ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਨਿਵੇਸ਼ਕਾਂ ਨੂੰ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਦਾ ਵਿੱਤੀ ਨੁਕਸਾਨ ਝੱਲਣਾ ਪਿਆ। ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਅਤੇ ਜੰਗੀ ਸਥਿਤੀ ਦੇ ਕਾਰਨ ਬਾਜ਼ਾਰ ਵਿੱਚ ਨਿਵੇਸ਼ਕਾਂ ਦਾ ਮਨੋਬਲ ਡਿੱਗਿਆ, ਜਿਸ ਦਾ ਨਤੀਜਾ ਇਹ ਰਿਹਾ ਕਿ ਬੰਬਈ ਸਟਾਕ ਐਕਸਚੇਂਜ (BSE) ਦਾ ਸੈਂਸੈਕਸ 1,097 ਅੰਕ ਜਾਂ 1.37 ਫੀਸਦੀ ਦੀ ਗਿਰਾਵਟ ਨਾਲ 78,918.90 ਦੇ ਪੱਧਰ ‘ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ ਵੀ 315.45 ਅੰਕ ਜਾਂ 1.27 ਫੀਸਦੀ ਡਿੱਗ ਕੇ 24,450.45 ‘ਤੇ ਆ ਗਿਆ। ਬਾਜ਼ਾਰ ਖੁੱਲ੍ਹਣ ਵੇਲੇ ਬੀਐਸਈ ਸੂਚੀਬੱਧ ਕੰਪਨੀਆਂ ਦਾ ਕੁੱਲ ਮਾਰਕੀਟ ਕੈਪ 453 ਲੱਖ ਕਰੋੜ ਰੁਪਏ ਤੋਂ ਵੱਧ ਸੀ, ਜੋ ਦਿਨ ਦੇ ਅੰਤ ਤੱਕ ਡਿੱਗ ਕੇ 452 ਲੱਖ ਕਰੋੜ ਰੁਪਏ ਰਹਿ ਗਿਆ।ਬਾਜ਼ਾਰ ਵਿੱਚ ਇਸ ਗਿਰਾਵਟ ਦਾ ਸਭ ਤੋਂ ਵੱਧ ਪ੍ਰਭਾਵ ਬੈਂਕਿੰਗ ਸਟਾਕਾਂ ‘ਤੇ ਪਿਆ। ਨਿਫਟੀ ਬੈਂਕ 2.15 ਫੀਸਦੀ ਦੀ ਗਿਰਾਵਟ ਨਾਲ 57,783.25 ‘ਤੇ ਬੰਦ ਹੋਇਆ। ਇਸ ਤੋਂ ਇਲਾਵਾ ਰਿਐਲਟੀ, ਪੀਐਸਯੂ ਬੈਂਕ, ਸਰਵਿਸਿਜ਼, ਆਟੋ, ਕੰਜ਼ਿਊਮਰ, ਇਨਫਰਾ ਅਤੇ ਮੀਡੀਆ ਸੈਕਟਰਾਂ ਵਿੱਚ ਵੀ ਵਿਕਵਾਲੀ ਦਾ ਦੌਰ ਦੇਖਿਆ ਗਿਆ। ਹਾਲਾਂਕਿ, ਡਿਫੈਂਸ, ਐਨਰਜੀ, ਪੀਐਸਈ ਅਤੇ ਆਈਟੀ ਸੈਕਟਰਾਂ ਵਿੱਚ ਕੁਝ ਸੁਧਾਰ ਦੇਖਣ ਨੂੰ ਮਿਲਿਆ ਅਤੇ ਇਹ ਸੂਚਕਾਂਕ ਤੇਜ਼ੀ ਨਾਲ ਬੰਦ ਹੋਏ। ਲਾਰਜਕੈਪ ਸ਼ੇਅਰਾਂ ਦੇ ਮੁਕਾਬਲੇ ਮਿਡਕੈਪ ਅਤੇ ਸਮਾਲਕੈਪ ਸੂਚਕਾਂਕ ਵਿੱਚ ਵਿਕਵਾਲੀ ਦਾ ਦਬਾਅ ਮੁਕਾਬਲਤਨ ਘੱਟ ਸੀ, ਪਰ ਫਿਰ ਵੀ ਇਹ ਲਾਲ ਨਿਸ਼ਾਨ ਵਿੱਚ ਹੀ ਬੰਦ ਹੋਏ। ਸੈਂਸੈਕਸ ਦੇ ਮੁੱਖ ਲਾਭਕਾਰੀ ਸ਼ੇਅਰਾਂ ਵਿੱਚ ਬੀਈਐਲ, ਸਨ ਫਾਰਮਾ, ਐਨਟੀਪੀਸੀ, ਇਨਫੋਸਿਸ ਅਤੇ ਐਚਸੀਐਲ ਟੈਕ ਸ਼ਾਮਲ ਸਨ, ਜਦੋਂ ਕਿ ਆਈਸੀਆਈਸੀਆਈ ਬੈਂਕ, ਐਕਸਿਸ ਬੈਂਕ, ਐਚਡੀਐਫਸੀ ਬੈਂਕ, ਐਸਬੀਆਈ ਅਤੇ ਮਾਰੂਤੀ ਸੁਜ਼ੂਕੀ ਵਰਗੇ ਵੱਡੇ ਸ਼ੇਅਰ ਨੁਕਸਾਨ ਵਿੱਚ ਰਹੇ।
Trending
- ਸ੍ਰੀ ਗੁਰੂ ਰਵਿਦਾਸ ਜੀ ਦੇ ਸਰਬ ਸਾਂਝੀਵਾਲਤਾ, ਬਰਾਬਰੀ, ਸਮਾਜਿਕ ਨਿਆਂ ਤੇ ਵਿਸ਼ਵ ਭਾਈਚਾਰੇ ਦੇ ਸਦੀਵੀ ਸੰਦੇਸ਼ ਨੂੰ ਘਰ-ਘਰ ਪਹੁੰਚਾਇਆ ਜਾਵੇਗਾ : ਮੋਹਿੰਦਰ ਭਗਤ
- ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੈਟਰਨਰੀ ਵੈਕਸੀਨਾਂ ਦੀ ਸੁਰੱਖਿਅਤ ਸਪਲਾਈ ਲਈ ਡਿਊਲ ਮੋਡ ਰੈਫ਼ਰੀਜੇਰੇਟਿਡ ਕੋਲਡ ਵੈਨ ਦੀ ਕੀਤੀ ਸ਼ੁਰੂਆਤ
- Satluj ਫ਼ਿਲਮ ਬਾਰੇ ਕੇਂਦਰ ਸਰਕਾਰ ਦਾ ਐਕਸ਼ਨ; ਕਮੇਟੀ ਦਾ ਕਰ ਦਿੱਤਾ ਗਠਨ
- ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਿੰਡ ਰੱਬੋਂ ਉੱਚੀ ਵਿਖੇ ਬਾਬਾ ਮਹਾਰਾਜ ਸਿੰਘ ਜੀ ਨੂੰ ਕੀਤੀ ਸ਼ਰਧਾਂਜਲੀ ਭੇਟ
- ਪੰਜਾਬ ਵਿੱਚ ਜਲਦ ਹੀ ਏ.ਆਈ ਪਾਠਕ੍ਰਮ ਹੋਵੇਗਾ ਸ਼ੁਰੂ – ਸਿੱਖਿਆ ਮੰਤਰੀ ਹਰਜੋਤ ਬੈਂਸ
- ਰਿਸ਼ਵਤ ਮੰਗਣ ਦੇ ਦੋਸ਼ ਹੇਠ ਸਾਇੰਸ ਮਾਸਟਰ-ਕਮ-ਕਾਨੂੰਨੀ ਸਲਾਹਕਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
- ਰੈਡ ਕਰਾਸ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵੱਲੋਂ 245ਵੀਂ ਬਟਾਲੀਅਨ ਸੀ.ਆਰ.ਪੀ.ਐਫ. ਲਿਧਰਾਂ ਦਾ ਦੌਰਾ
- ਭਾਸ਼ਾ ਵਿਭਾਗ ਵੱਲੋਂ ਉਰਦੂ ਕੋਰਸ ਦਾ ਨਵਾਂ ਸੈਸ਼ਨ ਆਰੰਭ


