ਲੁਧਿਆਣਾ, 18 ਜਨਵਰੀ:ਪਿੰਡ ਬੱਗਾ ਕਲਾਂ ਵਿੱਚ ਸੀ.ਬੀ.ਜੀ ਪਲਾਂਟ ਵਿਖੇ ਉਸਾਰੀ ਦਾ ਕੰਮ ਅੱਜ ਮੁੜ ਸ਼ੁਰੂ ਹੋਇਆ। ਇਲਾਕਾ ਨਿਵਾਸੀਆਂ ਦੇ ਨਾਲ ਵਿਧਾਇਕ ਜੀਵਨ ਸਿੰਘ ਸੰਗੋਵਾਲ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਗਿੱਲ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਸੀ.ਬੀ.ਜੀ ਪਲਾਂਟ ਦਾ ਦੌਰਾ ਕੀਤਾ।ਇੱਥੇ ਕਾਬਲੇ ਗੌਰ ਹੈ ਕਿ 12 ਜਨਵਰੀ ਨੂੰ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਪਿੰਡ ਬੱਗਾ ਕਲਾਂ ਵਿਖੇ ਸੀ.ਬੀ.ਜੀ ਪਲਾਂਟ ਸਥਾਪਤ ਕਰਨ ਸੰਬੰਧੀ ਬਣਾਈ ਗਈ ਮਾਹਰ ਕਮੇਟੀ ਨੇ ਆਪਣੀ ਅੰਤਿਮ ਰਿਪੋਰਟ ਪੇਸ਼ ਕੀਤੀ ਸੀ ਅਤੇ ਇਸ ਸੀ.ਬੀ.ਜੀ ਪਲਾਂਟ ਨੂੰ ਸਥਾਪਤ ਕਰਨ ਵਾਲੀ ਕੰਪਨੀ ਨੇ ਮਾਹਰ ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਸੋਧਾਂ ਕਰਨ ਲਈ ਸਹਿਮਤੀ ਦਿੱਤੀ ਸੀ, ਜਿਸ ਵਿੱਚ ਤਾਲਮੇਲ ਕਮੇਟੀ ਦੇ ਮੈਂਬਰ ਡਾ. ਬਲਵਿੰਦਰ ਸਿੰਘ ਔਲਖ ਸ਼ਾਮਲ ਹਨ।ਇਸ ਮਾਹਰ ਕਮੇਟੀ ਵਿੱਚ ਡਾ. ਮਨੋਜ ਸ਼੍ਰੀਵਾਸਤਵ ਪ੍ਰਿੰਸੀਪਲ ਸਾਇੰਟਿਸਟ ਆਈ.ਸੀ.ਏ.ਆਰ, ਡਾ. ਸਚਿਨ ਕੁਮਾਰ ਐਨ.ਆਈ.ਬੀ.ਈ ਕਪੂਰਥਲਾ, ਡਾ. ਤਾਰਕ ਮੰਡਲ ਸਹਾਇਕ ਪ੍ਰੋਫੈਸਰ ਕੈਮੀਕਲ ਇੰਜੀਨੀਅਰ ਆਈ.ਆਈ.ਟੀ ਰੋਪੜ, ਐਮ.ਪੀ. ਸਿੰਘ ਡਾਇਰੈਕਟਰ ਪੇਡਾ, ਕੁਲਬੀਰ ਸਿੰਘ ਸੰਧੂ ਸੰਯੁਕਤ ਡਾਇਰੈਕਟਰ, ਅਮਨਦੀਪ ਸਿੰਘ ਸਿੱਧੂ ਜੈਵਿਕ ਖੇਤੀ ਵਿਭਾਗ, ਪੀ.ਏ.ਯੂ ਐਸ.ਈ ਪੀ.ਪੀ.ਸੀ.ਬੀ ਡਾ. ਪਰਦੀਪ ਕੁਮਾਰ ਮਿਸ਼ਰਾ ਸੀ.ਪੀ.ਸੀ.ਬੀ, ਡਾ. ਕੁਨਾਲ ਜੈਨ ਓਨਕੋਲੋਜੀ ਵਿਭਾਗ, ਡੀ.ਐਮ.ਸੀ.ਐਚ ਲੁਧਿਆਣਾ ਡਾ. ਜੀ.ਐਸ ਬਰਾੜ ਓਨਕੋਲੋਜੀ ਵਿਭਾਗ ਡੀ.ਐਮ.ਸੀ.ਐਚ ਲੁਧਿਆਣਾ, ਸਰਿਤ ਸ਼ਰਮਾ ਕਮਿਊਨਿਟੀ ਮੈਡੀਸਿਨ ਵਿਭਾਗ ਡੀ.