Close Menu
    CT University
    What's Hot

    ਪਿਛਲੇ ਦਹਾਕਿਆਂ ਵਿੱਚ ਜਿੰਨੇ ਡਾਕਟਰ ਭਰਤੀ ਹੋਏ, ਉਨੇ ‘ਆਪ` ਸਰਕਾਰ ਨੇ ਚਾਰ ਸਾਲਾਂ ਵਿੱਚ ਭਰਤੀ ਕੀਤੇ, ਪੰਜਾਬ ਦੀ ਲੰਬੇ ਸਮੇਂ ਤੋਂ ਅਣਗੌਲੀ ਸਿਹਤ ਸੰਭਾਲ ਪ੍ਰਣਾਲੀ ਨੂੰ ਠੀਕ ਕੀਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

    March 20, 2026

    ਸਿਆਸੀ ਦਾਲ ’ਚ ਕੋਕੜੂ ਪੈਣ ਦੇ ਬਾਵਜੂਦ ਨੌਕਰਸ਼ਾਹਾਂ ਦਾ ਰਾਜਨੀਤੀ ’ਚ ਤਰਲੋਮੱਛੀ ਦਾ ਰੁਝਾਨ

    March 20, 2026

    ਜੂਨੀਅਰ ਇੰਜੀਨੀਅਰ ਨੂੰ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ ਵਿਜੀਲੈਂਸ ਬਿਊਰੋ ਨੇ 

    March 20, 2026
    Facebook X (Twitter) Instagram
    Trending
    • ਪਿਛਲੇ ਦਹਾਕਿਆਂ ਵਿੱਚ ਜਿੰਨੇ ਡਾਕਟਰ ਭਰਤੀ ਹੋਏ, ਉਨੇ ‘ਆਪ` ਸਰਕਾਰ ਨੇ ਚਾਰ ਸਾਲਾਂ ਵਿੱਚ ਭਰਤੀ ਕੀਤੇ, ਪੰਜਾਬ ਦੀ ਲੰਬੇ ਸਮੇਂ ਤੋਂ ਅਣਗੌਲੀ ਸਿਹਤ ਸੰਭਾਲ ਪ੍ਰਣਾਲੀ ਨੂੰ ਠੀਕ ਕੀਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
    • ਸਿਆਸੀ ਦਾਲ ’ਚ ਕੋਕੜੂ ਪੈਣ ਦੇ ਬਾਵਜੂਦ ਨੌਕਰਸ਼ਾਹਾਂ ਦਾ ਰਾਜਨੀਤੀ ’ਚ ਤਰਲੋਮੱਛੀ ਦਾ ਰੁਝਾਨ
    • ਜੂਨੀਅਰ ਇੰਜੀਨੀਅਰ ਨੂੰ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ ਵਿਜੀਲੈਂਸ ਬਿਊਰੋ ਨੇ 
    • ਭਾਦਲਾ ਉੱਚਾ ਤੋਂ ਭਾਦਲਾ ਨੀਚਾ ਤੱਕ 30 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਸੜਕ ਦਾ ਚੇਅਰਮੈਨ ਜਗਤਾਰ ਸਿੰਘ ਗਿੱਲ ਨੇ ਕੀਤਾ ਨਿਰੀਖਣ
    • ਅਕਤੂਬਰ 2023 ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਵਿੱਚ ਰੱਖਿਆ ਸੀ ਨੀਂਹ ਪੱਥਰ ਅਤੇ ਅੱਜ ਕੀਤਾ ਉਦਘਾਟਨ
    • ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਲੁਧਿਆਣਾ ਵਿੱਚ 1.74 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਗਿਆ ਉਦਘਾਟਨ
    • ਬਾਗਬਾਨੀ ਵਿਭਾਗ ਲੁਧਿਆਣਾ ਦੇਸ਼ ਭਰ ‘ਚ ਅੱਵਲ
    • ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਨਿਗਮ ਕਮਿਸ਼ਨਰ ਨਾਲ ਮੀਟਿੰਗ
    Facebook X (Twitter) Instagram YouTube
    On PointOn Point
    CT University
    • Home
    • History

      Canada ‘ਚ ਸੈਂਕੜੇ ਪੰਜਾਬੀ ਨੌਜਵਾਨਾਂ ਦਾ ਭਵਿੱਖ ਖਤਰੇ ‘ਚ, PR- ਦੀਆਂ ਸੈਂਕੜੇ ਅਰਜ਼ੀਆਂ ਰੱਦ…

      November 21, 2025

      Punjab Holiday: ਪੰਜਾਬ ‘ਚ 23 ਅਤੇ 24 ਨਵੰਬਰ ਨੂੰ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਸਣੇ ਬੰਦ ਰਹਿਣਗੇ ਸਰਕਾਰੀ ਅਦਾਰੇ

      November 20, 2025

      Canada ‘ਚ ਕੋਣ ਜਿੱਤਿਆ ਕੌਣ ਹਾਰਿਆ ? ਜਗਮੀਤ ਸਿੰਘ ਨੇ ਕਿਉਂ ਦਿੱਤਾ ਅਸਤੀਫਾ ?

      April 30, 2025

      ਆਮੋ ਸਾਹਮਣੇ # ਸੋਸ਼ਲ ਮੀਡੀਆ 2025 – ਸਮਾਜ ਤੇ ਅਸਰ !

