ਲੁਧਿਆਣਾ 14 ਨਵੰਬਰ ( ) ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਮਨੁੱਖਤਾ ਦੀ ਸੇਵਾ ਸੰਸਥਾ ਚਲਾ ਰਹੇ ਗੁਰਪ੍ਰੀਤ ਸਿੰਘ ਮਿੰਟੂ ਦੇ ਮੁੱਖ ਦਫਤਰ ਸੁਫ਼ਨਿਆਂ ਦੇ ਘਰ ਪਿੰਡ ਹਸਨਪੁਰ ਲੁਧਿਆਣਾ ਵਿਖੇ ਫੇਰੀ ਪਾਈ। ਇਸ ਦੌਰਾਨ ਚੇਅਰਮੈਨ ਸ਼ਰਮਾ ਨੇ ਆਪਣੇ ਸਟਾਫ ਨਾਲ ਪਹਿਲਾਂ ਬਜੁਰਗਾਂ ਦੇ ਵਾਰਡਾਂ ਦਾ ਦੌਰਾ ਕੀਤਾ ਅਤੇ ਚੰਗੀ ਸਿਹਤ ਪ੍ਰਾਪਤ ਕਰ ਚੁੱਕੇ ਬਜੁਰਗਾਂ ਨਾਲ ਗੱਲਬਾਤ ਕੀਤੀ ਅਤੇ ਹਾਸਾ ਠੱਠਾ ਵੀ ਕੀਤਾ । ਸੰਸਥਾ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਮਿੰਟੂ ਨੇ ਹਰ ਬਜੁਰਗ ਦੀ ਪਹਿਲੀ ਵੀਡਿਓ ਵੀ ਚੇਅਰਮੈਨ ਨੂੰ ਵਿਖਾਈ ਜਦੋਂ ਓਹਨਾ ਨੂੰ ਇਸ ਸੰਸਥਾ ਚ ਲਿਆਂਦਾ ਗਿਆ ਸੀ। ਬਜੁਰਗਾਂ ਤੋਂ ਅਸ਼ੀਰਵਾਦ ਲੈਣ ਤੋਂ ਬਾਅਦ ਚੇਅਰਮੈਨ ਨੇ ਬੱਚਿਆਂ ਦੇ ਵਾਰਡਾਂ ਦਾ ਵੀ ਦੌਰਾ ਕੀਤਾ ਅਤੇ ਓਹਨਾ ਨਾਲ ਗੱਲਬਾਤ ਦੌਰਾਨ ਓਹਨਾ ਦੀਆਂ ਰੋਜ਼ ਦੀ ਰੁਟੀਨ ਬਾਰੇ ਪੁੱਛਿਆ ਓਹਨਾ ਸਕੂਲੀ ਬੱਚਿਆਂ ਨਾਲ ਵੀ ਸੁਆਲ ਜੁਆਬ ਕੀਤੇ ਜਿਸ ਦੌਰਾਨ ਬੱਚੇ ਬਹੁਤ ਖੁਸ਼ ਨਜ਼ਰ ਆਏ। ਗੱਲਬਾਤ ਦੌਰਾਨ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਮਿੰਟੂ ਸੱਚੀ ਹੀ ਕੋਈ ਰੱਬੀ ਰੂਹ ਹੈ ਜਿਸਨੇ ਸੇਵਾ ਨੂੰ ਹੀ ਆਪਣੀ ਜਿੰਦਗੀ ਦਾ ਮਨੋਰਥ ਬਣਾ ਲਿਆ ਹੈ ਔਰ ਦਿਨ ਬਦਿਨ ਪ੍ਰਮਾਤਮਾ ਦੀ ਕਿਰਪਾ ਨਾਲ ਕਾਮਯਾਬ ਵੀ ਹੀ ਰਿਹਾ ਹੈ। ਓਹਨਾ ਆਖਿਆ ਕਿ ਫੂਡ ਕਮਿਸ਼ਨ ਆਪਣੇ ਵਲੋਂ ਹੋ ਸਕਦੀ ਹਰ ਸੰਭਵ ਮਦਦ ਇਥੋਂ ਦੇ ਵਸਨੀਕਾਂ ਦੀ ਕਰੇਗਾ ਜਿਸਦੇ ਵਿੱਚ ਏਥੇ ਹੀ ਕੈਂਪ ਲਗਾ ਕੇ ਸਭ ਦੇ ਅਧਾਰ ਕਾਰਡ ਬਣਾਏ ਜਾਣਗੇ , ਅਤੇ ਬੁਢਾਪਾ, ਵਿਕਲਾਂਗ ਪੈਨਸ਼ਨ ਜੌ ਪੰਜਾਬ ਸਰਕਾਰ ਵਲੋ। ਦਿੱਤੀ ਜਾਂਦੀ ਹੈ ਓਹ ਦਿੱਤੀ ਜਾਏਗੀ ਅਤੇ ਜਨਤਕ ਵੰਡ ਪ੍ਰਣਾਲੀ ਅਧੀਨ ਆਉਂਦੇ ਰਾਸ਼ਨ ਨੂੰ ਵੀ ਦਿੱਤਾ ਜਾਵੇਗਾ । ਇਸ ਮੌਕੇ ਮੈਡਮ ਰਵਿੰਦਰ ਕੌਰ ਸੀ. ਡੀ.ਬੀ.