Author: onpoint channel

“I’m a Newswriter, “I write about the trending news events happening all over the world.

ਲੁਧਿਆਣਾ, 26 ਜੁਲਾਈ, 2025: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਰੁਜ਼ਗਾਰ ਉਤਪਤੀ ਅਤੇ ਹੁਨਰ ਵਿਕਾਸ ਮੰਤਰੀ ਅਮਨ ਅਰੋੜਾ ਅਤੇ ਸੰਸਦ ਮੈਂਬਰ (ਰਾਜ ਸਭਾ) ਅਤੇ ਸਨ ਫਾਊਂਡੇਸ਼ਨ ਦੇ ਚੇਅਰਮੈਨ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਸਨ ਫਾਊਂਡੇਸ਼ਨ, ਲੁਧਿਆਣਾ ਵੱਲੋਂ ਚਲਾਏ ਜਾ ਰਹੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ (ਐਮਐਸਡੀਸੀ) ਵਿਖੇ ਇੱਕ ਅਤਿ-ਆਧੁਨਿਕ ਇਨਕਿਊਬੇਸ਼ਨ ਸੈਂਟਰ ਦਾ ਉਦਘਾਟਨ ਕੀਤਾ।ਇਨਕਿਊਬੇਸ਼ਨ ਸੈਂਟਰ ਸਨ ਫਾਊਂਡੇਸ਼ਨ ਅਤੇ ਇਨੋਵੇਸ਼ਨ ਮਿਸ਼ਨ ਪੰਜਾਬ ਦੀ ਇੱਕ ਸਾਂਝੀ ਪਹਿਲਕਦਮੀ ਹੈ ਜਿਸਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਵਿੱਚ ਉੱਦਮੀ ਇੱਛਾਵਾਂ ਨੂੰ ਉਤਸ਼ਾਹਿਤ ਕਰਨਾ ਹੈ।ਮੰਤਰੀਆਂ ਨੇ ਆਈਟੀਆਈ ਲੁਧਿਆਣਾ ਦਾ ਦੌਰਾ ਕੀਤਾ, ਜਿਸਨੂੰ ਡਾ. ਸਾਹਨੀ ਨੇ ਅਪਣਾਇਆ ਹੈ। ਉਨ੍ਹਾਂ ਨੇ ਐਮਐਸਡੀਸੀ ਦੀਆਂ ਸਾਰੀਆਂ ਸਿਖਲਾਈ ਲੈਬਾਂ ਦਾ ਵੀ…

Read More

*ਸਮਰਾਲਾ/ਲਿਬੜਾ (ਲੁਧਿਆਣਾ), 27 ਜੁਲਾਈ-*ਪਿਛਲੀਆਂ ਸਰਕਾਰਾਂ ਦੀ ਲੋਕਾਂ ਤੋਂ ਦੂਰੀ ਬਣਾ ਕੇ ਰੱਖਣ ਦੀ ਸੋਚ ਦੇ ਉਲਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਿੰਡਾਂ ਦੇ ਲੋਕਾਂ ਨਾਲ ਰੁੱਖਾਂ ਦੀਆਂ ਛਾਂਵਾਂ ਹੇਠ ਬੈਠ ਕੇ ਗੱਲਬਾਤ ਕਰਦਿਆਂ ‘ਰੰਗਲਾ ਪੰਜਾਬ’ ਬਣਾਉਣ ਸਬੰਧੀ ਉਨ੍ਹਾਂ ਦੇ ਮਹੱਤਵਪੂਰਨ ਸੁਝਾਅ ਲਏ ਅਤੇ ਉਨ੍ਹਾਂ ਨੂੰ ਆਪਣੀ ਸਰਕਾਰ ਦੀਆਂ ਮੁੱਖ ਪਹਿਲਕਦਮੀਆਂ ਬਾਰੇ ਜਾਣੂ ਕਰਵਾਇਆ।ਲੋਕਾਂ ਨਾਲ ਕੀਤੀਆਂ ਇਹ ਮੁਲਾਕਾਤਾਂ ਹਰ ਤਰ੍ਹਾਂ ਦੇ ਸਰਕਾਰੀ ਪ੍ਰੋਟੋਕੋਲ ਤੋਂ ਹਟ ਕੇ ਆਪਣੇਪਣ ਦੀ ਭਾਵਨਾ ਨਾਲ ਲਬਰੇਜ ਸਨ, ਜਿਸ ਦੌਰਾਨ ਲੋਕਾਂ ਦੇ ਮੁੱਖ ਮੰਤਰੀ ਨੇ ਲੋਕਾਂ ਵਿੱਚ ਜਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਸਰਕਾਰ ਦੇ ਕੰਮਕਾਜ ਬਾਰੇ ਉਨ੍ਹਾਂ ਦੇ ਫੀਡਬੈਕ ਲਏ। ਇਸ ਦੌਰਾਨ ਲੋਕਾਂ…