      March 17, 2025

      ਮਹਾ ਸ਼ਿਵਰਾਤਰੀ ਤੇ ਮੰਦਰਾਂ ‘ਚ ਲੱਗੀਆਂ ਰੌਣਕਾਂ ਵੇਖੋ ਕਿੰਝ ਸਿਹਰਿਆਂ ਦੇ ਨਾਲ ਸਜਾਏ ਗਏ ਭੋਲੇ ਨਾਥ

      February 27, 2025
    • Elections

       ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣਗੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ: ਜ਼ਿਲ੍ਹਾ ਚੋਣ ਅਫ਼ਸਰ ਮਾਨਸਾ

      November 29, 2025

      ਪੰਜਾਬ ਦੀ Political ਜਮਾਤ ਕੋਲ Vision ਦੀ ਵੱਡੀ ਘਾਟ ਰਹੀ ਐ || ਪ੍ਰੋ. ਹਰਜੇਸ਼ਵਰ ਪਾਲ ਸਿੰਘ ਨਾਲ ਖੁੱਲ੍ਹੀ ਗੱਲਬਾਤ

      March 7, 2025

      ਚੰਡੀਗੜ੍ਹ ਧਰਨੇ ਤੋਂ ਪਹਿਲਾਂ ਪੁਲਿਸ ਨੇ ਚੱਕੇ ਕਿਸਾਨ ਆਗੂ ਜਾਣੋ ਕਿਸਨੂੰ ਕਿੱਥੋਂ ਕੀਤਾ ਗ੍ਰਿਫ਼ਤਾਰ ?

      March 7, 2025

      ਮੇਰੀ ਤਾਂ ਭਾਵਨਾ ਹੈ ਕਿ ਪੰਜਾਬ ਦੇ ਲੋਕ ਸੇਵਾ ਦੇਣ BJP ਨੂੰ – ਸਤਨਾਮ ਸਿੰਘ ਸੰਧੂ MP

      March 3, 2025

      ‘AAP’ ਦੇ ਸੱਤ ਵਿਧਾਇਕਾਂ ਨੇ ਅਸਤੀਫ਼ਾ ਮਾਰਿਆ ਮੱਥੇ ! ਪਾਰਟੀ ਬਣੀ ਪੂਰੀ ਭ੍ਰਿਸ਼ਟ ?

      February 4, 2025
    • Food

      ਕੁੜੀ ਨੇ Order ਕੀਤੀ Veg Biryani ਵਿੱਚੋਂ ਨਿੱਕਲਿਆ ਗ਼ਲਤ ਸਮਾਨ !

      April 7, 2025

      ਚੰਡੀਗੜ੍ਹ ਧਰਨੇ ਤੋਂ ਪਹਿਲਾਂ ਪੁਲਿਸ ਨੇ ਚੱਕੇ ਕਿਸਾਨ ਆਗੂ ਜਾਣੋ ਕਿਸਨੂੰ ਕਿੱਥੋਂ ਕੀਤਾ ਗ੍ਰਿਫ਼ਤਾਰ ?

      March 7, 2025

      ਜਾਣੋ ਕਿਸਾਨਾਂ ਨੇ ਖੇਤੀ ਨੀਤੀ ਬਾਰੇ ਕੀ ਸੁਝਾਅ ਦਿੱਤੇ ? ਕੀ ਪੰਜਾਬ ਸਰਕਾਰ ਕਿਸਾਨਾਂ ਦੇ ਸੁਝਾਅ ਪ੍ਰਵਾਨ ਕਰੇਗੀ ?

      January 13, 2025

      ‘ਸਾਨੂੰ ਤਾਂ ਆਪ ਸਰਕਾਰ ਲੁੱਟ ਰਹੀ ਆ, ਅਸੀਂ ਨੁਕਸਾਨ ਕਿਉਂ ਕਰਾਈਏ’ ਆੜ੍ਹਤੀਆਂ ਨੇ ਰੋਏ ਦੁਖੜੇ

      November 17, 2024

      ਆਪਣੀ ਵਿਧਾਇਕ ‘ਤੇ ਹੀ ਭੜਕ ਉੱਠੇ ਬਜ਼ੁਰਗਝੋਨੇ ਦੀ ਖਰੀਦ ਨਾ ਹੋਣ ਕਾਰਨ ਹੋਗੇ ਤੱਤੇ

      November 13, 2024
    • Weather

      Punjab Weather Today: ਪੰਜਾਬ ‘ਚ ਮੌਸਮ ਦਾ ਮਿਜਾਜ਼: ਦਿਨ ‘ਚ ਧੁੱਪ, ਰਾਤ ਨੂੰ ਠੰਡਾ! AQI ‘ਤੇ ਕੀ ਅਸਰ? ਜਾਣੋ ਤਾਜ਼ਾ ਅਪਡੇਟ!

      November 21, 2025

      ਮੌਸਮ ਵਿਭਾਗ ਵਲੋ Alert ਜਾਰੀ ! || ਗਰਮ ਕੱਪੜੇ ਸਾਂਭ ਕੇ ਰੱਖਣ ਵਾਲੇ ਦੇਖ ਲਓ ਵੀਡਿਓ

      March 17, 2025

      ਸਾਉਣ ਦੇ ਮੀਂਹ ਨੇ ਲੁਧਿਆਣਾ ਕੀਤਾ ਜਲਥਲ, ਲੋਕਾਂ ਦੇ ਘਰਾਂ ‘ਚ ਵੜਿਆ ਪਾਣੀ

      August 20, 2024

      ਬਰਸਾਤ ਦੇ ਪਾਣੀ ਦੇ ਨਾਲ ਡੁੱਬ ਗਿਆ ਪੂਰਾ ਸਕੂਲ, ਵੇਖੋ ਬੱਚਿਆਂ ਦੇ ਭਵਿੱਖ ਦਾ ਕੀ ਹੋਵੇਗਾ ਹਾਲ!

      August 7, 2024

      ਬਰਸਾਤ ਦੇ ਪਾਣੀ ਦੇ ਨਾਲ ਡੁੱਬ ਗਿਆ ਪੂਰਾ ਸਕੂਲ, ਵੇਖੋ ਬੱਚਿਆਂ ਦੇ ਭਵਿੱਖ ਦਾ ਕੀ ਹੋਵੇਗਾ ਹਾਲ!

