ਲੁਧਿਆਣਾ 1ਦਸੰਬਰ-ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ 9ਵੀਂ ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ ਅੱਜ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀਏਯੂ ਲੁਧਿਆਣਾ ਵਿਖੇ ਧੂਮ ਧੜੱਕੇ ਨਾਲ ਸ਼ੁਰੂ ਹੋਈ। ਇਸ ਦਾ ਉਦਘਾਟਨ ਅਸ਼ੋਕ ਪਰਾਸ਼ਰ ਵਿਧਾਇਕ ਹਲਕਾ ਸੈਂਟਰਲ ਲੁਧਿਆਣਾ ਨੇ ਗੁਬਾਰੇ ਉਡਾਕੇ ਕੀਤਾ ਇਸ ਮੌਕੇ ਉਹਨਾਂ ਨੇ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ਦਾ ਜਿੱਥੇ ਸੋਵੀਨਾਰ ਰਿਲੀਜ ਕੀਤਾ ਉਥੇ ਖੇਡ ਜਗਤ ਵਿੱਚ ਆਪਣੀਆਂ ਵਧੀਆ ਸੇਵਾਵਾਂ ਦੇਣ ਵਾਲੀਆਂ 4 ਸਖਸ਼ੀਅਤਾਂ ਜਿੰਨਾ ਵਿੱਚ ਦਰੋਣਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ , ਜਿਲ੍ਹਾ ਖੇਡ ਅਧਿਕਾਰੀ ਕੁਲਦੀਪ ਚੁੱਗ,ਅਜੀਤਪਾਲ ਸਿੰਘ ਸਟੇਟ ਸਪੋਰਟਸ ਕਮੇਟੀ ਮੈਂਬਰ ਸਿੱਖਿਆ ਵਿਭਾਗ, ਕੁਲਵੀਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਖੇਡਾਂ ਨੂੰ ਵਿਸ਼ੇਸ ਐਵਾਰਡਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਵਿਧਾਇਕ ਅਸ਼ੋਕ ਪਰਾਸ਼ਰ ਵਿਧਾਇਕ ਹਲਕਾ ਸੈਂਟਰਲ ਨੇ ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ ਵਾਸਤੇ 1 ਲੱਖ ਰੁਪਏ ਦੀ ਸਹਾਇਤਾ ਕੀਤੀ ,ਉਥੇ ਸਰਦਾਰ ਜੇ ਪੀ ਸਿੰਘ ਰਾਮ ਟੈਕਸਟਾਇਲ ਕੰਪਨੀ ਵਾਲਿਆਂ ਨੇ ਵੀ 51 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਇਸ ਮੌਕੇ ਸੰਸਥਾ ਦੇ ਪ੍ਰਧਾਨ ਅਮਰੀਕ ਸਿੰਘ ਮਿਨਹਾਸ ਅਤੇ ਸਕੱਤਰ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਅੱਜ ਅੰਡਰ 17 ਸਾਲ ਲੀਗ ਦੌਰ ਦੇ ਮੁੱਢਲੇ ਮੈਚਾਂ ਵਿੱਚ ਜਰਖੜ ਹਾਕੀ ਅਕੈਡਮੀ ਨੇ ਕਿਲ੍ਹਾ ਰਾਇਪੁਰ ਨੂੰ 4-1 ਗੋਲਾਂ ਨਾਲ, ਮਾਲਵਾ ਅਕੈਡਮੀ ਨੇ ਘਵੱਦੀ ਸਕੂਲ਼ ਨੂੰ 4-0 ਨਾਲ, ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਨੇ ਨਨਕਾਣਾ ਸਾਹਿਬ ਪਬਲਿਕ ਸਕੂਲ ਅਮਰਗੜ੍ਹ ਨੂੰ 1-0 ਨਾਲ, ਬਾਬਾ ਕਿਰਪਾਲ ਦਾਸ ਅਕੈਡਮੀ ਹੇਰਾ ਨੇ ਏਕ ਨੂਰ ਅਕੈਡਮੀ ਤਹਿੰਗ ਫਿਲੌਰ ਨੂੰ 1-0 ਨਾਲ ਹਰਾਕੇ ਅਗਲੇ ਗੇੜ ਵਿੱਚ ਪ੍ਰਵੇਸ਼ ਪਾਇਆ। ਕੁੜੀਆਂ ਦੇ ਵਰਗ ਵਿੱਚ ਰਾਊਂਡ ਗਲਾਸ ਮਲੇਰਕੋਟਲਾ ਨੇ ਡੀਏਵੀ ਪੱਖੋਵਾਲ ਸਕੂਲ ਨੂੰ 3-0 ਨਾਲ, ਮੁੰਡੀਆਂ ਕਲਾਂ ਹਾਕੀ ਸੈਂਟਰ ਨੇ ਚਚਰਾੜੀ ਨੂੰ 2-0 ਨਾਲ ਹਰਾਇਆ। ਇਸ ਮੌਕੇ ਡਾਕਟਰ ਜੇ ਪੀ ਸਿੰਘ ਰਾਮ ਟੈਕਸਟਾਈਲ, ਮਨਿੰਦਰ ਸਿੰਘ, ਅਜਿੰਦਰਪਾਲ ਸਿੰਘ, ਉਲੰਪੀਅਨ ਹਰਦੀਪ ਸਿੰਘ ਗਰੇਵਾਲ, ਹਰਮਿੰਦਰ ਸਿੰਘ ਅਰੋੜਾ, ਡਾਕਟਰ ਜਸਜੀਤ ਸਿੰਘ ਕੰਗ, ਸੁਖਵਿੰਦਰ ਸਿੰਘ ਫੌਜੀ ,ਮਹਿੰਦਰ ਸਿੰਘ ਗਿੱਲ , ਬਲਵਿੰਦਰ ਸਿੰਘ ਬੋਪਾਰਾਏ ਐਮ ਡੀ ਜੁਝਾਰ ਗਰੁੱਪ,ਭੁਪਿੰਦਰ ਸਿੰਘ ਭੋਲਾ ਹੈਬੋਵਾਲ, ਹੁਕਮ ਸਿੰਘ ਗੁਰੂ ਨਾਨਕ ਕਾਰ ਬਜਾਰ, ਗੁਰਮੀਤ ਸਿੰਘ ਰਿਟਾਇਰ ਐਸਪੀ , ਸੰਤੋਖ ਸਿੰਘ ਡੀਐਸਪੀ, ਮਨਿੰਦਰ ਬੇਦੀ ਐਸਪੀ, ਪ੍ਰੋਫੈਸਰ ਰਜਿੰਦਰ ਸਿੰਘ ਖਾਲਸਾ ਕਾਲਜ, ਤਜਿੰਦਰ ਸਿੰਘ ਲਾਡੀ ਡਾਇਰੈਕਟਰ ਟੂਰਨਾਮੈਂਟ, ਗੁਰਸਤਿੰਦਰ ਸਿੰਘ ਪ੍ਰਗਟ, ਲਖਵਿੰਦਰ ਸਿੰਘ ਲੱਖਾ , ਗੁਰਸੇਵਕ ਸਿੰਘ ਘਵੱਦੀ, ਅਜੀਤਪਾਲ ਸਿੰਘ ਸਕੱਤਰ ਖੇਡ ਵਿਭਾਗ ਨਰਸਰੀ , ਬੂਟਾ ਸਿੰਘ ਸਿੱਧੂ ਦੋਰਾਹਾ, ਜੀਵਨ ਸਿੰਘ ਗਿੱਲ, ਕੁਲਵਿੰਦਰ ਸਿੰਘ ਮੱਲ੍ਹੀ, ਕੁਲਵਿੰਦਰ ਸਿੰਘ ਰਾਜਨ ਅਤੇ ਖੇਡ ਜਗਤ ਦੀਆਂ ਹੋਰ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ। 