ਚੰਡੀਗੜ੍ਹ/ ਜਲੰਧਰ, 26 ਜੁਲਾਈਪਾਰਲੀਮੈਂਟ ਦੇ ਮੌਨਸੂਨ ਸ਼ੈਸ਼ਨ ਦਾ ਪਹਿਲਾ ਹਫਤਾ ਭਾਵੇਂ ਹੰਗਾਮਿਆਂ ਦੀ ਭੇਂਟ ਚੜ੍ਹ ਗਿਆ ਪਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਦੌਰਾਨ ਕਈ ਗੰਭੀਰ ਮੁੱਦਿਆਂ ਨੂੰ ਪਾਰਲੀਮੈਂਟ ਵਿੱਚ ਉਠਾਉਣ ਲਈ ਚਾਰਾਜੋਈ ਕੀਤੀ ਹੈ। ਮੌਨਸੂਨ ਸ਼ੈਸ਼ਨ ਦੌਰਾਨ ਸੰਤ ਸੀਚੇਵਾਲ ਨੇ ਹੜ੍ਹਾਂ ਨੂੰ ਰੋਕਣ, ਜੰਗਲਾਤ ਹੇਠ ਰਕਬਾ ਵਧਾਉਣ, ਸਿਹਤ ਸਹੂਲਤਾਂ ਤੇ ਆਮ ਲੋਕਾਂ ਦੀ ਸਹਾਇਤਾ, ਖਤਮ ਹੋ ਰਹੀਆਂ ਛੋਟੀਆਂ ਨਦੀਆਂ ਨੂੰ ਬਚਾਉਣ, ਡੇਅਰੀਆਂ, ਵਾਤਾਵਰਣ ਅਤੇ ਹਵਾਈ ਸੇਵਾਵਾਂ ਨਾਲ ਜੁੜੇ ਕਈ ਮੁੱਦਿਆਂ ਨੂੰ ਉਭਾਰਿਆ ਸੀ। ਸੰਤ ਸੀਚੇਵਾਲ ਵੱਲੋਂ ਇਹਨਾਂ ਗੰਭੀਰ ਮੁੱਦਿਆ ਨੂੰ ਸ਼ੈਸ਼ਨ ਦੌਰਾਨ ਪੁੱਛੇ ਜਾਣ ਵਾਲੇ ਲਿਖਤੀ ਸਵਾਲਾਂ ਵਿੱਚ ਪਾਇਆ ਹੋਇਆ ਸੀ।ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਸੰਤ ਸੀਚੇਵਾਲ ਵੱਲੋਂ ਪੁੱਛੇ ਸੁਆਲ ਦਾ ਜੁਆਬ ਦਿੰਦਿਆ ਦੱਸਿਆ ਗਿਆ ਕਿ ਸਰਕਾਰ ਉਡੇ ਦੇਸ਼ ਕਾ ਆਮ ਨਾਗਿਰਕ (ਓਡਾਨ) ਤਹਿਤ ਖੇਤਰੀ ਹਵਾਈ ਸੰਪਰਕ ਨੂੰ ਵਧਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਮੰਤਰਾਲੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਓਡਾਨ ਤਹਿਤ ਹਵਾਈ ਯਾਤਰਾ ਆਮ ਲੋਕਾਂ ਲਈ ਪਹੁੰਚਯੋਗ ਬਣਾਉਣਾ ਲਈ ਪੰਜਾਬ ਵਿੱਚ ਆਦਮਪੁਰ, ਲੁਧਿਆਣਾ, ਪਠਾਨਕੋਟ ਅਤੇ ਬਠਿੰਡਾ ਨੂੰ ਜੋੜਨ ਵਾਲੇ 34 ਰੂਟ ਚਾਲੂ ਕੀਤੇ ਗਏ ਹਨ। ਉਹਨਾਂ ਇਹ ਵੀ ਦੱਸਿਆ ਕਿ ਬਿਆਸ ਅਤੇ ਪਟਿਆਲਾ ਨੂੰ ਖੇਤਰੀ ਸੰਪਰਕ ਤਹਿਤ ਜੋੜਨ ਲਈ ਬੋਲੀ ਲਗਾਈ ਗਈ ਹੈ।ਇਸੇ ਤਰ੍ਹਾਂ ਜਲਵਾਯੂ ਪਰਿਵਰਤਨ ਦਾ ਕੁਦਰਤੀ ਸਰੋਤਾਂ ਤੇ ਪੈ ਰਹੇ ਪ੍ਰਭਾਵਾਂ ਨੂੰ ਲੈ ਕੇ ਪੁੱਛੇ ਸੁਆਲ ਦਾ ਜਲ ਸ਼ਕਤੀ ਮੰਤਰਾਲੇ ਨੇ ਜੁਆਬ ਦਿੰਦਿਆ ਦੱਸਿਆ ਕਿ ਮੰਤਰਾਲਾ ਹਰ ਪੱਖ ਤੋਂ ਇਸ ਨਾਲ ਨਜ਼ਿੱਠਣ ਲਈ ਯਤਨ ਕਰ ਰਿਹਾ ਹੈ। ਸੰਤ ਸੀਚੇਵਾਲ ਵੱਲੋਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਪੰਜਾਬ ਤੇ ਦੇਸ਼ ਦੇ ਆਮ ਲੋਕਾਂ ਤੱਕ ਪਹੁੰਚਯੋਗ ਬਣਾਉਣ ਤੇ ਗਰੀਬ ਲੋਕਾਂ ਦੀ ਮਦੱਦ ਕਰਨ ਲਈ ਵੀ ਸੁਆਲ ਪੁਛਿਆ। ਜਿੱਥੇ ਜੁਆਬ ਵਿੱਚ ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਆਯੂਸ਼ ਤੇ ਹੋਰ ਕਈ ਸਕੀਮਾਂ ਤਹਿਤ ਸਰਕਾਰ ਸਿਹਤ ਸਹੂਲਤਾਂ ਨੂੰ ਬੇਹਤਰ ਕਰਨ ਅਤੇ ਆਮ ਲੋਕਾਂ ਲਈ ਪਹੁੰਚਯੋਗ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਡੇਅਰੀਆਂ ਦੇ ਗੋਹੇ ਅਤੇ ਰਹਿੰਦ ਖੂਹੰਦ ਨੂੰ ਲੈ ਕੇ ਪਸ਼ੂ ਪਾਲਣ ਮੰਤਰਾਲੇ ਨੂੰ ਪੁਛੇ ਜੁਆਬ ਵਿੱਚ ਸਰਕਾਰ ਨੇ ਦੱਸਿਆ ਕਿ ਸਬੰਧਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ/ਪ੍ਰਦੂਸ਼ਣ ਕੰਟਰੋਲ ਕਮੇਟੀਆਂ/ਸਥਾਨਕ ਸੰਸਥਾਵਾਂ ਜਾਂ ਕਾਰਪੋਰੇਸ਼ਨਾਂ ਨੂੰ ਗਊਆਂ ਦੇ ਗੋਹੇ ਅਤੇ ਗੰਦੇ ਪਾਣੀ ਦੇ ਸਹੀ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਨਿਯਮਤ ਤੌਰ ‘ਤੇ ਨਿਗਰਾਨੀ ਦੇ ਹੁਕਮ ਦਿੱਤੇ ਹਨ। ਜੇਕਰ ਕੋਈ ਡੇਅਰੀ ਫਾਰਮ ਜਾਂ ਗਊਸ਼ਾਲਾ,ਜਲ 1974, ਹਵਾ ਐਕਟ 1981, ਜਾਂ ਵਾਤਾਵਰਣ ਐਕਟ 1986 ਦੇ ਵਾਤਾਵਰਣ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ, ਤਾਂ ਕਾਰਵਾਈ ਕੀਤੀ ਜਾਂਦੀ ਹੈ।ਇਸੇ ਤਰ੍ਹਾਂ ਉਹਨਾਂ ਵਿਦੇਸ਼ ਮੰਤਰਾਲੇ ਨੂੰ ਰੂਸ ਆਰਮੀ ਵਿੱਚ ਫਸੇ ਭਾਰਤੀਆਂ ਦਾ, ਦੇਸ਼ ਵਿੱਚ ਜੰਗਲਾਤ ਹੇਠ ਰਕਬੇ ਦੀ ਮੌਜੂਦਾ ਸਥਿਤੀ ਤੇ ਇਸਨੂੰ ਵਧਾਉਣ ਲਈ ਕੋਸ਼ਿਸ਼ਾਂ ਸਮੇਤ ਕਬਾਇਲੀ ਖੇਤਰਾਂ ਵਿੱਚ ਵਨ ਧਨ ਵਿਕਾਸ ਕੇਂਦਰਾਂ ਨੂੰ ਲੈ ਕੇ ਸੁਆਲ ਪੁੱਛੇ। ਇਸੇ ਤਰ੍ਹਾਂ ਰੇਲ ਗੱਡੀਆਂ ਵਿੱਚ ਭੀੜ ਦੇ ਕਾਰਣ ਤੇ ਇਹਨਾਂ ਦੇ ਹੱਲ ਲਈ ਸੁਆਲ ਕੀਤਾ।ਸੰਤ ਸੀਚੇਵਾਲ ਨੇ ਦੱਸਿਆ ਕਿ ਉਹਨਾਂ ਸਿਫਰ ਕਾਲ ਰਾਹੀ ਨੈਸ਼ਨਲ ਹਾਈਵੇਅ ਨੰ. 44 ਜਿੱਥੋਂ ਕਾਲਾ ਸੰਘਿਆ ਡਰੇਨ ਤੇ ਬੁੱਢਾ ਦਰਿਆ ਹੇਠੋਂ ਦੀ ਲੰਘਦੇ ਹਨ।