      August 1, 2024
    • Current Affairs

      ਪਿਛਲੇ ਦਹਾਕਿਆਂ ਵਿੱਚ ਜਿੰਨੇ ਡਾਕਟਰ ਭਰਤੀ ਹੋਏ, ਉਨੇ ‘ਆਪ` ਸਰਕਾਰ ਨੇ ਚਾਰ ਸਾਲਾਂ ਵਿੱਚ ਭਰਤੀ ਕੀਤੇ, ਪੰਜਾਬ ਦੀ ਲੰਬੇ ਸਮੇਂ ਤੋਂ ਅਣਗੌਲੀ ਸਿਹਤ ਸੰਭਾਲ ਪ੍ਰਣਾਲੀ ਨੂੰ ਠੀਕ ਕੀਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

      March 20, 2026

      ਸਿਆਸੀ ਦਾਲ ’ਚ ਕੋਕੜੂ ਪੈਣ ਦੇ ਬਾਵਜੂਦ ਨੌਕਰਸ਼ਾਹਾਂ ਦਾ ਰਾਜਨੀਤੀ ’ਚ ਤਰਲੋਮੱਛੀ ਦਾ ਰੁਝਾਨ

      March 20, 2026

      ਜੂਨੀਅਰ ਇੰਜੀਨੀਅਰ ਨੂੰ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ ਵਿਜੀਲੈਂਸ ਬਿਊਰੋ ਨੇ 

      March 20, 2026

      ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਲੁਧਿਆਣਾ ਵਿੱਚ 1.74 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਗਿਆ ਉਦਘਾਟਨ

      March 20, 2026

      ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਨਿਗਮ ਕਮਿਸ਼ਨਰ ਨਾਲ ਮੀਟਿੰਗ

      March 19, 2026
    On PointOn Point
    Home»Uncategorized»ਅਕਤੂਬਰ 2023 ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਵਿੱਚ ਰੱਖਿਆ ਸੀ ਨੀਂਹ ਪੱਥਰ ਅਤੇ ਅੱਜ ਕੀਤਾ ਉਦਘਾਟਨ
    Uncategorized

    ਅਕਤੂਬਰ 2023 ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਵਿੱਚ ਰੱਖਿਆ ਸੀ ਨੀਂਹ ਪੱਥਰ ਅਤੇ ਅੱਜ ਕੀਤਾ ਉਦਘਾਟਨ

    onpoint channelBy onpoint channelMarch 20, 2026No Comments1 Views
    Facebook Twitter LinkedIn WhatsApp Email
    Share
    Facebook Twitter LinkedIn Email WhatsApp