ਪੀ . ਓ ਨੇ ਆਖਿਆ ਕੇ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਅਤੇ ਦੁੱਧ ਚੁੰਗਾਉਂਦੀਆਂ ਮਾਵਾਂ ਜਾਂ ਗਰਬਵਤੀ ਮਹਿਲਾਵਾਂ ਨੂੰ ਜੌ ਸਰਕਾਰ ਵਲੋਂ ਮੀਲ ਜਾਂ ਖੁਰਾਕ ਦਿੱਤੀ ਜਾਂਦੀ ਹੈ ਓਹ ਏਥੇ ਵੀ ਸੁਨਿਸ਼ਚਿਤ ਕੀਤੀ ਜਾਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ ਮਿੰਟੂ ਵਲੋਂ ਇੱਕ ਪਾਣੀ ਦੀ ਟੈਂਕੀ ਦੀ ਫਾਈਲ ਚੰਡੀਗੜ੍ਹ ਅਟਕੀ ਹੋਣ ਬਾਰੇ ਵੀ ਚੇਅਰਮੈਨ ਸਾਹਬ ਨੂੰ ਦੱਸਿਆ ਗਿਆ ਜੌ ਚੇਅਰਮੈਨ ਸ਼ਰਮਾ ਨੇ ਜਲਦ ਕਲੀਅਰ ਕਰਵਾ ਕੇ ਦੇਣ ਦਾ ਭਰੋਸਾ ਦਿੱਤਾ ਅੰਤ ਵਿੱਚ ਗੁਰਪ੍ਰੀਤ ਸਿੰਘ ਮਿੰਟੂ ਮਨੁੱਖਤਾ ਦੀ ਸੇਵਾ ਵਾਲਿਆਂ ਦੀ ਟੀਮ ਵੱਲੋਂ ਚੇਅਰਮੈਨ ਸ਼ਰਮਾ ਅਤੇ ਆਏ ਅਧਿਕਾਰੀਆਂ ਦਾ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ
Trending
- ਐੱਸ.ਐੱਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਪੁਲਿਸ ਪਰਿਵਾਰਾਂ ਨਾਲ ਮਿਲ ਕੇ ਮਨਾਈ ਲੋਹੜੀ
- ਖੰਨਾ ਦੇ ਸਰਕਾਰੀ ਹਸਪਤਾਲ ‘ਚ ਧੀਆਂ ਦੀ ਲੋਹੜੀ ਮਨਾਈ, ਐੱਸਐੱਮਓ ਮਨਿੰਦਰ ਭਸੀਨ ਨੇ ਸੁੰਦਰ ਮੁੰਦਰੀਏ ਗੀਤ ਗਾ ਕੇ ਬੰਨ੍ਹਿਆ ਸਮਾਂ
- ਸਨ ਫਾਊਂਡੇਸ਼ਨ ਦੇ ਐਮਐਸਡੀਸੀ ਲੁਧਿਆਣਾ ਵਿੱਚ ਲੋਹੜੀ ਸਮਾਗਮ: ‘ਧੀਆਂ ਦੀ ਲੋਹੜੀ’ ਰਾਹੀਂ ਨੌਜਵਾਨ ਸਸ਼ਕਤੀਕਰਨ ਦਾ ਮਜ਼ਬੂਤ ਸੁਨੇਹਾ
- ਏ.ਡੀ.ਸੀ ਅਮਰਜੀਤ ਬੈਂਸ ਨੇ ਲੁਧਿਆਣਾ ਵਿੱਚ ‘ਸਾਡੇ ਬੁਜ਼ਰਗ ਸਾਡਾ ਮਾਣ’ ਮੁਹਿੰਮ 2026 ਸ਼ੁਰੂ ਕਰਨ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ
- ਰਾਸ਼ਟਰਪਤੀ ਦੀ ਆਮਦ ਦੇ ਮੱਦੇਨਜ਼ਰ 14 ਤੋਂ 16 ਜਨਵਰੀ ਤੱਕ ਜ਼ਿਲ੍ਹਾ ਜਲੰਧਰ ‘ਨੋ ਫਲਾਇੰਗ ਜ਼ੋਨ’ ਘੋਸ਼ਿਤ
- ਟੈਰੀਟੋਰੀਅਲ ਆਰਮੀ ਭਰਤੀ ਦੀ ਲਿਖਤੀ ਪ੍ਰੀਖਿਆ ਗੁਰੂ ਨਾਨਕ ਸਟੇਡੀਅਮ ‘ਚ 18 ਜਨਵਰੀ ਨੂੰ
- ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਵੱਲੋਂ ਰਾਤ ਨੂੰ ਖੰਨਾ ’ਚ ਹਾਈ-ਟੈਕ ਨਾਕੇ ਦਾ ਕੀਤਾ ਅਚਨਚੇਤ ਦੌਰਾ, ਪੁਲਿਸ ਕਰਮਚਾਰੀਆਂ ਨੂੰ ਸਤਰਕਤਾ ਨਾਲ ਡਿਊਟੀ ਨਿਭਾਉਣ ਦੇ ਹੁਕਮ
- ਸੜਕ ਸੁਰੱਖਿਆ ਮਹੀਨੇ ਤਹਿਤ ਆਰ.ਟੀ.ਓ. ਵੱਲੋਂ ਪ੍ਰਦੂ਼ਸ਼ਣ ਚੈਕ ਸੈਂਟਰਾਂ ਦੀ ਜਾਂਚ