Read More

ਲਿਬੜਾ/ਸਮਰਾਲਾ (ਲੁਧਿਆਣਾ), 27 ਜੁਲਾਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਜਦੋਂ ਇਸ ਇਲਾਕੇ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਤਾਂ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਇਸ ਇਤਿਹਾਸਕ ਪਲ ਨੂੰ ਦੇਖਿਆ ਹੈ ਜਦੋਂ ਸੂਬੇ ਦਾ ਮੁਖੀ ਪ੍ਰਮੁੱਖ ਮੁੱਦਿਆਂ ‘ਤੇ ਚਰਚਾ ਕਰਨ ਲਈ ਉਨ੍ਹਾਂ ਕੋਲ ਖੁਦ ਚੱਲ ਕੇ ਆਏ ਹਨ।ਕਿਸਾਨਾਂ ਵਿੱਚ ਬਲਵਿੰਦਰ ਸਿੰਘ ਪੁੱਤਰ ਹਰਮਿੰਦਰ ਸਿੰਘ, ਨਾਇਬ ਸਿੰਘ ਪੁੱਤਰ ਦਰਸ਼ਨ ਸਿੰਘ, ਅਵਤਾਰ ਸਿੰਘ ਓਟਾਲਾ ਪੁੱਤਰ ਸੰਪੂਰਨ ਸਿੰਘ, ਮੇਹਰ ਸਿੰਘ ਪੁੱਤਰ ਇੰਦਰ ਸਿੰਘ, ਗਗਨਦੀਪ ਸਿੰਘ ਮਾਨ (ਸਰਪੰਚ) ਪੁੱਤਰ ਬਲਵੀਰ ਸਿੰਘ ਮਾਨ, ਬਲਵੀਰ…

Read More

ਜਲੰਧਰ, 26 ਜੁਲਾਈ : ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਜਸਬੀਰ ਸਿੰਘ ਨੇ ਦਿਵਿਆਂਗ ਅਤੇ ਸਿਨੀਅਰ ਸਿਟੀਜ਼ਨ ਵੋਟਰਾਂ ਲਈ ਚੋਣ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਉਣ ਲਈ ਅਕਸੈਸੇਬਲ ਇਲੈਕਸ਼ਨ ਸਬੰਧੀ ਜ਼ਿਲ੍ਹਾ ਨਿਗਰਾਨ ਕਮੇਟੀ ਦੀ ਮੀਟਿੰਗ ਕੀਤੀ ਗਈ।ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਜੋ ਦਿਵਿਆਂਗ ਵਿਅਕਤੀ ਅਜੇ ਵੋਟਰ ਸੂਚੀ ਵਿੱਚ ਦਰਜ ਨਹੀਂ ਹਨ, ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਵੋਟਰ ਸੂਚੀਆਂ ਵਿੱਚ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਵੋਟਰਾਂ ਨੂੰ ਵੋਟਰ ਸੂਚੀ ਵਿੱਚ ਸ਼ਾਮਿਲ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣ। ਉਨ੍ਹਾਂ ਕਿਹਾ ਕਿ ਦਿਵਿਆਂਗ ਅਤੇ ਸੀਨੀਅਰ ਸਿਟੀਜ਼ਨ ਵੋਟਰਾਂ ਦੀ ਸਹੂਲਤ ਲਈ ਐਨ.ਸੀ.ਸੀ.,ਐਨ.ਐਸ.ਐਸ.,ਨਹਿਰੂ ਯੁਵਾ ਕੇਂਦਰਾਂ ਅਤੇ ਐਨ.ਜੀ.ਓਜ਼…