ਐਮ.ਸੀ.ਐਚ ਲੁਧਿਆਣਾ, ਡਾ. ਸ਼ਾਲਿਨੀ, ਫਾਰਮਾਕੋਲੋਜੀ ਵਿਭਾਗ ਡੀ.ਐਮ.ਸੀ.ਐਚ ਲੁਧਿਆਣਾ, ਡਾ. ਵਰਿੰਦਰ ਕੁਮਾਰ ਵਿਜੇ ਆਈ.ਆਰ.ਈ.ਡੀ.ਏ ਪ੍ਰੋਫੈਸਰ ਆਈ.ਆਈ.ਟੀ ਦਿੱਲੀ ਅਤੇ ਡਾ. ਸਰਬਜੀਤ ਸੂਚ ਬਾਇਓ ਐਨਰਜੀ ਵਿਭਾਗ ਪੀ.ਏ.ਯੂ, ਡਾ. ਸ਼ਸ਼ੀ ਕੁਮਾਰ ਸਿੰਘ, ਪ੍ਰਿੰਸੀਪਲ ਸਾਇੰਟਿਸਟ, ਪੀ.ਏ.ਯੂ ਲੁਧਿਆਣਾ, ਡਾ. ਗੁਰਪ੍ਰੀਤ ਸਿੰਘ ਬਰਾੜ ਪ੍ਰੋਫੈਸਰ ਐਂਡ ਹੈਂਡ ਸਰਜੀਕਲ ਓਨਕੋਲੋਜੀ ਡੀ.ਐਮ.ਸੀ.ਐਚ. ਲੁਧਿਆਣਾ, ਤਾਲਮੇਲ ਕਮੇਟੀ ਮੈਂਬਰ ਡਾ. ਬਲਵਿੰਦਰ ਸਿੰਘ ਔਲਖ ਅਤੇ ਹੋਰ ਸ਼ਾਮਲ ਸਨ।12 ਜਨਵਰੀ ਨੂੰ ਬੱਚਤ ਭਵਨ ਲੁਧਿਆਣਾ ਵਿਖੇ ਹੋਈ ਮਾਹਰ ਕਮੇਟੀ ਦੀ ਮੀਟਿੰਗ ਦੌਰਾਨ ਡਾ. ਬਲਵਿੰਦਰ ਸਿੰਘ ਔਲਖ ਨੇ ਕੰਪਨੀ ਦੇ ਅਧਿਕਾਰੀਆਂ ਅਤੇ ਸਾਰੇ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਪੂਰੇ ਮੁੱਦੇ ‘ਤੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਸੀ ਅਤੇ ਬਾਇਓ ਮਾਸ ਤੋਂ ਕੀਟਨਾਸ਼ਕਾਂ ਆਦਿ ਦੇ ਰਹਿੰਦ-ਖੂੰਹਦ ਨੂੰ ਹਟਾਉਣ ਵਾਲੀ ਤਕਨਾਲੋਜੀ ਸੰਬੰਧੀ ਤਕਨੀਕੀ ਸੋਧਾਂ ਦਾ ਪ੍ਰਸਤਾਵ ਵੀ ਦਿੱਤਾ ਸੀ।ਕੰਪਨੀ ਦੇ ਪ੍ਰਤੀਨਿਧੀਆਂ ਨੇ ਸਾਰੀਆਂ ਸੋਧਾਂ ਨੂੰ ਇਸਦੀ ਅਸਲ ਭਾਵਨਾ ਨਾਲ ਲਾਗੂ ਕਰਨ ਲਈ ਸਹਿਮਤੀ ਪ੍ਰਗਟਾਈ ਅਤੇ ਇਹ ਵੀ ਸਾਂਝਾ ਕੀਤਾ ਕਿ ਉਨ੍ਹਾਂ ਦੀ ਕੰਪਨੀ 2031 ਤੱਕ ਕਾਰਬਨ ਨਿਰਪੱਖ ਬਣ ਜਾਵੇਗੀ। ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਜਦੋਂ ਇਹ ਪਲਾਂਟ ਕੰਮ ਕਰਨਾ ਸ਼ੁਰੂ ਕਰੇਗਾ ਤਾਂ ਜ਼ੀਰੋ ਪ੍ਰਦੂਸ਼ਣ ਹੋਵੇਗਾ।ਇਹ ਦੱਸਣਾ ਉਚਿਤ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਾਤਾਵਰਣ ਮਾਹਰ ਕਮੇਟੀ ਨੂੰ ਬੱਗਾ ਕਲਾਂ ਸੀ.ਬੀ.ਜੀ ਪਲਾਂਟ ਮੁੱਦੇ ਦੀ ਚੰਗੀ ਤਰ੍ਹਾਂ ਜਾਂਚ ਕਰਨ ਅਤੇ ਸਮਾਂਬੱਧ ਢੰਗ ਨਾਲ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ।ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਕਿਸੇ ਵੀ ਉਲੰਘਣਾ ਦੀ ਇਜਾਜ਼ਤ ਨਹੀਂ ਦੇਵੇਗੀ ਅਤੇ ਪਿੰਡ ਵਾਸੀਆਂ ਦੇ ਹਿੱਤਾਂ ਦੀ ਰਾਖੀ ਕੀਤੇ ਬਿਨਾਂ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪਲਾਂਟ ਝੋਨੇ ਦੀ ਪਰਾਲੀ ਦੀ ਵਰਤੋਂ ਕਰਦੇ ਹਨ ਇਸ ਤਰ੍ਹਾਂ ਪਰਾਲੀ ਸਾੜਨ ਦਾ ਬਹੁਤ ਜ਼ਰੂਰੀ ਹੱਲ ਪ੍ਰਦਾਨ ਕਰਦੇ ਹਨ ਅਤੇ ਬਾਇਓਗੈਸ ਉਤਪਾਦਨ ਦੌਰਾਨ ਪੈਦਾ ਹੋਣ ਵਾਲੇ ਰਸਾਇਣ ਕਾਰਸੀਨੋਜਨਿਕ ਨਹੀਂ ਹੁੰਦੇ ਅਤੇ ਵਾਤਾਵਰਣ ਮਿੱਟੀ ਅਤੇ ਪਾਣੀ ਨੂੰ ਦੂਸ਼ਿਤ ਨਹੀਂ ਕਰਦੇ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਸਾਰੇ ਸੀ.ਬੀ.ਜੀ ਪਲਾਂਟ ਹਰੀ-ਸ਼੍ਰੇਣੀ ਦੇ ਉਦਯੋਗ ਹਨ ਅਤੇ ਉਨ੍ਹਾਂ ਨੂੰ ਸਰਕਾਰ ਅਤੇ ਹੋਰ ਸੰਸਥਾਵਾਂ ਦੁਆਰਾ ਸਥਾਪਤ ਸਾਰੇ ਵਾਤਾਵਰਣ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਬੱਗਾ ਕਲਾਂ ਸੀ.ਬੀ.ਜੀ ਪਲਾਂਟ ਮਾਹਰ ਕਮੇਟੀ ਦੁਆਰਾ ਸੁਝਾਏ ਗਏ ਸਾਰੇ ਸੁਝਾਵਾਂ ਦੀਆਂ ਸੋਧਾਂ ਕਰਨ ਲਈ ਸਹਿਮਤ ਹੋ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੀ.ਬੀ.ਜੀ ਪਲਾਂਟ ਆਪਣੇ ਇਲਾਕੇ ਦੇ ਪਿੰਡਾਂ ਵਿੱਚ ਮਹੱਤਵਪੂਰਨ ਆਰਥਿਕ ਮੌਕੇ ਪ੍ਰਦਾਨ ਕਰਨਗੇ ਅਤੇ ਸਥਾਨਕ ਰੁਜ਼ਗਾਰ ਪੈਦਾ ਕਰਨਗੇ। ਪੀ.ਪੀ.ਸੀ.ਬੀ ਟੀਮ ਨਿਰੰਤਰ ਨਿਗਰਾਨੀ ਲਈ ਤਾਇਨਾਤ ਹੈ ਅਤੇ ਨੇੜਲੇ ਪਿੰਡਾਂ ਦੇ ਮੈਂਬਰਾਂ ਸਮੇਤ ਇੱਕ ਵਿਸ਼ੇਸ਼ ਨਿਗਰਾਨੀ ਕਮੇਟੀ ਵੀ ਸਥਾਪਤ ਕੀਤੀ ਗਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੰਪਨੀ ਨਿਯਮਾਂ ਦੀ ਉਲੰਘਣਾ ਨਾ ਕਰੇ। ਡੀ.