    ਲੁਧਿਆਣਾ, 20 ਮਾਰਚ :‘ਆਪ’ ਦੀ ਅਗਵਾਈ ਵਾਲੀ ਸਰਕਾਰ ਅਧੀਨ ਪੰਜਾਬ ਦੀ ਉਦਯੋਗਿਕ ਸੁਰਜੀਤੀ ਨੂੰ ਭਰਪੂਰ ਹੁਲਾਰਾ ਮਿਲਿਆ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਵਿੱਚ ਭਾਰਤ ਦੇ ਦੂਜੇ ਸਭ ਤੋਂ ਵੱਡੇ ਪਲਾਂਟ ਦਾ ਉਦਘਾਟਨ ਕੀਤਾ, ਜੋ ਫੈਸਲਾਕੁੰਨ ਨੀਤੀ ਦਾ ਪ੍ਰਤੱਖ ਪ੍ਰਮਾਣ ਹੈ। ਦੇਸ਼ ਵਿੱਚ ਪਹਿਲੀ ਵਾਰ ਹਜ਼ਾਰਾਂ ਨੌਕਰੀਆਂ ਦੇ ਵਾਅਦੇ ਅਤੇ ਗਰੀਨ ਊਰਜਾ-ਸੰਚਾਲਿਤ ਸਟੀਲ ਉਤਪਾਦਨ ਸ਼ੁਰੂ ਹੋਇਆ ਹੈ। ਮੁੱਖ ਮੰਤਰੀ ਨੇ ਪਿਛਲੀਆਂ ਸਰਕਾਰਾਂ ਨੂੰ ਘੇਰਦਿਆਂ ਜ਼ੋਰ ਦੇ ਕੇ ਕਿਹਾ ਕਿ ਜੋ ਉਦਯੋਗ ਕਦੇ ਗਲਤ ਨੀਤੀਆਂ ਕਾਰਨ ਪੰਜਾਬ ਚੋਂ ਬਾਹਰ ਗਏ ਸਨ, ਉਹ ਹੁਣ ਉਦਯੋਗ-ਪੱਖੀ ਸ਼ਾਸਨ ਅਧੀਨ ਵਾਪਸ ਆ ਰਹੇ ਹਨ। 3200 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਵਿੱਚ ਸਥਾਪਿਤ ਇਹ ਪਲਾਂਟ ਪੰਜਾਬ ਦੀ ਉਦਯੋਗਿਕ ਨੁਹਾਰ ਨੂੰ ਬਦਲਣ ਵੱਲ ਵੱਡਾ ਕਦਮ ਹੈ।ਟਾਟਾ ਸਟੀਲ ਦੇ ਦੂਜੇ ਸਭ ਤੋਂ ਵੱਡੇ ਪਲਾਂਟ ਦਾ ਉਦਘਾਟਨ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਇਹ ਇੱਕ ਯਾਦਗਾਰੀ ਦਿਨ ਹੈ ਕਿਉਂਕਿ ਸੂਬੇ ਦੇ ਆਰਥਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਦਾ ਇਤਿਹਾਸ ਰਚਿਆ ਗਿਆ ਹੈ। ਅੱਜ ਪੰਜਾਬ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਇਸ ਇਲੈਕਟ੍ਰਿਕ ਆਰਕ ਫਰਨੇਸ-ਅਧਾਰਤ ਪਲਾਂਟ ਰਾਹੀਂ ਗਰੀਨ ਊਰਜਾ ਦੀ ਵਰਤੋਂ ਕਰਕੇ ਸਟੀਲ ਉਤਪਾਦਨ ਸ਼ੁਰੂ ਕੀਤਾ ਹੈ। ਇਹ ਪੰਜਾਬ ਲਈ ਇਤਿਹਾਸਕ ਤੇ ਵਿਸ਼ੇਸ਼ ਦਿਨ ਹੈ ਕਿਉਂਕਿ ਟਾਟਾ ਸਟੀਲ ਨੇ ਸਿੱਧੇ ਤੌਰ ’ਤੇ 2600 ਤੋਂ 2700 ਪਰਿਵਾਰਾਂ ਅਤੇ ਅਸਿੱਧੇ ਤੌਰ ’ਤੇ 8000-10000 ਪਰਿਵਾਰਾਂ ਦੇ ਭਵਿੱਖ ਨੂੰ ਰੌਸ਼ਨ ਕਰਨ ਦੀ ਜ਼ਿੰਮੇਵਾਰੀ ਲਈ ਹੈ। ਇਹ ਵਿਸ਼ਵ ਪੱਧਰੀ ਪਲਾਂਟ ਅਤਿ-ਆਧੁਨਿਕ ਗਰੀਨ ਊਰਜਾ ਤਕਨਾਲੋਜੀ ਨਾਲ ਲੈਸ ਹੈ।”ਟਾਟਾ ਸਟੀਲ ਟੀਮ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ, “ ਟਾਟਾ ਸਟੀਲ ਵਰਗੀ ਕੰਪਨੀ ਦਾ ਕਿਸੇ ਰਾਜ ਵਿੱਚ ਨਿਵੇਸ਼ ਕਰਨਾ ਉਸ ਦੇ ਭਵਿੱਖ ਵਿੱਚ ਵਿਸ਼ਵਾਸ, ਭਰੋਸੇਯੋਗਤਾ ਨੂੰ ਦਰਸਾਉਂਦਾ ਹੈ। ਟਾਟਾ ਸਟੀਲ ਦੀ ਮੌਜੂਦਗੀ ਸਪੱਸ਼ਟ ਸੰਦੇਸ਼ ਦਿੰਦੀ ਹੈ ਕਿ ਪੰਜਾਬ ਉਦਯੋਗਿਕ ਵਿਕਾਸ ਦੇ ਅਗਲੇ ਪੜਾਅ ਲਈ ਤਿਆਰ ਹੈ। ਇਹ ਨਿਵੇਸ਼ ਸਿਰਫ਼ ਇੱਕ ਪ੍ਰਾਜੈਕਟ ਨਹੀਂ ਹੈ, ਸਗੋਂ ਪੰਜਾਬ ਦੇ ਨੌਜਵਾਨਾਂ, ਸਾਡੇ ਇੰਜੀਨੀਅਰਾਂ, ਸਾਡੇ ਹੁਨਰਮੰਦ ਕਰਮਚਾਰੀਆਂ ਅਤੇ ਪੰਜਾਬ ਦੇ ਨਿਰਮਾਣ ਖੇਤਰ ਨੂੰ ਮਜ਼ਬੂਤ ਬਣਾਉਣ ਦਾ ਸੁਨਹਿਰੀ ਮੌਕਾ ਹੈ।”ਭਵਿੱਖ ਦੇ ਦ੍ਰਿਸ਼ਟੀਕੋਣ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਅੱਗੇ ਕਿਹਾ, “ਪੰਜਾਬ ਹਮੇਸ਼ਾ ਉੱਦਮੀਆਂ ਦੀ ਧਰਤੀ ਰਿਹਾ ਹੈ ਅਤੇ ਲੁਧਿਆਣਾ ਵਰਗੇ ਸ਼ਹਿਰ ਉਨ੍ਹਾਂ ਦੀ ਉੱਦਮੀ ਭਾਵਨਾ, ਸਖ਼ਤ ਮਿਹਨਤ ਅਤੇ ਨਿਰਮਾਣ ਸ਼ਕਤੀ ਲਈ ਵਿਸ਼ਵ ਪੱਧਰ ’ਤੇ ਜਾਣੇ ਜਾਂਦੇ ਹਨ। ਟਾਟਾ ਸਟੀਲ ਪਲਾਂਟ ਵਰਗੀਆਂ ਆਧੁਨਿਕ ਸਹੂਲਤਾਂ ਨਾਲ ਅਸੀਂ ਆਪਣੀ ਵਿਰਾਸਤ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ ਅਤੇ ਪੰਜਾਬ ਨੂੰ ਭਵਿੱਖ ਨਿਰਮਾਣ ਲਈ ਤਿਆਰ ਕਰ ਰਹੇ ਹਾਂ। ਇਹ ਭਾਰਤ ਵਿੱਚ ਟਾਟਾ ਸਟੀਲ ਦਾ ਪਹਿਲਾ ਇਲੈਕਟ੍ਰਿਕ ਆਰਕ ਫਰਨੇਸ-ਅਧਾਰਤ ਪਲਾਂਟ ਹੈ, ਜੋ ਦਰਸਾਉਂਦਾ ਹੈ ਕਿ ਪੰਜਾਬ ਸਿਰਫ਼ ਨਿਵੇਸ਼ ਹੀ ਨਹੀਂ, ਸਗੋਂ ਆਧੁਨਿਕ ਅਤੇ ਭਵਿੱਖ ਲਈ ਤਿਆਰ ਨਿਵੇਸ਼ ਵੀ ਆਕਰਸ਼ਿਤ ਕਰ ਰਿਹਾ ਹੈ। ਅਜਿਹਾ ਉਤਪਾਦਨ ਕੁਸ਼ਲਤਾ, ਸਥਿਰਤਾ ਅਤੇ ਸਰੋਤਾਂ ਦੀ ਬਿਹਤਰ ਵਰਤੋਂ ਵੱਲ ਵਿਸ਼ਵਵਿਆਪੀ ਤਬਦੀਲੀ ਨੂੰ ਦਰਸਾਉਂਦਾ ਹੈ।”ਸਰਕਾਰ ਦੇ ਉਦਯੋਗਿਕ ਦ੍ਰਿਸ਼ਟੀਕੋਣ ਨੂੰ ਦੁਹਰਾਉਂਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਪੰਜਾਬ ਭਾਰਤ ਦੇ ਸਭ ਤੋਂ ਪਸੰਦੀਦਾ ਉਦਯੋਗਿਕ ਸਥਾਨਾਂ ਵਿੱਚੋਂ ਇੱਕ ਬਣੇ। ਅਸੀਂ ਚਾਹੁੰਦੇ ਹਾਂ ਕਿ ਕੰਪਨੀਆਂ ਪੰਜਾਬ ਨੂੰ ਸਿਰਫ਼ ਇੱਕ ਬਾਜ਼ਾਰ ਵਜੋਂ ਹੀ ਨਹੀਂ, ਸਗੋਂ ਇੱਕ ਲੰਬੇ ਸਮੇਂ ਦੇ ਨਿਰਮਾਣ ਭਾਈਵਾਲ ਵਜੋਂ ਦੇਖਣ। ਟਾਟਾ ਗਰੁੱਪ ਵਿਸ਼ਵ ਪੱਧਰ ’ਤੇ ਆਪਣੀ ਸਮਾਜਿਕ ਜ਼ਿੰਮੇਵਾਰੀ ਲਈ ਜਾਣਿਆ ਜਾਂਦਾ ਹੈ ਅਤੇ ਰਤਨ ਟਾਟਾ ਨੇ ਹਮੇਸ਼ਾ ਇਸ ਸਬੰਧ ਵਿੱਚ ਅੱਗੇ ਹੋ ਕੇ ਅਗਵਾਈ ਕੀਤੀ ਹੈ।’’ਨਿੱਜੀ ਉਦਾਹਰਨ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਰਤਨ ਟਾਟਾ ਨੇ ਮੌਨਸੂਨ ਦੌਰਾਨ ਅਵਾਰਾ ਕੁੱਤਿਆਂ ਨੂੰ ਸੰਘਰਸ਼ ਕਰਦੇ ਦੇਖ ਕੇ ਬੰਬੇ ਹਾਊਸ ਵਿਖੇ ਡੌਗ ਸ਼ੈਲਟਰ ਸ਼ੁਰੂ ਕੀਤਾ ਸੀ। ਉਨ੍ਹਾਂ ਨੂੰ ‘ਦੇਸ਼ ਦਾ ਬੇਟਾ’ ਕਹਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਉਨ੍ਹਾਂ ਦਾ ਦੇਹਾਂਤ ਹੋਇਆ ਤਾਂ ਪੂਰੇ ਦੇਸ਼ ਨੇ ਰਾਸ਼ਟਰ ਨਿਰਮਾਣ ਅਤੇ ਦੇਸ਼ ਦਾ ਨਾਂ ਦੁਨੀਆਂ ਭਰ ਵਿੱਚ ਚਮਕਾਉਣ ਲਈ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਗਰੀਨ ਊਰਜਾ ਰਾਹੀਂ ਸਟੀਲ ਉਤਪਾਦਨ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ। ਆਪਣੀ ਜਾਪਾਨ ਫੇਰੀ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਅੱਗੇ ਕਿਹਾ, “ਜਾਪਾਨ ਵਰਗੇ ਦੇਸ਼ ਪਹਿਲਾਂ ਹੀ ਵੱਡੇ ਪੱਧਰ ‘ਤੇ ਗਰੀਨ ਊਰਜਾ ਵੱਲ ਵਧ ਰਹੇ ਹਨ ਅਤੇ ਇਹ ਪ੍ਰੋਜੈਕਟ ਦਰਸਾਉਂਦਾ ਹੈ ਕਿ ਪੰਜਾਬ ਭਵਿੱਖ ਵਿੱਚ ਨਿਵੇਸ਼ ਕਰ ਰਿਹਾ ਹੈ। ਪੰਜਾਬ ਦਾ ਮਜ਼ਬੂਤ ਹਵਾਈ, ਰੇਲ ਅਤੇ ਸੜਕੀ ਸੰਪਰਕ ਇਸ ਨੂੰ ਕਾਰੋਬਾਰ ਲਈ ਇੱਕ ਆਦਰਸ਼ ਸਥਾਨ ਬਣਾਉਂਦਾ ਹੈ। ਅਸੀਂ ਟਾਟਾ ਗਰੁੱਪ ਨਾਲ ਯੂਰਪ ਅਤੇ ਹੋਰ ਪੱਛਮੀ ਦੇਸ਼ਾਂ ਲਈ ਹੋਰ ਉਡਾਣਾਂ ਸ਼ੁਰੂ ਕਰਨ ਦਾ ਮੁੱਦਾ ਉਠਾਇਆ ਹੈ।”ਪੰਜਾਬ ਦੀ ਵਿਰਾਸਤ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਸੂਬਾ ਗੁਰੂਆਂ, ਸੰਤਾਂ, ਪੀਰਾਂ, ਸ਼ਹੀਦਾਂ ਅਤੇ ਦੇਸ਼ ਭਗਤਾਂ ਦੀ ਸੁਭਾਗੀ ਧਰਤੀ ਹੈ, ਜਿੱਥੇ ਨਫ਼ਰਤ ਦੇ ਬੀਜ ਨੂੰ ਛੱਡ ਕੇ ਹਰ ਬੀਜ ਉੱਗ ਸਕਦਾ ਹੈ। ਪੰਜਾਬ ਨੇ ਖੁਰਾਕ ਅਤੇ ਰਾਸ਼ਟਰੀ ਸੁਰੱਖਿਆ ਵਿੱਚ ਅਹਿਮ ਯੋਗਦਾਨ ਪਾਇਆ ਹੈ ਅਤੇ ਇਸ ਨੂੰ ਦੇਸ਼ ਦਾ ‘ਅੰਨਦਾਤਾ’ ਅਤੇ ‘ਖੜਗ ਭੁਜਾ’ ਦਾ ਖਿਤਾਬ ਵੀ ਪ੍ਰਾਪਤ ਹੈ। ਇਸ ਪਲਾਂਟ ਨਾਲ ਸੂਬੇ ਭਰ ਵਿੱਚ ਵੱਡੇ ਪੱਧਰ ‘ਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।ਇਸ ਪ੍ਰਾਜੈਕਟ ਦੇ ਪੱਧਰ ਨੂੰ ਉਜਾਗਰ ਕਰਦਿਆਂ ਉਨ੍ਹਾਂ ਅੱਗੇ ਕਿਹਾ, “ਅੱਜ ਅਸੀਂ ਇਤਿਹਾਸ ਲਿਖ ਰਹੇ ਹਾਂ ਕਿਉਂਕਿ ਟਾਟਾ ਨਾ ਸਿਰਫ਼ ਪੈਸਾ ਨਿਵੇਸ਼ ਕਰ ਰਿਹਾ ਹੈ, ਸਗੋਂ ਆਪਣੀ ਸਾਖ ਵੀ ਪੰਜਾਬ ਦੇ ਨਾਂ ਕਰ ਰਿਹਾ ਹੈ। 115 ਏਕੜ ਵਿੱਚ ਫੈਲੇ ਇਸ ਪਲਾਂਟ ਵਿੱਚ ਨਿਵੇਸ਼ 2,600 ਕਰੋੜ ਰੁਪਏ ਤੋਂ ਵਧ ਕੇ 3,200 ਕਰੋੜ ਰੁਪਏ ਹੋ ਗਿਆ ਹੈ ਅਤੇ ਇਹ 100 ਫੀਸਦ ਸਟੀਲ ਸਕ੍ਰੈਪ ਨੂੰ ਕੱਚੇ ਮਾਲ ਵਜੋਂ ਵਰਤੇਗਾ, ਜਿਸ ਨਾਲ ਇਹ ਵਾਤਾਵਰਣ ਪੱਖੀ ਵੀ ਰਹੇਗਾ। ਟਾਟਾ ਗਰੁੱਪ ਦੀਆਂ ਛੇ ਮਹਾਂਦੀਪਾਂ ਦੇ 100 ਤੋਂ ਵੱਧ ਦੇਸ਼ਾਂ ਵਿੱਚ ਯੂਨਿਟਾਂ ਕਾਰਜਸ਼ੀਲ ਹਨ ਅਤੇ ਇਹਨਾਂ ਵਿੱਚ 10 ਲੱਖ ਤੋਂ ਵੱਧ ਲੋਕ ਕੰਮ ਕਰਦੇ ਹਨ। ਪੰਜਾਬੀ ਇਮਾਨਦਾਰ ਅਤੇ ਸਮਰਪਿਤ ਭਾਵਨਾ ਨਾਲ ਕੰਮ ਵਿੱਚ ਵਿਸ਼ਵਾਸ ਰੱਖਦੇ ਹਨ, ਜਿਨ੍ਹਾਂ ਨੇ ਹਮੇਸ਼ਾ ਉਦਯੋਗ ਅਤੇ ਕਰਮਚਾਰੀਆਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ। ਸੂਬਾ ਸਰਕਾਰ ਵੱਲੋਂ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਵੱਡੇ ਪੱਧਰ ‘ਤੇ ਨਿਵੇਸ਼ ਆਕਰਸ਼ਿਤ ਕੀਤਾ ਜਾ ਰਿਹਾ ਹੈ।”