ਜਲੰਧਰ, 16 ਦਸੰਬਰ 2025 ਸਿੱਖਿਆ ਅਤੇ ਕਰੀਅਰ ਕੌਂਸਲਿੰਗ ਵਿੱਚ ਹੋਏ ਵਿਕਾਸ ਬਾਰੇ ਕਰੀਅਰ ਗਾਈਡੈਂਸ ਅਧਿਆਪਕਾਂ ਨੂੰ ਸੰਵੇਦਨਸ਼ੀਲ ਬਣਾਉਣ ਲਈ “ਸਕਿੱਲ ਸੰਵੇਦਨਸ਼ੀਲਤਾ” ਵਿਸ਼ੇ ਉਤੇ ਇਕ ਰੋਜ਼ਾ ਵਰਕਸ਼ਾਪ ਜਗਤ ਗੁਰੂ ਨਾਨ
ਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵੱਲੋਂ ਸੈਂਟ ਸੋਲਜਰ ਕਾਲਜ ਆਫ ਲਾਅ, ਜਲੰਧਰ ਵਿਖੇ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਸਕੂਲ ਸਿੱਖਿਆ ਵਿਭਾਗ ਦੇ ਕੁੱਲ 274 ਕਰੀਅਰ ਗਾਈਡੈਂਸ ਅਧਿਆਪਕਾਂ ਨੇ ਭਾਗ ਲਿਆ ਅਤੇ ਸਿੱਖਿਆ ਅਤੇ ਕਰੀਅਰ ਕੌਂਸਲਿੰਗ ਦੇ ਖੇਤਰ ਵਿੱਚ ਉਭਰਦੇ ਰੁਝਾਨਾਂ, ਹੁਨਰਾਂ ਅਤੇ ਬਿਹਤਰੀਨ ਢੰਗਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਿਲ ਕੀਤੀ।
ਪ੍ਰੋ. (ਡਾ.) ਰਤਨ ਸਿੰਘ, ਵਾਈਸ ਚੈਂਸਲਰ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਲੋਂ ਬਤੌਰ ਮੁੱਖ ਮਹਿਮਾਨ ਵਜੋਂ ਵਰਕਸ਼ਾਪ ਦੀ ਅਗਵਾਈ ਕੀਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਭਵਿੱਖ ਦੀ ਨਿਰਮਾਣ ਪ੍ਰਕਿਰਿਆ ਵਿੱਚ ਕਰੀਅਰ ਗਾਈਡੈਂਸ ਅਧਿਆਪਕਾਂ ਦੀ ਮਹੱਤਵਪੂਰਨ ਭੂਮਿਕਾ ਉਤੇ ਰੌਸ਼ਨੀ ਪਾਈ ਅਤੇ ਬਦਲਦੀ ਸਿੱਖਿਆ ਪ੍ਰਣਾਲੀ ਵਿੱਚ ਲਗਾਤਾਰ ਪੇਸ਼ੇਵਰ ਵਿਕਾਸ ਦੀ ਲੋੜ ਉਤੇ ਜ਼ੋਰ ਦਿੱਤਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗੁਰਿੰਦਰਜੀਤ ਕੌਰ ਅਤੇ ਡਾਇਰੈਕਟ ਸੈਂਟ ਸੋਲਜਰ ਕਾਲਜ ਆਫ ਲਾਅ ਨੇ ਮੁੱਖ ਮਹਿਮਾਨਾਂ ਅਤੇ ਹੋਰ ਸ਼ਖਸੀਅਤਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸਕੂਲੀ ਅਧਿਆਪਕਾਂ ਦੀ ਕੌਂਸਲਿੰਗ ਸੱਮਰਥਾ ਨੂੰ ਮਜ਼ਬੂਤ ਕਰਨ ਲਈ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੀ ਇਸ ਪਹਿਲਕਦਮੀ ਦੀ ਪ੍ਰਸ਼ੰਸਾ ਕੀਤੀ ਗਈ। ਵਰਕਸ਼ਾਪ ਦੌਰਾਨ ਸੈਸ਼ਨਾਂ ਦਾ ਕੇਂਦਰੀ ਧਿਆਨ ਕੌਂਸਲਰਾਂ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ ਸੀ ਤਾਂ ਕਿ ਉਹ ਵਿਦਿਆਰਥੀਆਂ ਨੂੰ ਅਕਾਦਮਿਕ, ਹੁਨਰੀ ਅਤੇ ਕਰੀਅਰ ਸੰਬੰਧੀ ਖੇਤਰਾਂ ਵਿੱਚ ਪ੍ਰਭਾਵਸ਼ਾਲੀ ਮਾਰਗਦਰਸ਼ਨ ਪ੍ਰਦਾਰਨ ਕਰ ਸਕਣ।
ਵਰਕਸ਼ਾਪ ਨੂੰ ਸਫ਼ਲ ਬਣਾਉਣ ਲਈ ਆਯੋਜਕਾਂ, ਰਿਸੋਰਸ ਪਾਰਸਨ ਅਤੇ ਭਾਗ ਲੈਣ ਵਾਲੇ ਅਧਿਆਪਕਾਂ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿਸਟਰਾਰ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਡਾ.ਬਲਜੀਤ ਸਿੰਘ ਖੇਹਰਾ, ਡਾਇਰੈਕਟਰ ਪਲਾਨਿੰਗ ਅਤੇ ਡਿਵੈਲਪਮੈਟ ਸੈਲ ਡਾ.ਕਰਨ ਸੁਖੀਜਾ, ਡਿਪਟੀ ਰਜਿਸਟਰਾਰ ਡਾ.ਗਗਨਦੀਪ ਔਲ, ਉਪ ਜ਼ਿਲ੍ਹਾ ਸਿੱਖਿਆ ਫਅਸਰ ਰਾਜੀਵ ਜੋਸ਼ੀ, ਡਿਸਟ੍ਰਿਕਟ ਰਿਸੋਰਸ ਪਰਸਨ, ਜਲੰਧਰ ਜਸਲੀਨ ਕੌਰ ਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ। ———————