ਸੀ ਅਤੇ ਸੀ.ਪੀ ਨੇ ਵਸਨੀਕਾਂ ਨੂੰ ਕਿਸੇ ਵੀ ਅਫਵਾਹ ‘ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਜਦੋਂ ਵੀ ਉਹ ਚਾਹੁਣ ਤਕਨੀਕੀ ਆਧਾਰ ‘ਤੇ ਗੱਲਬਾਤ ਲਈ ਸੱਦਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਪਾਣੀ ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ।
Trending
- ਹਕੂਮਤੀ ਦਬਕਿਆਂ ਨੂੰ ਟਿੱਚ ਜਾਣ ਪਤੰਗਾਂ ਦੇ ਪੇਚਿਆਂ ਲਈ ਧੜੱਲੇ ਨਾਲ ਵਿਕ ਰਹੀ ਮੌਤ ਦੀ ਡੋਰ
- ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਘੁਸਪੈਠੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾਣਾ ਚਾਹੀਦੈ
- ਲੁਧਿਆਣਾ ਦੇ ਪਿੰਡ ਬੱਗਾ ਕਲਾਂ ਵਿੱਚ ਸੀ.ਬੀ.ਜੀ ਪਲਾਂਟ ਦਾ ਕੰਮ ਮੁੜ ਚਾਲੂ
- ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਪਹਿਲਕਦਮੀ ਨੇ ਜਿੱਤਿਆ ਲੋਕਾਂ ਦਾ ਭਰੋਸਾ
- ਮੰਤਰੀ ਅਰੋੜਾ ਵੱਲੋਂ ਪੁਲਿਸ ਥਾਣਿਆਂ ਜਾਂ ਹੋਰ ਸਰਕਾਰੀ ਥਾਵਾਂ ’ਤੇ ਮੌਜੂਦ ਸਕ੍ਰੈਪਡ, ਲਾਵਾਰਿਸ ਅਤੇ ਜ਼ਬਤ ਕੀਤੇ ਵਾਹਨਾਂ ਨੂੰ ਸ਼ਹਿਰ ਤੋਂ ਬਾਹਰ ਨਿਰਧਾਰਤ ਯਾਰਡਾਂ ਵਿਖੇ ਤਬਦੀਲ ਕਰਨ ਦੇ ਨਿਰਦੇਸ਼
- ਪੇਂਡੂ ਸੜਕ ਵਿਕਾਸ ਪ੍ਰੋਜੈਕਟ ਦਾ ਉਦਘਾਟਨ ਕੀਤਾ
- ਲੜਕੀਆਂ ਤੇ ਮਹਿਲਾਵਾਂ ਲਈ ਵਿਸ਼ੇਸ਼ ਰੋਜ਼ਗਾਰ ਮੇਲਾ ਅਤੇ ਸਵੈ ਰੋਜ਼ਗਾਰ ਕੈਂਪ 20 ਜਨਵਰੀ ਨੂੰ
- ਚੇਅਰਮੈਨ ਨੇ ਸੰਤ ਸਮਾਜ ਨੂੰ ਪਿੰਡ ਮਹਿੰਦਪੁਰ ਵਿਖੇ ਜ਼ਮੀਨ ਦੀ ਨਿਸ਼ਾਨਦੇਹੀ ਦਾ ਮਸਲਾ ਜਲਦ ਹੱਲ ਕਰਵਾਉਣ ਦਾ ਦਿਵਾਇਆ ਭਰੋਸਾ