ਪ੍ਰਾਪਤੀਆਂ ਦਾ ਵੇਰਵਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ, “ਪਿਛਲੇ ਚਾਰ ਸਾਲਾਂ ਦੌਰਾਨ 1.58 ਲੱਖ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ, ਜਿਸ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਪੰਜ ਲੱਖ ਤੋਂ ਵੱਧ ਮੌਕੇ ਪੈਦਾ ਹੋਏ ਹਨ। ਸਾਡੀ ਪਹੁੰਚ ਸਰਲ ਹੈ, ਭਾਵ ਸਥਿਰ ਨੀਤੀਆਂ, ਤੇਜ਼ ਫੈਸਲੇ ਅਤੇ ਮਜ਼ਬੂਤ ਉਦਯੋਗਿਕ ਭਾਈਵਾਲੀ। ਸੂਬਾ ਸਰਕਾਰ ਨੂੰ ਅੜਿੱਕੇ ਖੜ੍ਹੇ ਕਰਨ ਦੀ ਥਾਂ ਨਿਵੇਸ਼ਕਾਂ ਲਈ ਅਨੁਕੂਲ ਮਾਹੌਲ ਬਣਾਉਣਾ ਚਾਹੀਦਾ ਹੈ।”ਆਪਣੀ ਵਚਨਬੱਧਤਾ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ, “ਪੰਜਾਬ ਨਿਵੇਸ਼ ਦਾ ਸਵਾਗਤ ਕਰਨ ਲਈ ਤਿਆਰ ਹੈ ਅਤੇ ਉਦਯੋਗਾਂ ਨੂੰ ਸਮਰਥਨ ਦਿੰਦਾ ਹੈ, ਜੋ ਨੌਕਰੀਆਂ ਪੈਦਾ ਕਰਦੇ ਹਨ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਦੇ ਹਨ। ਹਰ ਨਵੀਂ ਫੈਕਟਰੀ ਅਤੇ ਨਿਵੇਸ਼ ਰਾਜ ਨੂੰ ਰੋਜ਼ਗਾਰ ਪੈਦਾ ਕਰਨ ਦੇ ਨੇੜੇ ਜਾਣ ਵਿੱਚ ਮਦਦ ਕਰਦਾ ਹੈ। ਜਦੋਂ ਉਦਯੋਗ ਵਧਦੇ ਹਨ, ਪੰਜਾਬ ਵਧਦਾ ਹੈ ਅਤੇ ਜਦੋਂ ਪੰਜਾਬ ਵਧਦਾ ਹੈ ਤਾਂ ਦੇਸ਼ ਵਧਦਾ ਹੈ। ਜਦੋਂ ਉਦਯੋਗ ਨੌਕਰੀਆਂ ਪੈਦਾ ਕਰਦੇ ਹਨ ਤਾਂ ਨੌਜਵਾਨਾਂ ਨੂੰ ਸੂਬੇ ਵਿੱਚ ਮੌਕੇ ਲੱਭਦੇ ਹਨ, ਜੋ ਪੰਜਾਬ ਨੂੰ ਮੈਨੂਫੈਕਚਰਿੰਗ ਰਾਹੀਂ ਉੱਚ ਉਦਯੋਗਿਕ ਵਿਕਾਸ ਵੱਲ ਲੈ ਕੇ ਜਾਂਦੇ ਹਨ। ਪੰਜਾਬ ਗਲੋਬਲ ਮੁਕਾਬਲੇਬਾਜ਼ੀ ਅਤੇ ਮਜ਼ਬੂਤ ਉਦਯੋਗਿਕ ਵਾਤਾਵਰਨ ਪ੍ਰਣਾਲੀ ਵੱਲ ਵਧ ਰਿਹਾ ਹੈ।”ਸਹਿਯੋਗ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਅੱਗੇ ਕਿਹਾ, “ਉਦਯੋਗਿਕ ਵਿਕਾਸ ਹਮੇਸ਼ਾ ਇੱਕ ਭਾਈਵਾਲੀ ਹੁੰਦਾ ਹੈ। ਜਦੋਂ ਸਰਕਾਰ ਅਤੇ ਉਦਯੋਗ ਵਿਸ਼ਵਾਸ ਅਤੇ ਸਪੱਸ਼ਟਤਾ ਨਾਲ ਮਿਲ ਕੇ ਕੰਮ ਕਰਦੇ ਹਨ ਤਾਂ ਪ੍ਰੋਜੈਕਟ ਤੇਜ਼ੀ ਨਾਲ ਅੱਗੇ ਵਧਦੇ ਹਨ ਅਤੇ ਨਤੀਜੇ ਵਧੀਆ ਨਿਕਲਦੇ ਹਨ।” ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਹ ਪ੍ਰੋਜੈਕਟ ਪੰਜਾਬ ਦੇ ਉਦਯੋਗਿਕ ਵਿਕਾਸ ਦੀ ਕਹਾਣੀ ਵਿੱਚ ਇੱਕ ਅਹਿਮ ਥੰਮ੍ਹ ਬਣੇਗਾ। ਇਹ ਪ੍ਰੋਜੈਕਟ ਹੋਰ ਕੰਪਨੀਆਂ ਨੂੰ ਪੰਜਾਬ ਨੂੰ ਇੱਕ ਮਜ਼ਬੂਤ ਨਿਰਮਾਣ ਟਿਕਾਣੇ ਵਜੋਂ ਉਤਸ਼ਾਹਿਤ ਕਰੇਗਾ।”ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਾਟਾ ਸਟੀਲ ਅਤੇ ਉਦਯੋਗ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਪੰਜਾਬ ਦੀ ਤਰੱਕੀ ਵਿੱਚ ਭਾਈਵਾਲ ਹਨ। ਉਨ੍ਹਾਂ ਕਿਹਾ, “ਇਹ ਪ੍ਰੋਜੈਕਟ ਸੂਬੇ ਦੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਮੀਲ ਪੱਥਰ ਹੈ। ਇਹ ਪੰਜਾਬ ਨੂੰ ਉਦਯੋਗਿਕ ਧੁਰੇ ਵਿੱਚ ਬਦਲਣ ਅਤੇ ਆਰਥਿਕ ਵਿਕਾਸ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਕਰੇਗਾ। ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਨਾ ਸਿਰਫ਼ ਖੇਤੀ ਵਿੱਚ ਸਗੋਂ ਉਦਯੋਗ ਵਿੱਚ ਵੀ ਦੇਸ਼ ਦੀ ਅਗਵਾਈ ਕਰੇਗਾ।”ਇਸ ਤੋਂ ਪਹਿਲਾਂ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਪਤਵੰਤਿਆਂ ਦਾ ਸਵਾਗਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ, ਹਰਦੀਪ ਸਿੰਘ ਮੁੰਡੀਆਂ, ਮੁੱਖ ਸਕੱਤਰ ਕੇ.ਏ.ਪੀ.ਸਿਨਹਾ ਤੇ ਹੋਰ ਹਾਜ਼ਰ ਸਨ।