Read More

ਜਲੰਧਰ, 26 ਜੁਲਾਈ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਨਸ਼ਿਆਂ ਅਤੇ ਅਪਰਾਧ ਖ਼ਿਲਾਫ਼ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ 5 ਮਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਕਮਿਸ਼ਨਰੇਟ ਜਲੰਧਰ ਅਧੀਨ ਵੱਖ-ਵੱਖ ਥਾਣਿਆਂ ਵਿੱਚ ਕੁੱਲ ਪੰਜ ਐਫ਼.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਗ੍ਰਿਫ਼ਤਾਰ ਮੁਲਜ਼ਮਾਂ ਵਿਚੋਂ ਕੁੱਝ ਆਦਤਨ ਅਪਰਾਧੀ ਹਨ। ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮ ਕੋਲੋਂ 90 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ।ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਵੱਲੋਂ ਜਿਥੇ ਨਸ਼ਾ ਤਸਕਰਾਂ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਉਥੇ ਨਸ਼ੇ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਦੇ ਮੁੜ ਵਸੇਬੇ ਲਈ ਵੀ ਠੋਸ ਕਦਮ ਚੁੱਕੇ ਜਾ…

Read More

ਚੰਡੀਗੜ੍ਹ/ਲੁਧਿਆਣਾ, 26 ਜੁਲਾਈ:ਸੂਬੇ ਦੇ ਕਿਸਾਨਾਂ ਅਤੇ ਖੇਤੀ-ਉਦਮੀਆਂ ਨੂੰ ਹੋਰ ਸਮਰਥਨ ਦੇਣ ਦੇ ਉਦੇਸ਼ ਨਾਲ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਲੁਧਿਆਣਾ ਦੇ ਲਾਡੋਵਾਲ ਵਿਖੇ ਮੈਗਾ ਫੂਡ ਪਾਰਕ ਦਾ ਦੌਰਾ ਕਰਕੇ ਉੱਥੇ ਸਥਾਪਿਤ ਬੁਨਿਆਦੀ ਢਾਂਚਾ ਸਹੂਲਤਾਂ ਅਤੇ ਉਦਯੋਗਿਕ ਇਕਾਈਆਂ ਦਾ ਨਿਰੀਖਣ ਕੀਤਾ।ਸ. ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ(ਪੀਏਆਈਸੀ) ਦੇ ਚੱਲ ਰਹੇ ਅਤੇ ਪ੍ਰਸਤਾਵਿਤ ਪ੍ਰਾਜੈਕਟਾਂ ਦੀ ਵਿਆਪਕ ਸਮੀਖਿਆ ਕੀਤੀ। ਖੇਤੀਬਾੜੀ ਖੇਤਰ ਦੇ ਵਿਕਾਸ ਨੂੰ ਤਰਜੀਹ ਦੇਣ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਸ. ਖੁੱਡੀਆਂ ਨੇ ਅਧਿਕਾਰੀਆਂ ਨੂੰ ਉਨ੍ਹਾਂ ਪਹਿਲਕਦਮੀਆਂ ‘ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ ਦਿੱਤੇ ਜੋ ਖੇਤੀਬਾੜੀ ਖੇਤਰ ਦੇ ਵਿਕਾਸ ਅਤੇ ਖੁਸ਼ਹਾਲੀ ਨੂੰ…

