ਹੋਂਦ ਚਿੱਲੜ… ਇਕ ਐਸਾ ਨਾਮ ਜੋ ਅੱਜ ਵੀ ਸਿੱਖ ਕੌਮ ਦੀ ਰੂਹ ਨੂੰ ਕੰਬਾ ਦਿੰਦਾ ਹੈ। ਉਹ ਧਰਤੀ ਜਿੱਥੇ 1984 ਦੇ ਨਰਸੰਘਾਰ ਦੌਰਾਨ 32 ਨਿਰਦੋਸ਼ ਸਿੱਖਾਂ ਨੂੰ ਬੇਰਹਮੀ ਨਾਲ ਕੋਹ-ਕੋਹ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 2 ਸਾਲ ਦੇ ਮਾਸੂਮ ਬੱਚਿਆਂ ਤੋਂ ਲੈ ਕੇ 70 ਸਾਲ ਦੇ ਬਜ਼ੁਰਗਾਂ ਤੱਕ—ਕਿਸੇ ਨੂੰ ਵੀ ਨਹੀਂ ਬਖ਼ਸ਼ਿਆ ਗਿਆ।ਉਸੇ ਖੂਨ ਨਾਲ ਰੰਗੀ ਧਰਤੀ ‘ਤੇ 3 ਫਰਵਰੀ ਨੂੰ ਸਵੇਰੇ 10 ਵਜੇ ਸ਼ਹੀਦਾਂ ਦੀ ਯਾਦ ਵਿੱਚ ਗੁਰਬਾਣੀ ਦਾ ਪਾਠ ਅਤੇ ਅਰਦਾਸ ਕੀਤੀ ਜਾਵੇਗੀ। 42 ਸਾਲਾਂ ਬਾਅਦ ਵੀ ਜਦੋਂ ਇਨਸਾਫ਼ ਨਹੀਂ ਮਿਲਿਆ, ਤਾਂ ਹੁਣ ਗੁਰਬਾਣੀ ਦੀ ਅਵਾਜ਼ ਰਾਹੀਂ ਜ਼ਮੀਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਇਲ ਹਲਕੇ ਤੋਂ ਵਿਧਾਇਕ ਅਤੇ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਭਰੇ ਗਲੇ ਨਾਲ ਕਿਹਾ ਕਿ ਹੋਂਦ ਚਿੱਲੜ ਉਹ ਥਾਂ ਹੈ ਜਿੱਥੇ ਭੀੜ ਨੇ 2 ਸਾਲ ਦੇ ਮਾਸੂਮ ਬੱਚੇ ਨੂੰ ਕੰਧ ਨਾਲ ਪਟਕਾ ਪਟਕਾ ਕੇ ਮਾਰ ਦਿੱਤਾ,ਸੀ, ਜਿੱਥੇ 70 ਸਾਲ ਦੇ ਬਜ਼ੁਰਗਾਂ ‘ਨੂੰ ਵੀ ਨਹੀਂ ਬਖਸ਼ਿਆ ਤੇ ਤੇਲ ਪਾ ਕੇ ਉਨ੍ਹਾਂ ਨੂੰ ਜ਼ਿੰਦਾ ਸਾੜਿਆ ਗਿਆ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕਤਲ ਨਹੀਂ ਸਨ, ਇਹ ਮਨੁੱਖਤਾ ਦਾ ਕਤਲ ਸੀ।ਗਿਆਸਪੁਰਾ ਨੇ ਦਰਦ ਸਾਂਝਾ ਕਰਦਿਆਂ ਭਰੇ ਗਲੇ ਵਿੱਚ ਕਿਹਾ ਕਿ 42 ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਅਦਾਲਤਾਂ ਵੱਲੋਂ ਸਿਰਫ਼ ਤਰੀਖਾਂ ਹੀ ਮਿਲ ਰਹੀਆਂ ਹਨ। ਨਾ ਦੋਸ਼ੀਆਂ ਨੂੰ ਸਜ਼ਾ ਮਿਲੀ, ਨਾ ਹੀ ਸ਼ਹੀਦਾਂ ਦੀਆਂ ਆਤਮਾਵਾਂ ਨੂੰ ਸੂਕੂਨ ।ਉਨ੍ਹਾਂ ਕਿਹਾ ਕਿ ਪੰਜਾਬ–ਹਰਿਆਣਾ ਹਾਈਕੋਰਟ ਦੀ ਚੁੱਪ, ਕਾਂਗਰਸ ਦਾ ਖੂਨੀ ਪੰਜਾ ਅਤੇ ਭਾਜਪਾ ਦਾ ਦੋਹਰਾ ਮਖੌਟਾ—ਤਿੰਨੇ ਹੀ ਇਨਸਾਫ਼ ਦੇ ਰਾਹ ਵਿੱਚ ਰੁਕਾਵਟ ਬਣੇ ਹੋਏ ਹਨ।ਉਨ੍ਹਾਂ ਐਲਾਨ ਕੀਤਾ ਕਿ ਇਸ ਸਮਾਗਮ ਦੌਰਾਨ ਉਹ ਸਾਰੀਆਂ ਉਹਨਾਂ ਥਾਵਾਂ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ ਜਿੱਥੇ ਦਰਿੰਦਗੀ ਦੀ ਹੱਦਾਂ ਪਾਰ ਹੋਈਆਂ—ਉਹ ਕੰਧ, ਜਿੱਥੇ ਮਾਸੂਮ ਬੱਚੇ ਦੀ ਜਾਨ ਲਈ ਗਈ, ਅਤੇ ਉਹ ਜਗ੍ਹਾ, ਜਿੱਥੇ ਬਜ਼ੁਰਗਾਂ ਨੂੰ ਅੱਗ ਦੀ ਭੇਟ ਚੜ੍ਹਾਇਆ ਗਿਆ। ਇਹ ਸਭ ਕੁਝ ਲੋਕਾਂ ਨੂੰ ਦਿਖਾ ਕੇ ਅਦਾਲਤਾਂ ਅਤੇ ਸੱਤਾ ਵਿੱਚ ਬੈਠੇ ਲੋਕਾਂ ਦੇ ਜ਼ਮੀਰ ਨੂੰ ਝੰਝੋੜਿਆ ਜਾਵੇਗਾ।