ਟਰੂਡੋ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਅਸਤੀਫ਼ਾ ਦੇਣ ਦਾ ਫ਼ੈਸਲਾ ਲਿਆ ਹੈ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਫ਼ਲਤਾ ਉਨ੍ਹਾਂ (ਪਰਿਵਾਰ) ਦੇ ਸਮਰਥਨ ਕਾਰਨ ਹੋਈ ਹੈ।
ਉਨ੍ਹਾਂ ਨੇ ਬੀਤੀ ਰਾਤ ਡਿਨਰ ‘ਤੇ ਅਸਤੀਫ਼ਾ ਦੇਣ ਦੇ ਆਪਣੇ ਫ਼ੈਸਲੇ ਬਾਰੇ ਆਪਣੇ ਬੱਚਿਆਂ ਨੂੰ ਦੱਸਿਆ।ਉਨ੍ਹਾਂ ਨੇ ਇਹ ਵੀ ਕਿਹਾ ਕਿ ਅਗਲੀਆਂ ਚੋਣਾਂ ਵਿੱਚ “ਦੇਸ਼ ਇੱਕ ਅਸਲ ਬਦਲ ਦਾ ਹੱਕਦਾਰ ਹੋਵੇਗਾ।”ਟਰੂਡੋ ਨੇ ਕਿਹਾ, “ਮੈਂ ਅਸਲੀ ਯੋਧਾ ਹਾਂ ਅਤੇ ਮੇਰੇ ਸਰੀਰ ਦੀ ਹਰੇਕ ਹੱਡੀ ਮੈਨੂੰ ਲੜਨ ਲਈ ਕਹਿੰਦੀ ਹੈ।”ਇਸ ਨਾਲ ਪ੍ਰਧਾਨ ਮੰਤਰੀ ਵੱਜੋਂ ਉਨ੍ਹਾਂ ਦਾ 9 ਸਾਲਾਂ ਦਾ ਸਮਾਂ ਵੀ ਖ਼ਤਮ ਹੋ ਜਾਵੇਗਾ।
ਮੈਂ ਮੱਧ ਵਰਗ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਹੈ।”ਪਿਛਲੇ ਮਹੀਨੇ ਦਸੰਬਰ ਵਿੱਚ ਉਨ੍ਹਾਂ ਦੀ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਅਸਤੀਫ਼ਾ ਦੇ ਦਿੱਤਾ ਸੀ।ਕ੍ਰਿਸਟੀਆ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੱਚਮੁੱਚ ਉਮੀਦ ਸੀ ਕਿ ਉਨ੍ਹਾਂ ਦੀ ਲੰਬੇ ਸਮੇਂ ਦੀ ਸਹਿਯੋਗੀ ਕ੍ਰਿਸਟੀਆ ਫ੍ਰੀਲੈਂਡ ਵਿੱਤ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਵਜੋਂ ਨਾਲ ਰਹੇਗੀ, ਪਰ “ਉਨ੍ਹਾਂ ਨੇ ਹੋਰ ਬਦਲ ਚੁਣਿਆ”।
ਦਰਅਸਲ, ਕ੍ਰਿਸਟੀਆ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੌਨਾਲਡ ਟਰੰਪ ਵੱਲੋਂ ਲਗਾਏ ਗਏ ਸੰਭਾਵਿਤ ਟੈਰਿਫ ਦੇ ਮੁੱਦੇ ‘ਤੇ ਦੋਵਾਂ ਵਿਚਾਲੇ ਪੈਦਾ ਹੋਏ ਮਤਭੇਦਾਂ ਤੋਂ ਉਨ੍ਹਾਂ ਨੇ ਅਸਤੀਫ਼ਾ ਦਿੱਤਾ ਸੀ।ਵੋਟਰਾਂ ਵਿੱਚ ਟਰੂਡੋ ਦੀ ਲੋਕਪ੍ਰਿਅਤਾ ਵਿੱਚ ਵੀ ਗਿਰਾਵਟ ਆਈ ਹੈ, ਪੋਲ ਦਰਸਾਉਂਦੇ ਹਨ ਕਿ ਉਨ੍ਹਾਂ ਦੀ ਪਾਰਟੀ ਇਸ ਸਾਲ ਆਮ ਚੋਣਾਂ ਵਿੱਚ ਹਾਰ ਦੀ ਰਾਹ ਉੱਤੇ ਹੈ।
