ਜਲੰਧਰ, 26 ਜੁਲਾਈ: ਜ਼ਿਲ੍ਹਾ ਪ੍ਰਸਾਸ਼ਨ ਜਲੰਧਰ ਵਲੋਂ ਕੀਤੀ ਇਕ ਨਿਵੇਕਲੀ ਪਹਿਲਕਦਮੀ ਸਦਕਾ ਅੱਜ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਬਣਾਈ ਗਈ ਬਾਲੀਵੁੱਡ ਫਿਲਮ ‘ਸਿਤਾਰੇ ਜ਼ਮੀਂ ਪਰ’ ਜ਼ਿਲ੍ਹੇ ਦੇ ਬੱਚਿਆਂ (ਕਿਡਜ਼ ਵਿਦ ਸਪੈਸ਼ਲ ਨੀਡਜ਼) ਦੇ ਨਾਲ ਦੇਖੀ। ਇਹਨਾਂ ਬੱਚਿਆਂ ਵਿਚ ਰੈੱਡ ਕਰਾਸ ਸਕੂਲ ਜਲੰਧਰ, ਚਾਨਣ ਵੋਕੇਸ਼ਨਲ ਐਂਡ ਸਕਿਲ ਟ੍ਰੇਨਿੰਗ ਸੈਂਟਰ ਜਲੰਧਰ ਅਤੇ ਵਜਰਾ ਆਸ਼ਾ ਸਕੂਲ ਜਲੰਧਰ ਕੈਂਟ ਦੇ 125 ਬੱਚੇ ਸ਼ਾਮਿਲ ਸਨ। ਬੱਚਿਆਂ ਨਾਲ ਇਹ ਫਿਲਮ ਡਿਪਟੀ ਕਮਿਸ਼ਨਰ ਸਮੇਤ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ, ਸਹਾਇਕ ਕਮਿਸ਼ਨਰ ਮੁਕਿਲਨ ਆਰ, ਐਸ.ਡੀ.ਐਮ. ਨਕੋਦਰ ਲਾਲ ਬਿਸਵਾਸ ਬੈਂਸ ਅਤੇ ਸਕੱਤਰ ਰੈਡ ਕਰਾਸ ਸੋਸਾਇਟੀ ਸੁਰਜੀਤ ਲਾਲ ਨੇ ਵੀ ਦੇਖੀ। ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਆਮ ਬੱਚਿਆਂ ਵਾਂਗ ਇਹਨਾਂ ਬੱਚਿਆਂ ਵਿੱਚ ਵੀ ਵੱਖਰਾ ਗੁਣ ਹੁੰਦਾ ਹੈ ਅਤੇ ਫਿਲਮ ਵਿੱਚ ਵੀ ਇਹ ਹੀ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਬੱਚਿਆਂ ਨੂੰ ਪੜ੍ਹਾਈ ਤੋਂ ਇਲਾਵਾ ਉਨ੍ਹਾਂ ਦੀ ਖੁਸ਼ੀ ਅਤੇ ਜਾਣਕਾਰੀ ਵਿੱਚ ਵਾਧਾ ਕਰਨ ਲਈ ਇਹ ਫਿਲਮ ਦਿਖਾਈ ਗਈ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਆਪਣਾ ਹੁਨਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਇਨ੍ਹਾਂ ਬੱਚਿਆਂ ਲਈ ਚਲਾਏ ਜਾ ਰਹੇ ਸਕੂਲਾਂ ਦਾ ਲਗਾਤਾਰ ਜਾਇਜ਼ਾ ਲਿਆ ਜਾ ਰਿਹਾ ਹੈ, ਤਾਂ ਜ਼ੋ ਸਹੂਲਤਾਂ ਪੱਖੋਂ ਇਨ੍ਹਾਂ ਨੂੰ ਕਮੀ ਨਾ ਰਹਿਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਵਲੋਂ 15 ਅਗਸਤ ਅਤੇ 26 ਜਨਵਰੀ ਦੇ ਮਹਤਵਪੂਰਨ ਸਮਾਗਮਾਂ ਵਿੱਚ ਵੀ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਖੇਡਾਂ ਵਿਚ ਵੀ ਹਿੱਸਾ ਲਿਆ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਬੱਚਿਆਂ ਨਾਲ ਫਿਲਮ ਦੇਖ ਕੇ ਅਤੇ ਸਮਾਂ ਬਿਤਾ ਕੇ ਬਹੁਤ ਵਧੀਆ ਅਹਿਸਾਸ ਹੋਇਆ। ਉਨ੍ਹਾਂ ਕਿਹਾ ਕਿ ਆਪਣੇ ਆਪ ’ਤੇ ਭਰੋਸਾ ਰੱਖਣਾ ਅਤੇ ਆਪਣੇ ਅੰਦਰ ਛੁਪੇ ਹੋਏ ਹੁਨਰ ਨੂੰ ਸਮਝਣਾ ਇਸ ਫਿਲਮ ਦੀ ਖਾਸੀਅਤ ਹੈ। ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਵੀ ਬੱਚਿਆਂ ਨਾਲ ਫਿਲਮ ਦੇਖ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਉਨ੍ਹਾਂ ਕਿਹਾ ਕਿ ਬੱਚਿਆਂ ਅੰਦਰ ਆਤਮ-ਵਿਸ਼ਵਾਸ ਪੈਦਾ ਕਰਨ ਲਈ ਇਹ ਫਿਲਮ ਕਾਰਗਰ ਸਾਬਿਤ ਹੋਵੇਗੀ। ਇਸ ਮੌਕੇ ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਅਤੇ ਉਤਸ਼ਾਹ ਝਲਕਦਾ ਦਿਸਿਆ। ਇਸ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੀ ਇਸ ਪਹਿਲਕਦਮੀ ਦੀ ਸ਼ਲਾਘਾ ਵੀ ਕੀਤੀ।
Trending
- ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਆਇਆ ਹਰਕਤ ’ਚ
- ਮਰਹੂਮ ਵਾਈ. ਪੂਰਨ ਕੁਮਾਰ ਆਈਪੀਐਸ ਦੀ ‘ਅੰਤਿਮ ਅਰਦਾਸ’ ‘ਤੇ ਸ਼ਰਧਾਂਜਲੀ ਭੇਟ-ਸਪੀਕਰ
- ਭਾਜਪਾ ਸਰਕਾਰ ‘ਤੇ Rahul Gandhi ਚੁੱਕੇ ਸਵਾਲ
- ‘ਆਪ ਦੀ ਸਰਕਾਰ, ਆਪ ਦਾ ਵਿਧਾਇਕ’: ਮਾਨ ਅਤੇ ਸਿਸੋਦੀਆ ਨੇ ਹਰਮੀਤ ਸੰਧੂ ਲਈ ਮੰਗਿਆ ਸਮਰਥਨ, ਕਿਹਾ- ਵਿਕਾਸ ਦੀ ਰਫ਼ਤਾਰ ਹੋਵੇਗੀ ਦੁੱਗਣੀ
- ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ‘ਤੇ ਸੈਮੀਨਾਰ ਰੋਕਣਾ ਬੇਹੱਦ ਮੰਦਭਾਗਾ, ਪੀਯੂ ਪ੍ਰਸ਼ਾਸਨ ਆਪਣਾ ਫੈਸਲਾ ਵਾਪਸ ਲਵੇ: ਮਲਵਿੰਦਰ ਕੰਗ
- ਮੁੱਖ ਮੰਤਰੀ ਨੇ ਕਿਸਾਨਾਂ ਲਈ ਕਣਕ ਦੇ ਮੁਫ਼ਤ ਬੀਜ ਦੇ 7 ਟਰੱਕਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
- ਨਸ਼ਾ ਛੁਡਾਉਣ ਸਬੰਧੀ ਯਤਨਾਂ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ 30 ਵਿਅਕਤੀਆਂ ਨੂੰ ਨਸ਼ਾ ਛੱਡਣ ਦਾ ਇਲਾਜ ਲੈਣ ਲਈ ਰਾਜ਼ੀ ਕੀਤਾ
- ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦੀ ਨਗਰ ਕੀਰਤਨ ਸਜਾਉਣ ਦਾ ਮੰਤਵ ਗੁਰੂ ਸਾਹਿਬ ਦੀ ਸ਼ਹਾਦਤ ਦੇ ਸੰਕਲਪ ਨੂੰ ਦੁਨੀਆਂ ਤੱਕ ਪਹੁੰਚਾਉਣਾ- ਐਡਵੋਕੇਟ ਧਾਮੀ


