ਅੱਜ ਖਨੌਰੀ ਬਾਰਡਰ ਤੋਂ ਪੁਲਿਸ ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ ਕਿਸਾਨਾਂ ਨੇ ਪ੍ਰੈੱਸ ਕਾਨਫ਼ਰੰਸ ਕੀਤੀ। ਕਾਨਫ਼ਰੰਸ ਦੌਰਾਨ ਹਰਿਆਣਾ ਦੇ ਕਿਸਾਨ ਆਗੂ ਅਭਿਮਾਨਿਊ ਕੋਹਾੜ ਤੇ ਉਨ੍ਹਾਂ ਦੇ ਨਾਲ ਸੂਬੇ ਦੇ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ। ਕਿਸਾਨ ਆਗੂ ਅਭਿਮਾਨਿਊ ਕੋਹਾੜ ਨੇ ਕਿਹਾ ਕਿ ਇਸ ਮਹਾ ਪੰਚਾਇਤ ਨੂੰ ਜਗਜੀਤ ਸਿੰਘ ਡੱਲੇਵਾਲ ਜੋ 42 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹਨ ਨਾਜ਼ੁਕ ਸਥਿਤੀ ਵਿਖ ਲੋਕਾਂ ਨੂੰ ਸੰਬੋਧਨ ਕੀਤਾ।
ਉਨ੍ਹਾਂ ਕਿਹਾ ਲੋਕਾਂ ਨੇ ਲੋਕਤੰਤਰ ਦੇ ਚੌਥੇ ਥੰਮ ਹੋਣ ਨੂੰ ਬਾਖੂਬੀ ਨਿਭਾਉਂਦੇ ਹੋਏ ਦੁਨੀਆਂ ਦੇ ਕੋਨੇ- ਕੋਨੇ ਤੋਂ ਵੱਖ- ਵੱਖ ਇਸ ਲੋਕ ਮਹਾ ਪੰਚਾਇਤ ਵਿਚ ਪਹੁੰਚੇ। ਕਾਨਫ਼ਰੰਸ ਦੌਰਾਨ ਕਿਸਾਨ ਆਗੂ ਅਭਿਮਾਨਿਊ ਕੋਹਾੜ ਨੇ ਕਿਹਾ ਕਿ ਦੋਹਾਂ ਫੋਰਮਾਂ ਦੀ ਮਹਾ ਪੰਚਾਇਤਾਂ ’ਚ ਆਸ ਨਾਲੋਂ ਵੱਧ ਲੋਕ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਚਾਹੁੰਦੇ ਸਨ ਕਿ ਉਹ ਲੋਕਾਂ ਦੇ ਦਰਸ਼ਨ ਕਰਨ ਸਕਣ। ਉਨ੍ਹਾਂ ਦੱਸਿਆ ਕਿ ਕੱਲ ਵਾਲੀ ਮਹਾ ਪੰਚਾਇਤ ’ਚ ਡੱਲੇਵਾਲ ਜੀ ਨੇ ਕੱਲ 2 ਬੱਸ ਹਾਦਸੇ ਦੌਰਾਨ ਜਾਨ ਗੁਆਉਣ ਵਾਲੀਆਂ ਬੀਬੀਆਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ। ਜੋ ਕਿਸਾਨ ਪਰਿਵਾਰ ਤੋਂ ਆਉਂਦੀਆਂ ਹਨ। ਡੱਲੇਵਾਲ ਜੀ ਨੇ ਪੰਜਾਬ ਸਰਕਾਰ ਨੂੰ ਜ਼ਖ਼ਮੀਆਂ ਦਾ ਢੁੱਕਵਾਂ ਇਲਾਜ ਕਰਵਾਉਣ ਦੀ ਅਪੀਲ ਵੀ ਕੀਤੀ ਹੈ। ਆਗੂਆਂ ਨੇ ਕਿਹਾ ਕਿ ਕੱਲ ਭਾਰੀ ਇਕੱਠ ਨੇ ਮੋਹਰ ਲਗਾਉਣ ਕਾ ਕੰਮ ਕੀਤਾ ਹੈ।