ਜਲੰਧਰ, 18 ਜਨਵਰੀ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਜਲੰਧਰ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ, ਜਲੰਧਰ ਦੀ ਅਗਵਾਈ ਹੇਠ 20 ਜਨਵਰੀ 2026 ਨੂੰ ਸਵੇਰੇ 9 ਵਜੇ ਤੋਂ ਸਥਾਨਕ ਹੰਸ ਰਾਜ ਮਹਿਲਾ ਮਹਾਵਿਦਿਆਲਿਆ ਵਿਖੇ ਵਿਸ਼ੇਸ਼ ਰੋਜ਼ਗਾਰ ਮੇਲਾ ਅਤੇ ਸਵੈ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ।ਇਸ ਮੇਲੇ ਦੀਆਂ ਤਿਆਰੀਆਂ ਸਬੰਧੀ ਡਿਪਟੀ ਡਾਇਰੈਕਟਰ,ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੀਲਮ ਮਹੇ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਨੇ ਹੰਸ ਰਾਜ ਮਹਿਲਾ ਮਹਾਵਿਦਿਆਲਾ ਵਿਖੇ ਪ੍ਰਿੰਸੀਪਲ ਏਕਤਾ ਖੋਸਲਾ ਨਾਲ ਮੀਟਿੰਗ ਕੀਤੀ।ਇਸ ਰੋਜ਼ਗਾਰ ਮੇਲੇ ਦੀ ਵਿਲੱਖਣਤਾ ਇਹ ਹੈ ਕਿ ਇਹ ਰੋਜ਼ਗਾਰ ਮੇਲਾ ਕੇਵਲ ਲੜਕੀਆਂ/ ਮਹਿਲਾਵਾਂ ਲਈ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਅਨਪੜ੍ਹ ਤੋਂ ਲੇ ਕੇ ਅੱਠਵੀ, ਦਸਵੀਂ, ਬਾਰਵੀਂਗ੍ਰੈਜੂਏਟ ਵਿਦਿਅਕ ਯੋਗਤਾ ਰੱਖਣ ਵਾਲੀਆਂ ਲੜਕੀਆਂ/ ਮਹਿਲਾਵਾਂ ਆਪਣੀ ਯੋਗਤਾ ਅਨੁਸਾਰ ਹਿੱਸਾ ਲੈ ਸਕਣਗੀਆਂ ਅਤੇ ਆਪਣੀ ਮਨ ਪਸੰਦ ਨੌਕਰੀ ਪ੍ਰਾਪਤ ਕਰ ਸਕਣਗੀਆਂ ।ਇਸ ਤੋਂ ਇਲਾਵਾ ਜਿਹੜੀਆਂ ਲੜਕੀਆਂ/ਮਹਿਲਾਵਾਂ ਉਮੀਦਵਾਰ ਕੋਈ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਮੌਕੇ ‘ਤੇ ਵੱਖ-ਵੱਖ ਸਰਕਾਰੀ ਅਦਾਰਿਆਂ ਵੱਲੋਂ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਵੱਖ-ਵੱਖ ਸਰਕਾਰੀ ਸਕੀਮਾਂ ਤਹਿਤ ਉੱਚੀਆਂ ਸਬਸਿਡੀ ਦਰਾਂ ‘ਤੇ ਕਰਜ਼ੇ ਦੀ ਸਹੂਲਤ ਲਈ ਅਪਲਾਈ ਕਰਵਾਇਆ ਜਾਵੇਗਾ।ਇਸ ਤੋਂ ਇਲਾਵਾ ਕੈਂਪ ਵਾਲੇ ਦਿਨ ਲੜਕੀਆਂ/ ਮਹਿਲਾਵਾਂ ਲਈ ਸਿਹਤ ਸੰਭਾਲ ਅਤੇ ਸਾਫ-ਸਫਾਈ ਬਾਰੇ ਵਿਸ਼ੇਸ਼ ਸੈਮੀਨਾਰ ਵੀ ਕਰਵਾਇਆ ਜਾਵੇਗਾ, ਜਿਸ ਵਿੱਚ ਮਾਹਰਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਵੇਗੀ।ਡਿਪਟੀ ਡਾਇਰੈਕਟਰ ਨੇ ਲੜਕੀਆਂ ਨੂੰ ਵੱਡੀ ਗਿਣਤੀ ਵਿੱਚ ਇਸ ਮੇਲੇ ਵਿੱਚ ਭਾਗ ਲੈਣ ਦੀ ਅਪੀਲ ਕੀਤੀ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਹੈਲਪਲਾਈਨ ਨੰਬਰ 9056920100 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Trending
- ਹਕੂਮਤੀ ਦਬਕਿਆਂ ਨੂੰ ਟਿੱਚ ਜਾਣ ਪਤੰਗਾਂ ਦੇ ਪੇਚਿਆਂ ਲਈ ਧੜੱਲੇ ਨਾਲ ਵਿਕ ਰਹੀ ਮੌਤ ਦੀ ਡੋਰ
- ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਘੁਸਪੈਠੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾਣਾ ਚਾਹੀਦੈ
- ਲੁਧਿਆਣਾ ਦੇ ਪਿੰਡ ਬੱਗਾ ਕਲਾਂ ਵਿੱਚ ਸੀ.ਬੀ.ਜੀ ਪਲਾਂਟ ਦਾ ਕੰਮ ਮੁੜ ਚਾਲੂ
- ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਪਹਿਲਕਦਮੀ ਨੇ ਜਿੱਤਿਆ ਲੋਕਾਂ ਦਾ ਭਰੋਸਾ
- ਮੰਤਰੀ ਅਰੋੜਾ ਵੱਲੋਂ ਪੁਲਿਸ ਥਾਣਿਆਂ ਜਾਂ ਹੋਰ ਸਰਕਾਰੀ ਥਾਵਾਂ ’ਤੇ ਮੌਜੂਦ ਸਕ੍ਰੈਪਡ, ਲਾਵਾਰਿਸ ਅਤੇ ਜ਼ਬਤ ਕੀਤੇ ਵਾਹਨਾਂ ਨੂੰ ਸ਼ਹਿਰ ਤੋਂ ਬਾਹਰ ਨਿਰਧਾਰਤ ਯਾਰਡਾਂ ਵਿਖੇ ਤਬਦੀਲ ਕਰਨ ਦੇ ਨਿਰਦੇਸ਼
- ਪੇਂਡੂ ਸੜਕ ਵਿਕਾਸ ਪ੍ਰੋਜੈਕਟ ਦਾ ਉਦਘਾਟਨ ਕੀਤਾ
- ਲੜਕੀਆਂ ਤੇ ਮਹਿਲਾਵਾਂ ਲਈ ਵਿਸ਼ੇਸ਼ ਰੋਜ਼ਗਾਰ ਮੇਲਾ ਅਤੇ ਸਵੈ ਰੋਜ਼ਗਾਰ ਕੈਂਪ 20 ਜਨਵਰੀ ਨੂੰ
- ਚੇਅਰਮੈਨ ਨੇ ਸੰਤ ਸਮਾਜ ਨੂੰ ਪਿੰਡ ਮਹਿੰਦਪੁਰ ਵਿਖੇ ਜ਼ਮੀਨ ਦੀ ਨਿਸ਼ਾਨਦੇਹੀ ਦਾ ਮਸਲਾ ਜਲਦ ਹੱਲ ਕਰਵਾਉਣ ਦਾ ਦਿਵਾਇਆ ਭਰੋਸਾ


