ਲੁਧਿਆਣਾ, 18 ਜੁਲਾਈ (000) – ਕੈਬਿਨਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਕੁਲਦੀਪ ਸਿੰਘ ਜਸੋਵਾਲ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ਵਲੋਂ ਸਿਖਿਆਰਥੀਆਂ ਲਈ ਚਲਾਏ ਜਾ ਰਹੀ 2 ਹਫਤੇ ਦੀ ਡੇਅਰੀ ਸਿਖਲਾਈ ਦੇ ਚੌਥੇ ਬੈਚ ਦੇ ਸਮਾਪਤ ਹੋਣ ‘ਤੇ ਸਿਖਿਆਰਥੀਆਂ ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਬੀਜਾ ਵਿਖੇ ਸਰਟੀਫਿਕੇਟਾਂ ਦੀ ਵੰਡ ਸੀਨੀਅਰ ਕਾਰਜਕਾਰੀ ਅਫਸਰ ਕਮ ਇੰਚਾਰਜ ਡੇਅਰੀ ਸਿਖਲਾਈ ਅਤੇ ਵਿਸਥਾਰ ਸੇਵਾ ਕੇਂਦਰ ਬੀਜਾ (ਲੁਧਿਆਣਾ) ਦਲਬੀਰ ਕੁਮਾਰ ਵਲੋਂ ਕੀਤੀ ਗਈ।ਇਸ ਮੌਕੇ ਭਾਗ ਲੈਣ ਵਾਲੇ ਸਿਖਿਆਰਥੀਆਂ ਨੂੰ ਵੱਧ ਤੋਂ ਵੱਧ ਵਿਭਾਗੀ ਸਕੀਮਾਂ ਦਾ ਲਾਹਾ ਲੈਣ ਲਈ ਪ੍ਰੇਰਿਤ ਕੀਤਾ ਗਿਆ।
ਸੀਨੀਅਰ ਕਾਰਜਕਾਰੀ ਅਫਸਰ ਨੇ ਦੱਸਿਆ ਕਿ ਵਿਭਾਗ ਵਲੋਂ 2,5,10,20 ਪਸੂਆਂ ਦੇ ਡੇਅਰੀ ਯੂਨਿਟ ਬਣਾਉਣ ‘ਤੇ ਲੋਨ ਕੇਸ ਕਰਵਾ ਕੇ ਸਬਸਿਡੀ ਦਿਵਾਈ ਜਾਂਦੀ ਹੈ। ਇਸ ਤੋਂ ਇਲਾਵਾ ਵਿਭਾਗ ਵਲੋਂ ਮਿਲਕਿੰਗ ਮਸੀਨ, ਫੌਡਰ ਹਾਰਵੈਸਟਰ ‘ਤੇ ਸਬਸਿਡੀ ਸਰਕਾਰ ਤੋਂ ਪ੍ਰਾਪਤ ਹੋਣ ‘ਤੇ ਜਾਰੀ ਕਰਵਾਈ ਜਾਂਦੀ ਹੈ।ਇਹ ਸਿਖਲਾਈ ਪ੍ਰੋਗਰਾਮ ਤਹਿਤ ਜ਼ਿਲ੍ਹਾ ਲੁਧਿਆਣਾ, ਪਟਿਆਲਾ, ਫਤਹਿਗੜ੍ਹ ਸਾਹਿਬ ਅਤੇ ਮਲੇਰਕੋਟਲਾ ਦੇ ਸਿਖਿਆਰਥੀਆਂ ਨੂੰ ਟ੍ਰੇਨਿੰਗ ਕਰਵਾਈ ਗਈ।ਦਲਬੀਰ ਕੁਮਾਰ ਨੇ ਦੱਸਿਆ ਕਿ ਡੇਅਰੀ ਸਿਖਲਾਈ ਦਾ ਪੰਜਵਾ ਬੈਚ 21 ਜੁਲਾਈ, 2025 ਤੋਂ ਚਲਾਇਆ ਜਾ ਰਿਹਾ ਹੈ, ਚਾਹਵਾਨ ਸਿਖਿਆਰਥੀ ਆਪਣੇ ਜਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਦੇ ਦਫਤਰ ਫਾਰਮ ਭਰਕੇ ਟ੍ਰੇਨਿੰਗ ਵਿੱਚ ਭਾਗ ਲੈ ਸਕਦੇ ਹਨ।ਸਰਟੀਫਿਰੇਟ ਵੰਡ ਸਮਾਰੌਹ ਦੌਰਾਨ ਦਲਬੀਰ ਕੁਮਾਰ ਸੀਨੀਅਰ ਕਾਰਜਕਾਰੀ ਅਫਸਰ ਬੀਜਾ, ਹਰਵਿੰਦਰ ਸਿੰਘ ਕਲਰਕ, ਹਰਿੰਦਰ ਸਿੰਘ ਸਟੈਨੋ, ਰਾਜਨ ਡੀ.ਡੀ.ਆਈ-2 ਤੇ ਹੋਰ ਹਾਜ਼ਰ ਸਨ। ਵਧੇਰੇ ਜਾਣਕਾਰੀ ਲਈ 01628-264566 ਜਾਂ 81461-00543 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।