ਗਿਆਸਪੁਰਾ ਨੇ ਕਿਹਾ ਕਿ ਸ਼ਹੀਦਾਂ ਦੇ ਸਨਮੁੱਖ ਗੁਰਬਾਣੀ ਪਾਠ ਅਤੇ ਅਰਦਾਸ ਕਰਕੇ ਇਨਸਾਫ਼ ਦੀ ਅਵਾਜ਼ ਨੂੰ ਹੋਰ ਬੁਲੰਦ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਇਨਸਾਫ਼ ਨਾ ਦੇਣ ਵਾਲਿਆਂ ਅਤੇ ਭਾਜਪਾ ਦੇ ਖ਼ਿਲਾਫ਼ ਰੋਸ ਵਜੋਂ ਪੁਤਲਾ ਸਾੜ ਕੇ ਆਪਣਾ ਗੁੱਸਾ ਦਰਜ ਕਰਵਾਇਆ ਜਾਵੇਗਾ।ਉਨ੍ਹਾਂ ਕਿਹਾ, “ਅਸੀਂ ਸਵਾਲ ਪੁੱਛਾਂਗੇ—ਕੀ ਇਹੀ ਅਜ਼ਾਦ ਭਾਰਤ ਹੈ? ਜਿੱਥੇ ਮਾਸੂਮਾਂ ਦੇ ਕਾਤਲ ਅਜੇ ਵੀ ਆਜ਼ਾਦ ਹਨ ਅਤੇ ਸ਼ਹੀਦਾਂ ਦੇ ਵਾਰਸ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ।”ਹੋਂਦ ਚਿੱਲੜ ਦਾ ਇਹ ਸਮਾਗਮ ਸਿਰਫ਼ ਇੱਕ ਯਾਦਗਾਰ ਨਹੀਂ, ਸਗੋਂ 42 ਸਾਲਾਂ ਤੋਂ ਦਬੀ ਹੋਈ ਚੀਖ ਦਾ ਐਲਾਨ ਹੋਵੇਗਾ—ਇਨਸਾਫ਼ ਲੈ ਕੇ ਰਹਿਣ ਦੀ ਕਸਮ।
Trending
- ਜ਼ਿਲ੍ਹਾ ਪੱਧਰ ’ਤੇ ਪੋਸ਼ਣ ਮਾਹ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ
- ਡੇਅਰੀ ਵਿਕਾਸ ਵਿਭਾਗ ਨੇ ਦੁੱਧ ਉਤਪਾਦਕਾਂ ਨੂੰ ਵਿਭਾਗ ਦੀਆਂ ਸਕੀਮਾਂ ਬਾਰੇ ਕਰਵਾਇਆ ਜਾਣੂੰ
- ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਉਪ-ਚੇਅਰਮੈਨ ਹਰਦੀਪ ਗਿੱਲ ਨੇ ਕੀਤੀ ਸਮੀਖਿਆ ਮੀਟਿੰਗ
- ਚੇਅਰਮੈਨ ਗਿੱਲ ਵੱਲੋਂ ਪਿੰਡ ਜਾਂਗਪੁਰ ’ਚ ਹਾਈਟੈਕ ਸਪੋਰਟਸ ਪਾਰਕ ਦਾ ਦੌਰਾ
- ਲੁਧਿਆਣਾ ਵਿੱਚ ਜਨਗਣਨਾ ਗਣਨਾ ਦੇ ਪੜਾਅ-II ਲਈ ਫੀਲਡ ਟ੍ਰੇਨਰਾਂ ਦੀ ਸਿਖਲਾਈ ਸ਼ੁਰੂ
- ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਕੇਂਦਰੀ, ਬੋਰਸਟਲ ਤੇ ਜਨਾਨਾ ਜੇਲ੍ਹ ਦਾ ਦੌਰਾ
- ਪੰਜਾਬ ਸਰਕਾਰ ਵੱਲੋਂ ਉਦਯੋਗ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਨਾਮੀ ਕੰਪਨੀਆਂ ਨਾਲ ਨਿਰੰਤਰ ਕੀਤਾ ਜਾ ਰਿਹਾ ਰਾਬਤਾ – ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ
- ਵਿਗਿਆਨਕ ਅਤੇ ਟਿਕਾਊ ਪਸ਼ੂ ਪਾਲਣ ਤਕਨੀਕਾਂ ਅਪਣਾਉਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਹੋਵੇਗਾ ਵਾਧਾ: ਹਰਪ੍ਰੀਤ ਸੰਧੂ*