ਅਜਿਹੇ ਭੱਖਦੇ ਮੁੱਦੇ ਨੂੰ ਉਠਾੳਣ ਦੀ ਭਰਪੂਰ ਕੋਸ਼ਿਸ਼ ਕੀਤੀ,ਪਰ ਹੰਗਾਮਿਆ ਕਾਰਣ ਉਹ ਇਹ ਮੁੱਦਾ ਨਹੀ ਉਠਾ ਪਾਏ। ਉਹਨਾਂ ਦੱਸਿਆ ਕਿ ਕਾਲਾ ਸੰਘਿਆ ਡਰੇਨ ਤੇ ਕਲਵਰਟ ਦਾ ਡਿਜ਼ਾਇਨ ਗਲਤ ਬਣਨ ਅਤੇ ਬੁੱਢੇ ਦਰਿਆ ਤੇ ਨਵੇਂ ਪੁਲਾਂ ਦੇ ਨਿਰਮਾਣ ਦੌਰਾਨ ਮਲਬਾ ਨਾ ਚੁਕਣ ਕਾਰਣ ਇੱਥੇ ਹੜ੍ਹਾਂ ਦਾ ਖਤਰਾ ਬਣਿਆ ਰਹਿੰਦਾ ਹੈ ਤੇ ਲੋਕਾਂ ਨੂੰ ਬਹੁਤ ਮੁਸ਼ਿਕਲਾਂ ਆ ਰਹੀਆਂ ਹਨ। ਸੰਤ ਸੀਚੇਵਾਲ ਨੇ ਇਹ ਵੀ ਕਿ ਆਉਣ ਵਾਲੇ ਦਿਨਾਂ ਸ਼ੈਸ਼ਨ ਦੌਰਾਨ ਪੰਜਾਬ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਉਠਾਵਾਂਗੇ।
Trending
- ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਆਇਆ ਹਰਕਤ ’ਚ
- ਮਰਹੂਮ ਵਾਈ. ਪੂਰਨ ਕੁਮਾਰ ਆਈਪੀਐਸ ਦੀ ‘ਅੰਤਿਮ ਅਰਦਾਸ’ ‘ਤੇ ਸ਼ਰਧਾਂਜਲੀ ਭੇਟ-ਸਪੀਕਰ
- ਭਾਜਪਾ ਸਰਕਾਰ ‘ਤੇ Rahul Gandhi ਚੁੱਕੇ ਸਵਾਲ
- ‘ਆਪ ਦੀ ਸਰਕਾਰ, ਆਪ ਦਾ ਵਿਧਾਇਕ’: ਮਾਨ ਅਤੇ ਸਿਸੋਦੀਆ ਨੇ ਹਰਮੀਤ ਸੰਧੂ ਲਈ ਮੰਗਿਆ ਸਮਰਥਨ, ਕਿਹਾ- ਵਿਕਾਸ ਦੀ ਰਫ਼ਤਾਰ ਹੋਵੇਗੀ ਦੁੱਗਣੀ
- ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ‘ਤੇ ਸੈਮੀਨਾਰ ਰੋਕਣਾ ਬੇਹੱਦ ਮੰਦਭਾਗਾ, ਪੀਯੂ ਪ੍ਰਸ਼ਾਸਨ ਆਪਣਾ ਫੈਸਲਾ ਵਾਪਸ ਲਵੇ: ਮਲਵਿੰਦਰ ਕੰਗ
- ਮੁੱਖ ਮੰਤਰੀ ਨੇ ਕਿਸਾਨਾਂ ਲਈ ਕਣਕ ਦੇ ਮੁਫ਼ਤ ਬੀਜ ਦੇ 7 ਟਰੱਕਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
- ਨਸ਼ਾ ਛੁਡਾਉਣ ਸਬੰਧੀ ਯਤਨਾਂ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ 30 ਵਿਅਕਤੀਆਂ ਨੂੰ ਨਸ਼ਾ ਛੱਡਣ ਦਾ ਇਲਾਜ ਲੈਣ ਲਈ ਰਾਜ਼ੀ ਕੀਤਾ
- ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦੀ ਨਗਰ ਕੀਰਤਨ ਸਜਾਉਣ ਦਾ ਮੰਤਵ ਗੁਰੂ ਸਾਹਿਬ ਦੀ ਸ਼ਹਾਦਤ ਦੇ ਸੰਕਲਪ ਨੂੰ ਦੁਨੀਆਂ ਤੱਕ ਪਹੁੰਚਾਉਣਾ- ਐਡਵੋਕੇਟ ਧਾਮੀ