Read More

ਲੁਧਿਆਣਾ, ਜੁਲਾਈ 25:ਸ਼੍ਰੀ ਸੰਦੀਪ ਕੁਮਾਰ, ਆਈ.ਏ.ਐੱਸ ਦੇ ਟੇ੍ਰਨਿੰਗ ਵਿੱਚ ਹੋਣ ਕਰਕੇ, ਸਰਕਾਰ ਵੱਲੋਂ ਡਿਪਟੀ ਕਮਿਸ਼ਨਰ, ਲੁਧਿਆਣਾ ਨੂੰ ਮੁੱਖ ਪ੍ਰਸ਼ਾਸ਼ਕ, ਗਲਾਡਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਜਿਸ ਦੇ ਮੱਦੇਨਜਰ ਸ਼੍ਰੀ ਹਿਮਾਂਸ਼ੂ ਜੈਨ, ਆਈ.ਏ.ਐੱਸ., ਡਿਪਟੀ ਕਮਿਸ਼ਨਰ, ਲੁਧਿਆਣਾ ਵੱਲੋਂ ਮਿਤੀ 24.07.2025 ਨੂੰ ਮੁੱਖ ਪ੍ਰਸ਼ਾਸ਼ਕ, ਗਲਾਡਾ ਦਾ ਚਾਰਜ ਸਾਂਭਿਆ ਗਿਆ। ਚਾਰਜ ਸੰਭਾਲਣ ਉਪਰੰਤ ਡਿਪਟੀ ਕਮਿਸ਼ਨਰ, ਲੁਧਿਆਣਾ ਵੱਲੋਂ ਬਤੌਰ ਮੁੱਖ ਪ੍ਰਸ਼ਾਸ਼ਕ, ਗਲਾਡਾ, ਦਫਤਰੀ ਸਟਾਫ ਨਾਲ ਮੀਟਿੰਗ ਕੀਤੀ ਗਈ, ਜਿਸ ਦੌਰਾਨ ਵਧੀਕ ਮੁੱਖ ਪ੍ਰਸ਼ਾਸ਼ਕ, ਗਲਾਡਾl ਮਿਲਖ ਅਫਸਰ, ਗਲਾਡਾ ਅਤੇ ਉੱਪ—ਮੰਡਲ ਮੈਜਿਸਟ੍ਰੇਟ, ਲੁਧਿਆਣਾ (ਪੱਛਮੀ) ਅਤੇ ਹੋਰ ਅਧਿਕਾਰੀ ਹਾਜਰ ਸਨ। ਇਸ ਦੌਰਾਨ ਲੈਂਡ ਪੂਲਿੰਗ ਪਾਲਿਸੀ ਤਹਿਤ ਆਪਣੀ ਜਮੀਨ ਸਰਕਾਰ ਨੂੰ ਦੇਣ ਲਈ ਸ਼੍ਰੀ ਰਾਹੁਲ ਜੈਨ ਅਤੇ ਸ਼੍ਰੀ…

Read More

ਜਲੰਧਰ, 26 ਜੁਲਾਈ: ਜ਼ਿਲ੍ਹਾ ਪ੍ਰਸਾਸ਼ਨ ਜਲੰਧਰ ਵਲੋਂ ਕੀਤੀ ਇਕ ਨਿਵੇਕਲੀ ਪਹਿਲਕਦਮੀ ਸਦਕਾ ਅੱਜ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਬਣਾਈ ਗਈ ਬਾਲੀਵੁੱਡ ਫਿਲਮ ‘ਸਿਤਾਰੇ ਜ਼ਮੀਂ ਪਰ’ ਜ਼ਿਲ੍ਹੇ ਦੇ ਬੱਚਿਆਂ (ਕਿਡਜ਼ ਵਿਦ ਸਪੈਸ਼ਲ ਨੀਡਜ਼) ਦੇ ਨਾਲ ਦੇਖੀ। ਇਹਨਾਂ ਬੱਚਿਆਂ ਵਿਚ ਰੈੱਡ ਕਰਾਸ ਸਕੂਲ ਜਲੰਧਰ, ਚਾਨਣ ਵੋਕੇਸ਼ਨਲ ਐਂਡ ਸਕਿਲ ਟ੍ਰੇਨਿੰਗ ਸੈਂਟਰ ਜਲੰਧਰ ਅਤੇ ਵਜਰਾ ਆਸ਼ਾ ਸਕੂਲ ਜਲੰਧਰ ਕੈਂਟ ਦੇ 125 ਬੱਚੇ ਸ਼ਾਮਿਲ ਸਨ। ਬੱਚਿਆਂ ਨਾਲ ਇਹ ਫਿਲਮ ਡਿਪਟੀ ਕਮਿਸ਼ਨਰ ਸਮੇਤ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ, ਸਹਾਇਕ ਕਮਿਸ਼ਨਰ ਮੁਕਿਲਨ ਆਰ, ਐਸ.ਡੀ.ਐਮ. ਨਕੋਦਰ ਲਾਲ ਬਿਸਵਾਸ ਬੈਂਸ ਅਤੇ ਸਕੱਤਰ ਰੈਡ ਕਰਾਸ ਸੋਸਾਇਟੀ ਸੁਰਜੀਤ ਲਾਲ ਨੇ ਵੀ ਦੇਖੀ। ਡਾ. ਹਿਮਾਂਸ਼ੂ ਅਗਰਵਾਲ…

