ਸੋਮਵਾਰ ਦੁਪਹਿਰ ਕਿਸੇ ਕੰਮ ਡੀਸੀ ਦਫਤਰ ਪਹੁੰਚੇ 60 ਸਾਲਾ ਅੰਮ੍ਰਿਤਧਾਰੀ ਨੇ ਖ਼ੁਦ ਨੂੰ ਅੱਗ ਲਗਾ ਲਈ। ਅੱਗ ਲੱਗਦਿਆਂ ਹੀ ਬਜ਼ੁਰਗ ਸੜ ਕੇ ਸੁਆਹ ਹੋ ਗਿਆ। ਨੇੜੇ ਖੜ੍ਹੇ ਪੁਲਿਸ ਮੁਲਾਜ਼ਮ ਤਮਾਸ਼ਾ ਦੇਖਦੇ ਰਹੇ। ਜਦੋਂਕਿ ਆਮ ਲੋਕਾਂ ਨੇ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ। 60 ਫੀਸਦ ਝੁਲਸ ਜਾਣ ਕਾਰਨ ਬਜ਼ੁਰਗ ਦੀ ਹਾਲਤ ਨਾਜ਼ੁਕ ਹੋ ਗਈ। ਉਸ ਨੂੰ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਲਿਜਾਇਆ ਗਿਆ।
ਡੀਸੀ ਦਫ਼ਤਰ ਸਾਹਮਣੇ ਕੰਮ ਕਰਦੇ ਨਾਨਕ ਸਿੰਘ ਨੇ ਦੱਸਿਆ ਕਿ ਡੀਸੀ ਦਫ਼ਤਰ ਦੇ ਬਾਹਰ ਆ ਕੇ ਇਕ ਬਜ਼ੁਰਗ ਵਿਅਕਤੀ ਨੇ ਆਪਣੇ ਉੱਤੇ ਪੈਟਰੋਲ ਪਾ ਕੇ ਅੱਗ ਲਗਾ ਲਈ। ਡੀਸੀ ਦਫ਼ਤਰ ਦੇ ਗੇਟ ’ਤੇ ਚਾਰ ਪੁਲਿਸ ਮੁਲਾਜ਼ਮ ਤਾਇਨਾਤ ਸਨ। ਲੋਕਾਂ ਨੇ ਉਕਤ ਪੁਲਿਸ ਮੁਲਾਜ਼ਮਾਂ ਤੋਂ ਮਦਦ ਮੰਗੀ ਪਰ ਉਹ ਮੂਕ ਦਰਸ਼ਕ ਬਣੇ ਰਹੇ। ਲੋਕਾਂ ਦੀ ਭੀੜ ਤੁਰੰਤ ਡੀਸੀ ਦਫ਼ਤਰ ਕੰਪਲੈਕਸ ਦੇ ਬਾਹਰ ਦੌੜੀ ਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਨਾਨਕ ਸਿੰਘ ਨੇ ਦੌੜ ਕੇ ਡੀਸੀ ਦਫ਼ਤਰ ‘ਚੋਂ ਅੱਗ ਬੁਝਾਊ ਯੰਤਰ ਲਿਆ ਕੇ ਅੱਗ ’ਤੇ ਕਾਬੂ ਪਾਉਣ ‘ਚ ਭੂਮਿਕਾ ਨਿਭਾਈ। ਇਸ ਦੌਰਾਨ ਬਜ਼ੁਰਗ ਦੀ ਹਾਲਤ ਗੰਭੀਰ ਹੋ ਗਈ।