ਚੰਡੀਗੜ੍ਹ, 1 ਜੁਲਾਈ-ਹਰਿਆਣਾ ਸਰਕਾਰ ਨੇ ਸੂਰਜਮੁਖੀ ਦੀ ਖਰੀਦ ਦਾ ਸਮਾਂ 3 ਦਿਨ ਹੋਰ ਵਧਾਉਂਦੇ ਹੋਏ ਕਿਸਾਨਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਹੁਣ ਸੂਰਜਮੁਖੀ ਦੀ ਖਰੀਦ 3 ਜੁਲਾਈ ਤੱਕ ਹੋ ਸਕੇਗੀ।
ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਸਾਲ ਜੂਨ ਮਹੀਨੇ ਵਿੱਚ ਬਰਸਾਤ ਹੋਣ ਕਾਰਨ ਸੂਰਜਮੁਖੀ ਫਸਲ ਦੀ ਦੇਰੀ ਨਾਲ ਕਟਾਈ ਹੋਈ ਜਿਸ ਦਾ ਨਤੀਜਾ ਕਿਸਾਨਾਂ ਵੱਲੋਂ ਫਸਲ ਮੰਡੀ ਵਿੱਚ ਘੱਟੋ ਘੱਟ ਮੁੱਲ ‘ਤੇ ਵੇਚਣ ਲਈ ਦੇਰੀ ਹੋਈ ਹੈ। ਕਿਸਾਨਾਂ ਦੇ ਹੱਕ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਨੂੰ ਰਾਹਤ ਮਿਲੀ ਹੈ। ਰਾਜ ਵਿੱਚ 2 ਖਰੀਦ ਸੰਸਥਾਵਾਂ ਹੈਫੇਡ ਅਤੇ ਹਰਿਆਣਾ ਵੇਅਰ ਹਾਉਸਿੰਗ ਕਾਰਪੋਰੇਸ਼ਨ ਵੱਲੋਂ ਸੂਰਜਮੁਖੀ ਦੀ ਖਰੀਦ ਦਾ ਕੰਮ ਕੀਤਾ ਜਾ ਰਿਹਾ ਹੈ। ਸਾਲ 2025-26 ਦੌਰਾਨ ਹੁਣ ਤੱਕ 47300 ਐਮ.ਟੀ ਸੂਰਜਮੁਖੀ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦੋਂਕਿ ਪਿਛਲੇ ਸਾਲ 38903 ਐਮ.ਟੀ ਦੀ ਖਰੀਦ ਹੋਈ ਸੀ।