ਜਲੰਧਰ, 14 ਨਵੰਬਰ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਵੱਲੋਂ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 8(1) ਦੇ ਉਪਬੰਧਾਂ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸੁਖਵਿੰਦਰ ਸਿੰਘ ਦੀ ਫਰਮ ਮੈ/ਸ ਕ੍ਰਿਸਟਲ ਓਵਰਸੀਜ਼ ਦੀ ਲਾਇਸੈਂਸ ਸਰੰਡਰ ਕਰਨ ਦੀ ਅਰਜ਼ੀ ਨੂੰ ਮਨਜ਼ੂਰ ਕਰਦੇ ਹੋਏ ਇਸ ਫਰਮ ਦਾ ਲਾਇਸੈਂਸ ਕੈਂਸਲ/ਸਰੰਡਰ ਕੀਤਾ ਗਿਆ ਹੈ।
ਹੁਕਮ ਵਿੱਚ ਕਿਹਾ ਗਿਆ ਹੈ ਕਿ ਪ੍ਰਾਰਥੀ ਵੱਲੋਂ ਦਰਖਾਸਤ ਰਾਹੀਂ ਬੇਨਤੀ ਕੀਤੀ ਗਈ ਸੀ ਕਿ ਉਹ ਆਪਣੀ ਫਰਮ ਅਧੀਨ ਕੰਮ ਨਹੀਂ ਕਰਨਾ ਚਾਹੁੰਦਾ। ਇਸ ਲਈ ਉਹ ਆਪਣੀ ਫਰਮ ਦਾ ਲਾਇਸੈਂਸ 1145/ਏ.ਐਲ.ਸੀ.-4/ਐਲ.ਏ./ਜੇ.ਏ.ਐਲ. ਐਫ.ਐਨ 1396 ਸਰੰਡਰ ਕਰਾਉਣਾ ਚਾਹੁੰਦਾ ਹੈ। ਇਸ ਅਰਜ਼ੀ ’ਤੇ ਐਕਟ ਮੁਤਾਬਕ ਕਾਰਵਾਈ ਕਰਦਿਆਂ ਸਬੰਧਤ ਵਿਭਾਗਾਂ ਤੋਂ ਜ਼ਰੂਰੀ ਰਿਪੋਰਟ ਲੈ ਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਲਾਇਸੈਂਸ ਸਰੰਡਰ ਕਰਨ ਦੀ ਦਰਖਾਸਤ ਨੂੰ ਪ੍ਰਵਾਨ ਕਰਦਿਆਂ ਉਕਤ ਲਾਇਸੈਂਸ ਸਰੰਡਰ/ਕੈਂਸਲ ਕਰਨ ਦੇ ਹੁਕਮ ਜਾਰੀ ਕੀਤੇ ਹਨ।
Trending
- ਹਰਮੀਤ ਸੰਧੂ ਨੇ ਜਿੱਤੀ ਤਰਨਤਾਰਨ ਜ਼ਿਮਨੀ ਚੋਣ
- ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਟ੍ਰੈਵਲ ਏਜੰਸੀ ਦਾ ਲਾਇਸੰਸ ਸਰੰਡਰ ਕਰਨ ਦੀ ਦਰਖਾਸਤ ਮਨਜ਼ੂਰ
- ਪੁਲਿਸ ਕਮਿਸ਼ਨਰ ਵਲੋਂ ਆਵਾਜ਼ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਹੁਕਮ ਜਾਰੀ
- ਪੰਜਾਬ ਦੇ ਪੰਚਾਂ ਅਤੇ ਸਰਪੰਚਾਂ ਲਈ ਨਵਾਂ ਹੁਕਮ ਹੋਇਆ ਜਾਰੀ
- ਗ੍ਰਿਫ਼ਤਾਰ ਮੁਲਜ਼ਮ ਆਪਣੇ ਵਿਦੇਸ਼ੀ ਹੈਂਡਲਰ ਕੇਸ਼ਵ ਸ਼ਿਵਾਲਾ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ: ਡੀਆਈਜੀ ਸੰਦੀਪ ਗੋਇਲ
- ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ, 10 ਦੋਸ਼ੀ ਗ੍ਰਿਫ਼ਤਾਰ
- ਹੁਣ ਐਨਆਈਏ ਵੱਲੋਂ ਗੁਰਪ੍ਰੀਤ ਦੀ ਧਮਾਕਾਖੇਜ਼ ਕੁੰਡਲੀ ਫਰੋਲਣ ਦੀ ਤਿਆਰੀ
- 15 ਨਵੰਬਰ ਤੋਂ Toll Plaza ‘ਤੇ ਬਦਲ ਜਾਵੇਗਾ ‘ਇਹ’ ਨਿਯਮ,


