ਲੋਹੀਆਂ ਖਾਸ (ਜਲੰਧਰ), 6 ਜੂਨ : ਇੰਸਟੀਚਿਊਟ ਮੈਨੇਂਜਮੈਂਟ ਕਮੇਟੀ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ, ਲੋਹੀਆਂ ਖਾਸ ਵੱਲੋਂ ਵੱਖ-ਵੱਖ ਟਰੇਡਾਂ ਲਈ ਗੈਸਟ ਫੈਕਲਟੀ ਇੰਸਟਰਕਟਰਾਂ ਦੀ ਠੇਕੇ ਦੇ ਆਧਾਰ ‘ਤੇ ਆਰਜ਼ੀ ਤੌਰ ‘ਤੇ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।ਇੰਸਟੀਚਿਊਟ ਕਮੇਟੀ ਮੈਂਬਰ ਸਕੱਤਰ ਰੁਪਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲੈਕਟ੍ਰਿਸ਼ਨ,ਪਲੰਬਰ, ਵੈਲਡਰ, ਫਿਟਰ ਅਤੇ ਮੈਕੇਨਿਕ ਇਲੈਕਟ੍ਰਿਕ ਵ੍ਹੀਕਲ ਟਰੇਡਾ ਲਈ ਗੈਸਟ ਫੈਕਲਟੀ ਇੰਸਟਰਕਟਰਾਂ ਦੀ ਠੇਕੇ ਦੇ ਆਧਾਰ ‘ਤੇ ਆਰਜ਼ੀ ਤੌਰ ‘ਤੇ ਨਿਯੁਕਤੀ ਕੀਤੀ ਜਾਣੀ ਹੈ।ਉਨ੍ਹਾਂ ਕਿਹਾ ਕਿ ਉਪਰੋਕਤ ਅਸਾਮੀਆਂ ਲਈ ਜ਼ਰੂਰੀ ਯੋਗਤਾਵਾਂ ਅਤੇ ਤਜ਼ੁਰਬੇ ਸਬੰਧੀ ਜਾਣਕਾਰੀ ਡਾਇਰੈਕਟਰ ਜਨਰਲ ਆਫ ਟ੍ਰੇਨਿੰਗ ਵਿਭਾਗ ਦੀ ਵੈੱਬਸਾਇਟ http://dgt.gov.in/cts.details ਉੱਪਰ ਉਪਲੱਬਧ ਹੈ। ਯੋਗ ਉਮੀਦਵਾਰ ਆਪਣੇ ਅਸਲ ਦਸਤਾਵੇਜ਼ ਅਤੇ ਸਵੈ ਪ੍ਰਮਾਣਿਤ ਫੋਟੋ ਕਾਪੀਆਂ ਦੇ ਨਾਲ 9 ਜੂਨ 2026 ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਅਤੇ ਕਾਰੋਬਾਰ ਬਿਊਰੋ, ਜਲੰਧਰ ਵਿਖੇ ਹੋਣ ਵਾਲੀ ਇੰਟਰਵਿਊ ਵਿੱਚ ਸ਼ਾਮਿਲ ਹੋ ਸਕਦੇ ਹਨ।
Trending
- ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਕੇਂਦਰੀ, ਬੋਰਸਟਲ ਤੇ ਜਨਾਨਾ ਜੇਲ੍ਹ ਦਾ ਦੌਰਾ
- ਪੰਜਾਬ ਸਰਕਾਰ ਵੱਲੋਂ ਉਦਯੋਗ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਨਾਮੀ ਕੰਪਨੀਆਂ ਨਾਲ ਨਿਰੰਤਰ ਕੀਤਾ ਜਾ ਰਿਹਾ ਰਾਬਤਾ – ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ
- ਵਿਗਿਆਨਕ ਅਤੇ ਟਿਕਾਊ ਪਸ਼ੂ ਪਾਲਣ ਤਕਨੀਕਾਂ ਅਪਣਾਉਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਹੋਵੇਗਾ ਵਾਧਾ: ਹਰਪ੍ਰੀਤ ਸੰਧੂ*
- ਲਾਲ ਚੰਦ ਕਟਾਰੂ ਚੱਕ ਅਤੇ ਬਰਿੰਦਰ ਕੁਮਾਰ ਗੋਇਲ ਵਲੋਂ ਸਾਬਕਾ ਮੰਤਰੀ ਚੁਨੀ ਲਾਲ ਭਗਤ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ
- ਪੀ.ਐਮ. ਸ਼੍ਰੀ ਸਕੀਮ ਤਹਿਤ ਪ੍ਰਿੰਸੀਪਲ ਸਕੱਤਰ ਰਾਹੁਲ ਤਿਵਾੜੀ ਨੇ ਸਮਰਾਲਾ ਅਤੇ ਮਾਛੀਵਾੜਾ ਦੇ ਸਰਕਾਰੀ ਸਕੂਲਾਂ ਦਾ ਕੀਤਾ ਨਿਰੀਖਣ
- ਦੌਰਾਨ ਵੱਖ ਵੱਖ ਪਿੰਡਾਂ ਨੂੰ ਗਰਾਂਟਾਂ ਅਤੇ ਕੱਚੇ ਮਕਾਨਾਂ ਦੇ ਵੰਡੇ ਗਏ ਚੈੱਕ
- ਡਿਪਟੀ ਮੇਅਰ ਜੌਹਰ ਵੱਲੋਂ ਵਾਰਡ ਨੰਬਰ 40 ਵਿੱਚ 25 ਐਚ.ਪੀ. ਦਾ ਟਿਊਬਵੈੱਲ ਲਗਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ
- ਪੰਜਾਬ ਨੇ ਬਿਨਾਂ ਕਿਸੇ ਬਿਜਲੀ ਕੱਟ ਦੇ 17,423 ਮੈਗਾਵਾਟ ਦੀ ਹੁਣ ਤੱਕ ਦੀ ਸਭ ਤੋਂ ਵੱਧ ਬਿਜਲੀ ਮੰਗ ਕੀਤੀ ਪੂਰੀ ਗਈ: ਤਰੁਨਪ੍ਰੀਤ ਸਿੰਘ ਸੌਂਦ


