ਲੁਧਿਆਣਾ, 28 ਜਨਵਰੀ:ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੁਧਿਆਣਾ ਵੱਲੋਂ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਡਾ. ਗੁਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਬੀਜ ਡੀਲਰਾਂ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਡੀਲਰਾਂ ਨੂੰ ਇਹ ਹਦਾਇਤ ਕੀਤੀ ਗਈ ਕਿ ਬਹਾਰ ਰੁੱਤ ਦੀ ਮੱਕੀ ਦੇ ਬੀਜ ਦੀ ਬਿਜਾਈ ਸ਼ੁਰੂ ਹੋ ਗਈ ਹੈ। ਜਿਸ ਦੇ ਸਬੰਧ ਵਿੱਚ ਉਹਨਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਕਿਸਾਨਾਂ ਨੂੰ ਮੱਕੀ ਦੇ ਬੀਜ ਸਬੰਧੀ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਜੋ ਇਸ ਸਾਲ ਨਹੀਂ ਹੋਣਾ ਚਾਹੀਦਾ। ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਵੱਲੋਂ ਸਮੂਹ ਬੀਜ ਡੀਲਰਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਕਿਸਾਨਾਂ ਨੂੰ ਸਮੇਂ ਸਿਰ ਸਹੀ ਰੇਟ ਬਹਾਰ ਰੁੱਤ ਦੀ ਮੱਕੀ ਦੇ ਬੀਜ ਨੂੰ ਉਪਲੱਬਧ ਕਰਵਾਇਆ ਜਾਵੇ ਅਤੇ ਬੀਜ ਦੇਣ ਸਮੇਂ ਕਿਸਾਨਾਂ ਨੂੰ ਪੱਕਾ ਬਿੱਲ ਜਰੂਰ ਦਿੱਤਾ ਜਾਵੇ। ਇਸ ਤੋਂ ਇਲਾਵਾ ਬੀਜ ਐਕਟ 1966, ਬੀਜ ਰੂਲਜ 1968 ਅਤੇ ਬੀਜ ਕੰਟਰੋਲ ਆਰਡਰ 1983 ਦੇ ਤਹਿਤ ਸਾਰਾ ਰਿਕਾਰਡ ਜਿਵੇਂ ਕਿ ਸਟਾਕ ਰਜਿਸਟਰ ਪੂਰਾ ਕਰਨਾ, ਹਮੇਸ਼ਾ ਪੱਕੇ ਬਿੱਲ ਤੇ ਵਿਕਰੀ ਕਰਨਾ ਆਦਿ ਯਕੀਨੀ ਬਣਾਇਆ ਜਾਵੇ।ਇਸ ਮੀਟਿੰਗ ਦੌਰਾਨ ਖੇਤੀਬਾੜੀ ਵਿਕਾਸ ਅਫਸਰ (ਬੀਜ), ਲੁਧਿਆਣਾ ਡਾ. ਮਨਜੀਤ ਸਿੰਘ ਵੱਲੋਂ ਡੀਲਰਾਂ ਨੂੰ ਬਹਾਰ ਰੁੱਤ ਦੀ ਮੱਕੀ ਸਬੰਧੀ ਪੀ.ਏ.