ਅਗਲੇ ਆਗੂ ਲਈ ਅਹਿਮ ਰੋਲ
ਜੋ ਵੀ ਸੱਤਾ ਸੰਭਾਲੇਗਾ, ਉਨ੍ਹਾਂ ਨੂੰ ਚੋਣ ਮੁਹਿੰਮ ਰਾਹੀਂ ਪਾਰਟੀ ਦੀ ਅਗਵਾਈ ਕਰਨੀ ਹੋਵੇਗੀ ਅਤੇ ਨਾਲ ਹੀ ਅਮਰੀਕਾ ਦੇ ਨਾਲ ਸੰਭਾਵਿਤ ਵਪਾਰ ਯੁੱਧ ਨਾਲ ਵੀ ਨਜਿੱਠਣਾ ਹੋਵੇਗਾ।
ਚੋਣਾਂ ਅਕਤੂਬਰ ਤੋਂ ਪਹਿਲਾਂ ਹੋਣੀਆਂ ਚਾਹੀਦੀਆਂ ਹਨ, ਪਰ ਲਿਬਰਲ ਪਾਰਟੀ ਦੀ ਲੀਡਰਸ਼ਿਪ ਵਿੱਚ ਤਬਦੀਲੀ ਨਾਲ ਆਉਣ ਵਾਲੇ ਮਹੀਨਿਆਂ ਵਿੱਚ ਅਚਾਨਕ ਚੋਣਾਂ ਦੀ ਮੰਗ ਵਧ ਗ ਈਸੀ।
ਟਰੂਡੋ ਦੇ ਜਾਣ ਨਾਲ ਕੈਨੇਡਾ ਦੀ ਸਿਆਸਤ ਵਿੱਚ ਇੱਕ ਫ਼ੈਸਲਕੁੰਨ ਯੁੱਗ ਦਾ ਅੰਤ ਹੋ ਜਾਵੇਗਾ।
ਉਨ੍ਹਾਂ ਨੇ 2015 ਵਿੱਚ ਅਚਾਨਕ ਆਪਣੀ ਪਾਰਟੀ ਨੂੰ ਸੱਤਾ ਵਿੱਚ ਲਿਆ ਖੜ੍ਹਾ ਕੀਤਾ ਸੀ।
ਉਸ ਵੇਲੇ 43 ਸਾਲਾ ਨਵੇਂ ਚਿਹਰੇ ਵਾਲੇ ਨੌਜਵਾਨ ਨੇਤਾ ਨੇ ਖੁੱਲ੍ਹੀ ਇਮੀਗ੍ਰੇਸ਼ਨ ਨੀਤੀ ‘ਤੇ ਕੇਂਦਰਿਤ ਨਵੀਂ ਕਿਸਮ ਦੀ ਰਾਜਨੀਤੀ ਦਾ ਵਾਅਦਾ ਕੀਤਾ, ਅਮੀਰਾਂ ‘ਤੇ ਟੈਕਸ ਵਧਾਏ ਅਤੇ ਜਲਵਾਯੂ ਤਬਦੀਲੀ ਨਾਲ ਜੂਝੇ।
ਉਨ੍ਹਾਂ ਦਾ ਪਹਿਲਾ ਕਾਰਜਕਾਲ ਘੁਟਾਲਿਆ ਭਰਿਆ ਰਿਹਾ। ਹਾਲ ਦੇ ਸਾਲਾਂ ਵਿੱਚ ਉਹ ਘਟਦੀ ਲੋਕਪ੍ਰਿਅਤਾ ਨਾਲ ਜੂਝ ਰਹੇ ਹਨ, ਮਹਿੰਗਾਈ ਅਤੇ ਉਨ੍ਹਾਂ ਦੀ ਆਪਣੀ ਸ਼ਾਸਨ ਸ਼ੈਲੀ ਕਾਰਨ ਨਿਰਾਸ਼ਾ ਵਧ ਰਹੀ ਸੀ।
ਦਰਜਨ ਤੋਂ ਵੱਧ ਉਨ੍ਹਾਂ ਦੇ ਲੋਕ ਸਭਾ ਮੈਂਬਰ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ ਜਦਕਿ ਪੋਲ ਦਰਸਾਉਂਦੇ ਹਨ ਕਿ ਦੋ-ਤਿਹਾਈ ਵੋਟਰ ਉਨ੍ਹਾਂ ਨੂੰ ਅਸਵੀਕਾਰ ਕਰ ਰਹੇ ਹਨ।
ਸਤੰਬਰ ਵਿੱਚ ਆਈਪੀਐੱਸਓਐੱਸ ਵਿੱਚ ਕੇਵਲ 26 ਫੀਸਦ ਉੱਤਰਦਾਤਾਵਾਂ ਨੇ ਕਿਹਾ ਕਿ ਟਰੂਡੋ ਪ੍ਰਧਾਨ ਮੰਤਰੀ ਉਨ੍ਹਾਂ ਦੀ ਮੋਹਰੀ ਪਸੰਦ ਸਨ, ਜੋ ਉਨ੍ਹਾਂ ਨੂੰ ਕੰਜ਼ਰਵੈਟਿਵ ਆਗੂ ਪਿਅਰ ਪੋਲੀਵਰ ਤੋਂ 19 ਅੰਕ ਪਿੱਛੇ ਦਿਖਾਉਂਦਾ ਹੈ।
