ਚੰਡੀਗੜ੍ਹ,27 ਨਵੰਬਰ 2025: ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ ਨੇ ਪੰਜਾਬ ਰਾਜ ਅਤੇ ਚੰਡੀਗੜ੍ਹ (ਯੂਟੀ) ਮਨੁੱਖੀ ਅਧਿਕਾਰ ਕਮਿਸ਼ਨ ਦੇ ਮਾਣਯੋਗ ਵਜੋਂ ਅਹੁਦਾ ਸੰਭਾਲ ਲਿਆ ਹੈ। ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਦੇ ਖੇਤਰ ਵਿੱਚ 30 ਸਾਲਾਂ ਤੋਂ ਵੱਧ ਤਜਰਬੇ ਵਾਲੇ ਇੱਕ ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁੰਨ ਸ਼੍ਰੀ ਸ਼ੰਟੀ ਭਗਤ ਸਿੰਘ ਸੇਵਾ ਦਲ ਦੇ ਸੰਸਥਾਪਕ ਹਨ ਜੋ ਭਾਰਤ ਅਤੇ ਵਿਦੇਸ਼ਾਂ ਵਿੱਚ ਆਪਣੇ ਮਾਨਵਤਾਵਾਦੀ ਕਾਰਜਾਂ, ਤਿਆਗ ਦਿੱਤੇ ਅਤੇ ਹਾਸ਼ੀਏ ’ਤੇ ਧੱਕੇ ਗਏ ਵਿਅਕਤੀਆਂ ਦੇ ਸਨਮਾਨ ਲਈ ਜਾਣਿਆ ਜਾਂਦਾ ਹੈ । ਪਿਛਲੇ ਤਿੰਨ ਦਹਾਕਿਆਂ ਦੌਰਾਨ, ਉਨ੍ਹਾਂ ਨੇ 70 ਹਜ਼ਾਰ ਤੋਂ ਵੱਧ ਮ੍ਰਿਤਕ ਵਿਅਕਤੀਆਂ ਦੇ ਅੰਤਿਮ ਸਸਕਾਰ ਵਿੱਚ ਸਹਾਇਤਾ ਕੀਤੀ ਹੈ, ਜਿਨ੍ਹਾਂ ਵਿੱਚ 4,200 ਤੋਂ ਵੱਧ ਕੋਵਿਡ-19 ਪੀੜਤ ਸ਼ਾਮਲ ਹਨ। ਇਸ ਤੋਂ ਇਲਾਵਾ 10,000 ਤੋਂ ਵੱਧ ਕੋਵਿਡ-19 ਮਰੀਜ਼ਾਂ ਨੂੰ ਐਂਬੂਲੈਂਸ ਅਤੇ ਰਾਹਤ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਨੂੰ 2021 ਵਿੱਚ ਭਾਰਤ ਦੇ ਰਾਸ਼ਟਰਪਤੀ ਨੇ ਕੋਵਿਡ-19 ਮਹਾਂਮਾਰੀ ਦੌਰਾਨ ਉਨ੍ਹਾਂ ਦੀਆਂ ਬੇਮਿਸਾਲ ਸੇਵਾਵਾਂ ਲਈ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਸੀ। ਦਾਨੀ ਸਿੰਘ ਵਜੋਂ ਜਾਣੇ ਜਾਂਦੇ, ਸ਼੍ਰੀ ਸ਼ੰਟੀ ਦੇ ਕੋਲ ਇੱਕ ਵਿਸ਼ਵ ਰਿਕਾਰਡ ਹੈ । ਉਹ ਦੁਨੀਆ ਦੇ ਪਹਿਲੇ ਸਿੱਖ ਹਨ ਜਿਨ੍ਹਾਂ ਨੇ 106 ਵਾਰ ਖੂਨਦਾਨ ਕੀਤਾ। ਉਨ੍ਹਾਂ ਨੇ 200 ਤੋਂ ਵੱਧ ਖੂਨਦਾਨ ਕੈਂਪ ਲਗਾਏ ਹਨ, ਲੋੜਵੰਦਾਂ ਨੂੰ ਲਗਭਗ 50,000 ਯੂਨਿਟ ਖੂਨ ਪਹੁੰਚਾਇਆ ਹੈ। ਉਨ੍ਹਾਂ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵਿਖੇ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦੇ ਕੋਰ ਗਰੁੱਪ ਦੇ ਮੈਂਬਰ ਵਜੋਂ ਵੀ ਸੇਵਾ ਨਿਭਾਈ ਹੈ । ਆਫ਼ਤ ਅਤੇ ਟਕਰਾਅ ਦੀਆਂ ਸਥਿਤੀਆਂ ਵਿੱਚ ਕਮਜ਼ੋਰ ਵਿਅਕਤੀਆਂ ਲਈ ਮੁਫਤ ਅੰਤਿਮ ਸੰਸਕਾਰ ਪ੍ਰਬੰਧਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ’ਤੇ ਰਾਸ਼ਟਰੀ ਪੱਧਰ ਦੀਆਂ ਪਹਿਲਕਦਮੀਆਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਗੁਜਰਾਤ ਭੂਚਾਲ (2001), ਹਿੰਦ ਮਹਾਸਾਗਰ ਸੁਨਾਮੀ (2004), ਨੇਪਾਲ ਭੂਚਾਲ (2015), ਚੇਨਈ ਹੜ੍ਹ (2016), ਉੱਤਰਾਖੰਡ ਹੜ੍ਹ, ਅਤੇ ਕਈ ਵੱਡੀਆਂ ਆਫਤਾਂ ਦੌਰਾਨ ਮਹੱਤਵਪੂਰਨ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਨੇ ਹਮੇਸ਼ਾ ਮਰੀਜ਼ਾਂ ਅਤੇ ਕਮਜ਼ੋਰ ਸਮੂਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੰਮ ਕੀਤਾ ਹੈ। ਉਨ੍ਹਾਂ ਨੇ ਪੀੜਤਾਂ ਨੂੰ ਨਿੱਜੀ ਹਸਪਤਾਲਾਂ ਦੁਆਰਾ ਗੈਰ-ਕਾਨੂੰਨੀ ਹਿਰਾਸਤ ਤੋਂ ਬਚਾਇਆ, ਅਪਾਹਜ ਵਿਅਕਤੀਆਂ ਨੂੰ 5,000 ਤੋਂ ਵੱਧ ਵਹੀਲ ਚੇਅਰਾਂ ਅਤੇ 10,000 ਟਰਾਈਸਾਈਕਲ ਪ੍ਰਦਾਨ ਕੀਤੇ ਹਨ। ਉਨ੍ਹਾਂ ਦੇ ਵਿਆਪਕ ਤਜਰਬੇ, ਜ਼ਮੀਨੀ ਮਾਨਵਤਾਵਾਦੀ ਸੇਵਾਵਾਂ ਅਤੇ ਰਾਸ਼ਟਰੀ ਪੱਧਰ ’ਤੇ ਮਹੱਤਵਪੂਰਨ ਯੋਗਦਾਨ ਦੇ ਨਾਲ, ਕਮਿਸ਼ਨ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਸ਼ਾਮਲ ਹੋਣ ਨਾਲ ਪੰਜਾਬ ਅਤੇ ਚੰਡੀਗੜ੍ਹ ਵਿੱਚ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਅਤੇ ਜਨਤਕ ਪਹੁੰਚ ਨੂੰ ਕਾਫ਼ੀ ਮਜ਼ਬੂਤੀ ਮਿਲੇਗੀ।
Trending
- ਪੰਜਾਬ ਪੁਲਿਸ ਹਿੰਸਕ ਗਤੀਵਿਧੀਆਂ ਵਿੱਚ ਸ਼ਾਮਲ ਹਰ ਵਿਅਕਤੀ ਨੂੰ ਦੇਸ਼ ਵਿੱਚ ਜਾਂ ਦੇਸ਼ ਤੋਂ ਬਾਹਰ ਕਿਸੇ ਵੀ ਕੋਨੇ ਤੋਂ ਫੜ ਕੇ ਕਾਨੂੰਨ ਦੇ ਕਟਹਿਰੇ ਵਿੱਚ ਲਿਆਏਗੀ: ਡੀਜੀਪੀ ਗੌਰਵ ਯਾਦਵ*
- ਪੰਜਾਬ ‘ਚ 22 ਜਨਵਰੀ ਤੋਂ ਲਾਂਚ ਹੋਵੇਗੀ; ਨਸ਼ੇ ਵਿਰੁੱਧ ਜੰਗ ਤੇ ਸਿਹਤ ਸਹੂਲਤਾਂ ਲਈ ਸਰਕਾਰ ਨੇ ਕੱਸ ਲਈ ਕਮਰ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ਅਨੁਸਾਰ ਕਾਰਵਾਈ ਕਰੇਗੀ ਸ਼੍ਰੋਮਣੀ ਕਮੇਟੀ””ਪਾਵਨ ਸਰੂਪਾਂ ਦੇ ਮਾਮਲੇ ’ਚ
- ਸਾਡੀ ਸਰਕਾਰ ਦੌਰਾਨ ਹੋਏ ਸਿੱਖਿਆ ਤੇ ਸਿਹਤ ਸੰਭਾਲ ਸੁਧਾਰਾਂ ਨੂੰ ਕੌਮੀ ਪੱਧਰ ਉੱਤੇ ਸਰਾਹਿਆ ਗਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
- ਜਰਨੈਲ ਸਿੰਘ ਵਲਟੋਹਾ ਕਤਲ ਕਾਂਡ ਦੇ ਸਾਰੇ 7 ਦੋਸ਼ੀ ਕਾਬੂ, ਪੰਜਾਬ ਪੁਲਿਸ ਨੇ 8 ਦਿਨਾਂ ਵਿੱਚ ਸੁਲਝਾਈ ਗੁੱਥੀ:ਧਾਲੀਵਾਲ
- ਪੁਲਿਸ ਵੱਲੋਂ ਟਰੈਫਿਕ ਸਬੰਧੀ ਵਿਸ਼ੇਸ਼ ਰੂਟ ਜਾਰੀ, ਮੇਲਾ ਮਾਘੀ ਮੌਕੇ ਸ੍ਰੀ ਮੁਕਤਸਰ ਸਾਹਿਬ
- ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਤੱਕੜੀ ’ਚ ਟਿਕੀ ਚੁਣੌਤੀਆਂ ਭਰੀ ਪੰਡ
- ਪੰਜਾਬ ਪੁਲਿਸ ਪੂਰੀ ਤਰ੍ਹਾਂ ਸਮਰੱਥ ਅਤੇ ਆਧੁਨਿਕ ਤਕਨੀਕ ਨਾਲ ਲੈਸ, ਕੋਈ ਵੀ ਅਪਰਾਧ ਅਣਸੁਲਝਿਆ ਨਹੀਂ: ਬਲਤੇਜ ਪੰਨੂ


