ਜਲੰਧਰ, 28 ਜਨਵਰੀ : ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਬਲੈਕ ਸਪੋਟ ਦਰੁੱਸਤ ਕਰਨ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਕਰਤਾਰਪੁਰ-ਕਿਸ਼ਨਗੜ੍ਹ ਕਰਾਸਿੰਗ ’ਤੇ ਪੈਂਦੇ ਅਜਿਹੇ ਇਕ ਬਲੈਕ ਸਪੋਟ ਨੂੰ ਠੀਕ ਕਰ ਦਿੱਤਾ ਗਿਆ ਹੈ।ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਤਾਰਪੁਰ-ਕਿਸ਼ਨਗੜ੍ਹ ਕਰਾਸ ਰੋਡ, ਜੋ ਹਾਈਵੇ ’ਤੇ ਮਰਜ ਹੋ ਜਾਂਦੀ ਹੈ, ’ਤੇ ਵਾਹਨਾਂ ਦੀ ਗਤੀ ਨੂੰ ਕੰਟਰੋਲ ਕਰਨ ਅਤੇ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਐਨ.ਐਚ.ਏ.ਆਈ. ਨੂੰ ਲੋੜੀਂਦੇ ਕਦਮ ਚੁੱਕਣ ਦੀ ਹਦਾਇਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਐਨ.ਐਚ.ਏ.ਆਈ. ਵੱਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਕਰਤਾਰਪੁਰ-ਕਿਸ਼ਨਗੜ੍ਹ ਕਰਾਸਿੰਗ ’ਤੇ ਸਪੀਡ ਬ੍ਰੇਕਰ ਲਗਾਉਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ, ਜਿਸ ਨਾਲ ਪੈਦਲ ਯਾਤਰੀਆਂ ਅਤੇ ਵਾਹਨ ਚਾਲਕਾਂ ਦੀ ਸੁਰੱਖਿਆ ਯਕੀਨੀ ਬਣੇਗੀ।ਡਾ. ਅਗਰਵਾਲ ਨੇ ਕਿਹਾ ਕਿ ਇਹ ਕਦਮ ਸੜਕ ਹਾਦਸਿਆਂ ਨੂੰ ਰੋਕਣ ਅਤੇ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਚੁੱਕਿਆ ਗਿਆ ਹੈ। ਉਨ੍ਹਾਂ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਦੇ ਹੋਏ ਨਿਰਧਾਰਿਤ ਗਤੀ ਦਾ ਧਿਆਨ ਰੱਖਣ ਅਤੇ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਅਪੀਲ ਵੀ ਕੀਤੀ।ਜ਼ਿਕਰਯੋਗ ਹੈ ਕਿ ਇਸ ਸੜਕ ’ਤੇ ਹੋਣ ਵਾਲੇ ਹਾਦਸਿਆਂ ਦਾ ਨੋਟਿਸ ਲੈਂਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਵਿੱਚ ਐਨ.ਐਚ.ਏ.ਆਈ. ਅਤੇ ਟ੍ਰੈਫਿਕ ਪੁਲਿਸ ਨੂੰ ਸਾਂਝੇ ਤੌਰ ’ਤੇ ਕਾਰਵਾਈ ਕਰਦੇ ਹੋਏ ਬਲੈਕ ਸਪੋਟ ਨੂੰ ਦਰੁੱਸਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ।
Trending
- ‘ਸਾਡੇ ਬਜੁਰਗ, ਸਾਡਾ ਮਾਣ ਮੁਹਿੰਮ -2026
- ਐਨ.ਜੀ.ਟੀ ਜੱਜ ਡਾ. ਅਫਰੋਜ਼ ਅਹਿਮਦ ਵੱਲੋਂ ਲੁਧਿਆਣਾ ਦੀ ਵਾਤਾਵਰਣ ਯੋਜਨਾ ਦੀ ਵਿਸਤ੍ਰਿਤ ਸਮੀਖਿਆ, ਵਾਤਾਵਰਣ ਨਿਯਮਾਂ ਦੀ ਪਾਲਣਾ ‘ਤੇ ਜ਼ੋਰ
- ‘ਯੁਵਾ ਆਪਦਾ ਮਿੱਤਰ’ ਸਿਖਲਾਈ ਦਾ ਚੌਥਾ ਦਿਨ: ਵਲੰਟੀਅਰਾਂ ਨੇ ਸਿੱਖੇ ਮੁੱਢਲੀ ਸਹਾਇਤਾ ਅਤੇ ਜ਼ਖਮੀਆਂ ਨੂੰ ਸੰਭਾਲਣ ਦੇ ਅਹਿਮ ਨੁਕਤੇ
- ਮਿਸ਼ਨ ਹਾਰਦਿਕ ਮਿਲਨ – 4.0 ਤਹਿਤ ਆਊਟਰੀਚ ਪ੍ਰੋਗਰਾਮ ਆਯੋਜਿਤ
- ਹਲਕਾ ਸਾਹਨੇਵਾਲ ਦੇ ਪਿੰਡ ਹਾੜ੍ਹੀਆਂ ’ਚ ਵਿਸ਼ੇਸ਼ ਕੈਂਪ ਦਾ ਆਯੋਜਨ
- ਹਰਜੋਤ ਸਿੰਘ ਬੈਂਸ ਅਤੇ ਮੁਨੀਸ਼ ਸਿਸੋਦੀਆ ਨੇ ਵੇਦਿਕ ਸਿੱਖਿਆ ਨਾਲ ਬੱਚਿਆਂ ਦਾ ਭਵਿੱਖ ਸੰਵਾਰਨ ਦਾ ਦਿੱਤਾ ਸੱਦਾ
- ਸੂਬੇ ਦੇ ਵਸਨੀਕ ਸੀ ਐਮ ਦੀ ਯੋਗਸ਼ਾਲਾ ਦਾ ਲੈ ਰਹੇ ਭਰਪੂਰ ਲਾਭ
- ਮੋਬਾਈਲ ਫੋਨਾਂ ਦੀ ਵਿਆਪਕ ਜਾਂਚ ਵਿੱਚ ਸੰਚਾਰ ਦੇ ਕਈ ਤਰੀਕਿਆਂ ਦਾ ਹੋਇਆ ਖੁਲਾਸਾ: ਡੀਜੀਪੀ ਗੌਰਵ ਯਾਦਵ*


