ਖੰਨਾ, 2 ਨਵੰਬਰ:
ਪੰਜਾਬ ਦੇ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਤਰਨਪ੍ਰੀਤ ਸਿੰਘ ਸੌਂਦ ਨੇ ਮਾਰਨਿੰਗ ਵਾਕਰ ਕਲੱਬ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਕਲੱਬ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਬੜੇ ਪਿਆਰ ਅਤੇ ਸਤਿਕਾਰ ਨਾਲ ਨਿੱਘਾ ਸਵਾਗਤ ਕੀਤਾ ਗਿਆ। ਮੁਲਾਕਾਤ ਦੌਰਾਨ ਮੰਤਰੀ ਸੌਂਦ ਆਪਣੇ ਬਚਪਨ ਦੀਆਂ ਯਾਦਾਂ ਵਿੱਚ ਗੁਆਚੇ ਨਜ਼ਰ ਆਏ ਅਤੇ ਉਨ੍ਹਾਂ ਨੇ ਕਲੱਬ ਦੇ ਮੈਂਬਰਾਂ ਨਾਲ ਪੁਰਾਣੇ ਸਮੇਂ ਦੀਆਂ ਕਈ ਯਾਦਾਂ ਸਾਂਝੀਆਂ ਕੀਤੀਆਂ।

ਇਸ ਮੌਕੇ ਭਾਵੁਕ ਹੁੰਦਿਆਂ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਉਹ ਆਪਣੇ ਦਾਦਾ ਜੀ ਦੀ ਉਂਗਲ ਫੜ ਕੇ ਵੀ ਇਸ ਕਲੱਬ ਵਿੱਚ ਆਇਆ ਕਰਦੇ ਸਨ। ਅੱਜ ਇੱਥੇ ਆ ਕੇ ਬਚਪਨ ਦੀਆਂ ਉਹ ਪਿਆਰੀਆਂ ਯਾਦਾਂ ਮੁੜ ਤਾਜ਼ਾ ਹੋ ਗਈਆਂ ਹਨ। ਉਨ੍ਹਾਂ ਨੇ ਕਲੱਬ ਦੇ ਮੈਂਬਰਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਅਤੇ ਉਨ੍ਹਾਂ ਵਿਚਕਾਰ ਬੈਠ ਕੇ ਕਲੱਬ ਦੀ ਖ਼ਾਸ ਚਾਹ ਦੀਆਂ ਚੁਸਕੀਆਂ ਦਾ ਆਨੰਦ ਵੀ ਮਾਣਿਆ।

ਜ਼ਿਕਰਯੋਗ ਹੈ ਕਿ ਮਾਰਨਿੰਗ ਵਾਕਰ ਕਲੱਬ ਸਿਰਫ਼ ਸੈਰ ਕਰਨ ਵਾਲਿਆਂ ਦਾ ਸਮੂਹ ਨਹੀਂ, ਸਗੋਂ ਪਿਆਰ, ਦੋਸਤੀ, ਹਾਸੇ-ਮਜ਼ਾਕ ਅਤੇ ਆਪਸੀ ਭਾਈਚਾਰੇ ਨਾਲ ਜੁੜਿਆ ਇੱਕ ਖੂਬਸੂਰਤ ਪਰਿਵਾਰ ਹੈ। ਕਲੱਬ ਦੇ ਸਾਰੇ ਮੈਂਬਰ 60 ਸਾਲ ਤੋਂ ਵੱਧ ਉਮਰ ਦੇ ਹਨ, ਪਰ ਉਨ੍ਹਾਂ ਦਾ ਜੋਸ਼ ਅਤੇ ਜ਼ਿੰਦਗੀ ਜਿਊਣ ਦਾ ਅੰਦਾਜ਼ ਨੌਜਵਾਨਾਂ ਲਈ ਵੀ ਪ੍ਰੇਰਣਾਦਾਇਕ ਹੈ। ਸਾਰੇ ਮੈਂਬਰ ਆਪਣੀ ਜ਼ਿੰਦਗੀ ਖੁਸ਼ੀਆਂ, ਹਾਸੇ-ਮਜ਼ਾਕ ਅਤੇ ਚੜ੍ਹਦੀ ਕਲਾ ਨਾਲ ਬਤੀਤ ਕਰ ਰਹੇ ਹਨ।

ਕਲੱਬ ਦੀ ਰੋਜ਼ਾਨਾ ਦੀ ਦਿਨਚਰਿਆ ਵੀ ਕਾਫ਼ੀ ਦਿਲਚਸਪ ਹੈ। ਸਵੇਰੇ ਕਰੀਬ 6 ਵੱਜ ਕੇ 20 ਮਿੰਟ ‘ਤੇ ਸੈਰ ਕਰਨ ਤੋਂ ਬਾਅਦ ਸਾਰੇ ਮੈਂਬਰ ਇਕੱਠੇ ਬੈਠਦੇ ਹਨ ਅਤੇ ਚਾਹ-ਪਾਣੀ ਦੇ ਨਾਲ ਗੱਲਬਾਤ, ਹਾਸੇ-ਮਜ਼ਾਕ ਅਤੇ ਆਪਣੇ ਤਜਰਬੇ ਸਾਂਝੇ ਕਰਦੇ ਹਨ। ਉਨ੍ਹਾਂ ਦੀ ਇਹ ਨਿਯਮਤ ਮਿਲਣੀ ਨਾ ਸਿਰਫ਼ ਸਰੀਰਕ ਸਿਹਤ, ਸਗੋਂ ਮਾਨਸਿਕ ਖੁਸ਼ੀ ਅਤੇ ਸਮਾਜਿਕ ਸਾਂਝ ਦਾ ਵੀ ਸਾਧਨ ਬਣੀ ਹੋਈ ਹੈ।

ਮਾਰਨਿੰਗ ਵਾਕਰ ਕਲੱਬ ਦੇ ਪ੍ਰਧਾਨ ਗੁਰਵੀਰ ਸਿੰਘ ਸੇਖੋਂ ਅਤੇ ਸਮੂਹ ਮੈਂਬਰਾਂ ਨੇ ਕੈਬਨਿਟ ਮੰਤਰੀ ਸੌਂਦ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਆਪਣੇ ਪੁਰਾਣੇ ਸਮੇਂ ਅਤੇ ਯਾਦਾਂ ਨਾਲ ਜੁੜੇ ਇਸ ਸਥਾਨ ‘ਤੇ ਪਹੁੰਚਣਾ ਕਲੱਬ ਲਈ ਬੇਹੱਦ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ।

*ਇਹ ਮੈਂਬਰ ਰਹੇ ਮੌਜੂਦ*: ਮਾਰਨਿੰਗ ਵਾਕਰ ਕਲੱਬ ਦੇ ਪ੍ਰਧਾਨ ਗੁਰਵੀਰ ਸਿੰਘ ਸੇਖੋਂ ਤੋਂ ਇਲਾਵਾ ਰਾਜ ਕੁਮਾਰ ਮੈਹਰੋ, ਅਮਰੀਕ ਸਿੰਘ ਭੱਟੀ, ਅਮਰੀਸ਼ ਮਿੱਤਲ, ਬਲਦੇਵ ਸਿੰਘ, ਗੁਰਮੀਤ ਸਿੰਘ, ਪ੍ਰਿੰਸੀਪਲ ਮੋਹਨ ਸਿੰਘ, ਫੋਰਮੈਨ ਸੋਹਨ ਲਾਲ, ਦਰਸ਼ਨ ਸੋਮਲ, ਜਰਨੈਲ ਸਿੰਘ, ਕੇ. ਦੀਪ ਸਿੰਘ ਅਤੇ ਪਰਮਿੰਦਰ ਸਿੰਘ ਹਾਜ਼ਰ ਰਹੇ।

ਇਸ ਮੌਕੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੇ ਨਾਲ ਆਮ ਆਦਮੀ ਪਾਰਟੀ ਦੀ ਟੀਮ ਵਿੱਚ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਜਤਿੰਦਰ ਪਾਠਕ, ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ, ਮੀਤ ਪ੍ਰਧਾਨ ਕਰਮਜੀਤ ਸਿਫ਼ਤੀ, ਓਐਸਡੀ ਕਰਨ ਅਰੋੜਾ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਪੀਏ ਮਹੇਸ਼ ਕੁਮਾਰ, ਦਫ਼ਤਰ ਇੰਚਾਰਜ ਪੁਨੀਤ ਖੱਟਰ, ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਲਖਵੀਰ ਸਿੰਘ ਗਿੱਲ, ਸੀਨੀਅਰ ਆਗੂ ਵਿਕਾਸ ਅਗਰਵਾਲ, ਲਵਲੇਸ਼ ਅਰੋੜਾ, ਕੌਂਸਲਰ ਨਿਸ਼ੂ ਕਪਿਲਾ, ਰੋਹਿਤ ਅਗਰਵਾਲ, ਅਮਰਜੀਤ ਸਿੰਘ, ਪ੍ਰਭਜੀਤ ਸਿੰਘ, ਦਰਸ਼ਨ ਸਿੰਘ, ਕੌਂਸਲਰ ਮਨੀ ਸ਼ਰਮਾ ਅਤੇ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਰਹੇ।

ਇਹ ਮੁਲਾਕਾਤ ਸਿਰਫ਼ ਇੱਕ ਰਸਮੀ ਦੌਰਾ ਨਹੀਂ, ਸਗੋਂ ਬਚਪਨ ਦੀਆਂ ਯਾਦਾਂ, ਰਿਸ਼ਤਿਆਂ ਦੀ ਮਿਠਾਸ ਅਤੇ ਆਪਸੀ ਆਪਣੇਪਣ ਨੂੰ ਮੁੜ ਤਾਜ਼ਾ ਕਰਨ ਵਾਲਾ ਯਾਦਗਾਰ ਪਲ ਬਣ ਗਈ।

Share.
Leave A Reply