    Share. Facebook Twitter Telegram Email WhatsApp
    onpoint channel

    “I’m a Newswriter, “I write about the trending news events happening all over the world.

    Related Posts

    ਭਾਦਲਾ ਉੱਚਾ ਤੋਂ ਭਾਦਲਾ ਨੀਚਾ ਤੱਕ 30 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਸੜਕ ਦਾ ਚੇਅਰਮੈਨ ਜਗਤਾਰ ਸਿੰਘ ਗਿੱਲ ਨੇ ਕੀਤਾ ਨਿਰੀਖਣ

    March 20, 2026

    ਬਾਗਬਾਨੀ ਵਿਭਾਗ ਲੁਧਿਆਣਾ ਦੇਸ਼ ਭਰ ‘ਚ ਅੱਵਲ

    March 20, 2026

    ਜਲੰਧਰ ਦਿਹਾਤੀ ਪੁਲਿਸ ਵੱਲੋਂ ਪਿੰਡ ਘੁੜਕਾ ਗੋਲੀਬਾਰੀ ਘਟਨਾ ‘ਚ ਤੁਰੰਤ ਕਾਰਵਾਈ; ਦੋਸ਼ੀ ਗ੍ਰਿਫਤਾਰ

    March 14, 2026
    Leave A Reply Cancel Reply

    CT University
    Top Posts

    ਪੰਜਾਬੀ ਗਾਇਕ Jassi Sohal ਨਾਲ ਖਾਸ ਗੱਲਬਾਤ

    April 16, 20244,028

    ਹੋਜੋ ਤਿਆਰ ਪੰਜਾਬੀਓ ਹੋਰ ਵਧੇਗੀ ਮਹਿੰਗਾਈ !, ਜਾਣੋ ਪੰਜਾਬ ਸਿਰ ਕਿਵੇਂ ਚੜ੍ਹਿਆ ਐਨਾ ਕਰਜ਼ਾ ?

