ਨਕੋਦਰ (ਜਲੰਧਰ) 6 ਮਈ : ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ, ਨਕੋਦਰ ਵਿਖੇ ਵੱਖ-ਵੱਖ ਟਰੇਡਾਂ ਲਈ ਆਰਜ਼ੀ ਤੌਰ ’ਤੇ ਗੈਸਟ ਫੈਕਲਟੀ ਇੰਸਟਰਕਟਰ ਰੱਖੇ ਜਾਣੇ ਹਨ।
ਮੈਂਬਰ ਸਕੱਤਰ, ਇੰਸਟੀਚਿਊਟ ਮੈਨੇਜਮੈਂਟ ਕਮੇਟੀ ਸ਼ਕਤੀ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ, ਨਕੋਦਰ ਵਿਖੇ ਸੈਸ਼ਨ 2026-27 ਦੌਰਾਨ ਇਲੈਕਟ੍ਰੀਸ਼ੀਅਨ, ਫਿਟਰ, ਵੈਲਡਰ, ਰੈਫਰਿਜਰੇਸ਼ਨ ਅਤੇ ਏਅਰ ਕੰਡੀਸ਼ਨਿੰਗ, ਪਲੰਬਰ, ਮਕੈ. ਟਰੈਕਟਰ ਟਰੇਡਾਂ ਲਈ ਆਰਜ਼ੀ ਤੌਰ ’ਤੇ ਗੈਸਟ ਫੈਕਲਟੀ ਇੰਸਟਰਕਟਰ ਰੱਖੇ ਜਾਣੇ ਹਨ, ਜਿਨ੍ਹਾਂ ਨੂੰ 15,000 ਰੁਪਏ ਪ੍ਰਤੀ ਮਹੀਨਾ ਉੱਕਾ-ਪੁੱਕਾ ਮਾਣ-ਭੇਟਾ/ਤਨਖਾਹ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਅਸਾਮੀ ਲਈ ਲੋੜੀਂਦੀ ਯੋਗਤਾ ਡਾਇਰੈਕਟਰ ਜਨਰਲ ਟ੍ਰੇਨਿੰਗ, ਭਾਰਤ ਸਰਕਾਰ ਦੀ ਵੈਬਸਾਈਟ https://dgt.gov.in/en/cts-details ਅਨੁਸਾਰ ਹੋਵੇਗੀ। ਉਨ੍ਹਾਂ ਦੱਸਿਆ ਇੰਟਰਵਿਊ ਸਰਕਾਰੀ ਆਈ.ਟੀ.ਆਈ., ਨਕੋਦਰ ਵਿਖੇ 22 ਮਈ 2026 ਨੂੰ ਸਵੇਰੇ 11 ਵਜੇ ਹੋਵੇਗੀ। ਚਾਹਵਾਨ ਉਮੀਦਵਾਰ, ਜੋ ਉਕਤ ਆਸਾਮੀ ਲਈ ਲੋੜੀਂਦੀਆਂ ਸ਼ਰਤਾਂ ਪੂਰੀਆ ਕਰਦੇ ਹੋਣ, ਆਪਣੀ ਯੋਗਤਾ ਅਤੇ ਤਜਰਬੇ ਨਾਲ ਸਬੰਧਤ ਅਸਲ ਦਸਤਾਵੇਜ਼ ਸਮੇਤ ਸਾਫ਼ ਅਤੇ ਪੜ੍ਹਨਯੋਗ ਕਾਪੀਆਂ (ਸਵੈ ਤਸਦੀਕ) ਨਾਲ ਲੈ ਕੇ ਆਉਣ।
Trending
- ਜ਼ਿਲ੍ਹਾ ਪੱਧਰ ’ਤੇ ਪੋਸ਼ਣ ਮਾਹ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ
- ਡੇਅਰੀ ਵਿਕਾਸ ਵਿਭਾਗ ਨੇ ਦੁੱਧ ਉਤਪਾਦਕਾਂ ਨੂੰ ਵਿਭਾਗ ਦੀਆਂ ਸਕੀਮਾਂ ਬਾਰੇ ਕਰਵਾਇਆ ਜਾਣੂੰ
- ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਉਪ-ਚੇਅਰਮੈਨ ਹਰਦੀਪ ਗਿੱਲ ਨੇ ਕੀਤੀ ਸਮੀਖਿਆ ਮੀਟਿੰਗ
- ਚੇਅਰਮੈਨ ਗਿੱਲ ਵੱਲੋਂ ਪਿੰਡ ਜਾਂਗਪੁਰ ’ਚ ਹਾਈਟੈਕ ਸਪੋਰਟਸ ਪਾਰਕ ਦਾ ਦੌਰਾ
- ਲੁਧਿਆਣਾ ਵਿੱਚ ਜਨਗਣਨਾ ਗਣਨਾ ਦੇ ਪੜਾਅ-II ਲਈ ਫੀਲਡ ਟ੍ਰੇਨਰਾਂ ਦੀ ਸਿਖਲਾਈ ਸ਼ੁਰੂ
- ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਕੇਂਦਰੀ, ਬੋਰਸਟਲ ਤੇ ਜਨਾਨਾ ਜੇਲ੍ਹ ਦਾ ਦੌਰਾ
- ਪੰਜਾਬ ਸਰਕਾਰ ਵੱਲੋਂ ਉਦਯੋਗ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਨਾਮੀ ਕੰਪਨੀਆਂ ਨਾਲ ਨਿਰੰਤਰ ਕੀਤਾ ਜਾ ਰਿਹਾ ਰਾਬਤਾ – ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ
- ਵਿਗਿਆਨਕ ਅਤੇ ਟਿਕਾਊ ਪਸ਼ੂ ਪਾਲਣ ਤਕਨੀਕਾਂ ਅਪਣਾਉਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਹੋਵੇਗਾ ਵਾਧਾ: ਹਰਪ੍ਰੀਤ ਸੰਧੂ*


