ਲੁਧਿਆਣਾ, 15 ਨਵੰਬਰ (000) – ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਹੇਠ, ਸਾਹਿਬਜਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹੀਦੀ ਅਤੇ ਸਵਰਗੀ ਸਰਦਾਰ ਜਬਰ ਸਿੰਘ ਸਿੱਧੂ ਦੀ ਨਿੱਘੀ ਯਾਦ ਨੂੰ ਸਮਰਪਿਤ ਕੋਸਕੋ ਕ੍ਰਿਕਟ ਟੂਰਨਾਮੈਂਟ ਦੇ ਅੱਜ ਦੂਸਰੇ ਦਿਨ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ।ਅੱਜ ਦੇ ਮੁਕਾਬਲਿਆਂ ਵਿੱਚ ਖੇਡ ਰਹੀਆਂ ਵੱਖ-ਵੱਖ 9 ਟੀਮਾਂ ਦੀ ਹੌਂਸਲਾ ਅਫਜਾਈ ਕਰਦਿਆਂ ਵਿਧਾਇਕ ਸਿੱਧੂ ਨੇ ਖਿਡਾਰੀਆਂ ਨੂੰ ਖੇਡ ਮੈਦਾਨਾਂ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਵਿਧਾਇਕ ਸਿੱਧੂ ਦੇ ਨਾਲ, ਸਿਰਤਾਜ ਸਿੰਘ ਸਿੱਧੂ, ਯੁਵਰਾਜ ਸਿੰਘ ਸਿੱਧੂ, ਬਲਦੇਵ ਸਿੱਧੂ, ਜੋਨੀ ਸਿੱਧੂ, ਰਾਜਾ ਸਿੱਧੂ, ਏ ਸੀ ਪੀ ਸਤਿੰਦਰ ਸਿੰਘ ਵਿਰਕ, ਅਮਰਜੀਤ ਸਿੰਘ ਲਾਡੀ, ਅਮਰਜੀਤ ਸਿੰਘ ਚਾਵਲਾ ਅਤੇ ਵਿਧਾਇਕ ਸਿੱਧੂ ਦੇ ਹੋਰ ਸਾਥੀਆਂ ਵਲੋ ਖਿਡਾਰੀਆ ਨੂੰ ਹਜ਼ਾਰਾ ਰੁਪਏ ਦੇ ਨਗਦ ਇਨਾਮ ਦੇ ਕੇ ਉਹਨਾਂ ਨੂੰ ਖੇਡ ਪ੍ਰਤੀ ਉਤਸਾਹਿਤ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਪੰਜਾਬ ਸਕੱਤਰ ਅੰਗਦ ਸਿੰਘ ਕੰਡਾ ਆਪਣੇ ਸਾਥੀਆਂ ਅੰਸ਼ ਵਰਮਾ, ਮੋਹਿਤ ਵਰਮਾ, ਮਨਜੋਤ ਕਾਲੜਾ, ਅੰਗਦ ਨਾਰੰਗ, ਸ਼ੇਰਾ ਲੁਧਿਆਣਾ, ਪਾਰਸ ਅਨੇਜਾ, ਰਾਜਦੀਪ ਕਲੇਰ, ਰਿਸ਼ੀ ਬਾਵਾ, ਨੰਨਾ ਲੁਧਿਆਣਾ, ਬਾਬਾ ਘੁੰਮਣ, ਓਂਕਾਰ ਜੋਸ਼ੀ, ਪ੍ਰਿਊ ਗਿੱਲ, ਮੁਕਲ ਵਰਮਾ, ਜਸ਼ਨ ਸੰਧੂ, ਗੱਗੂ ਸਹੋਤਾ, ਜਸ਼ਨ ਕਨੇਡਾ,ਸੋਭੀ, ਪਾਲ ਦੁੱਗਰੀ, ਕਾਰਤਿਕ ਮਹਾਜਨ, ਹਨੀ ਜਮਾਲਪੁਰ ਅਤੇ ਬੁੱਟਰ, ਅਰਸ਼ਦੀਪ ਸਿੰਘ ਬਿੱਲਾ, ਸੱਚਾ ਯਾਦਵ, ਭੁਪਿੰਦਰ ਪਟਿਆਲਾ, ਅਜੇ ਵੜੈਚ, ਸਚਿਨ ਕੁਮਾਰ, ਬਿਕਰਮ, ਜਸਵਿੰਦਰ ਸਿੰਘ, ਮਨਪ੍ਰੀਤ ਬਾਦਲ, ਗੁਰਪ੍ਰੀਤ ਸਿੰਘ, ਮਨਜੋਤ ਸਿੰਘ ਕੰਡਾ ਸਮੇਤ ਪਹੁੰਚ ਕੇ ਖਿਡਾਰੀਆਂ ਵਿੱਚ ਜੋਸ਼ ਭਰਿਆ। ਟੂਰਨਾਮੈਂਟ ਦੌਰਾਨ ਰੇਸ਼ਮ ਸੱਗੂ, ਸੁਖਵਿੰਦਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਰਾਜਾ, ਕਮਲਦੀਪ ਕਪੂਰ ਵੱਲੋਂ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਈ ਗਈ।
Trending
- ਹਲਕਾ ਆਤਮ ਨਗਰ ‘ਚ ਚੱਲ ਰਹੇ ਕ੍ਰਿਕੇਟ ਟੂਰਨਾਮੈਂਟ ਦੇ ਦੂਸਰੇ ਦਿਨ ਰੋਮਾਂਚਕ ਮੁਕਾਬਲੇ ਹੋਏ
- ਫਰੂਟ ਮੰਡੀ ਹਾਦਸੇ ਵਾਲੀ ਥਾਂ ਜਾਇਜ਼ਾ ਲੈਣ ਪਹੁੰਚੇ ਚੇਅਰਮੈਨ ਅਤੇ ਸਕੱਤਰ
- ਪੰਜਾਬ ਸਰਕਾਰ ਸੂਬੇ ਦੇ ਵਸਨੀਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ – ਤਰੁਣਪ੍ਰੀਤ ਸਿੰਘ ਸੌਂਦ*ਖੰ
- *ਕੈਬਨਿਟ ਮੰਤਰੀ ਸੌਂਦ ਨੇ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ, ਸਖ਼ਤ ਮਿਹਨਤ ਕਰਨ ਲਈ ਕੀਤਾ ਪ੍ਰੇਰਿਤ
- ਹੜ੍ਹ ਪੀੜਤਾਂ ਦੀ ਮਦਦ ਲਈ ਕੈਮਿਸਟ ਐਸੋਸੀਏਸ਼ਨਾਂ ਆਈਆਂ ਅੱਗੇ
- ਚੇਤਨਾ ਵਿੱਦਿਅਕ ਟੂਰ : ਵਿਦਿਆਰਥੀਆਂ ਵੱਲੋਂ ਜ਼ਿਲ੍ਹਾ ਚੋਣ ਦਫ਼ਤਰ ਦਾ ਦੌਰਾ
- ਰਾਜ ਸੂਚਨਾ ਕਮਿਸ਼ਨਰ ਵੱਲੋਂ ਡਿਪਟੀ ਕਮਿਸ਼ਨਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਧਾਰਮਿਕ ਵਿਰਾਸਤੀ ਪੁਸਤਕ ਭੇਟ
- ਵਿਧਾਇਕ ਗਿਆਸਪੁਰਾ ਨੇ ਮੁੱਖ ਮੰਤਰੀ ਪੰਜਾਬ ਦਾ ਕੀਤਾ ਵਿਸ਼ੇਸ਼ ਧੰਨਵਾਦ*