Read More

ਚੰਡੀਗੜ੍ਹ/ ਜਲੰਧਰ, 26 ਜੁਲਾਈਪਾਰਲੀਮੈਂਟ ਦੇ ਮੌਨਸੂਨ ਸ਼ੈਸ਼ਨ ਦਾ ਪਹਿਲਾ ਹਫਤਾ ਭਾਵੇਂ ਹੰਗਾਮਿਆਂ ਦੀ ਭੇਂਟ ਚੜ੍ਹ ਗਿਆ ਪਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਦੌਰਾਨ ਕਈ ਗੰਭੀਰ ਮੁੱਦਿਆਂ ਨੂੰ ਪਾਰਲੀਮੈਂਟ ਵਿੱਚ ਉਠਾਉਣ ਲਈ ਚਾਰਾਜੋਈ ਕੀਤੀ ਹੈ। ਮੌਨਸੂਨ ਸ਼ੈਸ਼ਨ ਦੌਰਾਨ ਸੰਤ ਸੀਚੇਵਾਲ ਨੇ ਹੜ੍ਹਾਂ ਨੂੰ ਰੋਕਣ, ਜੰਗਲਾਤ ਹੇਠ ਰਕਬਾ ਵਧਾਉਣ, ਸਿਹਤ ਸਹੂਲਤਾਂ ਤੇ ਆਮ ਲੋਕਾਂ ਦੀ ਸਹਾਇਤਾ, ਖਤਮ ਹੋ ਰਹੀਆਂ ਛੋਟੀਆਂ ਨਦੀਆਂ ਨੂੰ ਬਚਾਉਣ, ਡੇਅਰੀਆਂ, ਵਾਤਾਵਰਣ ਅਤੇ ਹਵਾਈ ਸੇਵਾਵਾਂ ਨਾਲ ਜੁੜੇ ਕਈ ਮੁੱਦਿਆਂ ਨੂੰ ਉਭਾਰਿਆ ਸੀ। ਸੰਤ ਸੀਚੇਵਾਲ ਵੱਲੋਂ ਇਹਨਾਂ ਗੰਭੀਰ ਮੁੱਦਿਆ ਨੂੰ ਸ਼ੈਸ਼ਨ ਦੌਰਾਨ ਪੁੱਛੇ ਜਾਣ ਵਾਲੇ ਲਿਖਤੀ ਸਵਾਲਾਂ ਵਿੱਚ ਪਾਇਆ ਹੋਇਆ ਸੀ।ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਸੰਤ ਸੀਚੇਵਾਲ…

Read More

ਚੰਡੀਗੜ੍ਹ, 25 ਜੁਲਾਈਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵਾਤਵਰਨ ਮਾਹਿਰਾਂ ਦੀ ਕਮੇਟੀ ਨੂੰ ਬੱਗਾ ਕਲਾਂ ਅਤੇ ਅਖਾੜਾ ਸੀ.ਬੀ.ਜੀ. ਪਲਾਂਟਾਂ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਸਮਾਂਬੱਧ ਢੰਗ ਨਾਲ ਆਪਣੀ ਰਿਪੋਰਟ ਸੌਂਪਣ ਲਈ ਕਿਹਾ।ਮੁੱਖ ਮੰਤਰੀ ਨੇ ਲੁਧਿਆਣਾ ਦੇ ਦੋਵਾਂ ਪਿੰਡਾਂ ਦੇ ਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ, ਯੂਨੀਵਰਸਿਟੀਆਂ ਅਤੇ ਹੋਰ ਨੁਮਾਇੰਦਿਆਂ ਦੀ ਬਣੀ ਮਾਹਿਰ ਕਮੇਟੀ ਨੂੰ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਪਲਾਂਟਾਂ ਦੀ ਸਥਾਪਨਾ ਨਾਲ ਸਬੰਧਤ ਸਾਰੇ ਨੁਕਤਿਆਂ ਦਾ ਮੁਲਾਂਕਣ ਕਰਨਾ ਚਾਹੀਦਾ ਹੈ। ਉਨ੍ਹਾਂ ਦੁਹਰਾਇਆ ਕਿ ਕਮੇਟੀ ਅਤੇ ਪਿੰਡ ਵਾਸੀ ਸਥਾਨਕ ਨਿਵਾਸੀਆਂ ਵੱਲੋਂ ਉਠਾਈ ਜਾ ਰਹੀ ਹਰੇਕ ਚਿੰਤਾ ਦੀ ਧਿਆਨ ਨਾਲ…

Read More