨਕਾਰਾਤਮਕ ਰੂਪ ਵਿਚ ਪੇਸ਼ ਕਰਨ ਦੇ ਦੋਸ਼ਾਂ ਕਾਰਨ ਰਿਲੀਜ਼ ਨਹੀਂ ਹੋ ਸਕੀ। ਫ਼ਿਲਮ ਅਸਲ ਵਿਚ 6 ਸਤੰਬਰ, 2024 ਨੂੰ ਰਿਲੀਜ਼ ਹੋਣੀ ਸੀ। (ਏਜੰਸੀ)