    April 10, 20243,034

    ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ਜਗਰਾਓਂ ਹਲਕੇ ‘ਚ ਪਹੁੰਚੀ

    April 9, 20242,522

    Punjab ਤਿੰਨ ਪਿੰਡ ਵਿਕਾਊ ਹਨ ਜਾਣੋ ਕੌਣ ਐ ਓਹ ਬੰਦਾ ਜੋ ਤਿੰਨ ਪਿੰਡਾਂ ਦੇ ਉਜਾੜੇ ਦਾ ਬਣਿਆ ਕਾਰਨ ?

    April 1, 20242,021
    Don't Miss
    Current Affairs

    ਪਿਛਲੇ ਦਹਾਕਿਆਂ ਵਿੱਚ ਜਿੰਨੇ ਡਾਕਟਰ ਭਰਤੀ ਹੋਏ, ਉਨੇ ‘ਆਪ` ਸਰਕਾਰ ਨੇ ਚਾਰ ਸਾਲਾਂ ਵਿੱਚ ਭਰਤੀ ਕੀਤੇ, ਪੰਜਾਬ ਦੀ ਲੰਬੇ ਸਮੇਂ ਤੋਂ ਅਣਗੌਲੀ ਸਿਹਤ ਸੰਭਾਲ ਪ੍ਰਣਾਲੀ ਨੂੰ ਠੀਕ ਕੀਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

    March 20, 2026

    ਚੰਡੀਗੜ੍ਹ, 20 ਮਾਰਚ:‘ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ` ਲੜੀ ਨੂੰ ਜਾਰੀ ਰੱਖਦਿਆਂ ਪੰਜਾਬ ਦੇ…

    ਸਿਆਸੀ ਦਾਲ ’ਚ ਕੋਕੜੂ ਪੈਣ ਦੇ ਬਾਵਜੂਦ ਨੌਕਰਸ਼ਾਹਾਂ ਦਾ ਰਾਜਨੀਤੀ ’ਚ ਤਰਲੋਮੱਛੀ ਦਾ ਰੁਝਾਨ

    March 20, 2026

    ਜੂਨੀਅਰ ਇੰਜੀਨੀਅਰ ਨੂੰ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ ਵਿਜੀਲੈਂਸ ਬਿਊਰੋ ਨੇ 

    March 20, 2026

    ਭਾਦਲਾ ਉੱਚਾ ਤੋਂ ਭਾਦਲਾ ਨੀਚਾ ਤੱਕ 30 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਸੜਕ ਦਾ ਚੇਅਰਮੈਨ ਜਗਤਾਰ ਸਿੰਘ ਗਿੱਲ ਨੇ ਕੀਤਾ ਨਿਰੀਖਣ

    March 20, 2026
    Stay In Touch
    • Facebook
    • Twitter
    • Instagram
    • YouTube
    CT University
    About
    About Us
    About Us

    "On Point Channel: Your go-to source for breaking news, in-depth analysis, and insightful coverage that keeps you informed and empowered."

    Email Us: media@onpointchannel.com
    Contact: +91-7888387495

    Facebook X (Twitter) Instagram YouTube WhatsApp
    Our Picks

    ਪਿਛਲੇ ਦਹਾਕਿਆਂ ਵਿੱਚ ਜਿੰਨੇ ਡਾਕਟਰ ਭਰਤੀ ਹੋਏ, ਉਨੇ ‘ਆਪ` ਸਰਕਾਰ ਨੇ ਚਾਰ ਸਾਲਾਂ ਵਿੱਚ ਭਰਤੀ ਕੀਤੇ, ਪੰਜਾਬ ਦੀ ਲੰਬੇ ਸਮੇਂ ਤੋਂ ਅਣਗੌਲੀ ਸਿਹਤ ਸੰਭਾਲ ਪ੍ਰਣਾਲੀ ਨੂੰ ਠੀਕ ਕੀਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

    March 20, 2026

    ਸਿਆਸੀ ਦਾਲ ’ਚ ਕੋਕੜੂ ਪੈਣ ਦੇ ਬਾਵਜੂਦ ਨੌਕਰਸ਼ਾਹਾਂ ਦਾ ਰਾਜਨੀਤੀ ’ਚ ਤਰਲੋਮੱਛੀ ਦਾ ਰੁਝਾਨ

    March 20, 2026

    ਜੂਨੀਅਰ ਇੰਜੀਨੀਅਰ ਨੂੰ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ ਵਿਜੀਲੈਂਸ ਬਿਊਰੋ ਨੇ 

    March 20, 2026
    Most Popular

    ਪੰਜਾਬੀ ਗਾਇਕ Jassi Sohal ਨਾਲ ਖਾਸ ਗੱਲਬਾਤ

    April 16, 20244,028

    ਹੋਜੋ ਤਿਆਰ ਪੰਜਾਬੀਓ ਹੋਰ ਵਧੇਗੀ ਮਹਿੰਗਾਈ !, ਜਾਣੋ ਪੰਜਾਬ ਸਿਰ ਕਿਵੇਂ ਚੜ੍ਹਿਆ ਐਨਾ ਕਰਜ਼ਾ ?

    April 10, 20243,034

    ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ਜਗਰਾਓਂ ਹਲਕੇ ‘ਚ ਪਹੁੰਚੀ

    April 9, 20242,522
    © 2026 All Rights Reserved By On Point Channel
    • Home
    • About Us
    • Privacy Policy
    • Contact Us

    Type above and press Enter to search. Press Esc to cancel.