ਜਲੰਧਰ, 19 ਅਗਸਤ : ਸਹਿ-ਸਿੱਖਿਆ ਵਾਲੇ ਰਿਹਾਇਸ਼ੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ (ਸ਼ਾਹਕੋਟ) ਵਿਖੇ ਵਿਦਿਅਕ ਵਰ੍ਹੇ 2026-27 ਲਈ ਖਾਲੀ ਸੀਟਾਂ ਲਈ ਨੌਂਵੀਂ ਅਤੇ ਗਿਆਰਵੀਂ ਜਮਾਤ ਦੇ ਦਾਖ਼ਲੇ ਲਈ ਆਨਲਾਈਨ ਦਾਖ਼ਲਾ ਫਾਰਮ ਭਰਨ ਦੀ ਆਖਰੀ ਮਿਤੀ 23 ਸਤੰਬਰ 2025 ਹੈ।
ਲੇਟਰਲ ਐਂਟਰੀ ਚੋਣ ਪ੍ਰੀਖਿਆ 7 ਫਰਵਰੀ 2026 ਨੂੰ ਹੋਵੇਗੀ। ਉਮੀਦਵਾਰ ਇਸ ਪ੍ਰੀਖਿਆ ਲਈ ਕੇਵਲ ਆਨਲਾਈਨ ਦਾਖਲਾ ਪੋਰਟਲ ਰਾਹੀਂ ਅਪਲਾਈ ਕਰ ਸਕਦੇ ਹਨ। 9ਵੀਂ ਕਲਾਸ ਲਈ ਆਨਲਾਈਨ ਰਜਿਸਟ੍ਰੇਸ਼ਨ ਲਈ ਲਿੰਕ https://cbseitms.nic.in/2025/nvsix_9 ਅਤੇ 11ਵੀਂ ਕਲਾਸ ਲਈ ਲਿੰਕ https://cbseitms.nic.in/2025/nvsxi_11 ਹੈ।
ਇਸ ਚੋਣ ਪ੍ਰੀਖਿਆ ਵਿੱਚ ਜ਼ਿਲ੍ਹਾ ਜਲੰਧਰ ਦੇ ਕਿਸੇ ਵੀ ਸਰਕਾਰੀ/ਮਾਨਤਾ ਪ੍ਰਾਪਤ ਸਕੂਲ ਵਿੱਚ ਨਿਯਮਿਤ ਤੌਰ ‘ਤੇ ਪੜ੍ਹਦੇ ਵਿਦਿਆਰਥੀ ਯੋਗ ਹਨ।