9ਵੀਂ ਗੁਰੂ ਗੋਬਿੰਦ ਸਿੰਘ ਹਾਕੀ ਦੇ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ 3 ਦਸੰਬਰ ਨੂੰ ਹੋਣਗੇ ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ। ਜਦਕਿ ਡਰੈਗਨ ਭੰਗੜਾ ਅਕੈਡਮੀ ਵੱਲੋਂ ਸੱਭਿਆਚਾਰ ਗੀਤਾਂ ਤੇ ਕੋਰੀਗਰਾਫੀ ਕੀਤੀ ਜਾਵੇਗੀ।
Trending
- ਪੰਜਾਬ ਪੁਲਿਸ ਹਿੰਸਕ ਗਤੀਵਿਧੀਆਂ ਵਿੱਚ ਸ਼ਾਮਲ ਹਰ ਵਿਅਕਤੀ ਨੂੰ ਦੇਸ਼ ਵਿੱਚ ਜਾਂ ਦੇਸ਼ ਤੋਂ ਬਾਹਰ ਕਿਸੇ ਵੀ ਕੋਨੇ ਤੋਂ ਫੜ ਕੇ ਕਾਨੂੰਨ ਦੇ ਕਟਹਿਰੇ ਵਿੱਚ ਲਿਆਏਗੀ: ਡੀਜੀਪੀ ਗੌਰਵ ਯਾਦਵ*
- ਪੰਜਾਬ ‘ਚ 22 ਜਨਵਰੀ ਤੋਂ ਲਾਂਚ ਹੋਵੇਗੀ; ਨਸ਼ੇ ਵਿਰੁੱਧ ਜੰਗ ਤੇ ਸਿਹਤ ਸਹੂਲਤਾਂ ਲਈ ਸਰਕਾਰ ਨੇ ਕੱਸ ਲਈ ਕਮਰ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ਅਨੁਸਾਰ ਕਾਰਵਾਈ ਕਰੇਗੀ ਸ਼੍ਰੋਮਣੀ ਕਮੇਟੀ””ਪਾਵਨ ਸਰੂਪਾਂ ਦੇ ਮਾਮਲੇ ’ਚ
- ਸਾਡੀ ਸਰਕਾਰ ਦੌਰਾਨ ਹੋਏ ਸਿੱਖਿਆ ਤੇ ਸਿਹਤ ਸੰਭਾਲ ਸੁਧਾਰਾਂ ਨੂੰ ਕੌਮੀ ਪੱਧਰ ਉੱਤੇ ਸਰਾਹਿਆ ਗਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
- ਜਰਨੈਲ ਸਿੰਘ ਵਲਟੋਹਾ ਕਤਲ ਕਾਂਡ ਦੇ ਸਾਰੇ 7 ਦੋਸ਼ੀ ਕਾਬੂ, ਪੰਜਾਬ ਪੁਲਿਸ ਨੇ 8 ਦਿਨਾਂ ਵਿੱਚ ਸੁਲਝਾਈ ਗੁੱਥੀ:ਧਾਲੀਵਾਲ
- ਪੁਲਿਸ ਵੱਲੋਂ ਟਰੈਫਿਕ ਸਬੰਧੀ ਵਿਸ਼ੇਸ਼ ਰੂਟ ਜਾਰੀ, ਮੇਲਾ ਮਾਘੀ ਮੌਕੇ ਸ੍ਰੀ ਮੁਕਤਸਰ ਸਾਹਿਬ
- ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਤੱਕੜੀ ’ਚ ਟਿਕੀ ਚੁਣੌਤੀਆਂ ਭਰੀ ਪੰਡ
- ਪੰਜਾਬ ਪੁਲਿਸ ਪੂਰੀ ਤਰ੍ਹਾਂ ਸਮਰੱਥ ਅਤੇ ਆਧੁਨਿਕ ਤਕਨੀਕ ਨਾਲ ਲੈਸ, ਕੋਈ ਵੀ ਅਪਰਾਧ ਅਣਸੁਲਝਿਆ ਨਹੀਂ: ਬਲਤੇਜ ਪੰਨੂ


