ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਆਖਰੀ ਗੇੜ ਦੀ ਵੋਟਿੰਗ 1 ਜੂਨ ਨੂੰ ਹੋਣੀ ਹੈ, ਜਿਸ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੇ ਨੁਮਾਇੰਦਿਆਂ ਦਰਮਿਆਨ ਬੁੱਧਵਾਰ ਨੂੰ ਮੁੜ ਮੀਟਿੰਗਾਂ ਦਾ ਦੌਰ ਚੱਲਿਆ, ਜਿਸ ਦੇ ਨਤੀਜੇ ਸਾਹਮਣੇ ਆਏ ਹਨ। ਹੁਣ ਸਕਾਰਾਤਮਕ ਨਤੀਜੇ ਬਾਹਰ ਆਏ ਹਨ। ਕਿਸਾਨ ਰੋਸ, ਬੰਦੀ ਸਿੰਘਾਂ ਦੀ ਰਿਹਾਈ ਆਦਿ ਮੁੱਦਿਆਂ ਤੋਂ ਇਲਾਵਾ ਹੁਣ ਅੰਦਰੂਨੀ ਸੂਤਰਾਂ ਅਨੁਸਾਰ ਗਠਜੋੜ ‘ਤੇ ਅੰਤਿਮ ਮੋਹਰ ਲੱਗ ਗਈ ਹੈ ਅਤੇ ਇਹ ਲਗਭਗ ਤੈਅ ਹੈ ਕਿ 8-5 ਜਾਂ 7-6 ਦੇ ਅੰਕੜੇ ‘ਤੇ ਅੰਤਿਮ ਸਹਿਮਤੀ ਬਣ ਜਾਵੇਗੀ। ਸੂਤਰਾਂ ਮੁਤਾਬਕ ਭਾਜਪਾ ਆਪਣੀਆਂ ਰਵਾਇਤੀ 3 ਸੀਟਾਂ ਤੋਂ ਚੋਣ ਲੜੇਗੀ (ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ) ਤੋਂ ਇਲਾਵਾ ਪਟਿਆਲਾ, ਜਲੰਧਰ ਅਤੇ ਲੁਧਿਆਣਾ ਦੀਆਂ 3 ਹੋਰ ਸੀਟਾਂ ‘ਤੇ ਵੀ ਚੋਣ ਲੜਦੀ ਨਜ਼ਰ ਆਵੇਗੀ ਜਦ ਕਿ ਸ਼੍ਰੋਮਣੀ ਅਕਾਲੀ ਦਲ ਹੋਰ 8/7 ਸੀਟਾਂ ‘ਤੇ ਚੋਣ ਲੜੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਜਪਾ ਸ਼੍ਰੀ ਆਨੰਦਪੁਰ ਸੀਟ ‘ਤੇ ਵੀ ਨਜ਼ਰ ਰੱਖ ਰਹੀ ਸੀ, ਜਿੱਥੋਂ ਕਨ੍ਹਈਆ ਮਿੱਤਲ ਦਾ ਨਾਂ ਚਰਚਾ ‘ਚ ਐ ਕਿਉਂਕਿ ਅੰਕੜੇ ਦੱਸਦੇ ਹਨ ਕਿ ਉੱਥੇ ਕਰੀਬ 55% ਵੋਟਰ ਹਿੰਦੂ ਹਨ ਪਰ ਕੁਝ ਕਾਰਨਾਂ ਕਰਕੇ ਹੁਣ ਭਾਜਪਾ ਨੇ ਇਸ ‘ਤੇ ਆਪਣਾ ਅੜੀਅਲ ਰਵੱਈਆ ਛੱਡ ਦਿੱਤਾ ਹੈ। ਉਸ ਦੀ ਥਾਂ ਭਾਜਪਾ ਪ੍ਰਨੀਤ ਕੌਰ ਲਈ ਪਟਿਆਲਾ ਸਮੇਤ ਲੁਧਿਆਣਾ ਤੇ ਜਲੰਧਰ ਵਿੱਚ ਆਪਣਾ ਆਧਾਰ ਕਾਇਮ ਕਰਨਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਇਸ ਗਠਜੋੜ ਕਾਰਨ ਜਲੰਧਰ ਤੋਂ ਸੁਸ਼ੀਲ ਰਿੰਕੂ ਦੇ ਭਾਜਪਾ ‘ਚ ਸ਼ਾਮਲ ਹੋਣ ਦੀਆਂ ਚਰਚਾਵਾਂ ‘ਤੇ ਫਿਲਹਾਲ ਵਿਰਾਮ ਲੱਗ ਗਿਆ ਹੈ। ਦੋਵੇਂ ਸਿਆਸੀ ਪਾਰਟੀਆਂ ਗੋਲਮਾਲ ਨਿਊਜ਼ ਦੀ ਇਸ ਖ਼ਬਰ ਨੂੰ ਜਲਦੀ ਹੀ ਮਨਜ਼ੂਰੀ ਦੇ ਸਕਦੀਆਂ ਹਨ ਅਤੇ ਪ੍ਰੈਸ ਕਾਨਫਰੰਸ ਕਰਕੇ ਹੋਰ ਜਾਣਕਾਰੀ ਸਾਂਝੀ ਕਰ ਸਕਦੀਆਂ ਹਨ। ਇਹ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ।
Trending
- ਐਸ.ਐਮ.ਓ ਡਾ. ਮਨਿੰਦਰ ਸਿੰਘ ਭਸੀਨ ਨੇ 9 ਮਹੀਨਿਆਂ ਅੰਦਰ ਦੂਰਬੀਨ ਨਾਲ 200 ਆਪਰੇਸ਼ਨ ਕਰਕੇ ਬਣਾਇਆ ਰਿਕਾਰਡ, ਲੋਕਾਂ ਨੂੰ 80 ਤੋਂ 90 ਲੱਖ ਦਾ ਮੁਫ਼ਤ ਇਲਾਜ ਮਿਲਿਆ
- ਭਗਵੰਤ ਮਾਨ ਨੇ ਜਥੇਦਾਰ ਸਾਹਿਬ ਨੂੰ ਕੀਤੀ ਅਪੀਲ
- ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ‘ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਕੀਤੇ ਜਾਰੀ
- ਲਗਾਤਾਰ ਵੱਧ ਰਹੀ ਠੰਡ ਅਤੇ ਧੁੰਦ ਨੂੰ ਦੇਖਦਿਆਂ,ਪੰਜਾਬ ਦੇ ਸਕੂਲਾਂ ‘ਚ ਛੁੱਟੀਆਂ ਵਧੀਆਂ
- 17 ਜਨਵਰੀ ਨੂੰ ਪੰਜਾਬ ਦੇ ਇੱਕ ਜ਼ਿਲ੍ਹੇ ‘ਚ ਛੁੱਟੀ ਦਾ ਐਲਾਨ
- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚਲਾਈ ਜਾ ਰਹੀ ‘ਨਸ਼ਾ ਮੁਕਤ ਪੰਜਾਬ’ ਅਤੇ ‘ਨਸ਼ਿਆਂ ਵਿਰੁੱਧ ਨੌਜਵਾਨ’ ਮੁਹਿੰਮ ਸਫ਼ਲਤਾਪੂਰਵਕ ਸਮਾਪਤ
- ਲੋਕਾਂ ਨੂੰ ਬੱਚਿਆਂ ਦੇ ਅਧਿਕਾਰਾਂ, ਸਿੱਖਿਆ ਦੀ ਮਹੱਤਤਾ ਤੇ ਬੱਚਿਆਂ ਨਾਲ ਹੋ ਰਹੇ ਅਪਰਾਧਾਂ ਬਾਰੇ ਵੀ ਕੀਤਾ ਜਾਗਰੂਕ
- ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਮੇਅਰ ਵਿਨੀਤ ਧੀਰ ਦੇ ਪਿਤਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ


