**ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ।**ਜ਼ਿਲ੍ਹੇ ਵਿੱਚ ਕੱਲ੍ਹ ਹੋਣ ਵਾਲੀ ਨਗਰ ਕੌਂਸਲਾਂ ਚੋਣਾਂ ਦੀ ਗਿਣਤੀ ਦੀ ਮੀਡੀਆ ਕਵਰੇਜ ਲਈ ਕੇਵਲ ਐਕਰੀਡੇਸ਼ਨ ਅਤੇ ਪੀਲਾ ਪ੍ਰੈਸ ਸ਼ਨਾਖ਼ਤੀ ਕਾਰਡ ਧਾਰਕ ਪੱਤਰਕਾਰਾਂ ਨੂੰ ਹੀ ਅਧਿਕਾਰਤ ਕੀਤਾ ਗਿਆ ਹੈ।**ਇਸ ਸਬੰਧ ਵਿੱਚ ਸਮੂਹ ਮੀਡੀਆ ਸਾਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਉਕਤ ਸ਼ਨਾਖ਼ਤੀ ਕਾਰਡਾਂ ਦੇ ਆਧਾਰ ’ਤੇ ਗਿਣਤੀ ਕੇਂਦਰਾਂ ਵਿੱਚ ਦਾਖਲ ਹੋ ਸਕਦੇ ਹਨ। *ਗਿਣਤੀ ਕੇਂਦਰ ਦੇ ਅੰਦਰ ਕਿਸੇ ਵੀ ਕਿਸਮ ਦੀ ਵੀਡੀਓਗ੍ਰਾਫੀ ਜਾਂ ਫੋਟੋਗ੍ਰਾਫੀ ਸਬੰਧਤ ਰਿਟਰਨਿੰਗ ਅਫ਼ਸਰ ਦੀ ਆਗਿਆ ਨਾਲ ਹੀ ਹੋਵੇਗੀ।**ਨਗਰ ਕੌਂਸਲਾਂ ਲਈ ਗਿਣਤੀ ਕੇਂਦਰ ਇਸ ਪ੍ਰਕਾਰ ਹਨ:* ਨਗਰ ਕੌਂਸਲ, ਖੰਨਾ ਲਈ ਗਿਣਤੀ ਕੇਂਦਰ ਏ.ਐਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਮਲੇਰਕੋਟਲਾ ਰੋਡ, ਖੰਨਾ ਹੈ। ਨਗਰ ਕੌਂਸਲ, ਸਮਰਾਲਾ ਲਈ ਗਿਣਤੀ ਕੇਂਦਰ ਮਾਲਵਾ ਕਾਲਜ, ਬੌਂਦਲੀ, ਸਮਰਾਲਾ ਹੈ। ਨਗਰ ਕੌਂਸਲ, ਦੋਰਾਹਾ ਲਈ ਗਿਣਤੀ ਕੇਂਦਰ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ, ਦੋਰਾਹਾ ਹੈ। ਨਗਰ ਕੌਂਸਲ, ਪਾਇਲ ਲਈ ਗਿਣਤੀ ਕੇਂਦਰ ਜੀ.ਐਸ.ਐਸ.ਐਸ (ਲੜਕੇ), ਪਾਇਲ ਹੈ। ਨਗਰ ਕੌਂਸਲ, ਜਗਰਾਓਂ ਲਈ ਗਿਣਤੀ ਕੇਂਦਰ ਐਲ.ਆਰ ਡੀ.ਏ.ਵੀ ਕਾਲਜ, ਜਗਰਾਓਂ ਹੈ। ਨਗਰ ਕੌਂਸਲ, ਰਾਏਕੋਟ ਲਈ ਗਿਣਤੀ ਕੇਂਦਰ ਸਵਾਮੀ ਗੰਗਾ ਗਿਰੀ ਸੀਨੀਅਰ ਸੈਕੰਡਰੀ ਸਕੂਲ, ਗੋਂਦਵਾਲ ਵਿਖੇ ਹੋਵੇਗੀ।
Trending
- ਜ਼ਿਲ੍ਹਾ ਪੱਧਰ ’ਤੇ ਪੋਸ਼ਣ ਮਾਹ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ
- ਡੇਅਰੀ ਵਿਕਾਸ ਵਿਭਾਗ ਨੇ ਦੁੱਧ ਉਤਪਾਦਕਾਂ ਨੂੰ ਵਿਭਾਗ ਦੀਆਂ ਸਕੀਮਾਂ ਬਾਰੇ ਕਰਵਾਇਆ ਜਾਣੂੰ
- ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਉਪ-ਚੇਅਰਮੈਨ ਹਰਦੀਪ ਗਿੱਲ ਨੇ ਕੀਤੀ ਸਮੀਖਿਆ ਮੀਟਿੰਗ
- ਚੇਅਰਮੈਨ ਗਿੱਲ ਵੱਲੋਂ ਪਿੰਡ ਜਾਂਗਪੁਰ ’ਚ ਹਾਈਟੈਕ ਸਪੋਰਟਸ ਪਾਰਕ ਦਾ ਦੌਰਾ
- ਲੁਧਿਆਣਾ ਵਿੱਚ ਜਨਗਣਨਾ ਗਣਨਾ ਦੇ ਪੜਾਅ-II ਲਈ ਫੀਲਡ ਟ੍ਰੇਨਰਾਂ ਦੀ ਸਿਖਲਾਈ ਸ਼ੁਰੂ
- ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਕੇਂਦਰੀ, ਬੋਰਸਟਲ ਤੇ ਜਨਾਨਾ ਜੇਲ੍ਹ ਦਾ ਦੌਰਾ
- ਪੰਜਾਬ ਸਰਕਾਰ ਵੱਲੋਂ ਉਦਯੋਗ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਨਾਮੀ ਕੰਪਨੀਆਂ ਨਾਲ ਨਿਰੰਤਰ ਕੀਤਾ ਜਾ ਰਿਹਾ ਰਾਬਤਾ – ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ
- ਵਿਗਿਆਨਕ ਅਤੇ ਟਿਕਾਊ ਪਸ਼ੂ ਪਾਲਣ ਤਕਨੀਕਾਂ ਅਪਣਾਉਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਹੋਵੇਗਾ ਵਾਧਾ: ਹਰਪ੍ਰੀਤ ਸੰਧੂ*


