ਜਲੰਧਰ, 6 ਫਰਵਰੀ : ਜਲੰਧਰ ਇੰਪਰੂਵਮੈਂਟ ਟਰੱਸਟ ਦੇ ਕਾਰਜ ਸਾਧਕ ਅਫ਼ਸਰ ਰਾਜੇਸ਼ ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਇੰਪਰੂਵਮੈਂਟ ਟਰੱਸਟ ਵਲੋਂ ਆਪਣੀਆਂ ਵੱਖ-ਵੱਖ ਸਕੀਮਾਂ ਵਿੱਚ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਦੀ ਈ-ਆਕਸ਼ਨ ਪ੍ਰਣਾਲੀ ਰਾਹੀਂ ਬੋਲੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਰਿਆ ਇਨਕਲੇਵ (170 ਏਕੜ), ਸ਼ਹੀਦ ਰਮਨਦਾਦਾ ਕਮਰਸ਼ੀਅਲ ਕੰਪਲੈਕਸ (3.71 ਏਕੜ), ਸ਼ਹੀਦ ਭਗਤ ਸਿੰਘ ਕਲੋਨੀ (26.8 ਏਕੜ), ਮਾਸਟਰ ਗੁਰਬੰਤਾ ਸਿਘ ਇਨਕਲੇਵ (13.96 ਏਕੜ), ਮਹਾਰਾਜਾ ਰਣਜੀਤ ਸਿੰਘ ਐਵੀਨਿਊ (70.5 ਏਕੜ) ਅਤੇ ਸੂਰਿਆ ਇਨਕਲੇਵ ਐਕਸਟੈਂਸਨ (94.97 ਏਕੜ) ਸਕੀਮਾਂ ਵਿੱਚ ਜਾਇਦਾਦਾਂ ਦੀ ਈ-ਆਕਸ਼ਨ ਪ੍ਰਣਾਲੀ ਰਾਹੀਂ ਬੋਲੀ ਕੀਤੀ ਜਾਣੀ ਹੈ। ਕਾਰਜ ਸਾਧਕ ਅਫ਼ਸਰ ਨੇ ਅੱਗੇ ਦੱਸਿਆ ਕਿ ਇਨ੍ਹਾਂ ਜਾਇਦਾਦਾਂ ਲਈ ਬਿਡਰ ਲਈ ਆਪਣੀ ਰਜਿਸਟ੍ਰੇਸ਼ਨ ਅਤੇ ਬਿਆਨਾ ਰਕਮ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 20.02.2026 ਸ਼ਾਮ 5 ਵਜੇ ਤੱਕ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਬਿਡ 23.02.2026 ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗੀ ਅਤੇ 25 ਫਰਵਰੀ 2026 ਨੂੰ ਸ਼ਾਮ 5 ਵਜੇ ਆਨਲਾਈਨ ਬਿਡ ਬੰਦ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਜਾਇਦਾਦ ਦਾ ਕੋਰਟ ਕੇਸ ਜਾਂ ਕੋਈ ਝਗੜਾ ਆਦਿ ਉਤਪੰਨ ਹੁੰਦਾ ਹੈ ਤਾਂ ਚੇਅਰਮੈਨ/ਕਾਰਜ ਸਾਧਕ ਅਫ਼ਸਰ ਕੋਲ ਜਾਇਦਾਦ ਨੂੰ ਨਿਲਾਮੀ ਵਿਚੋਂ ਵਾਪਸ ਲੈਣ ਅਤੇ ਕਿਸੇ ਵੀ ਜਾਇਦਾਦ ਦੀ ਬੋਲੀ ਨੂੰ ਰੱਦ ਕਰਨ ਦਾ ਹੱਕ ਰਾਖਵਾਂ ਹੋਵੇਗਾ। ਉਨ੍ਹਾਂ ਕਿਹਾ ਕਿ ਈ-ਆਕਸ਼ਨ ਸਬੰਧੀ ਵਧੇਰੇ ਜਾਣਕਾਰੀ ਮੋਬਾਇਲ ਨੰਬਰ 94640-12955 ਤੇ 88376-62103 ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਾਇਦਾਦਾਂ ਸਬੰਧੀ ਵਿਸਥਾਰਿਤ ਜਾਣਕਾਰੀ ਈ ਆਕਸ਼ਨ ਪੋਰਟਲ www.tenderwizard.com/DLGP ’ਤੇ ਵੀ ਉਪਲਬੱਧ ਹੈ।

Share.

“I’m a Newswriter, “I write about the trending news events happening all over the world.

Leave A Reply