ਇਤਿਹਾਸ ਵਿੱਚ ਟਰੂਡੋ ਦੇ ਪੱਖ ਵਿੱਚ ਨਹੀਂ ਹੈ, ਕੇਵਲ ਦੋ ਪ੍ਰਧਾਨ ਮੰਤਰੀ ਲਗਾਤਾਰ ਚਾਰ ਕਾਰਜਕਾਲ ਤੱਕ ਸੇਵਾ ਕਰ ਸਕੇ ਹਨ।
ਟੈਕਸ ਘਟਾਉਣ, ਮਹਿੰਗਾਈ ਨਾਲ ਨਜਿੱਠਣ ਅਤੇ ਵਿਅਕਤੀਗਤ ਆਜ਼ਾਦੀਆਂ ਦੀ ਰੱਖਿਆ ਕਰਨ ਦੇ ਵਾਅਦੇ ‘ਤੇ ਪੋਲੀਵਰ 2022 ਵਿੱਚ ਆਪਣੀ ਪਾਰਟੀ ਦੇ ਸਿਖ਼ਰ ‘ਤੇ ਪਹੁੰਚ ਗਿਆ ਸੀ।
45 ਸਾਲਾ ਬਜ਼ੁਰਗ ਨੇ ਵੀ ਕੋਵਿਡ ਦੇ ਹੁਕਮਾਂ ਦਾ ਵਿਰੋਧ ਕਰ ਰਹੇ ਫ੍ਰੀਡਮ ਕਨਵਾਓ ਟਰੱਕਾਂ ਦੇ ਪਿੱਛੇ ਸਮਰਥਨ ਦੀ ਰੈਲੀ ਕੀਤੀ, ਇਹ ਇੱਕ ਨਾਕਾਬੰਦੀ ਸੀ ਜਿਸ ਨੇ ਓਟਾਵਾ ਸਮੇਤ ਕੈਨੇਡਾ ਦੇ ਸ਼ਹਿਰਾਂ ਨੂੰ ਠੱਪ ਕਰ ਦਿੱਤਾ ਸੀ।
ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਨੂੰ ਆਉਣ ਵਾਲੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਤੋਂ ਮਿਲੀ ਟੈਰਿਫ ਦੀ ਧਮਕੀ ਦਾ ਹੱਲ ਕੱਢਣਾ ਹੋਵੇਗਾ।
ਉਨ੍ਹਾਂ ਨੇ ਕੈਨੇਡਾ ਦੇ ਸਮਾਨਾਂ ʼਤੇ 25 ਫੀਸਦ ਟੈਰਿਫ ਲਗਾਉਣ ਦੀ ਸਹੁੰ ਖਾਧੀ ਹੈ, ਜੇਕਰ ਦੇਸ਼ ਗ਼ੈਰ-ਕਾਨੂੰਨੀ ਪਰਵਾਸੀਆਂ ਅਤੇ ਗ਼ੈਰ-ਕਾਨੂੰਨੀ ਡਰੱਗ ਲਈ ਆਪਣੀ ਸੀਮਾ ਨੂੰ ਸੁਰੱਖਿਅਤ ਨਹੀਂ ਕਰਦਾ ਹੈ।
ਇਸ ਤੋਂ ਪੈਦਾ ਹੋਈ ʻਗੰਭੀਰ-ਚੁਣੌਤੀʼ ਦਾ ਜ਼ਿਕਰ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦੇ ਅਸਤੀਫ਼ੇ ਵਿੱਚ ਕੀਤਾ ਗਿਆ ਸੀ, ਜਿਨ੍ਹਾਂ ਨੇ ਆਪਣੀ ਸਾਲਾਨਾ ਬਜਟ ਪੇਸ਼ ਕਰਨ ਤੋਂ ਕੁਝ ਘੰਟੇ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ।
ਉਨ੍ਹਾਂ ਨੇ ਕਿਹਾ ਹੈ ਕਿ ਟਰੂਡੋ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਸੀ ਕਿ ਉਹ ਹੁਣ ਆਪਣੀ ਸਰਕਾਰ ਦਾ ਮੋਹਰੀ ਆਰਥਿਕ ਸਲਾਹਕਾਰ ਨਹੀਂ ਬਣਾਉਣਾ ਚਾਹੁੰਦੇ ਹਨ।