ਯੂ, ਲੁਧਿਆਣਾ ਦੀਆਂ ਮਨਜੂਰਸ਼ੁਦਾ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਖੇਤੀਬਾੜੀ ਵਿਕਾਸ ਅਫਸਰ (ਇਨਫੋ), ਲੁਧਿਆਣਾ ਡਾ. ਸੁਖਵੀਰ ਸਿੰਘ ਵੱਲੋਂ ਜਿਲਾ ਲੁਧਿਆਣਾ ਵਿੱਚ ਯੂਰੀਆ ਦੀ ਵੱਧ ਰਹੀ ਵਰਤੋਂ ਸਬੰਧੀ ਚਿੰਤਾ ਜਾਹਿਰ ਕਰਦਿਆਂ ਡੀਲਰਾਂ ਨੂੰ ਕਿਹਾ ਗਿਆ ਕਿ ਕਿਸਾਨਾਂ ਨੂੰ ਯੂਰੀਆ ਦੇਣ ਸਮੇਂ ਮੁਕੰਮਲ ਰਿਕਾਰਡ ਰੱਖਿਆ ਜਾਵੇ ਅਤੇ ਵਿਭਾਗ ਵੱਲੋਂ ਵੱਖ-ਵੱਖ ਕਿਸਾਨ ਕੈਂਪਾਂ ਦੇ ਰਾਹੀਂ ਕਿਸਾਨਾਂ ਨੂੰ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਲਈ ਯੂਰੀਆਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਖਾਦਾਂ ਦੀ ਖਪਤ ਨੂੰ ਘੱਟ ਕੀਤਾ ਜਾ ਸਕੇ। ਇਸ ਮੌਕੇ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਬਲਾਕਾਂ ਦੇ ਸਮੂਹ ਡੀਲਰ, ਡਾ. ਗਗਨਦੀਪ ਕੌਰ, ਖੇਤੀਬਾੜੀ ਅਫਸਰ, ਬਲਾਕ ਪੱਖੋਵਾਲ, ਡਾ. ਕਰਮਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਬਲਾਕ ਲੁਧਿਆਣਾ ਅਤੇ ਸ਼੍ਰੀ ਰਾਜਦੀਪ ਕੁਮਾਰ ਜੇ.ਟੀ. ਆਦਿ ਸ਼ਾਮਲ ਸਨ।
Trending
- ‘ਸਾਡੇ ਬਜੁਰਗ, ਸਾਡਾ ਮਾਣ ਮੁਹਿੰਮ -2026
- ਐਨ.ਜੀ.ਟੀ ਜੱਜ ਡਾ. ਅਫਰੋਜ਼ ਅਹਿਮਦ ਵੱਲੋਂ ਲੁਧਿਆਣਾ ਦੀ ਵਾਤਾਵਰਣ ਯੋਜਨਾ ਦੀ ਵਿਸਤ੍ਰਿਤ ਸਮੀਖਿਆ, ਵਾਤਾਵਰਣ ਨਿਯਮਾਂ ਦੀ ਪਾਲਣਾ ‘ਤੇ ਜ਼ੋਰ
- ‘ਯੁਵਾ ਆਪਦਾ ਮਿੱਤਰ’ ਸਿਖਲਾਈ ਦਾ ਚੌਥਾ ਦਿਨ: ਵਲੰਟੀਅਰਾਂ ਨੇ ਸਿੱਖੇ ਮੁੱਢਲੀ ਸਹਾਇਤਾ ਅਤੇ ਜ਼ਖਮੀਆਂ ਨੂੰ ਸੰਭਾਲਣ ਦੇ ਅਹਿਮ ਨੁਕਤੇ
- ਮਿਸ਼ਨ ਹਾਰਦਿਕ ਮਿਲਨ – 4.0 ਤਹਿਤ ਆਊਟਰੀਚ ਪ੍ਰੋਗਰਾਮ ਆਯੋਜਿਤ
- ਹਲਕਾ ਸਾਹਨੇਵਾਲ ਦੇ ਪਿੰਡ ਹਾੜ੍ਹੀਆਂ ’ਚ ਵਿਸ਼ੇਸ਼ ਕੈਂਪ ਦਾ ਆਯੋਜਨ
- ਹਰਜੋਤ ਸਿੰਘ ਬੈਂਸ ਅਤੇ ਮੁਨੀਸ਼ ਸਿਸੋਦੀਆ ਨੇ ਵੇਦਿਕ ਸਿੱਖਿਆ ਨਾਲ ਬੱਚਿਆਂ ਦਾ ਭਵਿੱਖ ਸੰਵਾਰਨ ਦਾ ਦਿੱਤਾ ਸੱਦਾ
- ਸੂਬੇ ਦੇ ਵਸਨੀਕ ਸੀ ਐਮ ਦੀ ਯੋਗਸ਼ਾਲਾ ਦਾ ਲੈ ਰਹੇ ਭਰਪੂਰ ਲਾਭ
- ਮੋਬਾਈਲ ਫੋਨਾਂ ਦੀ ਵਿਆਪਕ ਜਾਂਚ ਵਿੱਚ ਸੰਚਾਰ ਦੇ ਕਈ ਤਰੀਕਿਆਂ ਦਾ ਹੋਇਆ ਖੁਲਾਸਾ: ਡੀਜੀਪੀ ਗੌਰਵ ਯਾਦਵ*


