ਲੁਧਿਆਣਾ ਵਿਖੇ ਚੱਲ ਰਹੇ 7-ਰੋਜ਼ਾ ‘ਯੁਵਾ ਆਪਦਾ ਮਿੱਤਰ’ ਸਿਖਲਾਈ ਕੈਂਪ ਦੇ ਚੌਥੇ ਦਿਨ ਵਲੰਟੀਅਰਾਂ ਨੂੰ ਤਕਨੀਕੀ ਬਚਾਅ ਕਾਰਜਾਂ ਅਤੇ ਹੰਗਾਮੀ ਡਾਕਟਰੀ ਸਹਾਇਤਾ ਦੀ ਸਿਖਲਾਈ ਦਿੱਤੀ ਗਈ। ਕੋਰਸ ਡਾਇਰੈਕਟਰ ਪ੍ਰੋ. (ਡਾ.) ਜੋਗ ਸਿੰਘ ਭਾਟੀਆ ਦੀ ਅਗਵਾਈ ਹੇਠ ਵਲੰਟੀਅਰਾਂ ਨੇ ਆਫ਼ਤ ਦੌਰਾਨ ਲੋਕਾਂ ਦੀ ਜਾਨ ਬਚਾਉਣ ਦੇ ਹੁਨਰ ਸਿੱਖੇ।ਅੱਜ ਦੇ ਸੈਸ਼ਨ ਦੌਰਾਨ ਅਸਮਾਨੀ ਬਿਜਲੀ (Thunder and Lightning) ਤੋਂ ਬਚਾਅ ਅਤੇ ਮੁਢਲੀ ਖੋਜ ਅਤੇ ਬਚਾਅ (Search and Rescue) ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਮੁੱਢਲੀ ਸਹਾਇਤਾ (First Aid) ਦੇ ਤਹਿਤ ਮਰੀਜ਼ਾਂ ਨੂੰ ਚੁੱਕਣ ਅਤੇ ਲਿਜਾਣ (Lifting and Moving), ਖੂਨ ਵਹਿਣ ਤੋਂ ਰੋਕਣ (Bleeding Control) ਅਤੇ ਜ਼ਖਮਾਂ ਦੀ ਸੰਭਾਲ (Wound Care) ਬਾਰੇ ਪ੍ਰੈਕਟੀਕਲ ਸਿਖਲਾਈ ਦਿੱਤੀ ਗਈ।ਇਸ ਮੌਕੇ MGSIPA ਦੀ ਟੀਮ ਵਿੱਚ ਹਰਕੀਰਤ ਸਿੰਘ ਅਰੋੜਾ (ਟ੍ਰੇਨਿੰਗ ਕੋਆਰਡੀਨੇਟਰ), ਮਨਜੋਤ ਕੌਰ, ਸੁਖਚੈਨ ਸਿੰਘ, ਕੋਮਲ, ਦੀਨਾਕਸ਼ੀ, ਪੂਜਾ, ਦਵਿੰਦਰ ਕੌਰ, ਜੌਹਨਸਨ, ਮਨਦੀਪ ਕੁਮਾਰ, ਰਣਜੀਤ ਸਿੰਘ ਭਾਟੀਆ ਅਤੇ ਸਲੋਨੀ ਸ਼ਰਮਾ ਹਾਜ਼ਰ ਸਨ। ਇੰਸਟ੍ਰਕਟਰਾਂ ਨੇ ਕਿਹਾ ਕਿ ਆਫ਼ਤ ਵੇਲੇ ਜ਼ਖਮੀਆਂ ਨੂੰ ਸਹੀ ਤਰੀਕੇ ਨਾਲ ਹਸਪਤਾਲ ਪਹੁੰਚਾਉਣਾ ਅਤੇ ਖੂਨ ਵਹਿਣ ਤੋਂ ਰੋਕਣਾ ਬਹੁਤ ਜ਼ਰੂਰੀ ਹੁੰਦਾ ਹੈ।
Trending
- ‘ਸਾਡੇ ਬਜੁਰਗ, ਸਾਡਾ ਮਾਣ ਮੁਹਿੰਮ -2026
- ਐਨ.ਜੀ.ਟੀ ਜੱਜ ਡਾ. ਅਫਰੋਜ਼ ਅਹਿਮਦ ਵੱਲੋਂ ਲੁਧਿਆਣਾ ਦੀ ਵਾਤਾਵਰਣ ਯੋਜਨਾ ਦੀ ਵਿਸਤ੍ਰਿਤ ਸਮੀਖਿਆ, ਵਾਤਾਵਰਣ ਨਿਯਮਾਂ ਦੀ ਪਾਲਣਾ ‘ਤੇ ਜ਼ੋਰ
- ‘ਯੁਵਾ ਆਪਦਾ ਮਿੱਤਰ’ ਸਿਖਲਾਈ ਦਾ ਚੌਥਾ ਦਿਨ: ਵਲੰਟੀਅਰਾਂ ਨੇ ਸਿੱਖੇ ਮੁੱਢਲੀ ਸਹਾਇਤਾ ਅਤੇ ਜ਼ਖਮੀਆਂ ਨੂੰ ਸੰਭਾਲਣ ਦੇ ਅਹਿਮ ਨੁਕਤੇ
- ਮਿਸ਼ਨ ਹਾਰਦਿਕ ਮਿਲਨ – 4.0 ਤਹਿਤ ਆਊਟਰੀਚ ਪ੍ਰੋਗਰਾਮ ਆਯੋਜਿਤ
- ਹਲਕਾ ਸਾਹਨੇਵਾਲ ਦੇ ਪਿੰਡ ਹਾੜ੍ਹੀਆਂ ’ਚ ਵਿਸ਼ੇਸ਼ ਕੈਂਪ ਦਾ ਆਯੋਜਨ
- ਹਰਜੋਤ ਸਿੰਘ ਬੈਂਸ ਅਤੇ ਮੁਨੀਸ਼ ਸਿਸੋਦੀਆ ਨੇ ਵੇਦਿਕ ਸਿੱਖਿਆ ਨਾਲ ਬੱਚਿਆਂ ਦਾ ਭਵਿੱਖ ਸੰਵਾਰਨ ਦਾ ਦਿੱਤਾ ਸੱਦਾ
- ਸੂਬੇ ਦੇ ਵਸਨੀਕ ਸੀ ਐਮ ਦੀ ਯੋਗਸ਼ਾਲਾ ਦਾ ਲੈ ਰਹੇ ਭਰਪੂਰ ਲਾਭ
- ਮੋਬਾਈਲ ਫੋਨਾਂ ਦੀ ਵਿਆਪਕ ਜਾਂਚ ਵਿੱਚ ਸੰਚਾਰ ਦੇ ਕਈ ਤਰੀਕਿਆਂ ਦਾ ਹੋਇਆ ਖੁਲਾਸਾ: ਡੀਜੀਪੀ ਗੌਰਵ ਯਾਦਵ*


